ਰੱਖਿਆ ਮੰਤਰਾਲਾ
azadi ka amrit mahotsav

ਸੁਰੱਖਿਆ ਬਲਾਂ ਦੀ ਯੁੱਧ ਕਰਨ ਦੀ ਤੀਬਰਤਾ ਨੂੰ ਵਧਾਉਣ ਲਈ ਡੀਏਸੀ ਨੇ 3.60 ਲੱਖ ਕਰੋੜ ਰੁਪਏ ਦੇ ਪੂੰਜੀਗਤ ਪ੍ਰਾਪਤੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ

Posted On: 12 FEB 2026 4:07PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਰੱਖਿਆ ਅਧਿਗ੍ਰਹਿਣ ਪ੍ਰੀਸ਼ਦ ਨੇ 12 ਫਰਵਰੀ, 2026 ਨੂੰ ਲਗਭਗ 3.60 ਲੱਖ ਕਰੋੜ ਰੁਪਏ ਦੇ ਅਨੁਮਾਨਿਤ ਮੁੱਲ ‘ਤੇ ਸੇਵਾਵਾਂ ਦੇ ਵੱਖ-ਵੱਖ ਪ੍ਰਸਤਾਵਾਂ ਲਈ ਜ਼ਰੂਰੀ ਮਨਜ਼ੂਰੀ (ਏਓਐੱਨ) ਪ੍ਰਦਾਨ ਕੀਤੀ। ਇੰਡੀਅਨ ਏਅਰ ਫੋਰਸ (ਆਈਏਐੱਫ) ਲਈ, ਮਲਟੀ ਰੋਲ ਫਾਈਟਰ ਏਅਰਕ੍ਰਾਫਟ (ਐੱਮਆਰਐੱਫਏ) {ਰਾਫੇਲ}, ਲੜਾਕੂ ਮਿਜ਼ਾਇਲਾਂ ਅਤੇ ਏਅਰ-ਸ਼ਿਪ ਅਧਾਰਿਤ ਹਾਈ ਐਲਟੀਟਿਊਡ ਸੂਡੋ ਸੈਟੇਲਾਈਟ (AS-HAPS) ਦੀ ਖਰੀਦ ਲਈ ਏਓਐੱਨ ਨੂੰ ਪ੍ਰਵਾਨਗੀ ਦਿੱਤੀ ਗਈ।

ਐੱਮਆਰਐੱਫਏ ਦੀ ਖਰੀਦ ਨਾਲ ਯੁੱਧ ਦੀਆਂ ਸਾਰੀਆਂ ਸਥਿਤੀਆਂ ਵਿੱਚ ਹਵਾਈ ਦਬਦਬਾ ਸਥਾਪਿਤ ਕਰਨ ਦੀ ਸਮਰੱਥਾ ਵਧੇਗੀ ਅਤੇ ਲੰਬੀ ਦੂਰੀ ਦੇ ਹਮਲਾਵਰ ਹਮਲਿਆਂ ਨਾਲ ਹਵਾਈ ਸੈਨਾ ਦੀ ਰੋਕਥਾਮ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਖਰੀਦੀਆਂ ਜਾਣ ਵਾਲੀਆਂ ਜ਼ਿਆਦਾਤਰ ਐੱਮਆਰਐੱਫਏ ਮਿਜ਼ਾਈਲਾਂ ਦਾ ਨਿਰਮਾਣ ਭਾਰਤ ਵਿੱਚ ਹੀ ਕੀਤਾ ਜਾਵੇਗਾ। ਇਹ ਲੜਾਕੂ ਮਿਜ਼ਾਈਲਾਂ ਡੀਪ ਸਟ੍ਰਾਈਕ ਪਾਵਰ ਅਤੇ ਵਧੇਰੇ ਸਟੀਕਤਾ ਨਾਲ ਜ਼ਮੀਨੀ ਹਮਲੇ ਦੀਆਂ ਸਮਰੱਥਾਵਾਂ ਨੂੰ ਵਧਾਉਣਗੀਆਂ। ਏਐੱਸ-ਐੱਚਏਪੀਐੱਸ ਦੀ ਵਰਤੋਂ ਫੌਜੀ ਉਦੇਸ਼ਾਂ ਲਈ ਨਿਰੰਤਰ ਖੁਫੀਆ ਜਾਣਕਾਰੀ, ਨਿਗਰਾਨੀ ਅਤੇ ਰਿਕੋਨਾਈਸੈਂਸ, ਇਲੈਕਟ੍ਰਾਨਿਕ ਖੁਫੀਆ ਜਾਣਕਾਰੀ, ਦੂਰਸੰਚਾਰ ਅਤੇ ਰਿਮੋਟ ਸੈਂਸਿੰਗ ਲਈ ਕੀਤੀ ਜਾਵੇਗੀ।

ਭਾਰਤੀ ਫੌਜ ਨੂੰ ਵਿਭਵ (ਐਂਟੀ-ਟੈਂਕ ਮਾਈਨਜ਼) ਦੀ ਖਰੀਦ ਅਤੇ ਬਖਤਰਬੰਦ ਰਿਕਵਰੀ ਵਾਹਨਾਂ (ARVs), ਟੀ-72 ਟੈਂਕਾਂ ਅਤੇ ਪੈਦਲ ਫੌਜ ਲੜਾਕੂ ਵਾਹਨਾਂ (BMP-II) ਦੇ ਵਾਹਨ ਪਲੈਟਫਾਰਮਾਂ ਦੇ ਨਵੀਨੀਕਰਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਵਿਭਵ ਮਾਈਨਜ਼ ਨੂੰ ਦੁਸ਼ਮਣ ਦੇ ਮਸ਼ੀਨੀਕਰਣ ਬਲਾਂ ਨੂੰ ਵਧਣ ਵਿੱਚ ਦੇਰੀ ਕਰਨ ਲਈ ਐਂਟੀ-ਟੈਂਕ ਰੁਕਾਵਟ ਪ੍ਰਣਾਲੀ ਵਜੋਂ ਬਿਛਾਇਆ ਜਾਵੇਗਾ। ARVs, T-72 ਟੈਂਕਾਂ, ਅਤੇ BMP-II ਦੇ ਵਾਹਨ ਪਲੈਟਫਾਰਮਾਂ ਦਾ ਨਵੀਨੀਕਰਣ ਨਾਲ ਉਪਕਰਣਾਂ ਦਾ ਸੇਵਾ ਜੀਵਨ ਵਧੇਗਾ। ਇਸ ਨਾਲ ਭਾਰਤੀ ਫੌਜ ਦੀ ਤਿਆਰੀ ਅਤੇ ਕਾਰਜਸ਼ੀਲ ਪ੍ਰਭਾਵਸ਼ੀਲਤਾ ਯਕੀਨੀ ਹੋਵੇਗੀ

ਭਾਰਤੀ ਨੇਵੀ ਨੂੰ 4 ਮੈਗਾਵਾਟ ਦੇ ਸਮੁੰਦਰੀ ਗੈਸ ਟਰਬਾਈਨ ਅਧਾਰਿਤ ਪਾਵਰ ਜਨਰੇਟਰ ਅਤੇ ਪੀ8ਆਈ ਲੌਂਗ ਰੇਂਜ ਮੈਰੀਟਾਈਮ ਰਿਕੋਨਾਈਸੈਂਸ ਏਅਰਕ੍ਰਾਫਟ ਦੇ ਅਧਿਗ੍ਰਹਿਣ ਲਈ ਮਨਜ਼ੂਰੀ ਮਿਲ ਗਈ ਹੈ। ਰੱਖਿਆ ਅਧਿਗ੍ਰਹਿਣ ਪ੍ਰਕਿਰਿਆ 2020 ਦੀ ਮੇਕ- I ਕੈਟਗਿਰੀ ਤਹਿਤ 4 ਮੈਗਾਵਾਟ ਦੇ ਸਮੁੰਦਰੀ ਗੈਸ ਟਰਬਾਈਨ ਅਧਾਰਿਤ ਪਾਵਰ ਜਨਰੇਟਰ ਦੇ ਸ਼ਾਮਲ ਹੋਣ ਨਾਲ ਵਿਦੇਸ਼ੀ ਨਿਰਮਾਤਾਵਾਂ ‘ਤੇ ਨਿਰਭਰਤਾ ਘੱਟ ਹੋਵੇਗੀ। ਇਸ ਨਾਲ ਭਾਰਤੀ ਨੇਵੀ ਦੀ ਬਿਜਲੀ ਉਤਪਾਦਨ ਜ਼ਰੂਰਤਾਂ ਵਿੱਚ ਆਤਮਨਿਰਭਰਤਾ ਯਕੀਨੀ ਹੋਵੇਗੀ। ਪੀ8ਆਈ ਜਹਾਜ਼ ਦੇ ਅਧਿਗ੍ਰਹਿਣ ਨਾਲ ਨੇਵੀ ਦੀ ਲੰਬੀ ਦੂਰੀ ਦੀ ਪਨਡੁੱਬੀ ਰੋਧੀ ਯੁੱਧ ਸਮਰੱਥਾ, ਸਮੁੰਦਰੀ ਨਿਗਰਾਨੀ ਅਤੇ ਸਮੁੰਦਰੀ ਹਮਲੇ ਦੀ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ। 

ਇੰਡੀਅਨ ਕੋਸਟ ਗਾਰਡ (ਆਈਸੀਜੀ) ਨੂੰ ਡੌਰਨੀਅਰ ਏਅਰਕ੍ਰਾਫਟ ਲਈ ਇਲੈਕਟ੍ਰੋ-ਔਪਟੀਕਲ/ਇਨਫ੍ਰਾਰੇਡ ਪ੍ਰਣਾਲੀ ਦੀ ਖਰੀਦ ਲਈ ਮਨਜ਼ੂਰੀ ਦਿੱਤੀ ਗਈ ਹੈ। ਇਹ ਖਰੀਦ ਆਈਸੀਜੀ ਦੀ ਸਮੁੰਦਰੀ ਨਿਗਰਾਨੀ ਸਮਰੱਥਾ ਨੂੰ ਵਧਾਉਣ ਵਿੱਚ ਸਹਾਇਕ ਹੋਵੇਗੀ।

****

ਵੀਕੇ/ਐੱਸਆਰ/ਸੈਵੀ/ਏਕੇ


(Release ID: 2227473) ਵਿਜ਼ੀਟਰ ਕਾਊਂਟਰ : 6