ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤਰ ਕਿਸਾਨ ਉਤਪਾਦਕ ਸੰਗਠਨ ਯੋਜਨਾ ਦੇ ਤਹਿਤ 10,000 ਕਿਸਾਨ ਉਤਪਾਦਕ ਸੰਗਠਨ ਬਣਾਏ ਗਏ
1 ਜਨਵਰੀ, 2026 ਤੱਕ, 21.96 ਲੱਖ ਤੋਂ ਵੱਧ ਮਹਿਲਾ ਕਿਸਾਨ 10,000 ਐੱਫਪੀਓ ਪਹਿਲਕਦਮੀ ਦਾ ਹਿੱਸਾ ਬਣੀਆਂ
प्रविष्टि तिथि:
06 FEB 2026 6:34PM by PIB Chandigarh
ਭਾਰਤ ਸਰਕਾਰ ਦੀ 10,000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਗਠਨ ਅਤੇ ਪ੍ਰਮੋਸ਼ਨ ਲਈ ਕੇਂਦਰੀ ਖੇਤਰ ਯੋਜਨਾ ਦੇ ਤਹਿਤ, ਹੁਣ ਤੱਕ 10,000 ਐੱਫਪੀਓਜ਼ ਬਣਾਏ ਜਾ ਚੁੱਕੇ ਹਨ
ਇਸ ਯੋਜਨਾ ਅਧੀਨ ਰਜਿਸਟਰਡ 10,000 ਐੱਫਪੀਓਜ਼ ਵਿੱਚੋਂ, 1,175 ਐੱਫਪੀਓ ਵਿੱਚ 100% ਮਹਿਲਾ ਮੈਂਬਰ ਹਨ।
1 ਜਨਵਰੀ, 2026 ਤੱਕ, '10,000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਗਠਨ ਅਤੇ ਪ੍ਰਮੋਸ਼ਨ' ਦੀ ਕੇਂਦਰੀ ਖੇਤਰ ਯੋਜਨਾ ਅਧੀਨ ਰਜਿਸਟਰਡ ਕੁੱਲ 56.32 ਲੱਖ ਕਿਸਾਨਾਂ ਵਿੱਚੋਂ 21.96 ਲੱਖ ਮਹਿਲਾ ਕਿਸਾਨ ਹਨ।
ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਦਿੱਤੀ
******
ਆਰਸੀ/ਪੀਯੂ/841/ਏਕੇ
(रिलीज़ आईडी: 2227109)
आगंतुक पटल : 51