ਰੱਖਿਆ ਮੰਤਰਾਲਾ
ਪ੍ਰੋਜੈਕਟ ਸੀਬਰਡ ਫੇਜ਼ III ਦੇ ਤਹਿਤ ਨੇਵਲ ਬੇਸ ਕਰਵਾਰ ਵਿਖੇ ਰਿਹਾਇਸ਼ੀ ਆਵਾਸ ਦਾ ਉਦਘਾਟਨ
Posted On:
22 FEB 2026 11:30AM by PIB Chandigarh
ਵੈਸਟਰਨ ਨੇਵਲ ਕਮਾਂਡ ਦੇ ਫਲੈਗ ਅਫ਼ਸਰ ਕਮਾਂਡਿੰਗ-ਇਨ-ਚੀਫ, ਵਾਇਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ 21 ਫਰਵਰੀ 2026 ਨੂੰ ਕਾਰਵਾਰ ਨੇਵਲ ਬੇਸ ਵਿੱਚ ਪ੍ਰੋਜੈਕਟ ਸੀਬਰਡ ਫ਼ੇਜ IIA ਦੇ ਤਹਿਤ ਭਾਰਤੀ ਜਲ ਸੈਨਾ ਦੇ ਸੀਨੀਅਰ ਨਾਵਿਕਾਂ ਅਤੇ ਰੱਖਿਆ ਨਾਗਿਰਕਾਂ ਦੇ ਲਈ ਰਿਹਾਇਸ਼ੀ ਆਵਾਸ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਸੀਬਰਡ ਦੇ ਡਾਇਰਕੈਟਰ ਜਨਰਲ ਵਾਇਸ ਐਡਮਿਰਲ ਰਾਜੇਸ਼ ਧਨਖੜ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਮੰਜ਼ਿਲ ਕਰੀਕ ਅਤੇ ਅਮਾਦਲੀ ਦੇ ਪੂਰਬ ਵਿੱਚ ਸਥਿਤ ਰਿਹਾਇਸ਼ੀ ਕੈਂਪਸ ਵਿੱਚ ਸੀਨੀਅਰ ਨਾਵਿਕਾਂ ਲਈ ਵਿਆਹੇ ਹੋਏ ਜੋੜਿਆਂ ਦੇ ਆਵਾਸ ਦਾ ਇੱਕ ਟਾਵਰ ਹੈ ਜਿਸ ਵਿੱਚ 60 ਰਿਹਾਇਸ਼ੀ ਯੂਨਿਟਾਂ (ਡੀਯੂ) ਹਨ ਅਤੇ ਜਲ ਸੈਨਾ ਰੱਖਿਆ ਨਾਗਰਿਕਾਂ ਲਈ ਚਾਰ ਟਾਵਰ ਹਨ ਜਿਨ੍ਹਾਂ ਵਿੱਚ 240 ਰਿਹਾਇਸ਼ੀ ਯੂਨਿਟਾਂ ਹਨ। ਇਨ੍ਹਾਂ ਭਵਨਾਂ ਦਾ ਨਿਰਮਾਣ ਮੈਸਰਜ਼ ਐੱਨਸੀਸੀ ਲਿਮਿਟੇਡ, ਹੈਦਰਾਬਾਦ ਦੁਆਰਾ ਕੀਤਾ ਗਿਆ ਹੈ।
ਇਹ ਬੁਨਿਆਦੀ ਢਾਂਚਾਗਤ ਵਿਕਾਸ ਪ੍ਰੋਜੈਕਟ ਸੀਬਰਡ ਦੇ ਚਲ ਲਹੇ ਫ਼ੇਜ਼ IIA ਦਾ ਹਿੱਸਾ ਹੈ, ਜੋ ਕਾਰਵਾਰ ਵਿੱਚ ਵੱਡੀ ਸੰਖਿਆ ਵਿੱਚ ਜਹਾਜ਼ਾਂ ਅਤੇ ਪਣਡੁੱਬੀਆਂ ਦੀ ਬਰਥਿੰਗ ਵਿੱਚ ਸਹਾਇਤਾ ਪ੍ਰਦਾਨ ਕਰਨਗੇ। ਇਸ ਪ੍ਰੋਜੈਕਟ ਵਿੱਚ ਇੱਕ ਨੇਵਲ ਏਅਰ ਸਟੇਸ਼ਨ, ਇੱਕ ਪੂਰਨ ਵਿਕਸਿਤ ਨੇਵਲ ਡੌਕਯਾਰਡ, ਚਾਰ ਢੱਕੇ ਹੋਏ ਸੁੱਕੇ ਬਰਥ ਅਤੇ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਲਈ ਲੌਜਿਸਟਿਕਸ ਵਿਵਸਥਾ ਵੀ ਸ਼ਾਮਲ ਹੈ। ਇਸ ਵਿੱਚ ਲਗਭਘ 10,000 ਵਰਦੀਧਾਰੀ ਅਤੇ ਸਿਵਲੀਅਨ ਕਰਮਚਾਰੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਆਵਾਸ ਪ੍ਰਦਾਨ ਕੀਤਾ ਜਾਵੇਗਾ, ਜਿਸ ਨਾਲ ਸਥਾਨਕ ਅਰਥਵਿਵਸਥਾ, ਉਦਯੋਗ ਅਤੇ ਟੂਰਿਜ਼ਮ ਨੂੰ ਮਹੱਤਵਪੂਰਨ ਹੁਲਾਰਾ ਮਿਲੇਗਾ।
ਇਹ ਪ੍ਰੋਜੈਕਟ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEF&CC) ਅਤੇ ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ (IGBC) ਦੇ ਮੌਜੂਦਾ ਮਾਪਦੰਡਾਂ ਦੇ ਅਨੁਸਾਰ ਹੈ ਅਤੇ ਪੂਰਨ ਹੋਣ ‘ਤੇ ਇਸ ਨੂੰ 'IGBC ਗੋਲਡ ਰੇਟਿਡ ਪ੍ਰੋਜੈਕਟ’ ਦਾ ਦਰਜਾ ਪ੍ਰਾਪਤ ਹੋਵੇਗਾ। ਇਹ ਪ੍ਰੋਜੈਕਟ ‘ਆਤਮਨਿਰਭਰ ਭਾਰਤ’ ਦੀ ਧਾਰਨਾ ਦੇ ਅਨੁਸਾਰ ਹੈ, ਜਿਸ ਵਿੱਚ 90% ਤੋਂ ਵੱਧ ਸਮਗੱਰੀ ਅਤੇ ਉਪਕਰਣ ਘਰੇਲੂ ਪੱਧਰ ‘ਤੇ ਹੀ ਪ੍ਰਾਪਤ ਕੀਤੇ ਗਏ ਹਨ।
(4)WKNU.jpeg)
(4)AXMQ.jpeg)
(2)BXKR.jpeg)
**************
ਵੀਐੱਮ/ਸਕਾਈ /ਸ਼ੀਨਮ
(Release ID: 2231684)
ਵਿਜ਼ੀਟਰ ਕਾਊਂਟਰ : 5