ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਨਾਦੀਆ ਵਿੱਚ ਪਰਮ ਪੂਜਯ ਸ੍ਰੀਲਾ ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਦੇ 152ਵੇਂ ਜਯੰਤੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ
ਭਗਤੀਸਿਧਾਂਤ ਸਰਸਵਤੀ ਠਾਕੁਰ ਪ੍ਰਭੂਪਾਦ ਜੀ ਅਤੇ ਭਗਤੀਵੇਦਾਂਤ ਪ੍ਰਭੂਪਾਦ ਜੀ ਨੇ ਸ੍ਰੀ ਚੈਤਨਯ ਮਹਾਪ੍ਰਭੂ ਦੁਆਰਾ ਸ਼ੁਰੂ ਕੀਤੀ ਗਈ ਭਗਤੀ ਪਰੰਪਰਾ ਨੂੰ ਅੱਗੇ ਵਧਾਇਆ ਅਤੇ ਉਸ ਨੂੰ ਆਧੁਨਿਕ ਬਣਾ ਕੇ ਪੂਰੇ ਵਿਸ਼ਵ ਦੀ ਭਲਾਈ ਦਾ ਰਾਹ ਪੱਧਰਾ ਕੀਤਾ
ਸ਼੍ਰੀ ਚੈਤਨਯ ਮਹਾਪ੍ਰਭੂ ਨੇ ਗੀਤਾ ਦੇ ਡੂੰਘੇ ਸੰਦੇਸ਼ ਨੂੰ ਸਰਲ ਤਰੀਕੇ ਨਾਲ ਜਨ-ਜਨ ਤੱਕ ਪਹੁੰਚਾ ਕੇ ਅਧਿਆਤਮਿਕ ਚੇਤਨਾ ਦਾ ਜਾਗਰਣ ਕੀਤਾ
ਇਸਕੌਨ ਨੇ ਸਾਰਿਆਂ ਨੂੰ ਗੀਤਾ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦਿੱਤੀ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੀ ਭਾਰਤ ਆਉਣ ਵਾਲੇ ਹਰ ਰਾਜ ਮੁਖੀ ਜਾਂ ਮੰਤਰੀ ਨੂੰ ਭੇਟ ਸਰੂਪ ਗੀਤਾ ਹੀ ਦਿੰਦੇ ਹਨ
ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਨੇ ਧਰਮ ਨੂੰ ਰੂੜ੍ਹੀਵਾਦੀ ਧਾਰਨਾਵਾਂ ਅਤੇ ਸੰਕੀਰਣਤਾ ਤੋਂ ਮੁਕਤ ਕਰਦੇ ਹੋਏ ਇਹ ਸਿੱਧ ਕੀਤਾ ਕਿ ਆਧੁਨਿਕਤਾ ਧਰਮ ਵਿਰੋਧੀ ਨਹੀਂ, ਸਗੋਂ ਉਸ ਦੀ ਸਾਥੀ ਹੈ
ਭਗਤੀਸਿਧਾਂਤ ਸਰਸਵਤੀ ਠਾਕੁਰ ਪ੍ਰਭੂਪਾਦ ਜੀ ਅਤੇ ਭਗਤੀਵੇਦਾਂਤ ਪ੍ਰਭੂਪਾਦ ਜੀ ਦੇ ਜੀਵਨ ਦਾ ਹੀ ਕਰਮ ਫਲ ਹੈ ਕਿ ਅੱਜ ਇਸਕੌਨ ਪੂਰੀ ਦੁਨੀਆ ਵਿੱਚ ਸਨਾਤਮ ਧਰਮ ਦਾ ਝੰਡਾ ਲਹਿਰਾ ਰਿਹਾ ਹੈ
ਇੱਕ ਅਰਬ ਸ਼੍ਰੀ ਕ੍ਰਿਸ਼ਨ ਨਾਮ ਜਪ ਦਾ ਸੰਕਲਪ ਪੂਰਨ ਕਰਕੇ ਸ਼੍ਰੀ ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਨੇ ਤਪੱਸਿਆ, ਤਿਆਗ ਅਤੇ ਅਨੁਸ਼ਾਸਨ ਦਾ ਵਿਲੱਖਣ ਆਦਰਸ਼ ਪੇਸ਼ ਕੀਤਾ
ਹਰੀਚੰਦ ਠਾਕੁਰ ਜੀ ਅਤੇ ਗੁਰੂਚੰਦ ਠਾਕੁਰ ਜੀ ਨੇ ‘ਮਤੂਆ ਮਹਾਸੰਘ’ ਰਾਹੀਂ ਸਮਾਜ ਭਲਾਈ ਅਤੇ ਸਮਾਜਿਕ ਸਦਭਾਵਨਾ ਨੂੰ ਨਵੀਂ ਦਿਸ਼ਾ ਦਿੱਤੀ
ਆਫ਼ਤਾਂ ਵਿੱਚ ਰਾਹਤ, ਸਿੱਖਿਆ, ਸਿਹਤ, ਵਾਤਾਵਰਣ ਦੇ ਕੰਮਾਂ ਨਾਲ ਇਸਕੌਨ ਰਾਸ਼ਟਰ ਦੀ ਸੇਵਾ ਵਿੱਚ ਵੀ ਮਹੱਤਵੂਪੂਰਨ ਯੋਗਦਾਨ ਦੇ ਰਿਹਾ ਹੈ
ਮਾਇਆਪੁਰ ਵਿੱਚ ਇਸਕੌਨ ਦਾ ਵਿਕਸਿਤ ਹੋ ਰਿਹਾ ਅਧਿਆਤਮਿਕ ਕੇਂਦਰ ਵਿਸ਼ਵ ਕਲਿਆਣ ਦਾ ਵਿਸ਼ਵਵਿਆਪੀ ਧਾਮ ਬਣੇਗਾ
Posted On:
18 FEB 2026 6:45PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਨਾਦੀਆ ਵਿੱਚ ਪਰਮ ਪੂਜਯ ਸ੍ਰੀਲਾ ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਦੇ 152ਵੇਂ ਜਯੰਤੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ ‘ਤੇ ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਸਮੇਤ ਕਈ ਪਤਵੰਤੇ ਮੌਜੂਦ ਸਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਾਇਆਪੁਰ ਵਿੱਚ ਭਗਤੀਸਿਧਾਂਤ ਪ੍ਰਭੂਪਾਦ ਜੀ ਅਤੇ ਭਗਤੀਵੇਦਾਂਤ ਪ੍ਰਭੂਪਾਦ ਜੀ ਨੇ ਹੀ ਸ਼੍ਰੀ ਚੈਤਨਯ ਮਹਾਪ੍ਰਭੂ ਦੁਆਰਾ ਸ਼ੁਰੂ ਕੀਤੇ ਗਏ ਭਗਤੀ ਪਰੰਪਰਾ ਨੂੰ ਨਾ ਸਿਰਫ਼ ਅੱਗੇ ਵਧਾਇਆ ਸਗੋਂ ਉਸ ਨੂੰ ਆਧੁਨਿਕ ਬਣਾ ਕੇ ਨੌਜਵਾਨਾਂ ਅਤੇ ਪੂਰੇ ਵਿਸ਼ਵ ਦੀ ਭਲਾਈ ਦਾ ਰਾਹ ਪੱਧਰਾ ਕਰਨ ਦਾ ਕੰਮ ਕੀਤਾ। ਸ਼੍ਰੀ ਚੈਤਨਯ ਮਹਾਪ੍ਰਭੂ ਨੇ ਆਪਣੇ ਜੀਵਨਕਾਲ ਵਿੱਚ ਦੇਸ਼ ਅਤੇ ਦੁਨੀਆ ਵਿੱਚ ਅਗਿਆਨਤਾ ਦੇ ਹਨੇਰੇ ਤੋ ਪੀੜ੍ਹਤ ਲੱਖਾਂ ਲੋਕਾਂ ਦੀ ਭਲਾਈ ਦੇ ਲਈ ਭਗਤੀ ਦਾ ਰਹਾ ਪੱਧਰਾ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਵਿਅਕਤੀ ਆਪਣੀ ਹੋਂਦ ਨੂੰ ਭੰਗ ਕਰ ਕੇ ਸ਼੍ਰੀ ਕ੍ਰਿਸ਼ਨਮਈ ਹੋ ਜਾਂਦਾ ਹੈ ਤਾਂ ਸਭ ਚੰਗਾ ਹੋ ਜਾਂਦਾ ਹੈ ਅਤੇ ਇਸ ਰਸਤੇ ‘ਤੇ ਸ਼੍ਰੀ ਚੈਤਨਯ ਮਹਾਪ੍ਰਭੂ ਨੇ ਕੀਰਤਨ, ਭਗਤੀ ਸੰਗੀਤ, ਡਾਂਸ ਅਤੇ ਗੀਤਾ ਦੇ ਡੂੰਘੇ ਸੰਦੇਸ਼ ਬਹੁਤ ਸਰਲ ਤਰੀਕੇ ਨਾਲ ਜਨ-ਜਨ ਤੱਕ ਪਹੁੰਚਾ ਕੇ ਅਧਿਆਤਮਿਕ ਚੇਤਨਾ ਦਾ ਜਾਗਰਣ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸ ਅੰਦੋਲਨ ਨੂੰ ਪਰਮ ਪੂਜਯ ਭਗਤੀਸਿਧਾਂਤ ਪ੍ਰਭੂਪਾਦ ਜੀ ਅਤੇ ਭਗਤੀਵੇਦਾਂਤ ਪ੍ਰਭੂਪਾਦ ਜੀ ਨੇ ਨਾ ਸਿਰਫ਼ ਅੱਗੇ ਵਧਾਇਆ ਸਗੋਂ ਇਸ ਨੂੰ ਆਧੁਨਿਕਤਾ ਦੇ ਨਾਲ ਜੋੜ ਕੇ ਨੌਜਵਾਨਾਂ ਅਤੇ ਪੂਰੇ ਵਿਸ਼ਵ ਦੀ ਭਲਾਈ ਦਾ ਰਾਹ ਵੀ ਪੱਧਰਾ ਕੀਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਚੈਤਨਯ ਮਹਾਪ੍ਰਭੂ ਦੇ ਭਗਤੀ-ਸੈਨਾਪਤੀ ਅਤੇ ਗੌਡੀਆ ਸੰਪਰਦਾ ਦੇ ਸੰਸਥਾਪਕ ਸ਼੍ਰੀ ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਦੀ 152ਵੀਂ ਜਯੰਤੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਅਰਬ ਸ਼੍ਰੀਕ੍ਰਿਸ਼ਨ ਨਾਮ ਜਪ ਦਾ ਸੰਕਲਪ ਪੂਰਾ ਕਰਕੇ ਸ਼੍ਰੀ ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਨੇ ਤਪੱਸਿਆ, ਤਿਆਗ ਅਤੇ ਅਨੁਸ਼ਾਸਨ ਦੀ ਵਿਲੱਖਣ ਆਦਰਸ਼ ਪੇਸ਼ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਨੇ ਆਪਣੇ ਪੂਰੇ ਜੀਵਨ ਨੂੰ ਸ਼੍ਰੀ ਕ੍ਰਿਸ਼ਨਮਈ ਕਰ ਦਿੱਤੀ। ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਨੇ ਧਰਮ ਨੂੰ ਰੂੜ੍ਹੀਵਾਦੀ ਧਾਰਨਾਵਾਂ ਅਤੇ ਸੰਕੀਰਣਤਾ ਤੋਂ ਮੁਕਤ ਕਰਦੇ ਹੋਏ ਇਹ ਸਿੱਧ ਕੀਤਾ ਕਿ ਆਧੁਨਿਕਤਾ ਧਰਮ ਵਿਰੋਧੀ ਨਹੀਂ, ਸਗੋਂ ਉਸ ਦੀ ਸਾਥੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਨੇ ਪ੍ਰਿੰਟਿੰਗ ਪ੍ਰੈੱਸ ਨੂੰ ਵਿਹਦ ਮ੍ਰਿਦੰਗ ਦਾ ਨਾਮ ਦੇ ਕੇ ਇਹ ਦੱਸਿਆ ਕਿ ਪ੍ਰਿੰਟਿੰਗ ਪ੍ਰੈੱਸ ਵਿੱਚ ਛਪੀ ਪੁਸਤਕ ਸੱਤ ਸਮੁੰਦਰ ਪਾਰ ਜਾ ਕੇ ਵੀ ਭਗਤੀ ਦਾ ਪ੍ਰਚਾਰ ਕਰਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਸ਼੍ਰੀ ਕ੍ਰਿਸ਼ਨ ਦੇ ਪ੍ਰਤੀ ਭਗਤੀ ਅਟੁੱਟ ਅਤੇ ਵਿਲੱਖਣ ਹੋਣ ਤਦ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਦਾ ਸਾਹਸ ਆ ਸਕਦਾ ਹੈ। ਜਿਨ੍ਹਾਂ ਦੇ ਮਨ ਵਿੱਚ ਈਸ਼ਵਰ ਹਨ ਉਹ ਆਪਣੇ ਆਪ ਨੂੰ ਸਾਰਿਆਂ ਦਾ ਦਾਸ ਕਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਉਹੀ ਹੈ ਜੋ ਸਭ ਦੇ ਸੇਵਕ ਦੇ ਭਾਵ ਨਾਲ ਚੇਲਿਆਂ ਨੂੰ ਛੋਟੇ ਤੋਂ ਵੱਡਾ ਕਰੇ। ਉਨ੍ਹਾਂ ਨੇ ਕਿਹਾ ਕਿ ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਸੱਚ ਗੁਰੂ ਸਨ ਅਤੇ ਉਨ੍ਹਾਂ ਨੇ ਹੀ ਗੁਰੂਪਦ ਦਾ ਪਰਿਚੈ ਪੂਰੇ ਵਿਸ਼ਵ ਨੂੰ ਕਰਵਾਇਆ। ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਨੇ ਜਾਤੀ ਦੇ ਬੰਧਨਾਂ ਨੂੰ ਤੋੜਨ ਦੇ ਲਈ ਵੀ ਕਈ ਕੰਮ ਕੀਤੇ। ਸ਼੍ਰੀ ਸ਼ਾਹ ਨੇ ਕਿਹਾ ਕਿ ਤਪੱਸਿਆ ਦਾ ਮਤਲਬ ਸਿਰਫ਼ ਸੰਸਾਰ ਦਾ ਤਿਆਗ ਕਰ ਦੇਣਾ ਨਹੀਂ, ਸਗੋਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਛੱਡ ਕੇ ਪੂਰੇ ਸੰਸਾਰ ਨੂੰ ਸ਼੍ਰੀ ਕ੍ਰਿਸ਼ਨ ਦੀ ਭਗਤੀ ਵਿੱਚ ਲਗਾਉਣਾ ਵੀ ਤਪੱਸਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਈ ਲੋਕ ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਨੂੰ ਜੀਵੰਤ ਵਿਸ਼ਵਕੋਸ਼ ਵੀ ਕਹਿੰਦੇ ਹਨ। ਉਨ੍ਹਾਂ ਨੂੰ ਗਣਿਤ ਅਤੇ ਸੰਸਕ੍ਰਿਤ ਦਾ ਬਹੁਤ ਗਿਆਨ ਸੀ ਲੇਕਿਨ ਫਿਰ ਵੀ ਉਨ੍ਹਾਂ ਨੇ ਸਭ ਕੁਝ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਵਿੱਚ ਸਮਰਪਿਤ ਕਰ ਕੇ ਭਗਤੀ ਮਾਰਗ ‘ਤੇ ਪੂਰਾ ਜੀਵਨ ਬਿਤਾਇਆ। ਉਨ੍ਹਾਂ ਨੇ ਕਿਹਾ ਕਿ ਇਸ ਅਧਿਆਤਮਿਕ ਕੇਂਦਰ ਨਾਲ ਨਾ ਸਿਰਫ਼ ਦੇਸ਼ ਸਗੋਂ ਪੂਰੇ ਵਿਸ਼ਵ ਦੇ ਭਗਤਜਨਾਂ ਨੂੰ ਬਹੁਤ ਵੱਡੀ ਉਮੀਦ ਹੈ ਕਿ ਇਹ ਕੇਂਦਰ ਵਿਸ਼ਵ ਦੇ ਕਲਿਆਣ ਦਾ ਕਾਰਨ ਬਣੇਗਾ। ਮਾਇਆਪੁਰ ਵਿੱਚ ਇਸਕੌਨ ਦਾ ਵਿਕਸਿਤ ਹੋ ਰਿਹਾ ਅਧਿਆਤਮਿਕ ਕੇਂਦਰ ਵਿਸ਼ਵ ਕਲਿਆਣ ਦਾ ਵਿਸ਼ਵਵਿਆਪੀ ਧਾਮ ਬਣੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਭਗਤੀਸਿਧਾਂਤ ਸਰਸਵਤੀ ਠਾਕੁਰ ਜੀ ਦੇ ਜੀਵਨ ਵਿੱਚ ਬਹੁਤ ਵੱਡੇ ਕੰਮਾਂ ਵਿੱਚੋਂ ਇੱਕ ਸੀ ਕਿ ਉਨ੍ਹਾਂ ਨੇ ਭਗਤੀਵੇਦਾਂਤ ਪ੍ਰਭੂਪਾਦ ਜੀ ਜਿਹੇ ਚੇਲੇ ਨੂੰ ਤਿਆਰ ਕਰਕੇ ਇਸ ਭਾਈਚਾਰੇ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਭਗਤੀਸਿਧਾਂਤ ਪ੍ਰਭੂਪਾਦ ਜੀ ਅਤੇ ਭਗਤੀਵੇਦਾਂਤ ਪ੍ਰਭੂਪਾਦ ਜੀ ਦੇ ਜੀਵਨ ਦਾ ਹੀ ਕਰਮ ਫਲ ਹੈ ਕਿ ਅੱਜ ਇਸਕੌਨ ਪੂਰੀ ਦੁਨੀਆ ਵਿੱਚ ਸਨਾਤਨ ਧਰਮ ਦਾ ਝੰਡਾ ਲਹਿਰਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਚੰਦ ਠਾਕੁਰ ਅਤੇ ਗੁਰੂਚੰਦ ਠਾਕੁਰ ਜੀ ਨੇ ਮਤੂਆ ਮਹਾਸੰਘ ਰਾਹੀਂ ਸਮਾਜ ਭਲਾਈ ਅਤੇ ਸਮਾਜਿਕ ਸਦਭਾਵਨਾ ਨੂੰ ਨਵੀਂ ਦਿੱਸ਼ਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸਕੌਨ ਨੇ ਸਭ ਨੂੰ ਗੀਤਾ ਦੇ ਮਾਰਗ ‘ਤੇ ਚਲਣ ਦੀ ਪ੍ਰੇਰਣਾ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੀ ਭਾਰਤ ਆਉਣ ਵਾਲੇ ਹਰ ਰਾਜ ਮੁਖੀ ਜਾਂ ਮੰਤਰੀ ਨੂੰ ਭੇਟ ਸਰੂਪ ਗੀਤਾ ਹੀ ਦਿੰਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸਕੌਨ ਨੇ ਨਾ ਸਿਰਫ਼ ਸਾਡੀਆਂ ਪਰੰਪਰਾਵਾਂ ਅਤੇ ਸ਼ਾਸਤਰਾਂ ਦਾ ਪ੍ਰਚਾਰ-ਪ੍ਰਸਾਰ ਕਰ ਭਗਤੀ ਅੰਦੋਲਨ ਨੂੰ ਮਜ਼ਬੂਤ ਕੀਤਾ ਸਗੋਂ ਸੇਵਾ ਦੇ ਖੇਤਰ ਵਿੱਚ ਵੀ ਬਹੁਤ ਵੱਡੇ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਆਫ਼ਤਾਂ ਵਿੱਚ ਰਾਹਤ, ਸਿੱਖਿਆ, ਸਿਹਤ, ਵਾਤਾਵਰਣ ਦੇ ਕੰਮਾਂ ਨਾਲ ਇਸਕੌਨ ਰਾਸ਼ਟਰ ਦੀ ਸੇਵਾ ਵਿੱਚ ਵੀ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਫ਼ਤ ਭੋਜਨ ਵੰਡ, ਹਸਪਤਾਲ, ਕਾਲਜ, ਇਕੌਲੋਜੀ ਦੇ ਸਾਰੇ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਭਾਰਤੀ ਉਤਸਵਾਂ ਨੂੰ ਫਿਰ ਤੋਂ ਨੌਜਵਾਨਾਂ ਤੱਕ ਪਹੁੰਚਾਉਣ ਵਿੱਚ ਇਸਕੌਨ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ।
************
ਆਰਕੇ/ਪੀਆਰ/ਪੀਐੱਸ/ਐੱਸਕੇ/ਬਲਜੀਤ
(Release ID: 2230131)
ਵਿਜ਼ੀਟਰ ਕਾਊਂਟਰ : 5