ਰੱਖਿਆ ਮੰਤਰਾਲਾ
azadi ka amrit mahotsav

ਲੋਕਾਯਨ-26 ਦੌਰਾਨ ਮਿਸਰ ਦੇ ਸਫਾਗਾ ਪੋਰਟ ‘ਤੇ ਆਈਐੱਨਐੱਸ ਸੁਦਰਸ਼ਿਨੀ ਨੇ ਇਤਿਹਾਸਿਕ ਆਗਮਨ ਕੀਤਾ


Posted On: 23 FEB 2026 1:48PM by PIB Chandigarh

ਭਾਰਤੀ ਜਲ ਸੈਨਾ ਦਾ ਸੇਲ ਟ੍ਰੇਨਿੰਗ ਸ਼ਿਪ ਆਈਐੱਨਐੱਸ ਸੁਦਰਸ਼ਿਨੀ 21 ਫਰਵਰੀ, 2026 ਨੂੰ ਆਪਣੇ ਚਲ ਰਹੇ ਲੋਕਯਾਨ-26 ਅਭਿਆਨ ਦੇ ਹਿੱਸੇ ਵਜੋਂ ਮਿਸਰ ਦੇ ਸਫਾਗਾ ਪਹੁੰਚਿਆ। 16 ਦਿਨਾਂ ਵਿੱਚ 1,832 ਸਮੁੰਦਰੀ ਮੀਲ ਦੀ ਦੂਰੀ ਤੈਅ ਕਰਦੇ ਹੋਏ, ਸਲਾਲਾਹ ਤੋਂ ਸਫਾਗਾ ਤੱਕ ਦਾ ਇਹ ਸਫਰ ਇੱਕ ਮਹੱਤਵਪੂਰਨ ਉਪਲਬਧੀ ਹੈ ਜੋ ਜਹਾਜ਼ ਦੇ ਚਾਲਕ ਦਲ ਦੇ ਲਚਕੀਲੇਪਣ, ਆਤਮਵਿਸ਼ਵਾਸ ਅਤੇ ਸਹਿਣ ਸ਼ਕਤੀ ਨੂੰ ਦਰਸਾਉਂਦੀ ਹੈ।

ਜਹਾਜ਼ ਦੇ ਆਗਮਨ ‘ਤੇ ਮਿਸਰ ਦੀ ਜਲ ਸੈਨਾ ਦੇ ਅਧਿਕਾਰੀਆਂ ਅਤੇ ਭਾਰਤੀ ਦੂਤਾਵਾਸ ਦੇ ਪ੍ਰਤੀਨਿਧੀਆਂ ਦੁਆਰਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਆਈਐੱਨਐੱਸ ਸੁਦਰਸ਼ਿਨੀ ਦੇ ਕਮਾਂਡਿੰਗ ਅਫ਼ਸਰ ਨੇ ਰੈੱਡ ਸੀ ਅਤੇ ਸਫਾਗਾ ਜਲ ਸੈਨਾ ਬੇਸ ਦੇ ਬੇਸ ਕਮਾਂਡਰ ਰੀਅਰ ਐਡਮੀਰਲ ਰਾਮੀ ਅਹਿਮਦ ਇਸਮਾਈਲ ਮੋਹੰਮਦ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਦੋਵਾਂ ਜਲ ਸੈਨਾਵਾਂ ਦਰਮਿਆਨ ਵਧਦੀ ਸਮੁੰਦਰੀ ਸਾਂਝੇਦਾਰੀ ‘ਤੇ ਜ਼ੋਰ ਦਿੱਤਾ ਗਿਆ ਜੋ ਬਿਹਤਰ ਜਲ ਸੈਨਾ ਸਹਿਯੋਗ ਅਤੇ ਅੰਤਰ-ਸੰਚਾਲਿਤ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਭਾਰਤੀ ਜਲ ਸੈਨਾ, ਪੋਰਟ ‘ਤੇ ਠਹਿਰਾਅ ਦੌਰਾਨ ਮਿਸਰ ਦੇ ਜਲ ਸੈਨਿਕਾਂ ਦੇ ਨਾਲ ਪੇਸ਼ੇਵਰ ਗੱਲਬਾਤ ਕਰੇਗੀ, ਸੇਲ ਟ੍ਰੇਨਿੰਗ ਵਿੱਚ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰੇਗੀ ਅਤੇ ਦੁਵੱਲੀ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਈਚਾਰਕ ਸੰਪਰਕ ਗਤੀਵਿਧੀਆਂ ਦਾ ਸੰਚਾਲਨ ਕਰੇਗੀ।

ਅਦਨ ਦੀ ਖਾੜੀ ਅਤੇ ਲਾਲ ਸਾਗਰ ਵਿੱਚੋਂ ਲੰਘਣਾ ਇੱਕ ਮਹੱਤਵਪੂਰਨ ਸੰਚਾਲਨ ਪੜਾਅ ਸੀ, ਕਿਉਂਕਿ ਜਹਾਜ਼ ਨੇ ਚੁਣੌਤੀਪੂਰਨ ਮੌਸਮ ਦੀਆਂ ਸਥਿਤੀਆਂ ਅਤੇ ਭਾਰੀ ਸਮੁਦੰਰੀ ਆਵਾਜਾਈ ਦੇ ਵਿੱਚੋਂ ਸਫ਼ਲਤਾਪੂਰਵਕ ਯਾਤਰਾ ਕੀਤੀ, ਜੋ ਉੱਚ ਪੱਧਰ ਦੀ ਵਪਾਰਕ ਕੁਸ਼ਲਤਾ ਅਤੇ ਸਮੁੰਦਰੀ ਕੌਸ਼ਲ ਦਾ ਪ੍ਰਦਰਸ਼ਨ ਕਰਦੀ ਹੈ। ਸਫਾਗਾ ਵਿੱਚ ਆਈਐੱਨਐੱਸ ਸੁਦਰਸ਼ਿਨੀ ਦੀ ਯਾਤਰਾ “ਮੈਤਰੀ ਦੇ ਪੁਲ” ਪਹਿਲ ਦੇ ਤਹਿਤ ਸਮੁੰਦਰੀ ਸੰਪਰਕ ਦੇ ਪ੍ਰਤੀ ਭਾਰਤੀ ਜਲ ਸੈਨਾ ਦੀ ਨਿਰੰਤਰ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ ਅਤੇ ਭਾਰਤ ਅਤੇ ਮਿਸਰ ਦੇ ਦਰਮਿਆਨ ਮਜ਼ਬੂਤ ਅਤੇ ਸਥਾਈ ਸਬੰਧਾਂ ਨੂੰ ਰੇਖਾਂਕਿਤ ਕਰਦੀ ਹੈ।

***************

ਵੀਐੱਮ/ਐੱਸਕੇਵਾਈ/ਸ਼ੀਨਮ


(Release ID: 2231788) ਵਿਜ਼ੀਟਰ ਕਾਊਂਟਰ : 3