ਸਿੱਖਿਆ ਮੰਤਰਾਲਾ
azadi ka amrit mahotsav

ਵਿਦਯਾਂਜਲੀ 8.5 ਲੱਖ ਤੋਂ ਵੱਧ ਸਕੂਲਾਂ ਅਤੇ 5 ਲੱਖ ਸੇਵਕਾਂ ਨਾਲ ਜੁੜਿਆ ਹੈ : ਰਾਜ ਸਭਾ ਵਿੱਚ ਸ਼੍ਰੀ ਜਯੰਤ ਚੌਧਰੀ ਦਾ ਸੰਬੋਧਨ

Posted On: 12 FEB 2026 8:13PM by PIB Chandigarh

ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਨੇ ਅੱਜ ਰਾਜ ਸਭਾ ਵਿੱਚ ਵਿਦਯਾਂਜਲੀ ਪ੍ਰੋਗਰਾਮ ਨੂੰ ਲਾਗੂਕਰਨ ਨਾਲ ਸਬੰਧਿਤ ਇੱਕ Starred Question ਦਾ ਜਵਾਬ ਦਿੱਤਾ। ਉਨ੍ਹਾਂ ਨੇ ਸਦਨ ਨੂੰ ਇਸ ਪਹਿਲ ਦੇ ਤਹਿਤ ਹਾਸਲ ਕੀਤੀ ਗਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਜਯੰਤ ਚੌਧਰੀ ਨੇ ਦੱਸਿਆ ਕਿ ਇਸ ਪਹਿਲ ਦਾ ਉਦੇਸ਼ ਭਾਈਚਾਰਕ ਅਤੇ ਨਿਜੀ ਖੇਤਰ ਦੀ ਭਾਗੀਦਾਰੀ ਰਾਹੀਂ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਬਣਾਉਣਾ ਹੈ, ਤਾਂ ਜੋ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਅਤੇ ਬਿਹਤਰ ਸਿੱਖਣ ਦੇ ਨਤੀਜਿਆਂ ਲਈ ਵਾਧੂ ਸਹਿਯੋਗ ਨੂੰ ਯਕੀਨੀ ਕੀਤਾ ਜਾ ਸਕੇ।

ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਸਤੰਬਰ, 2021 ਵਿੱਚ ਸ਼ੁਰੂ ਕੀਤੀ ਗਈ ਵਿਦਯਾਂਜਲੀ ਪਹਿਲ ਦਾ ਉਦੇਸ਼ ਢਾਂਚਾਗਤ ਭਾਈਚਾਰਕ ਭਾਈਵਾਲੀ ਰਾਹੀਂ ਸਰਕਾਰੀ ਅਤੇ ਸਰਕਾਰ ਤੋਂ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਸ਼ਕਤ ਬਣਾਉਣਾ ਹੈ। ਇਹ ਮੰਚ ਸਵੈ-ਸੇਵਕਾਂ, ਸਾਬਕਾ ਵਿਦਿਆਰਥੀਆਂ, ਸੰਸਥਾਵਾਂ, ਨਾਗਰਿਕ ਸਮਾਜ ਸੰਗਠਨਾਂ ਅਤੇ ਸੀਐੱਸਆਰ ਭਾਈਵਾਲਾਂ ਨੂੰ ਉਨ੍ਹਾਂ ਦੀ ਪਛਾਣੀਆਂ ਗਈਆਂ ਜ਼ਰੂਰਤਾਂ ਦੇ ਅਧਾਰ ‘ਤੇ ਸਿੱਧੇ ਸਕੂਲਾਂ ਨਾਲ ਜੋੜਦਾ ਹੈ।

ਸਿੱਖਿਆ ਰਾਜ ਮੰਤਰੀ ਨੇ ਸਦਨ ਨੂੰ ਸੂਚਿਤ ਕੀਤਾ ਕਿ ਵਿਦਯਾਂਜਲੀ ਨੇ ਸਤੰਬਰ 2021 ਵਿੱਚ ਸ਼ੁਰੂ ਹੋਣ ਦੇ ਬਾਅਦ ਤੋਂ ਦੇਸ਼ ਭਰ ਵਿੱਚ ਲਗਭਗ 8.5 ਲੱਖ ਸਕੂਲਾਂ ਅਤੇ 5 ਲੱਖ ਤੋਂ ਵੱਧ ਸਵੈ-ਸੇਵਕਾਂ ਨੂੰ ਆਪਣੇ ਨਾਲ ਜੋੜਿਆ ਹੈ। ਇਹ ਮੰਚ ਵਿਸ਼ਾਗਤ ਮਾਰਗਦਰਸ਼ਨ, ਕਰੀਅਰ ਮਸ਼ਵਰੇ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕੋਡਿੰਗ ਵਰਗੇ ਉੱਭਰ ਰਹੇ ਖੇਤਰਾਂ ‘ਤੇ ਵਰਕਸ਼ਾਪਸ ਆਯੋਜਿਤ ਕਰਨ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਹਾਇਤਾ ਪ੍ਰਦਾਨ ਕਰਦਾ ਹੈ। ਇਹ ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਸਿੱਖਣ ਸਮੱਗਰੀ, ਸੂਚਨਾ ਅਤੇ ਸੰਚਾਰ ਤਕਨਾਲੋਜੀ ਸੁਵਿਧਾਵਾਂ, ਪ੍ਰੋਯਗਸ਼ਾਲਾਵਾਂ, ਸਵੱਛਤਾ ਬੁਨਿਆਦੀ ਢਾਂਚਾ ਅਤੇ ਅਖੁੱਟ ਊਰਜਾ ਸਮਾਧਾਨ ਉਪਲਬਧ ਕਰਵਾਉਣ ਵਰਗੀਆਂ ਵੱਖ-ਵੱਖ ਸੇਵਾਵਾਂ, ਗਤੀਵਿਧੀਆਂ ਅਤੇ ਸੰਸਾਧਨਾਂ ਦੇ ਰੂਪ ਵਿੱਚ ਯੋਗਦਾਨ ਨੂੰ ਸਮਰੱਥ ਬਣਾਉਂਦਾ ਹੈ।

ਹੁਣ ਤੱਕ 56,374 ਤੋਂ ਵੱਧ ਸੇਵਾ ਗਤੀਵਿਧੀਆਂ ਅਤੇ 35,695 ਸੰਪਤੀ ਯੋਗਦਾਨ ਪੂਰੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨਾਲ ਦੇਸ਼ ਭਰ ਵਿੱਚ 2 ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਪ੍ਰਾਪਤ ਹੋਇਆ ਹੈ। ਸਿੱਖਿਆ ਰਾਜ ਮੰਤਰੀ ਨੇ ਕਿਹਾ ਕਿ ਵਿਦਯਾਂਜਲੀ ਨੇ ਸਮਗ੍ਰ ਸਿਕਸ਼ਾ ਦੇ ਤਹਿਤ ਸਰਕਾਰ ਦੇ ਯਤਨਾਂ ਨੂੰ ਪੂਰਕ ਬਣਾਉਂਦੇ ਹੋਏ ਸਿੱਖਣ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਸਕੂਲੀ ਸੰਸਾਧਨਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

ਸਿੱਖਿਆ ਰਾਜ ਮੰਤਰੀ ਨੇ ਦੱਸਿਆ ਕਿ ਇਹ ਪਹਿਲ ਇੱਕ ਢਾਂਚਾਗਤ ਡਿਜੀਟਲ ਫ੍ਰੇਮਵਰਕ ਰਾਹੀਂ ਸੰਚਾਲਿਤ ਹੁੰਦੀ ਹੈ, ਜੋ ਕਿ ਪ੍ਰਵਾਨਗੀ, ਨਿਗਰਾਨੀ ਅਤੇ ਪ੍ਰਤੀਕਿਰਿਆ ਪ੍ਰਣਾਲੀ ਨੂੰ ਯਕੀਨੀ ਬਣਾਉਂਦੀ ਹੈ। ਰਾਜ ਡੈਸ਼ਬੋਰਡ ਰਾਹੀਂ ਪ੍ਰਗਤੀ ਦੀ ਨਿਯਮਿਤ ਸਮੀਖਿਆ ਕਰਦੇ ਹਨ ਅਤੇ ਸਕੂਲ ਸਵੈ-ਸੇਵੀ ਯੋਗਦਾਨਾਂ ਦੀ ਵੈਰੀਫਿਕੇਸ਼ਨ ਕਰਦੇ ਹਨ, ਜਿਸ ਨਾਲ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਹੁਲਾਰਾ ਮਿਲਦਾ ਹੈ। 

ਵਿਦਯਾਂਜਲੀ ਸਕੂਲੀ ਸਿੱਖਿਆ ਵਿੱਚ ਜਨਤਕ ਭਾਈਵਾਲੀ ਦੀ ਭਾਵਨਾ ਨੂੰ ਪ੍ਰਤੀਬਿੰਬਤ ਕਰਦੀ ਹੈ ਅਤੇ ਸਰਕਾਰੀ ਅਤੇ ਸਰਕਾਰ ਤੋਂ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਅਤੇ ਸਹਾਇਤਾ ਲਈ ਸਾਰੇ ਹਿਤਧਾਰਕਾਂ ਦੀ ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੀ ਹੈ। 

 

*****

ਏਕੇ/ ਬਲਜੀਤ ਸਿੰਘ


(Release ID: 2227481) ਵਿਜ਼ੀਟਰ ਕਾਊਂਟਰ : 2