ਰੱਖਿਆ ਮੰਤਰਾਲਾ
ਐੱਨਆਈਐੱਮ ਅਤੇ ਜਿੱਮ ਐਂਡ ਡਬਲਿਊਐੱਸ ਦੀ ਸਾਂਝੀ ਟੀਮ ਨੇ ਅਰਜਨਟੀਨਾ ਵਿੱਚ ਮਾਊਂਟ ਐਕੋਨਕਾਗੁਆ ‘ਤੇ ਸਫ਼ਲਤਾਪੂਰਵਕ ਚੜ੍ਹਾਈ ਪੂਰੀ ਕੀਤੀ
Posted On:
24 FEB 2026 1:17PM by PIB Chandigarh
ਨੇਹਿਰੂ ਇੰਸਟੀਟਿਊਟ ਆਫ਼ ਮਾਊਂਟੇਨੀਅਰਿੰਗ (ਐੱਨਆਈਐੱਮ), ਉੱਤਰਕਾਸ਼ੀ ਅਤੇ ਜਵਾਹਰ ਇੰਸਟੀਟਿਊਟ ਆਫ਼ ਮਾਊਂਟੇਨੀਅਰਿੰਗ ਐਂਡ ਵਿੰਟਰ ਸਪੋਰਟਸ (ਜੇਆਈਐੱਮ ਐਂਡ ਡਬਲਿਊਐੱਸ), ਪਹਿਲਗਾਮ ਦੀ 6 ਮੈਂਬਰੀ ਟੀਮ ਨੇ ਇੰਡੀਅਨ ਮਾਊਂਟੇਨੀਅਰਿੰਗ ਦੇ ਇਹਿਹਾਸ ਵਿੱਚ ਇੱਕ ਇਤਿਹਾਸਿਕ ਉਪਲਬਧੀ ਹਾਸਲ ਕੀਤੀ ਹੈ। ਇਸ ਸਾਂਝੀ ਟੀਮ ਨੇ ਦੱਖਣ ਅਮਰੀਕਾ ਦੇ ਸਭ ਤੋਂ ਉੱਚੇ ਸਿਖਰ ਅਤੇ ਏਸ਼ੀਆ ਦੇ ਬਾਹਰ ਦੁਨੀਆ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਮਾਊਂਟ ਐਕੋਨਕਾਗੁਆ ‘ਤੇ 22 ਫਰਵਰੀ 2026 ਨੂੰ ਦੁਪਹਿਰ 2.10 ਵਜੇ ਸਫਲਤਾਪੂਰਵਕ ਚੜ੍ਹਾਈ ਪੂਰੀ ਕੀਤੀ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਰਨਲ ਹੇਮ ਚੰਦ੍ਰ ਸਿੰਘ (ਪ੍ਰਿੰਸੀਪਲ, ਐੱਨਆਈਐੱਮ ਅਤੇ ਜੇਆਈਐੱਮ ਐਂਡ ਡਬਲਿਊਐੱਸ) ਦੀ ਅਗਵਾਈ ਵਿੱਚ ਇਸ ਟੀਮ ਨੂੰ 5 ਫਰਵਰੀ 2026 ਨੂੰ ਰਸਮੀ ਤੌਰ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਰਵਾਨਗੀ ਤੋਂ ਬਾਅਦ ਇਹ ਟੀਮ 8 ਫਰਵਰੀ 2026 ਨੂੰ ਅਰਜਨਟੀਨਾ ਪਹੁੰਚਿਆ ਅਤੇ ਉੱਥੋਂ ਦੀ ਆਪਣੀ ਚੜ੍ਹਾਈ ਸ਼ੁਰੂ ਕੀਤੀ।

ਇਸ ਟੀਮ ਨੇ ਮਾਊਂਟ ਐਕੋਨਕਾਗੁਆ ਦੀ ਬੇਹੱਦ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਵਾਤਾਵਰਣ ਦੇ ਅਨੁਕੂਲ ਢੱਲਣ ਦੇ ਲਈ ਬੋਨੇਟ ਪੀਕ (5,050 ਮੀਟਰ) ‘ਤੇ ਜਿੱਤ ਪ੍ਰਾਪਤ ਕੀਤੀ। ਕੈਪਟਨ ਜੀ ਸੰਤੋਸ਼ ਕੁਮਾਰ, ਸ਼੍ਰੀ ਦੀਪ ਬਹਾਦਰ ਸਾਹੀ, ਸ਼੍ਰੀ ਵਿਨੋਦ ਗੁਸਾਈ, ਨਾਇਬ ਸਿਪਾਹੀ ਭੂਪੇਂਦਰ ਸਿੰਘ ਅਤੇ ਹਵਲਦਾਰ ਰਮੇਸ਼ ਕੁਮਾਰ ਸਮੇਤ ਟੀਮ ਦੇ ਮੈਂਬਰਾਂ ਨੇ ਤੇਜ਼ ਹਵਾਵਾਂ ਅਤੇ -20 ਡਿਗਰੀ ਸੈਂਟੀਗ੍ਰੇਡ ਤੋਂ -30 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀਆਂ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਦੇ ਹੋਏ ਅਸਾਧਾਰਣ ਸਾਹਸ, ਆਪਸੀ ਸਹਿਯੋਗ ਅਤੇ ਤਾਲਮੇਲ ਦੇ ਨਾਲ ਪੇਸ਼ੇਵਰ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
ਇਹ ਉਪਲਬਧੀ ਇੰਟਰਨੈਸ਼ਨਲ ਮਾਊਂਟੇਨੀਅਰਿੰਗ ਦੇ ਖੇਤਰ ਵਿੱਚ ਭਾਰਤ ਦੀ ਵਧਦੀ ਪ੍ਰਤਿਸ਼ਠਾ ਅਤੇ ਵਿਸ਼ਵ ਪੱਧਰੀ ਮਿਆਰਾਂ ‘ਤੇ ਸਾਡੇ ਪ੍ਰਮੁੱਖ ਮਾਊਂਟੇਨੀਅਰਿੰਗ ਇੰਸਟੀਟਿਊਟਸ ਦੀ ਟ੍ਰੇਨਿੰਗ ਨੂੰ ਰੇਖਾਂਕਿਤ ਕਰਦੀ ਹੈ।
************
ਵੀਕੇ/ਰੁਚੀ
(Release ID: 2232202)
ਵਿਜ਼ੀਟਰ ਕਾਊਂਟਰ : 4