ਖੇਤੀਬਾੜੀ ਮੰਤਰਾਲਾ
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਡਾ. ਰੈੱਡੀ ਫਾਉਂਡੇਸ਼ਨ ਨੇ ਖੇਤੀਬਾੜੀ ਕੌਸ਼ਲ ਅਤੇ ਗ੍ਰਾਮੀਣ ਆਜੀਵਿਕਾ ਨੂੰ ਮਜ਼ਬੂਤ ਕਰਨ ਲਈ ਇਤਿਹਾਸਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
Posted On:
19 FEB 2026 7:53PM by PIB Chandigarh
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਅਤੇ ਡਾ. ਰੈੱਡੀ ਫਾਉਂਡੇਸ਼ਨ ((DRF) ਨੇ ਹੈਦਰਾਬਾਦ ਸਥਿਤ ਆਈਸੀਏਆਰ –ਰਾਸ਼ਟਰੀ ਖੇਤੀਬਾੜੀ ਖੋਜ ਪ੍ਰਬੰਧਨ ਅਕਾਦਮੀ (ICAR-NAARM) ਦਫ਼ਤਰ ਵਿਖੇ ਇੱਕ ਇਤਿਹਾਸਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ। ਇਸ ਰਣਨੀਤਕ ਸਹਿਯੋਗ ਦਾ ਉਦੇਸ਼ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਐਗਰੀਕਲਚਰਲ ਵੋਕੇਸ਼ਨਲ ਟ੍ਰੇਨਿੰਗ ਨੂੰ ਉਤਸ਼ਾਹਿਤ ਕਰਨਾ, ਕਿਸਾਨ ਵਿਸਤਾਰ ਸੇਵਾਵਾਂ ਨੂੰ ਮਜ਼ਬੂਤ ਕਰਨਾ ਅਤੇ ਆਧੁਨਿਕ ਖੇਤੀਬਾੜੀ ਅਭਿਆਸਾਂ ਵਿੱਚ ਸਮਰੱਥਾ ਨਿਰਮਾਣ ਕਰਨਾ ਹੈ।

ਇਹ ਪਹਿਲਕਦਮੀ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਦੇ ਸਕੱਤਰ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ, ਡਾ. ਐਮ.ਐੱਲ. ਜਾਟ ਦੇ ਸੰਪੂਰਨ ਮਾਰਗਦਰਸ਼ਨ ਵਿੱਚ ਕੀਤੀ ਜਾ ਰਹੀ ਹੈ। ਇਸ ਭਾਈਵਾਲੀ ਲਈ ਰਣਨੀਤਕ ਤਾਲਮੇਲ ਅਤੇ ਸੰਸਥਾਗਤ ਕਨਵਰਜੈਂਸ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਹਾਇਕ ਡਾਇਰੈਕਟਰ ਜਨਰਲ (Coordination) ਡਾ. ਅਨਿਲ ਕੁਮਾਰ ਦੁਆਰਾ ਅਸਾਨ ਬਣਾਇਆ ਜਾ ਰਿਹਾ ਹੈ।
ਹੈਦਰਾਬਾਦ ਦੇ ਰਾਜੇਂਦਰ ਨਗਰ ਸਥਿਤ ICAR-NAARM ਵਿੱਚ ਦੋਵੇਂ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਹਿਮਤੀ ਨੂੰ ਰਸਮੀ ਰੂਪ ਦਿੱਤਾ ਗਿਆ ਹੈ, ਜੋ ਕਿ ਖੇਤੀਬਾੜੀ ਵਿਕਾਸ ਅਤੇ ਸਕਿੱਲ ਪ੍ਰਮੋਸ਼ਨ ਦੇ ਲਈ ਜਨਤਕ-ਨਿਜੀ ਭਾਈਵਾਲੀ ਵਿੱਚ ਇੱਕ ਅਹਿਮ ਪ੍ਰਾਪਤੀ ਹੈ। ਸਹਿਮਤੀ ਪੱਤਰ ਦੇ ਦਸਜਾਵੇਜ਼ ਰਸਮੀ ਤੌਰ ‘ਤੇ ਡਾ. ਰੈੱਡੀ ਫਾਉਂਡੇਸ਼ਨ ਦੇ ਡਾਇਰੈਕਟਰ (ਪੇਂਡੂ ਆਜੀਵਿਕਾ) ਸ਼੍ਰੀ ਸੁਮਨ ਐੱਸ.ਅਤੇ ਆਈਸੀਏਆਈ ਦੇ ਡਿਪਟੀ ਡਾਇਰੈਕਟਰ ਜਨਰਲ (Agricultural Extension), ਡਾ. ਰਾਜਬੀਰ ਸਿੰਘ ਦੁਆਰਾ ICAR-NAARM ਹੈਦਰਾਬਾਦ ਦੇ ਡਾਇਰੈਕਟਰ, ICAR-ATARI ਹੈਦਰਾਬਾਦ ਦੇ ਡਾਇਰੈਕਟਰ, ICAR-ATARI ਬੰਗਲੁਰੂ ਦੇ ਡਾਇਰੈਕਟਰ ਅਤੇ ਰੈਡੀ ਫਾਉਂਡੇਸ਼ਨ, ਹੈਦਰਾਬਾਦ ਦੇ ਸੀਨੀਅਰ ਤਕਨੀਕੀ ਸਹਿਯੋਗੀਆਂ ਦੀ ਮੌਜੂਦਗੀ ਵਿੱਚ ਇੱਕ-ਦੂਜੇ ਨੂੰ ਸੌਂਪੇ ਗਏ।
ਸਹਿਯੋਗ ਦਾ ਰਣਨੀਤਕ ਫ੍ਰੇਮਵਰਕ
ਇਸ ਸਹਿਮਤੀ ਪੱਤਰ ਦੇ ਤਹਿਤ , ICAR ਅਤੇ ਡਾ. ਰੈਡੀ ਫਾਉਂਡੇਸ਼ਨ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮਾਂ ਦੇ ਵਿਕਾਸ ਅਤੇ ਵੰਡ ਰਾਹੀਂ ਖੇਤੀਬਾੜੀ ਖੇਤਰ ਵਿੱਚ ਟਿਕਾਊ ਪ੍ਰਭਾਵ ਪੈਦਾ ਕਰਨ ਲਈ ਕਈ ਮੋਰਚਿਆਂ ‘ਤੇ ਸਹਿਯੋਗ ਕਰਨਗੇ। ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਸਮਰੱਥਾ ਨਿਰਮਾਣ ਲਈ ਡਾ. ਰੈਡੀ ਫਾਉਂਡੇਸ਼ਨ ਦੇ ਲੀਡ ਫਾਰਮਰਜ਼ ਪਲੈਟਫਾਰਮ ((LFP) ਮਾਡਲ ਦੀ ਵਰਤੋਂ ਕੀਤੀ ਜਾਵੇਗੀ। ਜਲਵਾਯੂ-ਅਨੁਕੂਲ ਖੇਤੀਬਾੜੀ ਅਭਿਆਸਾਂ ਅਤੇ ਟਿਕਾਊ ਖੇਤੀ ਦੇ ਤਰੀਕਿਆਂ ‘ਤੇ ਸਾਂਝੀਆਂ ਖੋਜ ਪਹਿਲਕਦਮੀਆਂ ਨੂੰ ICAR's ਦੀ ਤਕਨੀਕੀ ਮੁਹਾਰਤ ਨੂੰ DRF's ਭਾਈਚਾਰਕ –ਅਧਾਰਿਤ ਵਿਸਤਾਰ ਮਾਡਲ ਦੇ ਨਾਲ ਏਕੀਕ੍ਰਿਤ ਕਰਕੇ ਵਧਾਇਆ ਜਾਵੇਗਾ। ਇਸ ਨਾਲ ਰਾਸ਼ਟਰੀ ਕੌਸ਼ਲ ਯੋਗਤਾ ਢਾਂਚੇ (NSQF) ਦੇ ਅਨੁਸਾਰ ਕੌਸ਼ਲ ਵਿਕਾਸ ਪ੍ਰੋਗਰਾਮਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਖੇਤੀਬਾੜੀ ਅਤੇ ਜੀਵਨ ਵਿਗਿਆਨ ਖੇਤਰਾਂ ਵਿੱਚ ਨੌਜਵਾਨਾਂ ਦੇ ਰੁਜ਼ਗਾਰ ਨੂੰ ਉਤਸ਼ਾਹ ਮਿਲੇਗਾ।
ਪੂਰਕ ਸ਼ਕਤੀਆਂ ਦਾ ਲਾਭ ਲੈਣਾ
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਖੇਤੀਬਾੜੀ ਖੋਜ, ਵਿਸਤਾਰ, ਗਿਆਨ ਪ੍ਰਬੰਧਨ, ਸਮਰੱਥਾ ਨਿਰਮਾਣ ਅਤੇ ਨੀਤੀਗਤ ਵਕਾਲਤ ਵਿੱਚ ਲਗਭਗ ਦਸ ਦਹਾਕਿਆਂ ਦੀ ਮੁਹਾਰਤ ਰੱਖਦਾ ਹੈ। ਪ੍ਰੀਸ਼ਦ ਭਾਰਤ ਭਰ ਵਿੱਚ ਫੈਲੇ ਤਕਨੀਕੀ ਮਾਰਗਦਰਸ਼ਨ, ਪਾਠਕ੍ਰਮ ਵਿਕਾਸ ਸਹਾਇਤਾ ਅਤੇ ਆਪਣੇ ਖੇਤੀਬਾੜੀ ਵਿਗਿਆਨੀਆਂ ਅਤੇ ਖੋਜਕਰਤਾਵਾਂ ਦੇ ਵਿਆਪਕ ਨੈੱਟਵਰਕ ਤੱਕ ਪਹੁੰਚ ਪ੍ਰਦਾਨ ਕਰੇਗੀ।
ਡਾ. ਰੈੱਡੀ ਫਾਉਂਡੇਸ਼ਨ ਨੇ ਆਪਣੇ ਏਕੀਕ੍ਰਿਤ ਵਿਕਾਸ ਪ੍ਰੋਗਰਾਮਾਂ ਰਾਹੀਂ 20 ਲੱਖ ਤੋਂ ਵੱਧ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਵਿੱਚ ਖਾਸ ਕਰਕੇ ਨੌਜਵਾਨਾਂ, ਦਿਵਯਾਂਗਜਨਾਂ (PwD), ਅਤੇ ਪੇਂਡੂ ਭਾਈਚਾਰਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਫਾਉਂਡੇਸ਼ਨ ਦੇ ਮੁੱਖ MITRA ਪ੍ਰੋਗਰਾਮ ਨੇ ਕਈ ਰਾਜਾਂ ਵਿੱਚ 80 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੂੰ ਉੱਨਤ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਵਿੱਚ ਸਫਲਤਾਪੂਰਵਕ ਸਮਰੱਥ ਬਣਾਇਆ ਹੈ, ਜੋ ਕਿ ਇਸ ਦੇ ਕਿਸਾਨ-ਤੋਂ ਕਿਸਾਨ ਵਿਸਤਾਰ ਮਾਡਲ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ।
ਉਮੀਦ ਕੀਤੇ ਨਤੀਜੇ
ਇਹ ਸਹਿਯੋਗ ਕਈ ਮੁੱਖ ਦਖਲਅੰਦਾਜ਼ੀ ਖੇਤਰਾਂ 'ਤੇ ਕੇਂਦ੍ਰਿਤ ਹੋਵੇਗਾ:
• ਕਿੱਤਾਮੁਖੀ ਹੁਨਰ ਵਿਕਾਸ: ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (NCVET) ਦੁਆਰਾ DRF ਨੂੰ ਹਾਲ ਹੀ ਵਿੱਚ ਇੱਕ ਪੁਰਸਕਾਰ ਪ੍ਰਦਾਨ ਕਰਨ ਵਾਲੀ ਸੰਸਥਾ (ਸਟੈਂਡਰਡ) ਵਜੋਂ ਮਾਨਤਾ ਦੇ ਅਧਾਰ 'ਤੇ, ਇਹ ਭਾਈਵਾਲੀ ਉਦਯੋਗ-ਅਨੁਕੂਲ ਖੇਤੀਬਾੜੀ-ਹੁਨਰ ਪ੍ਰੋਗਰਾਮਾਂ ਦਾ ਵਿਕਾਸ ਅਤੇ ਵੰਡ ਕਰੇਗੀ।
- ਸੌਇਲ ਹੈਲਥ ਤੋਂ ਇੱਕ ਸਿਹਤ ਤਬਦੀਲੀ : ਇਹ ਭਾਈਵਾਲੀ ਇੱਕ ਸਿਹਤ ਢਾਂਚੇ ਦੇ ਤਹਿਤ ਸੌਇਲ ਹੈਲਥ ਨੂੰ ਬਿਹਤਰ ਬਣਾਉਣ ਲਈ ਬਾਇਓਚਾਰ-ਅਧਾਰਿਤ ਅਤੇ ਮਿੱਟੀ ਜੀਵ ਵਿਗਿਆਨ-ਅਧਾਰਿਤ ਸਮਾਧਾਨਾਂ ਨੂੰ ਉਤਸ਼ਾਹਿਤ ਕਰੇਗੀ, ਨਾਲ ਹੀ ਜਲਵਾਯੂ-ਟਿਕਾਊ ਖੇਤੀਬਾੜੀ-ਭੋਜਨ ਪ੍ਰਣਾਲੀਆਂ ਲਈ ਟਿਕਾਊ ਫਸਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਕਾਰਬਨ ਪ੍ਰੋਤਸਾਹਨ ਨੂੰ ਅੱਗੇ ਵਧਾਏਗੀ।
- ਆਫ਼ਤ ਜੋਖਮ ਘਟਾਉਣ ਲਈ ਲਚਕੀਲਾਪਣ: ਇਹ ਸਹਿਯੋਗ ਤਕਨਾਲੋਜੀ-ਯੋਗ ਵਿਸਥਾਰ, ਕਾਰਬਨ-ਪ੍ਰੋਤਸਾਹਿਤ-ਸਰੋਤ-ਕੁਸ਼ਲ ਅਭਿਆਸਾਂ, ਅਤੇ ਸਥਾਨਕ ਤੌਰ 'ਤੇ ਅਨੁਕੂਲਿਤ ਜਲਵਾਯੂ-ਜੋਖਮ ਘਟਾਉਣ ਦੀਆਂ ਰਣਨੀਤੀਆਂ ਰਾਹੀਂ ਕਿਸਾਨਾਂ ਨੂੰ ਜਲਵਾਯੂ-ਸਮਾਰਟ, ਪੁਨਰ-ਉਤਪਾਦਨ ਖੇਤੀਬਾੜੀ ਨੂੰ ਅਪਣਾਉਣ ਵਿੱਚ ਸਹਾਇਤਾ ਕਰੇਗਾ।
- ਖੇਤੀਬਾੜੀ ਵਿਸਥਾਰ ਸੇਵਾਵਾਂ ਅਤੇ ਮਾਰਕੀਟ ਲਿੰਕੇਜ: ਇਹ ਸਹਿਯੋਗ ਲੀਡ ਫਾਰਮਰਜ਼ ਪਲੈਟਫਾਰਮ ਨੂੰ ਵਿਆਪਕ ਪੱਧਰ ‘ਤੇ ਵਿਸਤਾਰਿਤ ਕਰੇਗਾ ਤਾਂ ਜੋ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਮਾਰਕੀਟ ਲਿੰਕੇਜ, ਡਿਜੀਟਲ ਅਤੇ ਵਿੱਤੀ ਸਾਖ਼ਰਤਾ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਉਤਪਾਦਾਂ ਦੀ ਉਚਿਤ ਕੀਮਤ ਯਕੀਨੀ ਕੀਤੀ ਜਾ ਸਕੇ।
ਰਾਸ਼ਟਰੀ ਤਰਜੀਹਾਂ ਨਾਲ ਇਕਸਾਰਤਾ
ਇਹ ਭਾਈਵਾਲੀ ਭਾਰਤ ਦੇ ਖੇਤੀਬਾੜੀ ਕਾਰਜਬਲ ਲਈ ਸਮਾਵੇਸ਼ੀ, ਲਚਕਦਾਰ ਅਤੇ ਭਵਿੱਖ ਲਈ ਤਿਆਰ ਸਿੱਖਣ ਦੇ ਰਸਤੇ ਬਣਾਉਣ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਹੈ। ਇਹ ਸਹਿਯੋਗ ਸਕਿੱਲ ਇੰਡੀਆ ਮਿਸ਼ਨ ਅਤੇ ਕਿੱਤਾਮੁਖੀ ਸਿੱਖਿਆ ਦਾ ਪ੍ਰਚਾਰ ਕਰਨ; ਪੇਂਡੂ ਨੌਜਵਾਨਾਂ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY); ਸਮਰੱਥਾ ਨਿਰਮਾਣ ਲਈ ਰਾਸ਼ਟਰੀ ਖੇਤੀਬਾੜੀ ਸਿੱਖਿਆ ਨੀਤੀ; ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਪਹਿਲ; ਜਲਵਾਯੂ-ਸਮਾਰਟ ਖੇਤੀਬਾੜੀ ਅਤੇ ਟਿਕਾਊ ਵਿਕਾਸ ਟੀਚਿਆਂ ਸਮੇਤ ਸਰਕਾਰੀ ਪਹਿਲਕਦਮੀਆਂ ਦੇ ਅਨੁਸਾਰ ਸ਼ਾਮਲ ਹਨ। ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ (NCrF) ਨਾਲ NCVET ਰਾਹੀਂ ਇਹ ਤਾਲਮੇਲ ਸਿਖਿਆਰਥੀਆਂ ਨੂੰ ਕ੍ਰੈਡਿਟ ਇਕੱਠਾ ਕਰਨ ਅਤੇ ਟ੍ਰਾਂਸਫਰ ਕਰਨ ਦੇ ਯੋਗ ਬਣਾਏਗਾ, ਜਿਸ ਨਾਲ ਖੇਤੀਬਾੜੀ ਵਿੱਚ ਪੇਸ਼ੇਵਰ ਵਿਕਾਸ ਅਤੇ ਨਿਰੰਤਰ ਅਕਾਦਮਿਕ ਤਰੱਕੀ ਦੋਵਾਂ ਦਾ ਸਮਰਥਨ ਕਰੇਗੀ।
ਇਸ ਸਹਿਮਤੀ ਪੱਤਰ ਦੇ ਤਹਿਤ ਵਿਕਸਿਤ ਪ੍ਰੋਗਰਾਮ ਉਨ੍ਹਾਂ ਅਨੇਕ ਰਾਜਾਂ ਵਿੱਚ ਲਾਗੂ ਕੀਤੇ ਜਾਣਗੇ ਜਿੱਥੇ ਦੋਵੇਂ ਸੰਗਠਨਾਂ ਦੀ ਸੰਚਾਲਨ ਮੌਜੂਦ ਹੈ। ਆਂਧਰ ਪ੍ਰਦੇਸ਼, ਤੇਲੰਗਾਨਾ, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ‘ਤੇ ਸ਼ੁਰੂਆਤੀ ਧਿਆਨ ਕੇਂਦ੍ਰਿਤ ਹੋਵੇਗਾ।
ਲੀਡਰਸ਼ਿਪ ਦੇ ਹਵਾਲੇ
ਇਸ ਸਾਂਝੇਦਾਰੀ 'ਤੇ ਟਿੱਪਣੀ ਕਰਦੇ ਹੋਏ, ICAR ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ "ਇਹ ਸਮਝੌਤਾ ਪੱਤਰ ਖੇਤੀਬਾੜੀ ਵਿੱਚ ਗੁਣਵੱਤਾ ਹੁਨਰ ਵਿਕਾਸ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ICAR ਦੀਆਂ ਖੋਜ ਅਤੇ ਤਕਨੀਕੀ ਯੋਗਤਾਵਾਂ ਨੂੰ ਡਾ. ਰੈਡੀ‘ਜ਼ ਫਾਉਂਡੇਸ਼ਨ ਦੇ ਸਾਬਤ ਹੋਏ ਭਾਈਚਾਰਕ ਸ਼ਮੂਲੀਅਤ ਮਾਡਲ ਨਾਲ ਜੋੜ ਕੇ, ਸਾਡਾ ਉਦੇਸ਼ ਪੇਂਡੂ ਆਜੀਵਿਕਾ ਅਤੇ ਖੇਤੀਬਾੜੀ ਸਥਿਰਤਾ 'ਤੇ ਸਥਾਈ ਪ੍ਰਭਾਵ ਪੈਦਾ ਕਰਨਾ ਹੈ।"
ਡਾ. ਰੈਡੀ ਫਾਉਂਡੇਸ਼ਨ ਦੇ ਇੱਕ ਪ੍ਰਤੀਨਿਧੀ ਨੇ ਜ਼ੋਰ ਦੇ ਕੇ ਕਿਹਾ ਕਿ "80,000 ਤੋਂ ਵੱਧ ਕਿਸਾਨਾਂ ਨਾਲ ਕੰਮ ਕਰਨ ਦੇ ਸਾਡੇ ਤਜ਼ਰਬੇ ਨੇ ਸਾਨੂੰ ਗੁਣਵੱਤਾਪੂਰਨ ਵਿਸਥਾਰ ਸੇਵਾਵਾਂ ਅਤੇ ਹੁਨਰ ਵਿਕਾਸ ਦੀ ਮਹੱਤਵਪੂਰਨ ਮਹੱਤਤਾ ਨੂੰ ਦਿਖਾਇਆ ਹੈ। ICAR ਨਾਲ ਇਹ ਭਾਈਵਾਲੀ ਸਾਨੂੰ ਤਕਨੀਕੀ ਦ੍ਰਿੜ੍ਹਤਾ ਅਤੇ ਰਾਸ਼ਟਰੀ ਢਾਂਚਿਆਂ ਦੇ ਨਾਲ ਤਾਲਮੇਲ ਨੂੰ ਯਕੀਨੀ ਬਣਾਉਂਦੇ ਹੋਏ ਆਪਣੇ ਪ੍ਰਭਾਵ ਨੂੰ ਵਧਾਉਣ ਵਿੱਚ ਮਦਦ ਕਰੇਗੀ। ਅਸੀਂ ਖਾਸ ਤੌਰ 'ਤੇ ਪੇਂਡੂ ਨੌਜਵਾਨਾਂ ਅਤੇ ਹਾਸ਼ੀਏ 'ਤੇ ਰਹਿਣ ਵਾਲੇ ਭਾਈਚਾਰਿਆਂ, ਜਿਨ੍ਹਾਂ ਵਿੱਚ ਦਿਵਯਾਂਗ ਵਿਅਕਤੀ ਵੀ ਸ਼ਾਮਲ ਹਨ, ਦੇ ਲਈ ਇਸ ਨਾਲ ਪੈਦਾ ਹੋਣ ਵਾਲੇ ਮੌਕਿਆਂ ਬਾਰੇ ਉਤਸ਼ਾਹਿਤ ਹਾਂ।"
ਲਾਗੂਕਰਨ ਸਮਾਂ-ਰੇਖਾ ਅਤੇ ਨਿਗਰਾਨੀ
ਇਹ ਸਮਝੌਤਾ 16 ਫਰਵਰੀ 2026 ਤੋਂ ਲਾਗੂ ਹੋਵੇਗਾ। ਸ਼ੁਰੂ ਵਿੱਚ ਇਹ ਪੰਜ ਸਾਲਾਂ ਲਈ ਵੈਧ ਹੋਵੇਗਾ, ਜਿਸ ਵਿੱਚ ਆਪਸੀ ਸਮਝੌਤੇ ਅਤੇ ਪ੍ਰਦਰਸ਼ਨ ਮੁਲਾਂਕਣ ਦੇ ਅਧਾਰ 'ਤੇ ਨਵੀਨੀਕਰਣ ਦੇ ਪ੍ਰਬੰਧ ਹੋਣਗੇ। ਦੋਵਾਂ ਸੰਗਠਨਾਂ ਦੇ ਪ੍ਰਤੀਨਿਧੀਆਂ ਵਾਲੀ ਇੱਕ ਸਾਂਝੀ ਨਿਗਰਾਨੀ ਕਮੇਟੀ ਲਾਗੂਕਰਨ ਦੀ ਨਿਗਰਾਨੀ ਕਰੇਗੀ, ਸਹਿਮਤ ਹੋਏ ਮੀਲ ਪੱਥਰਾਂ ਦੇ ਵਿਰੁੱਧ ਪ੍ਰਗਤੀ ਨੂੰ ਟ੍ਰੈਕ ਕਰੇਗੀ, ਅਤੇ ਇਹ ਯਕੀਨੀ ਬਣਾਏਗੀ ਕਿ ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਿਆ ਜਾਵੇ। ਇਹ ਭਾਈਵਾਲੀ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ICAR ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ (KVKs), ਅਤੇ DRF ਦੇ ਗ੍ਰਾਮੀਣ ਭਾਰਤ ਵਿੱਚ ਖੇਤਰੀ ਕੇਂਦਰਾਂ ਦੇ ਨੈੱਟਵਰਕ ਸਮੇਤ ਬੁਨਿਆਦੀ ਢਾਂਚੇ ਦਾ ਲਾਭ ਲਵੇਗੀ (ਉਠਾਏਗੀ)।
ਸੰਗਠਨਾਂ ਬਾਰੇ
ICAR: ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਭਾਰਤ ਵਿੱਚ ਇੱਕ ਖੁਦ-ਮੁਖਤਿਆਰੀ ਸੰਸਥਾ ਹੈ ਜੋ ਕਿ ਖੇਤੀਬਾੜੀ ਖੋਜ ਅਤੇ ਸਿੱਖਿਆ ਦੇ ਤਾਲਮੇਲ, ਮਾਰਗਦਰਸ਼ਨ ਅਤੇ ਪ੍ਰਬੰਧਨ ਲਈ ਜਵਾਬਦੇਹ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਕਾਰਜਸ਼ੀਲ ਹੈ। 16 ਜੁਲਾਈ, 1929 ਨੂੰ ਸਥਾਪਿਤ ਇਸ ਸੰਸਥਾਨ ਦਾ ਹੈੱਡਕੁਆਰਡਰ ਨਵੀਂ ਦਿੱਲੀ ਵਿਖੇ ਹੈ। ਇਹ ਵਿਸ਼ਵ ਦੀ ਸਭ ਤੋਂ ਵੱਡੇ ਰਾਸ਼ਟਰੀ ਖੇਤੀਬਾੜੀ ਅਭਿਆਸਾਂ ਵਿੱਚੋਂ ਇੱਕ ਦਾ ਸੰਚਾਲਨ ਕਰਦਾ ਹੈ। ਜਿਸ ਵਿੱਚ 113 ਸੰਸਥਾਨ ਅਤੇ 74 ਯੂਨੀਵਰਸਿਟੀਆਂ ਸ਼ਾਮਲ ਹਨ। ICAR ਦਾ ਆਦੇਸ਼ ਖੇਤੀਬਾੜੀ, ਬਾਗਵਾਨੀ, ਮੱਛੀ ਪਾਲਣ ਅਤੇ ਪਸ਼ੂ ਵਿਗਿਆਨ ਵਿੱਚ ਖੋਜ ਅਤੇ ਸਿੱਖਿਆ ਨੂੰ ਸ਼ਾਮਲ ਕਰਦਾ ਹੈ ਤਾਂ ਜੋ ਭੋਜਨ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸ ਨੇ ਗ੍ਰੀਨ ਰੈਵੋਲਿਊਸ਼ਨ ਅਤੇ ਉਸ ਤੋਂ ਬਾਅਦ ਦੇ ਖੇਤੀਬਾੜੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜਿਸ ਨਾਲ ਅਨਾਜ, ਦੁੱਧ ਅਤੇ ਮੱਛੀ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਸੰਭਵ ਹੋਇਆ ਹੈ। ਇਹ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਦੇ ਅਧੀਨ ਕੰਮ ਕਰਦਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ICAR ਸੋਸਾਇਟੀ ਦੇ ਪ੍ਰਧਾਨ ਹਨ।
DRF: ਡਾ. ਰੈਡੀਜ਼ ਫਾਊਂਡੇਸ਼ਨ (DRF) ਡਾ. ਰੈਡੀਜ਼ ਪਰਿਵਾਰ ਦੁਆਰਾ ਸਥਾਪਿਤ ਇੱਕ ਪਰਿਵਾਰਕ ਟਰਸਟ ਹੈ, ਜੋ 1996 ਤੋਂ ਸਿੱਖਿਆ, ਰੋਜ਼ੀ-ਰੋਟੀ, ਸਿਹਤ ਸੰਭਾਲ ਅਤੇ ਭਾਈਚਾਰਕ ਵਿਕਾਸ ਵਿੱਚ ਟਿਕਾਊ ਪ੍ਰਭਾਵ ਪੈਦਾ ਕਰਨ ਲਈ ਕੰਮ ਕਰ ਰਿਹਾ ਹੈ। ਫਾਉਂਡੇਸ਼ਨ ਨੇ ਨੌਜਵਾਨਾਂ, ਮਹਿਲਾਵਾਂ, ਦਿਵਯਾਂਗਜਨਾਂ ਅਤੇ ਪੇਂਡੂ ਖੇਤੀਬਾੜੀ ਭਾਈਚਾਰਿਆਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦੇ ਹੋਏ 20 ਲੱਖ ਤੋਂ ਵੱਧ ਲੋਕਾਂ ਦੇ ਜੀਵਨਾਂ ਨੂੰ ਪ੍ਰਭਾਵਿਤ ਕੀਤਾ ਹੈ। DRF ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚ MITRA (ਪੇਂਡੂ ਆਜੀਵਿਕਾ), ਸਸ਼ਕਤ (ਲੜਕੀਆਂ ਦੀ ਸਿੱਖਿਆ), GROW (ਵੋਕੇਸ਼ਨਲ ਟ੍ਰੇਨਿੰਗ), ਅਤੇ PHC (ਪ੍ਰਾਇਮਰੀ ਸਿਹਤ ਸੰਭਾਲ) ਸ਼ਾਮਲ ਹਨ। ਦਸੰਬਰ 2025 ਵਿੱਚ, DRF ਨੂੰ NCVET ਤੋਂ ਇੱਕ ਪੁਰਸਕਾਰ ਸੰਸਥਾ ਵਜੋਂ ਮਾਨਤਾ ਪ੍ਰਾਪਤ ਹੋਈ, ਜਿਸ ਨਾਲ ਇਹ ਪ੍ਰਵਾਨਿਤ ਯੋਗਤਾਵਾਂ ਵਿੱਚ ਸਿਖਿਆਰਥੀਆਂ ਨੂੰ ਪੁਰਸਕਾਰ ਪ੍ਰਦਾਨ ਕਰਨ, ਉਨ੍ਹਾਂ ਦਾ ਮੁਲਾਂਕਣ ਕਰਨ ਅਤੇ ਪ੍ਰਮਾਣਿਤ ਕਰਨ ਦੇ ਯੋਗ ਹੋ ਗਿਆ।
******
ਆਰਸੀ/ਪੀਯੂ/ਏਕੇ
(Release ID: 2230800)
ਵਿਜ਼ੀਟਰ ਕਾਊਂਟਰ : 4