ਖੇਤੀਬਾੜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰੁੱਖ ਲਗਾਉਣ ਸੰਕਲਪ ਦੇ 5 ਸਾਲ ਹੋਣ ‘ਤੇ 19 ਫਰਵਰੀ ਨੂੰ ਵਿਸ਼ੇਸ਼ ਆਯੋਜਨ
ਇੱਕ ਪੌਦਾ ਪ੍ਰਤੀ ਦਿਨ: ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦੁਆਰਾ ਵਾਤਾਵਰਣ ਸੰਭਾਲ ਨੂੰ ਜੀਵਨ ਦਾ ਰਸਤਾ ਬਣਾਉਣ ਦਾ ਸੰਦੇਸ਼
ਨਰਮਦਾ ਤੋਂ ਰਾਸ਼ਟਰੀ ਮੰਚ ਤੱਕ: ਜਨਤਕ ਭਾਗੀਦਾਰੀ ਤੋਂ ਸਸ਼ਕਤ ਹੋਇਆ ਸ਼੍ਰੀ ਸ਼ਿਵਰਾਜ ਸਿੰਘ ਦਾ ਹਰਿਤ ਅਭਿਆਨ
Posted On:
18 FEB 2026 8:37PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਵਿਲੱਖਣ ਰੁੱਖ ਲਗਾਉਣ ਸੰਕਲਪ ਦੇ 5 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ 19 ਫਰਵਰੀ ਨੂੰ ਨਵੀਂ ਦਿੱਲੀ ਦੇ ਪੂਸਾ ਸਥਿਤ ਏਪੀ ਸ਼ਿੰਦੇ ਹਾਲ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਹ ਆਯੋਜਨ ਉਸ ਹਰਿਤ ਯਾਤਰਾ ਦਾ ਉਤਸਵ ਹੈ ਜੋ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ 19 ਫਰਵਰੀ 2021 ਨੂੰ ਨਰਮਦਾ ਜਯੰਤੀ ‘ਤੇ ਅਮਰਕੰਟਕ ਵਿਖੇ “ਰੁਦਰਕਸ਼” ਅਤੇ “ਸਾਲ” ਦੇ ਪੌਦੇ ਲਗਾ ਕੇ ਲਏ ਗਏ ਸੰਕਲਪ ਤੋਂ ਸ਼ੁਰੂ ਹੋਈ ਸੀ ਕਿ ਉਹ ਹਰ ਰੋਜ਼ ਘੱਟ ਤੋਂ ਘੱਟ ਇੱਕ ਪੌਦਾ ਜ਼ਰੂਰ ਲਗਾਉਣਗੇ ਅਤੇ ਜਿਸ ਨੂੰ ਉਨ੍ਹਾਂ ਨੇ ਪੂਰੀ ਨਿਰਤੰਰਤਾ ਨਾਲ ਨਿਭਾਇਆ ਹੈ।
YBJS.jpeg)
19 ਫਰਵਰੀ ਨੂੰ ਆਯੋਜਿਤ ਪ੍ਰੋਗਰਾਮ ਦੀ ਸ਼ੁਰੂਆਤ ਰੁੱਖ ਲਗਾਉਣ ਨਾਲ ਹੋਵੇਗੀ, ਜਿੱਥੇ 5 ਪੌਦੇ ਲਗਾਏ ਜਾਣਗੇ, ਜੋ ਇਸ ਸੰਕਲਪ ਦੀ ਨਿਰੰਤਰਤਾ ਅਤੇ ਭਵਿੱਖ ਦੀ ਹਰਿਤ ਵਚਨਬੱਧਤਾ ਦੇ ਪ੍ਰਤੀਕ ਹੋਣਗੇ। ਇਸ ਤੋਂ ਬਾਅਦ ਮੁੱਖ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਹੋਵੇਗੀ ਜਿਸ ਦੇ ਤਹਿਤ “ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ ਰੁੱਖ ਲਗਾਉਣ ਦੇ 5 ਵਰ੍ਹੇ’ ਦੀ ਯਾਤਰਾ ‘ਤੇ ਅਧਾਰਿਤ ਵਿਸ਼ੇਸ਼ ਵੀਡੀਓ ਅਤੇ ਪ੍ਰੋਗਰਾਮ ਦੀ ਭੂਮਿਕਾ ਪੇਸ਼ ਕੀਤੀ ਜਾਵੇਗੀ।
ਇਸ ਦੌਰਾਨ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਿਜੀ ਸੰਕਲਪ ਤੋਂ ਸ਼ੁਰੂ ਹੋ ਕੇ ਜਨਤਕ ਭਾਗੀਦਾਰੀ, ਵਾਤਾਵਰਣ-ਜਾਗਰੂਕਤਾ ਅਤੇ ਸਮਾਜਿਕ ਚੇਤਨਾ ਨਾਲ ਜੁੜੇ ਇਸ ਅਭਿਆਨ ਦੀਆਂ ਪ੍ਰਮੁੱਖ ਝਲਕੀਆਂ ਸਾਹਮਣੇ ਆਉਣਗੀਆਂ। ਇੱਥੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਸੰਬੋਧਨ ਵਿੱਚ ਆਪਣੇ ਪੰਜ ਵਰ੍ਹਿਆਂ ਦੇ ਰੋਜ਼ਾਨਾ ਰੁੱਖ ਲਗਾਉਣ ਸੰਕਲਪ, ਉਸ ਨਾਲ ਜੁੜੇ ਅਨੁਭਵਾਂ, ਜਨਤਕ ਸ਼ਮੂਲੀਅਤ ਅਤੇ ਭਵਿੱਖ ਦੀ ਦਿਸ਼ਾ ‘ਤੇ ਵਿਸਤਾਰ ਨਾਲ ਗੱਲ ਕਰਨਗੇ ਜਿਸ ਵਿੱਚ ਉਹ ਵਾਤਾਵਰਣ ਸੰਭਾਲ ਨੂੰ ਜਨਤਕ ਅੰਦੋਲਨ ਦੇ ਰੂਪ ਵਿੱਚ ਅੱਗੇ ਵਧਾਉਣ ਦੀ ਆਪਣੀ ਦ੍ਰਿਸ਼ਟੀ ਸਾਂਝੀ ਕਰਨਗੇ।
ਪ੍ਰੋਗਰਾਮ ਵਿੱਚ ਆਲ ਵਰਲਡ ਗਾਇਤਰੀ ਪਰਿਵਾਰ ਦੇ ਡਾ. ਚਿਨਮਯ ਪਾਂਡਿਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ, ਵਾਤਾਵਰਣ ਪ੍ਰੇਮੀ ਸ਼੍ਰੀ ਅਨਿਲ ਜੋਸ਼ੀ, ਸਾਧਵੀ ਰਿਤੰਭਰਾ, ਸੀਨੀਅਰ ਪੱਤਰਕਾਰ ਸ਼੍ਰੀ ਆਸ਼ੂਤੋਸ਼ ਝਾਅ ਅਤੇ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ICAR) ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਵੀ ਵਿਚਾਰ ਰੱਖਣਗੇ ਜਿਸ ਨਾਲ ਅਧਿਆਤਮਿਕ, ਨਿਆਂਇਕ, ਸਮਾਜਿਕ, ਵਾਤਾਵਰਣਿਕ ਸਾਰੇ ਆਯਾਮਾਂ ਨਾਲ ਇਸ ਸੰਕਲਪ ਦੀ ਪ੍ਰਾਸੰਗਿਕਤਾ ਸਾਹਮਣੇ ਆਵੇਗੀ। ਇਹ ਆਯੋਜਨ ਨਾ ਸਿਰਫ਼ ਇੱਕ ਸਫਲ ਪ੍ਰੋਗਰਾਮ ਦੇ ਰੂਪ ਵਿੱਚ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਰਿਤ ਸੰਕਲਪ ਦੇ ਸਸ਼ਕਤ ਸੰਦੇਸ਼ ਦੇ ਨਾਲ ਹੋਵੇਗਾ।
ਰੋਜ਼ਾਨਾ ਰੁੱਖ ਲਗਾਉਣ ਦੇ ਵਾਅਦੇ ਦਾ ਪਿਛੋਕੜ
ਕਈ ਲੋਕ ਵਾਤਾਵਰਣ ਸੰਭਾਲ ਦੀ ਸਹੁੰ ਤਾਂ ਲੈਂਦੇ ਹਨ, ਲੇਕਿਨ ਉਸ ਨੂੰ ਜੀਵਨ ਵਿੱਚ ਸ਼ਾਮਲ ਕਰਨ ਲਈ ਜਿਸ ਟਿਕਾਊ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ, ਉਹ ਵਿਰਲੇ ਹੀ ਦਿਖਾਈ ਦਿੰਦੀ ਹੈ। ਇਸੇ ਸੰਦਰਭ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਸੰਕਲਪ ਇੱਕ ਮਿਸਾਲ ਬਣ ਕੇ ਉਭਰਿਆ ਹੈ, ਜਦੋਂ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਦਫ਼ਤਰ ਦੌਰਾਨ ਵਾਤਾਵਰਣ ਸੰਭਾਲ ਨੂੰ ਸਿਰਫ਼ ਭਾਸ਼ਾਵਾਂ ਤੱਕ ਸੀਮਿਤ ਨਾ ਰੱਖ ਕੇ ਆਪਣੇ ਆਚਰਣ ਨਾਲ ਉਸ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਫੈਸਲਾ ਲਿਆ।
ਅਮਰਕੰਟਕ ਵਿੱਚ ਨਰਮਦਾ ਜਯੰਤੀ (19 ਫਰਵਰੀ 2021) ਦੇ ਮੌਕੇ ‘ਤੇ ਨਰਮਦਾ ਤੱਟ ‘ਤੇ ਪੌਦੇ ਲਗਾਉਣ ਕੇ ਉਨ੍ਹਾਂ ਨੇ ਇਹ ਸੰਕਲਪ ਲਿਆ ਕਿ ਉਹ ਹਰ ਰੋਜ਼ ਘੱਟ ਤੋਂ ਘੱਟ ਇੱਕ ਪੌਦਾ ਜ਼ਰੂਰ ਲਗਾਉਣਗੇ ਅਤੇ ਤਦ ਤੋਂ ਇਹ ਅਭਿਆਸ ਬਿਨਾ ਰੁਕੇ, ਬਿਨਾ ਥਮੇ ਜਾਰੀ ਹੈ।
ਕੋਵਿਡ-19 ਮਹਾਮਾਰੀ ਦੇ ਸਖਤ ਦਿਨਾਂ ਵਿੱਚ ਵੀ, ਜਦੋਂ ਜਨਤਕ ਜੀਵਨ ਠਹਿਰ-ਜਿਹਾ ਗਿਆ ਸੀ, ਤਦ ਵੀ ਉਨ੍ਹਾਂ ਦਾ ਇਹ ਰੁੱਖ ਲਗਾਉਣ ਦਾ ਸੰਕਲਪ ਨਹੀਂ ਰੁਕਿਆ-ਭਾਵੇਂ ਉਹ ਆਪਣੇ ਗ੍ਰਹਿ ਰਾਜ ਵਿੱਚ ਹੋਣ, ਦੇਸ਼ ਦੇ ਕਿਸੇ ਹੋਰ ਕੋਨੇ ਵਿੱਚ ਜਾਂ ਵਿਦੇਸ਼ ਯਾਤਰਾ ‘ਤੇ। ਉਹ ਜਿੱਥੇ ਵੀ ਰਹੇ, ਹਰ ਰੋਜ਼ ਪੌਦੇ ਲਗਾ ਕੇ ਵਾਤਾਵਰਣ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਅਤੇ ਅੱਜ ਇਹ ਸੰਖਿਆ 6 ਹਜ਼ਾਰ ਤੋਂ ਵੱਧ ਪੌਦਿਆਂ ਤੱਕ ਪਹੁੰਚ ਚੁੱਕੀ ਹੈ।
ਇਸ ਨਿਜੀ ਵਚਨਬੱਧਤਾ ਨੇ ਲੋਕਾਂ ਨੂੰ ਇਹ ਸੋਚਣ ‘ਤੇ ਮਜ਼ਬੂਤ ਕੀਤਾ ਕਿ ਜੇਕਰ ਇੱਕ ਜਨਤਕ ਨੇਤਾ ਆਪਣੇ ਰੋਜ਼ਾਨਾ ਜੀਵਨ ਵਿੱਚ ਹਰ ਦਿਨ ਰੁੱਖ ਲਗਾਉਣ ਨੂੰ ਸ਼ਾਮਲ ਕਰ ਸਕਦਾ ਹੈ ਤਾਂ ਆਮ ਨਾਗਰਿਕ ਵੀ ਇਸ ਨੂੰ ਜੀਵਨ ਦਾ ਸੁਭਾਵਿਕ ਹਿੱਸਾ ਬਣਾ ਸਕਦੇ ਹਨ। ਇਹ ਸੰਕਲਪ ਕਿਸੇ ਇੱਕ ਦਿਨ ਦੀ ਭਾਵਨਾ ਨਾਲ ਨਹੀਂ, ਸਗੋਂ ਵਰ੍ਹਿਆਂ ਤੋਂ ਵਿਕਸਿਤ ਹੋਈ ਵਾਤਾਵਰਣਿਕ ਦ੍ਰਿਸ਼ਟੀ ਤੋਂ ਉਪਜਿਆ ਹੈ।
2017 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਨਿਕਲੀ ਇਤਿਹਾਸਿਕ ਨਰਮਦਾ ਸੇਵਾ ਯਾਤਰਾ ਦੀ ਸਮਾਪਤੀ ‘ਤੇ ਮੱਧ ਪ੍ਰਦੇਸ਼ ਵਿੱਚ 6 ਕਰੋੜ ਤੋਂ ਵੱਧ ਪੌਦੇ ਲਗਾਏ ਗਏ, ਜਿਸ ਨੇ ਨਦੀ, ਜੰਗਲ, ਅਤੇ ਜਲਵਾਯੂ ਸੰਭਾਲ ਨੂੰ ਜਨਤਕ ਅੰਦੋਲਨ ਦਾ ਰੂਪ ਦਿੱਤਾ। ਇਸੇ ਕੜੀ ਵਿੱਚ “ਅੰਕੁਰ ਅਭਿਆਨ” ਸ਼ੁਰੂ ਹੋਇਆ, ਜਿਸ ਵਿੱਚ ਆਮ ਨਾਗਰਿਕਾਂ ਨੂੰ ਪੌਦਾ ਲਗਾ ਕੇ ਉਸ ਦੀ ਫੋਟੋ/ਸੈਲਫੀ ਪੋਰਟਲ ‘ਤੇ ਅਪਲੋਡ ਕਰਨ ਅਤੇ ਉਸ ਨੂੰ ਸੁਰੱਖਿਅਤ ਰੱਖਣ ਦਾ ਸੰਕਲਪ ਲੈਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਦੇ ਮਾਧਿਅਮ ਨਾਲ ਲਗਭਗ 1 ਕਰੋੜ ਪੌਦੇ ਲਗਾਏ ਗਏ ਅਤੇ ਸਮਾਜ ਦੇ ਵੱਖ-ਵੱਖ ਵਰਗ ਇਸ ਅਭਿਆਨ ਨਾਲ ਜੁੜੇ।
ਸਮੇਂ ਦੇ ਨਾਲ, ਇਹ ਪਹਿਲ ਮੱਧ ਪ੍ਰਦੇਸ਼ ਦੀਆਂ ਸਰਹੱਦਾਂ ਤੋਂ ਪਰ੍ਹੇ ਫੈਲ ਗਈ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਆਯਾਮ ਪ੍ਰਪਾਤ ਕਰ ਲਏ। ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਜਨਮ ਵਰ੍ਹੇਗੰਢ ਅਤੇ ਪਿਆਰਿਆਂ ਦੀ ਪੁਣਯਤਿਥੀਆਂ ਜਿਹੇ ਮੌਕਿਆਂ ‘ਤੇ ਰੁੱਖ ਲਗਾਉਣ ਨੂੰ ਪ੍ਰੋਤਸਾਹਿਤ ਕਰਕੇ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਜੀ ਉਤਸਵਾਂ ਨੂੰ ਵਾਤਾਵਰਣ ਸੇਵਾ ਨਾਲ ਜੋੜਨ ਦੀ ਇੱਕ ਵਿਲੱਖਣ ਪਰੰਪਰਾ ਵਿਕਸਿਤ ਕੀਤੀ।
ਉਨ੍ਹਾਂ ਦੀ ਉਦਾਹਰਣ ਤੋਂ ਪ੍ਰੇਰਿਤ ਹੋ ਕੇ , ਭਾਰਤ ਦੇ ਵੱਖ-ਵੱਖ ਹਿੱਸਿਆਂ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਵਿਸ਼ੇਸ਼ ਮੌਕਿਆਂ ‘ਤੇ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਉਹ ਇਸ ‘ਹਰਿਤֹ’ ਯਾਤਰਾ ਦਾ ਹਿੱਸਾ ਬਣ ਗਏ। ਇੱਕ ਨੇਤਾ ਦੇ ਨਿਜੀ ਸੰਕਲਪ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਯਤਨ ਹੌਲੀ-ਹੌਲੀ ਇੱਕ ਵਿਆਪਕ ਜਨਤਕ ਅੰਦੋਲਨ ਵਿੱਚ ਬਦਲ ਗਿਆ ਹੈ, ਜਿਸ ਵਿੱਚ ਸਮੂਹਿਕ ਭਾਗੀਦਾਰੀ ਅਤੇ ਕੁਦਰਤ ਦੇ ਪ੍ਰਤੀ ਸਾਂਝੀ ਜ਼ਿੰਮੇਵਾਰੀ ਝਲਕਦੀ ਹੈ।
ਇਸ ਤਰ੍ਹਾਂ, ਹਰ ਰੋਜ਼ ਰੁੱਖ ਲਗਾਉਣ ਦੇ ਇਸ ਸੰਕਲਪ ਨੂੰ ਪੰਜ ਵਰ੍ਹਿਆਂ ਤੱਕ ਪੂਰਾ ਕਰਨਾ ਨਾ ਸਿਰਫ਼ ਇੱਕ ਵਿਅਕਤੀ ਦੀ ਦ੍ਰਿੜ੍ਹਤਾ ਨੂੰ ਦਰਸਾਉਂਦਾ ਹੈ, ਸਗੋਂ ਇੱਕ ਅਜਿਹੀ ਵਾਤਾਵਰਣਿਕ ਚੇਤਨਾ ਨੂੰ ਵੀ ਮਜ਼ਬੂਤ ਕਰਦਾ ਹੈ ਜੋ ਈਕੋਸਿਸਟਮ ਜ਼ਿੰਮੇਵਾਰੀ ਨੂੰ ਜੀਵਨ ਸ਼ੈਲੀ ਬਣਾਉਣ ਦੀ ਇੱਛਾ ਰੱਖਦੀ ਹੈ।
******
ਆਰਸੀ/ਐੱਮਐੱਸ/ਪੀਯੂ/ਐੱਮਕੇ/ਬਲਜੀਤ
(Release ID: 2230537)
ਵਿਜ਼ੀਟਰ ਕਾਊਂਟਰ : 5