ਆਯੂਸ਼
ਅੰਤਰਰਾਸ਼ਟਰੀ ਆਯੁਸ਼ ਸੰਮੇਲਨ ਅਤੇ ਪ੍ਰਦਰਸ਼ਨੀ 2026 ਵਿੱਚ ਗਲੋਬਲ ਹੈਲਥਕੇਅਰ ਚਰਚਾ ਦੇ ਕੇਂਦਰ ਵਿੱਚ ਉਭਰਿਆ ਆਯੁਸ਼
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ, “ਆਯੁਸ਼ ਹੁਣ ਹਾਸ਼ੀਏ ‘ਤੇ ਨਹੀਂ, ਸਗੋਂ ਗਲੋਬਲ ਹੈਲਥਕੇਅਰ ਚਰਚਾ ਦੇ ਕੇਂਦਰ ਵਿੱਚ ਹੈ”
“ਭਾਰਤ ਇੱਕ ਏਕੀਕ੍ਰਿਤ, ਮਨੁੱਖ-ਕੇਂਦ੍ਰਿਤ ਵਿਸ਼ਵਵਿਆਪੀ ਸਿਹਤ ਪ੍ਰਣਾਲੀ ਦੇ ਲਈ ਅਗਵਾਈ ਕਰਨ ਅਤੇ ਸਹਿਯੋਗ ਦੇਣ ਲਈ ਤਿਆਰ ਹੈ”
28 ਦੇਸ਼ਾਂ ਦੀ ਭਾਗੀਦਾਰੀ; ਖੋਜ, ਰੈਗੂਲੇਟਰੀ ਤਾਲਮੇਲ ਅਤੇ ਨਿਵੇਸ਼ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਜ਼ੋਰ
ਸੰਮੇਲਨ ਵਿੱਚ ਰਵਾਇਤੀ ਚਿਕਿਤਸਾ ਕੂਟਨੀਤੀ ਵਿੱਚ ਭਾਰਤ ਦੀ ਲੀਡਰਸ਼ਿਪ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ
प्रविष्टि तिथि:
18 FEB 2026 7:15PM by PIB Chandigarh
ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਤਾਪਰਾਓ ਜਾਧਵ ਨੇ ਦੁਬਈ ਵਿੱਚ ਆਯੋਜਿਤ ਤੀਜੀ ਅੰਤਰਰਾਸ਼ਟਰੀ ਆਯੁਸ਼ ਸੰਮੇਲਨ ਅਤੇ ਪ੍ਰਦਰਸ਼ਨੀ (IACE 2026) ਦਾ ਉਦਘਾਟਨ ਕੀਤਾ ਅਤੇ ਬਾਅਦ ਵਿੱਚ ਉਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ, ਤਾਂ ਜੋ ਰਵਾਇਤੀ ਅਤੇ ਏਕੀਕ੍ਰਿਤ ਸਿਹਤ ਪ੍ਰਣਾਲੀਆਂ ਦੀ ਵਿਸ਼ਵਵਿਆਪੀ ਸਵੀਕ੍ਰਿਤੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਿੱਧ ਹੋਇਆ।
ਮੰਤਰੀ ਨੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ, ਅਤੇ ਇੱਕ ਏਕੀਕ੍ਰਿਤ, ਨਿਵਾਰਕ ਅਤੇ ਟਿਕਾਊ ਗਲੋਬਲ ਹੈਲਥ ਈਕੋਸਿਸਟਮ ਦੇ ਨਿਰਮਾਣ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।
ਵਿਸ਼ਵ ਭਰ ਤੋਂ ਆਏ ਅੰਤਰਰਾਸ਼ਟਰੀ ਪਤਵੰਤਿਆਂ, ਖੋਜਕਰਤਾਵਾਂ, ਉਦਯੋਗ ਨੇਤਾਵਾਂ ਅਤੇ ਪ੍ਰੈਕਟੀਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਜਾਧਵ ਨੇ ਕਿਹਾ ਕਿ ਆਯੁਸ਼ ਪ੍ਰਣਾਲੀਆਂ –ਆਯੁਰਵੇਦ,ਯੋਗ, ਸਿੱਧ, ਯੂਨਾਨੀ ਅਤੇ ਹੋਮਿਓਪੈਥੀ –ਕੁਦਰਤ ਦੇ ਨਾਲ ਤਾਲਮੇਲ ਵਿੱਚ ਸਰੀਰਕ, ਮਾਨਸਿਕ ਅਤੇ ਸਮਾਜਿਕ ਭਲਾਈ ਨੂੰ ਸੰਬੋਧਨ ਕਰਨ ਵਾਲੇ ਸਮੁੱਚੇ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਵਧਦੀ ਹੋਈ ਮਾਨਤਾ ਪ੍ਰਾਪਤ ਕਰ ਹਹੀਆਂ ਹਨ।
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਸ਼ਵ ਭਰ ਵਿੱਚ ਵਧਦੀ ਜੀਵਨ ਸ਼ੈਲੀ ਸਬੰਧੀ ਬਿਮਾਰੀਆਂ, ਤਣਾਅ ਅਤੇ ਮਾਨਸਿਕ ਸਿਹਤ ਚੁਣੌਤੀਆਂ ਨਿਵਾਰਕ ਅਤੇ ਸਮੁੱਚੇ ਸਮਾਧਾਨਾਂ ਦੀ ਮੰਗ ਕਰਦੀਆਂ ਹਨ, ਅਤੇ ਆਯੁਸ਼ ਸਰੀਰ, ਮਨ ਅਤੇ ਵਾਤਾਵਰਣ ਨੂੰ ਏਕੀਕ੍ਰਿਤ ਕਰਨ ਵਾਲੇ ਪ੍ਰਮਾਣ-ਸਮਰਥਿਤ ਦਖਲਅੰਦਾਜ਼ੀ ਪ੍ਰਦਾਨ ਕਰਦਾ ਹੈ।
ਤਿੰਨ ਦਿਨਾਂ ਸੰਮੇਲਨ ਦੌਰਾਨ ਲਗਭਗ 28 ਦੇਸ਼ਾਂ ਦੇ ਭਾਗੀਦਾਰਾਂ ਨੇ ਸਲਾਹ-ਮਸ਼ਵਰਾ, ਵਿਗਿਆਨਿਕ ਚਰਚਾਵਾਂ ਅਤੇ ਸਾਂਝੇਦਾਰੀਆਂ ਵਿੱਚ ਹਿੱਸਾ ਲਿਆ, ਜਿਸ ਨਾਲ ਇਹ ਸਪਸ਼ਟ ਹੋਇਆ ਕਿ ਰਵਾਇਤੀ ਚਿਕਿਤਸਾ ਹੁਣ ਗਲੋਬਲ ਹੈਲਥ ਸੰਵਾਦ ਦੇ ਕੇਂਦਰ ਵਿੱਚ ਹੈ।
ਸੰਮੇਲਨ ਦਾ ਇੱਕ ਪ੍ਰਮੁੱਖ ਨਤੀਜਾ ਮਨ-ਸਰੀਰ ਸਿਹਤ ਲਈ ਆਯੁਸ਼ ਦਖਲਅੰਦਾਜ਼ੀਆਂ ‘ਤੇ ਇੱਕ ਫਾਰਮੈਟ ਇੰਟਰਨੈਸ਼ਨਲ ਵ੍ਹਾਈਟ ਪੇਪਰ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਰਿਹਾ। ਇਸ ਦਸਤਾਵੇਜ਼ ਦਾ ਉਦੇਸ਼ ਗਲੋਬਲ ਸਮਝ ਨੂੰ ਅਨੁਭਵ-ਅਧਾਰਿਤ ਪ੍ਰਥਾਵਾਂ ਤੋਂ ਪ੍ਰਮਾਣ-ਅਧਾਰਿਤ ਤਸਦੀਕ ਵੱਲ, ਵੱਖ-ਵੱਖ ਅਭਿਆਸਾਂ ਤੋਂ ਢਾਂਚਾਗਤ ਇਲਾਜ ਪ੍ਰੋਟੋਕੋਲ ਵੱਲ ਅਤੇ ਸਮਾਨਾਂਤਰ ਪ੍ਰਣਾਲੀਆਂ ਤੋਂ ਏਕੀਕ੍ਰਿਤ ਸਿਹਤ ਢਾਂਚਿਆਂ ਵੱਲ ਲੈ ਜਾਣਾ ਹੈ। ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ, ਇਸ ਦੇ ਸਰਕਾਰਾਂ, ਵਿਦਿਅਕ ਸੰਸਥਾਨਾਂ ਅਤੇ ਏਕੀਕ੍ਰਿਤ ਚਿਕਿਤਸਾ ਅਤੇ ਜਨਤਕ ਸਿਹਤ ਨੀਤੀ ਵਿੱਚ ਕੰਮ ਕਰ ਰਹੇ ਅੰਤਰਰਾਸ਼ਟਰੀ ਸੰਗਠਨਾਂ ਲਈ ਇੱਕ ਸੰਦਰਭ ਦਸਤਾਵੇਜ਼ ਦੇ ਰੂਪ ਵਿੱਚ ਕੰਮ ਕਰਨ ਦੀ ਉਮੀਦ ਹੈ।
ਮੰਤਰੀ ਨੇ ਯਾਦ ਦਿਵਾਇਆ ਕਿ ਰਵਾਇਤੀ ਚਿਕਿਤਸਾ ‘ਤੇ ਆਯੋਜਿਤ WHO ਗਲੋਬਲ ਸਮਿਟ, ਜੋ ਨਵੀਂ ਦਿੱਲੀ ਵਿੱਚ ਆਯੋਜਿਤ ਹੋਇਆ ਸੀ, ਅਤੇ ਦਿੱਲੀ ਘੋਸ਼ਣਾ ਨੇ ਰਵਾਇਤੀ ਚਿਕਿਤਸਾ ਦੇ ਪ੍ਰਮਾਣ ਸਿਰਜਣ, ਸੁਰੱਖਿਆ ਮਾਪਦੰਡਾਂ ਅਤੇ ਜ਼ਿੰਮੇਵਾਰ ਏਕੀਕਰਣ ਦੀ ਦਿਸ਼ਾ ਵਿੱਚ ਗਲੋਬਲ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ ਸੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਸੰਮੇਲਨ ਨੇ ਸੰਯੁਕਤ ਖੋਜ ਪ੍ਰੋਗਰਾਮਾਂ, ਵਿਦਿਅਕ ਅਦਾਨ-ਪ੍ਰਦਾਨ, ਰੈਗੂਲੇਟਰੀ ਸਹਿਯੋਗ, ਨਿਵੇਸ਼ ਸਾਂਝੇਦਾਰੀਆਂ ਅਤੇ ਮੈਡੀਕਲ ਵੈਲਿਊ ਟ੍ਰੈਵਲ ਅਤੇ ਆਯੁਸ ਸੇਵਾਵਾਂ ਦੇ ਵਿਸਤਾਰ ਨੂੰ ਹੁਲਾਰਾ ਦੇਕੇ ਇਸ ਗਲੋਬਲ ਗਤੀ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਦੀ ਗਲੋਬਲ ਸਵੀਕ੍ਰਿਤੀ ਨੂੰ ਯਕੀਨੀ ਬਣਾਉਣ ਲਈ ਗੁਣਵੱਤਾ ਭਰੋਸਾ, ਫਾਰਮਾਕੋਪੀਅਲ ਪਾਲਣਾ ਅਤੇ ਅੰਤਰਰਾਸ਼ਟਰੀ ਪ੍ਰਮਾਣਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।
ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਮੰਚ ਵਿਗਿਆਨਿਕ ਸੰਵਾਦ, ਸਿਹਤ ਕੂਟਨੀਤੀ ਅਤੇ ਦੇਸ਼ਾਂ ਦਰਮਿਆਨ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ, ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਯੁਸ਼ ਸੱਭਿਆਚਾਰਾਂ ਅਤੇ ਸਿਹਤ ਪ੍ਰਣਾਲੀਆਂ ਨੂੰ ਜੋੜਨ ਵਾਲੇ ਸੇਤੂ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ, ਨਾਲ ਹੀ ਗਲੋਬਲ ਹੈਲਥ ਸੁਰੱਖਿਆ ਅਤੇ ਨਿਵਾਰਕ ਦੇਖਭਾਲ ਦਾ ਸਮਰਥਨ ਕਰ ਸਕਦਾ ਹੈ।
ਭਾਰਤ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਏਕੀਕ੍ਰਿਤ, ਪ੍ਰਮਾਣ-ਅਧਾਰਿਤ ਅਤੇ ਮਨੁੱਖ-ਕੇਂਦ੍ਰਿਤ ਗਲੋਬਲ ਪਬਲਿਕ ਹੈਲਥ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਲਈ ਸਾਂਝੇਦਾਰ ਦੇਸ਼ਾਂ ਦੇ ਨਾਲ ਅਗਵਾਈ ਕਰਨ ਅਤ ਸਹਿਯੋਗ ਦੇਣ ਲਈ ਤਿਆਰ ਹੈ।
ਸੰਮੇਲਨ ਨੂੰ ਸਫਲ ਘੋਸ਼ਿਤ ਕਰਦੇ ਹੋਏ ਸ਼੍ਰੀ ਜਾਧਵ ਨੇ ਕਿਹਾ ਕਿ ਵਿਚਾਰ-ਵਟਾਂਦਰੇ ਨੂੰ ਲਾਗੂਕਰਨ ਨਤੀਜਿਆਂ ਅਤੇ ਸੰਸਥਾਗਤ ਸਾਂਝੇਦਾਰੀਆਂ ਵਿੱਚ ਪਰਿਵਰਤਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਚਰਚਾਵਾਂ ਵਿਗਿਆਨਿਕ ਸ਼ਮੂਲੀਅਤ, ਸਾਂਝੇਦਾਰੀਆਂ ਅਤੇ ਗਲੋਬਲ ਹੈਲਥਕੇਅਰ ਵਿੱਚ ਇੱਕ ਭਰੋਸੇਯੋਗ ਯੋਗਦਾਨ ਕਰਤਾ ਦੇ ਰੂਪ ਵਿੱਚ ਆਯੁਸ਼ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਗੀਆਂ।



************
ਐੱਸਆਰ/ਜੀਐੱਸ/ਬਲਜੀਤ
(रिलीज़ आईडी: 2230540)
आगंतुक पटल : 36