ਖੇਤੀਬਾੜੀ ਮੰਤਰਾਲਾ
azadi ka amrit mahotsav

ਭਾਰਤ- ਨਿਊਜ਼ੀਲੈਂਡ ਨੇ ਬਾਗਵਾਨੀ ਸਹਿਯੋਗ ‘ਤੇ ਸੰਯੁਕਤ ਵਰਕਿੰਗ ਗਰੁੱਪ ਦੀ ਪਹਿਲੀ ਬੈਠਕ ਆਯੋਜਿਤ ਕੀਤੀ

Posted On: 19 FEB 2026 4:52PM by PIB Chandigarh

ਭਾਰਤ ਅਤੇ ਨਿਊਜ਼ੀਲੈਂਡ ਨੇ ਅੱਜ ਬਾਗਵਾਨੀ ਸਹਿਯੋਗ ‘ਤੇ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਦੀ ਪਹਿਲੀ ਬੈਠਕ ਆਯੋਜਿਤ ਕੀਤੀ, ਜੋ ਕਿ 12 ਮਾਰਚ, 2025 ਨੂੰ ਦੋਵੇਂ ਦੇਸ਼ਾਂ ਦਰਮਿਆਨ ਸਹਿਯੋਗ ਮੈਮੋਰੰਡਮ (MoC) ਦੇ ਤਹਿਤ ਇੱਕ ਮਹੱਤਵਪੂਰਨ ਕਦਮ ਹੈ।    

 

ਭਾਰਤ ਅਤੇ ਨਿਊਜ਼ੀਲੈਂਡ ਦੇ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਦੀ ਬੈਠਕ ਦੀ ਸਹਿ-ਪ੍ਰਧਾਨਗੀ ਭਾਰਤੀ ਪੱਖ ਤੋਂ ਖੇਤੀਬਾੜੀ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ (ਬਾਗਵਾਨੀ) ਸ਼੍ਰੀ ਪ੍ਰਿਯਾ ਰੰਜਨ ਨੇ ਨਿਜੀ ਤੌਰ ‘ਤੇ ਅਤੇ ਨਿਊਜ਼ੀਲੈਂਡ ਵੱਲੋਂ ਦੁਵੱਲੇ ਸਬੰਧਾਂ ਅਤੇ ਵਪਾਰ ਦੇ ਡਿਵੀਜ਼ਨਲ ਮੈਨੇਜਰ ਸ਼੍ਰੀ ਸਟੀਵ ਆਇੰਸਵਰਥ ਨੇ ਵਰਚੁਅਲ ਮਾਧਿਅਮ ਰਾਹੀਂ ਕੀਤੀ। ਇਸ ਬੈਠਕ ਵਿੱਚ ਦੋਵੇਂ ਧਿਰਾਂ ਨੇ ਸੀਨੀਅਰ ਅਧਿਕਾਰੀਆਂ ਅਤੇ ਤਕਨੀਕੀ ਮਾਹਿਰਾਂ ਨੇ ਬਾਗਵਾਨੀ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਮਿਲ ਕੇ ਕੰਮ ਕੀਤਾ, ਜਿਸ ਵਿੱਚ ਕੀਵੀ ਫਲ ਅਤੇ ਗੁਠਲੀ ਵਾਲੇ ਫਲਾਂ (ਸੇਬ ਅਤੇ ਨਾਸ਼ਪਤੀ) ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। 

ਖੇਤੀਬਾੜੀ ਅਤੇ ਪਰਿਵਾਰ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ (ਬਾਗਵਾਨੀ) ਸ਼੍ਰੀ ਪ੍ਰਿਯਾ ਰੰਜਨ ਨੇ ਦੱਸਿਆ ਕਿ ਕੀਵੀ ਫਲ ਨੂੰ ਭਾਰਤ ਲਈ ਤਰਜੀਹੀ ਫਸਲ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ ਅਤੇ ਕੀਵੀ ਫਲ ਕਾਰਜ ਯੋਜਨਾ ਦੇ ਤਹਿਤ ਪ੍ਰਮੁੱਖ ਫੋਕਸ ਖੇਤਰਾਂ ਬਾਰੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਉੱਤਮਤਾ ਕੇਂਦਰਾਂ (ਸੀਓਈ) ਦੀ ਸਥਾਪਨਾ, ਬਾਗ ਪ੍ਰਬੰਧਨ ਵਿੱਚ ਸੁਧਾਰ ਅਤੇ ਉਤਪਾਦਕਤਾ ਵਾਧਾ, ਗੁਣਵੱਤਾ ਪੂਰਨ ਰੂਟਸਟੌਕ ਅਤੇ ਰੋਪਾਈ ਸਮੱਗਰੀ ਦੀ ਉਪਲਬਧਤਾ ਅਤੇ ਫਸਲ ਕਟਾਈ ਤੋਂ ਬਾਅਦ ਦੇ ਪ੍ਰਬੰਧਨ ਅਤੇ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਬੈਠਕ ਵਿੱਚ ਨਿਊਜ਼ੀਲੈਂਡ ਤੋਂ ਕੀਵੀ ਰੂਟਸਟੌਕ ਆਯਾਤ ਕਰਨ ਦੀਆਂ ਪ੍ਰਕਿਰਿਆਵਾਂ ਅਤੇ ਨਿਊਜ਼ੀਲੈਂਡ ਵਿੱਚ ਭਾਰਤੀ ਕਿਸਾਨਾਂ ਅਤੇ ਉਦਮੀਆਂ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। 

ਦੁਵੱਲੇ ਸਬੰਧਾਂ ਅਤੇ ਵਪਾਰ ਦੇ ਡਿਵੀਜ਼ਨਲ ਮੈਨੇਜਰ ਸ਼੍ਰੀ ਸਟੀਵ ਆਇੰਸਵਰਥ (Steve Ainsworth) ਨੇ ਭਾਰਤ ਵਿੱਚ ਕੀਵੀ, ਸੇਬ ਅਤੇ ਨਾਸ਼ਪਤੀ ਦੇ ਉਤਪਾਦਨ ਦੀਆਂ ਮੌਜੂਦਾ ਸਥਿਤੀਆਂ ਅਤੇ ਚੁਣੌਤੀਆਂ ਦੀ ਸਮੀਖਿਆ ਕੀਤੀ ਅਤੇ ਕਿਸਾਨਾਂ ਦੀ ਆਮਦਨ ਅਤੇ ਉਤਪਾਦਕਤਾ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗਾਤਮਕ ਖੋਜ, ਸਮਰੱਥਾ ਨਿਰਮਾਣ ਅਤੇ ਉਤਪਾਦਨ ਸਿਖਲਾਈ ਦੇ ਨਾਲ-ਨਾਲ ਸਪਲਾਈ ਚੇਨਾਂ, ਗੁਣਵੱਤਾ ਮਿਆਰਾਂ ਅਤੇ ਬਜ਼ਾਰ ਵਿੱਚ ਸਥਿਤੀ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। 

ਬੈਠਕ ਦੀ ਸਮਾਪਤੀ ਦੋਵੇਂ ਕਾਰਜ ਯੋਜਨਾ ਲਈ ਸਮਾਂ ਸੀਮਾ ਅਤੇ ਲਾਗੂਕਰਨ ਰੋਡਮੈਪ ਨੂੰ ਅੰਤਿਮ ਰੂਪ ਦੇਣ ਦੇ ਨਾਲ ਹੋਈ। ਆਪਣੇ ਸਮਾਪਤੀ ਭਾਸ਼ਣ ਵਿੱਚ, ਦੋਵੇਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਬਾਗਵਾਨੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਸੰਯੁਕਤ ਵਰਕਿੰਗ ਗਰੁੱਪ ਨੇ ਤੁਰੰਤ ਚੁੱਕੇ ਜਾਣ ਵਾਲੇ ਕਦਮਾਂ ਦੀ ਪਛਾਣ ਕੀਤੀ ਅਤੇ ਭਾਰਤ-ਨਿਊਜ਼ੀਲੈਂਡ ਬਾਗਵਾਨੀ ਸਹਿਯੋਗ ਵਿੱਚ ਨਿਰੰਤਰ ਗਤੀ ਨੂੰ ਯਕੀਨੀ ਬਣਾਉਣ ਲਈ ਫਾਲੋ-ਅਪ ਮੀਟਿੰਗਾਂ ਅਤੇ ਸਮੀਖਿਆਵਾਂ ਦਾ ਪ੍ਰੋਗਰਾਮ ਪ੍ਰਸਤਾਵਿਤ ਕੀਤਾ। 

******************

ਆਰਸੀ/ਪੀਯੂ/ਏਕੇ          


(Release ID: 2230775) ਵਿਜ਼ੀਟਰ ਕਾਊਂਟਰ : 4