ਪ੍ਰਧਾਨ ਮੰਤਰੀ ਦਫਤਰ
ਫਿਨਲੈਂਡ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ
Posted On:
18 FEB 2026 2:04PM by PIB Chandigarh
ਫਿਨਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਪੇਟੇਰੀ ਓਰਪੋ ਨੇ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਦੋਵੇਂ ਦੇਸ਼ਾਂ ਦਾ ਉਦੇਸ਼ ਵਪਾਰ ਨੂੰ ਦੁੱਗਣਾ ਕਰਨਾ ਹੈ, ਜਿਸ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਹੁਲਾਰਾ ਮਿਲੇ।
ਦੋਵੇਂ ਆਗੂਆਂ ਨੇ 6ਜੀ, ਨਵੀਨਤਾ, ਸਵੱਛ ਊਰਜਾ, ਬਾਇਓਫਿਊਲ, ਸਰਕੂਲਰ ਅਰਥ-ਵਿਵਸਥਾ ਜਿਹੀਆਂ ਭਵਿੱਖਮੁਖੀ ਤਕਨਾਲੋਜੀਆਂ ਵਿੱਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ।
ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:
“ਫਿਨਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਪੇਟੇਰੀ ਓਰਪੋ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ।
ਭਾਰਤ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਲਈ ਉਨ੍ਹਾਂ ਦੇ ਨਿੱਜੀ ਸਮਰਥਨ ਲਈ ਮੈਂ ਉਨ੍ਹਾਂ ਨੂੰ ਧੰਨਵਾਦ ਕੀਤਾ, ਜੋ ਭਾਰਤ-ਯੂਰਪ ਸਬੰਧਾਂ ਵਿੱਚ ਇੱਕ ‘ਸੁਨਹਿਰੀ ਯੁੱਗ’ ਦੀ ਸ਼ੁਰੂਆਤ ਕਰੇਗਾ। ਭਾਰਤ ਅਤੇ ਫਿਨਲੈਂਡ ਵਪਾਰ ਨੇ ਆਪਸੀ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ, ਜਿਸ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਹੁਲਾਰਾ ਮਿਲੇਗਾ। ਅਸੀਂ 6ਜੀ, ਨਵੀਨਤਾ, ਸਵੱਛ ਊਰਜਾ, ਬਾਇਓਫਿਊਲ, ਸਰਕੂਲਰ ਅਰਥ-ਵਿਵਸਥਾ ਵਰਗੀਆਂ ਭਵਿੱਖਮੁਖੀ ਤਕਨਾਲੋਜੀਆਂ ਵਿੱਚ ਸਹਿਯੋਗ ਵਧਾਉਣ ਬਾਰੇ ਵੀ ਚਰਚਾ ਕੀਤੀ।
@PetteriOrpo”
“Keskustelin laaja-alaisesti Suomen pääministerin Petteri Orpon kanssa.
Kiitin häntä hänen henkilökohtaisesta tuestaan Intian ja EU:n vapaakauppasopimukselle, joka merkitsee kultakautta Intian ja Euroopan suhteissa. Intian ja Suomen tavoitteena on keskinäisen kaupan kaksinkertaistaminen, mikä vahvistaa taloussuhteita merkittävästi. Keskustelimme myös yhteistyön syventämisestä tulevaisuuden teknologioissa, kuten 6G:ssä, sekä innovaatioiden, puhtaan energian, biopolttoaineiden, kiertotalouden ja muiden alojen parissa.
@PetteriOrpo”
************
ਐੱਮਜੇਪੀਐੱਸ/ਐੱਸਆਰ
(Release ID: 2230094)
ਵਿਜ਼ੀਟਰ ਕਾਊਂਟਰ : 5
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam