ਵਣਜ ਤੇ ਉਦਯੋਗ ਮੰਤਰਾਲਾ
ਕੈਬਨਿਟ ਨੇ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਲਈ ਵੈਂਚਰ ਕੈਪੀਟਲ ਜੁਟਾਉਣ ਲਈ ਸਟਾਰਟਅੱਪ ਇੰਡੀਆ ਫੰਡ ਆਫ਼ ਫੰਡਜ਼ 2.0 ਨੂੰ ਪ੍ਰਵਾਨਗੀ ਦੇ ਦਿੱਤੀ
ਡੂੰਘੀ-ਤਕਨੀਕ, ਤਕਨਾਲੋਜੀ-ਅਧਾਰਿਤ ਨਵੀਨਤਾਕਾਰੀ ਨਿਰਮਾਣ ਸਟਾਰਟਅੱਪਸ ਅਤੇ ਸ਼ੁਰੂਆਤੀ-ਵਿਕਾਸ ਪੜਾਅ ਦੇ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ 10,000 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਗਿਆ
Posted On:
14 FEB 2026 1:31PM by PIB Chandigarh
ਭਾਰਤ ਦੇ ਵਧਦੇ ਸਟਾਰਟਅੱਪ ਈਕੋਸਿਸਟਮ ਨੂੰ ਵੱਡਾ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਦੇਸ਼ ਦੇ ਸਟਾਰਟਅੱਪ ਈਕੋਸਿਸਟਮ ਲਈ ਵੈਂਚਰ ਕੈਪੀਟਲ ਜੁਟਾਉਣ ਲਈ 10,000 ਕਰੋੜ ਰੁਪਏ ਦੇ ਕੁੱਲ ਫੰਡ ਨਾਲ ਸਟਾਰਟਅੱਪ ਇੰਡੀਆ ਫੰਡ ਆਫ਼ ਫੰਡਜ਼ 2.0 (ਸਟਾਰਟਅੱਪ ਇੰਡੀਆ ਐੱਫਓਐੱਫ 2.0) ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਯੋਜਨਾ ਦਾ ਉਦੇਸ਼ ਲੰਬੇ ਸਮੇਂ ਦੀ ਘਰੇਲੂ ਪੂੰਜੀ ਜੁਟਾਉਣ, ਵੈਂਚਰ ਕੈਪੀਟਲ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਨਵੀਨਤਾ-ਅਗਵਾਈ ਵਾਲੇ ਉੱਦਮਤਾ ਨੂੰ ਸਮਰਥਨ ਦੇ ਕੇ ਭਾਰਤ ਦੀ ਸਟਾਰਟਅੱਪ ਯਾਤਰਾ ਦੇ ਅਗਲੇ ਪੜਾਅ ਨੂੰ ਤੇਜ਼ ਕਰਨਾ ਹੈ।
ਸਟਾਰਟਅੱਪ ਇੰਡੀਆ ਪਹਿਲਕਦਮੀ ਦੇ ਤਹਿਤ ਸ਼ੁਰੂ ਕੀਤਾ ਗਿਆ ਸਟਾਰਟਅੱਪ ਇੰਡੀਆ ਐੱਫਓਐੱਫ 2.0, ਭਾਰਤ ਨੂੰ ਦੁਨੀਆ ਦੇ ਮੋਹਰੀ ਸਟਾਰਟਅੱਪ ਦੇਸ਼ਾਂ ਵਿੱਚੋਂ ਇੱਕ ਬਣਾਉਣ ਲਈ ਲਗਭਗ ਇੱਕ ਦਹਾਕੇ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। 2016 ਵਿੱਚ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਤੋਂ ਬਾਅਦ, ਭਾਰਤ ਦੇ ਸਟਾਰਟਅੱਪ ਈਕੋਸਿਸਟਮ ਵਿੱਚ ਇੱਕ ਸ਼ਾਨਦਾਰ ਤਬਦੀਲੀ ਆਈ ਹੈ, ਜੋ ਕਿ 500 ਤੋਂ ਵੀ ਘੱਟ ਸਟਾਰਟਅੱਪ ਤੋਂ ਵਧ ਕੇ ਅੱਜ ਡਿਪਾਰਟਮੈਂਟ ਫਾਰ ਪ੍ਰੋਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (ਡੀਪੀਆਈਆਈਟੀ) ਦੁਆਰਾ ਮਾਨਤਾ ਪ੍ਰਾਪਤ 2 ਲੱਖ ਤੋਂ ਵੱਧ ਸਟਾਰਟਅੱਪ ਤੱਕ ਪਹੁੰਚ ਗਿਆ ਹੈ ਅਤੇ ਜਿਸ ਵਿੱਚ 2025 ਵਿੱਚ ਸਟਾਰਟਅੱਪ ਰਜਿਸਟ੍ਰੇਸ਼ਨਾਂ ਦੀ ਸਾਲਾਨਾ ਸੰਖਿਆ ਹੁਣ ਤੱਕ ਦੀ ਸਭ ਤੋਂ ਵੱਧ ਹੈ।
ਫੰਡ ਆਫ਼ ਫੰਡਜ਼ ਫਾਰ ਸਟਾਰਟਅੱਪਸ 1.0 ਦੀ ਸਫਲਤਾ ਨੂੰ ਅੱਗੇ ਵਧਾਉਣਾ
ਸਟਾਰਟਅੱਪ ਇੰਡੀਆ ਐੱਫਓਐੱਫ 2.0 ਸਟਾਰਟਅੱਪਸ ਦੇ ਲਈ ਫੰਡ ਆਫ਼ ਫੰਡਜ਼ ਫਾਰ ਸਟਾਰਟਅੱਪਸ (ਐੱਫਐੱਫਐੱਸ 1.0) ਦੇ ਸਫਲ ਪ੍ਰਦਰਸ਼ਨ ਨੂੰ ਅੱਗੇ ਵਧਾ ਰਿਹਾ ਹੈ। ਐੱਫਐੱਫਐੱਸ 1.0 ਨੂੰ 2016 ਵਿੱਚ ਸਟਾਰਟਅੱਪਸ ਲਈ ਫੰਡਿੰਗ ਦੇ ਪਾੜੇ ਨੂੰ ਪੂਰਾ ਕਰਨ ਅਤੇ ਘਰੇਲੂ ਵੈਂਚਰ ਕੈਪੀਟਲ ਬਾਜ਼ਾਰ ਨੂੰ ਤੇਜ਼ ਕਰਨ ਲਈ ਲਾਂਚ ਕੀਤਾ ਗਿਆ ਸੀ।
ਐੱਫਐੱਫਐੱਸ 1.0 ਦੇ ਤਹਿਤ, 10,000 ਕਰੋੜ ਰੁਪਏ ਦਾ ਪੂਰਾ ਫੰਡ 145 ਵਿਕਲਪਿਕ ਨਿਵੇਸ਼ ਫੰਡਾਸ (ਏਆਈਐੱਫ) ਨੂੰ ਅਲਾਟ ਕੀਤਾ ਗਿਆ ਸੀ। ਇਨ੍ਹਾਂ ਸਮਰਥਿਤ ਏਆਈਐੱਫ ਨੇ ਦੇਸ਼ ਭਰ ਵਿੱਚ ਖੇਤੀਬਾੜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਆਟੋਮੋਟਿਵ, ਕਲੀਨ ਟੈੱਕ, ਖਪਤਕਾਰ ਵਸਤੂਆਂ ਅਤੇ ਸੇਵਾਵਾਂ, ਈ-ਕੌਮਰਸ, ਸਿੱਖਿਆ, ਫਿਨਟੈੱਕ, ਭੋਜਨ ਅਤੇ ਪੀਣ ਵਾਲੇ ਪਦਾਰਥ, ਸਿਹਤ ਸੰਭਾਲ, ਨਿਰਮਾਣ, ਪੁਲਾੜ ਤਕਨਾਲੋਜੀ ਅਤੇ ਬਾਇਓਟੈਕਨਾਲੋਜੀ ਵਰਗੇ ਖੇਤਰਾਂ ਵਿੱਚ 25,500 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਐੱਫਐੱਫਐੱਸ 1.0 ਨੇ ਨਵੇਂ ਸੰਸਥਾਪਕਾਂ ਨੂੰ ਉਤਸ਼ਾਹਿਤ ਕਰਨ, ਨਿੱਜੀ ਪੂੰਜੀ ਜੁਟਾਉਣ ਅਤੇ ਭਾਰਤ ਦੇ ਵੈਂਚਰ ਕੈਪੀਟਲ ਈਕੋਸਿਸਟਮ ਲਈ ਇੱਕ ਮਜ਼ਬੂਤ ਨੀਂਹ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ।
ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਪਹਿਲੇ ਪੜਾਅ ਨੇ ਜਿੱਥੇ ਇੱਕ ਢਾਂਚਾ ਅਤੇ ਈਕੋਸਿਸਟਮ ਬਣਾਇਆ, ਉੱਥੇ ਹੀ ਸਟਾਰਟਅੱਪ ਇੰਡੀਆ ਐੱਫਓਐੱਫ 2.0 ਭਾਰਤੀ ਨਵੀਨਤਾ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ ਤਿਆਰ ਕੀਤਾ ਗਿਆ ਹੈ। ਇਹ ਨਵਾਂ ਫੰਡ ਇੱਕ ਨਿਸ਼ਾਨਾਬੱਧ, ਖੰਡਿਤ ਫੰਡਿੰਗ ਪਹੁੰਚ ਅਪਣਾਏਗਾ, ਜਿਸ ਦਾ ਉਦੇਸ਼ ਹੇਠਾਂ ਲਿਖੇ ਨੂੰ ਸਮਰਥਨ ਕਰਨਾ ਹੈ:
-
ਡੀਪ ਟੈੱਕ ਅਤੇ ਤਕਨਾਲੋਜੀ-ਯੋਗ ਨਵੀਨਤਾਕਾਰੀ ਨਿਰਮਾਣ: ਉੱਚ-ਤਕਨੀਕੀ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਨੂੰ ਤਰਜੀਹ ਦੇਣਾ, ਜਿਨ੍ਹਾਂ ਲਈ ਧੀਰਜ ਅਤੇ ਲੰਬੇ ਸਮੇਂ ਦੀ ਪੂੰਜੀ ਦੀ ਜ਼ਰੂਰਤ ਹੁੰਦੀ ਹੈ।
-
ਸ਼ੁਰੂਆਤੀ ਵਿਕਾਸ-ਪੜਾਅ ਦੇ ਸੰਸਥਾਪਕਾਂ ਨੂੰ ਸਸ਼ਕਤ ਬਣਾਉਣਾ: ਨਵੇਂ ਅਤੇ ਨਵੀਨਤਾਕਾਰੀ ਵਿਚਾਰਾਂ ਲਈ ਇੱਕ ਸੁਰੱਖਿਆ ਢਾਲ ਪ੍ਰਦਾਨ ਕਰਨਾ, ਜਿਸ ਨਾਲ ਫੰਡਿੰਗ ਦੀ ਘਾਟ ਕਾਰਨ ਸ਼ੁਰੂਆਤੀ ਅਸਫਲਤਾਵਾਂ ਨੂੰ ਘੱਟ ਕੀਤਾ ਜਾ ਸਕੇ।
-
ਰਾਸ਼ਟਰੀ ਪਹੁੰਚ: ਵੱਡੇ ਮਹਾਂਨਗਰਾਂ ਤੋਂ ਪਰੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਤਾਂ ਜੋ ਦੇਸ਼ ਦੇ ਹਰ ਕੋਨੇ ਵਿੱਚ ਨਵੀਨਤਾ ਹੋ ਸਕੇ।
-
ਉੱਚ-ਜੋਖਮ ਪੂੰਜੀ ਪਾੜੇ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਹੈ: ਆਤਮ-ਨਿਰਭਰਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਤਰਜੀਹੀ ਵਾਲੇ ਖੇਤਰਾਂ ਵਿੱਚ ਵਧੇਰੇ ਪੂੰਜੀ ਪ੍ਰਦਾਨ ਕਰਨਾ।
-
ਭਾਰਤ ਦੇ ਘਰੇਲੂ ਵੈਂਚਰ ਕੈਪੀਟਲ ਅਧਾਰ ਨੂੰ ਮਜ਼ਬੂਤ ਕਰਨਾ, ਖਾਸ ਕਰਕੇ ਛੋਟੇ ਫੰਡਾਂ ਨੂੰ ਤਾਂ ਜੋ ਘਰੇਲੂ ਨਿਵੇਸ਼ ਦ੍ਰਿਸ਼ ਨੂੰ ਹੋਰ ਹੁਲਾਰਾ ਮਿਲ ਸਕੇ।
ਸਟਾਰਟਅੱਪ ਇੰਡੀਆ ਐੱਫਓਐੱਫ 2.0 ਤੋਂ ਭਾਰਤ ਦੇ ਆਰਥਿਕ ਮਾਰਗ ਨੂੰ ਮੁੜ ਆਕਾਰ ਦੇਣ ਅਤੇ ਇੱਕ ਪਰਿਵਰਤਨਸ਼ੀਲ ਪ੍ਰਭਾਵ ਪ੍ਰਦਾਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਦੀ ਉਮੀਦ
ਸਟਾਰਟਅੱਪ ਇੰਡੀਆ ਫੰਡ ਆਫ਼ ਫੰਡਜ਼ 2.0 ਤੋਂ ਭਾਰਤ ਦੇ ਨਵੀਨਤਾ-ਅਗਵਾਈ ਵਾਲੇ ਵਿਕਾਸ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਦੀ ਉਮੀਦ ਹੈ। ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਤਕਨਾਲੋਜੀਆਂ, ਉਤਪਾਦਾਂ ਅਤੇ ਹੱਲਾਂ ਦਾ ਨਿਰਮਾਣ ਕਰਨ ਵਾਲੇ ਸਟਾਰਟਅੱਪਸ ਦਾ ਸਮਰਥਨ ਕਰਕੇ, ਇਹ ਫੰਡ ਭਾਰਤ ਦੀ ਆਰਥਿਕ ਤਾਕਤ ਨੂੰ ਵਧਾਉਣ, ਨਿਰਮਾਣ ਸਮਰੱਥਾਵਾਂ ਨੂੰ ਵਧਾਉਣ, ਉੱਚ-ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਕਰਨ ਅਤੇ ਭਾਰਤ ਨੂੰ ਇੱਕ ਗਲੋਬਲ ਇਨੋਵੇਸ਼ਨ ਹੱਬ ਵਜੋਂ ਸਥਾਪਿਤ ਕਰਨ ਵਿੱਚ ਯੋਗਦਾਨ ਦੇਵੇਗਾ।
ਵਿਕਸਿਤ ਭਾਰਤ @2047 ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹ ਫੰਡ ਉੱਦਮੀਆਂ ਨੂੰ ਸਸ਼ਕਤ ਬਣਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਦੀ ਪੂਰੀ ਸਮਰੱਥਾ ਨੂੰ ਉਜਾਗਰ ਕਰਨ ਦੇ ਲਈ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।
****
ਐੱਮਜੇਪੀਐੱਸ/ਵੀਜੇ/ਏਕੇ
(Release ID: 2228145)
ਵਿਜ਼ੀਟਰ ਕਾਊਂਟਰ : 3