ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਭਾਰਤ ਦੀ ਲੀਡਰਸ਼ਿਪ ਵਾਲੀ ਵਧਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
Posted On:
23 FEB 2026 8:02AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦਿੱਲੀ 'ਚ ਆਯੋਜਿਤ ਇਤਿਹਾਸਕ ਏਆਈ ਸਿਖਰ ਸੰਮੇਲਨ 'ਚ ਭਾਰਤ ਦੀਆਂ ਸਮਰੱਥਾਵਾਂ ਦੀ ਆਲਮੀ ਪੱਧਰ 'ਤੇ ਵਿਆਪਕ ਸ਼ਲਾਘਾ ਹੋਈ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੇ ਨੌਜਵਾਨ ਦੀ ਦੂਰਦਰਸ਼ੀ ਸੋਚ ਮਨੁੱਖਤਾ ਲਈ ਬਹੁਤ ਲਾਭਕਾਰੀ ਸਿੱਧ ਹੋ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-
“अविज्ञातस्य विज्ञानं विज्ञातस्य च निश्चयः।
आरम्भः कर्मणां शश्वदारब्धस्यान्तदर्शनम्॥”
ਇਸ ਸੁਭਾਸ਼ਤਮ ਦਾ ਸਾਰ ਹੈ ਕਿ ਅਣਜਾਣ ਗਿਆਨ ਦੀ ਖੋਜ ਲਈ ਪ੍ਰਯੋਗ ਅਤੇ ਖੋਜ ਜ਼ਰੂਰੀ ਹਨ। ਜਾਣੇ-ਪਛਾਣੇ ਤੱਥਾਂ ਦਾ ਨਿਰਣਾ ਅਤੇ ਵਿਸ਼ਲੇਸ਼ਣ ਹੀ ਖੋਜ ਦੀ ਸ਼ੁਰੂਆਤ ਹੈ ਅਤੇ ਤਜਰਬੇ ਅਤੇ ਵਾਚਣ ਤੋਂ ਹੀ ਗਿਆਨ ਸਾਬਤ ਹੁੰਦਾ ਹੈ ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
"ਦਿੱਲੀ ਵਿੱਚ ਹੋਏ ਇਤਿਹਾਸਕ ਏਆਈ ਸਮਿਟ ਵਿੱਚ ਪੂਰੀ ਦੁਨੀਆ ਨੇ ਭਾਰਤ ਦੀ ਤਾਕਤ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਇਹ ਤੋਂ ਪਤਾ ਲੱਗਦਾ ਹੈ ਕਿ ਤਕਨਾਲੋਜੀ ਬਾਰੇ ਸਾਡੇ ਨੌਜਵਾਨ ਸਾਥੀਆਂ ਦੀ ਸੋਚ ਸਾਰੀ ਮਨੁੱਖਤਾ ਲਈ ਬਹੁਤ ਉਪਯੋਗੀ ਸਾਬਤ ਹੋਵੇਗੀ ।
अविज्ञातस्य विज्ञानं विज्ञातस्य च निश्चयः।
आरम्भः कर्मणां शश्वदारब्धस्यान्तदर्शनम् ।।”
*****
ਐੱਮਜੇਪੀਐੱਸ/ਐੱਸਟੀ
(Release ID: 2232012)
ਵਿਜ਼ੀਟਰ ਕਾਊਂਟਰ : 34
Read this release in:
English
,
Urdu
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam