ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਈਆਈਟੀ ਦਿੱਲੀ ਵਿੱਚ ਅਕਾਦਮਿਕ ਬਲਾਕ-103 ਅਤੇ ਗਰਲਜ਼ ਹੋਸਟਲ-50ਬੀ ਦਾ ਨੀਂਹ ਪੱਥਰ ਰੱਖਿਆ

Posted On: 11 FEB 2026 8:28PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਭਾਰਤੀ ਤਕਨਾਲੋਜੀ ਸੰਸਥਾਨ ਕਾਨਪੁਰ ਦਿੱਲੀ (ਆਈਆਈਟੀ ਦਿੱਲੀ) ਵਿਖੇ ਅਕਾਦਮਿਕ ਬਲਾਕ-103 ਅਤੇ ਗਰਲਜ਼ ਹੋਸਟਲ-50ਬੀ ਦਾ ਨੀਂਹ ਪੱਥਰ ਰੱਖਿਆ।

ਲਗਭਗ 5 ਲੱਖ ਵਰਗ ਫੁੱਟ ਵਾਲਾ ਅਕਾਦਮਿਕ ਬਲਾਕ-103, ਆਈਆਈਟੀ ਦਿੱਲੀ ਦੀ ਪਹਿਲੀ 10 ਮੰਜਿਲਾ (10-ਸਟੋਰੀ) ਅਕਾਦਮਿਕ ਬਿਲਡਿੰਗ ਹੋਵੇਗੀ, ਜਿਸ ਦੀ ਉਚਾਈ 36.75 ਮੀਟਰ ਹੋਵੇਗੀ ਅਤੇ ਇਸ ਵਿੱਚ ਦੋ ਬੇਸਮੈਂਟ ਲੈਵਲ ਹੋਣਗੇ।

ਇਸ ਸੁਵਿਧਾ ਵਿੱਚ 31 ਕਲਾਸਰੂਮ ਅਤੇ ਲੈਕਚਰ ਥੀਏਟਰ, 150 ਰਿਸਰਚ ਲੈਬ, 150 ਫੈਕਲਟੀ ਆਫਿਸ ਅਤੇ ਕਾਨਫਰੰਸ ਰੂਮ ਹੋਣਗੇ। ਬਿਲਡਿੰਗ ਵਿੱਚ ਐਜੂਕੇਸ਼ਨਲ ਟੈਕਨੋਲੋਜੀ ਸਰਵਿਸਿਜ਼ ਸੈਂਟਰ ਦੇ ਨਾਲ-ਨਾਲ ਕੈਫੇਟੇਰਿਆ, ਬੈਂਕਿੰਗ ਸੁਵਿਧਾ ਅਤੇ ਦੂਜੀਆਂ ਸਾਰੀਆਂ ਸਹੂਲਤਾਂ ਵੀ ਹੋਣਗੀਆਂ।

ਲਗਭਗ 3.9 ਲੱਖ ਵਰਗ ਫੁੱਟ ਬਿਲਟ-ਅੱਪ ਏਰੀਆ ਵਾਲੇ ਨਿਊ ਗਰਲਜ਼ ਹੋਸਲ-50ਬੀ ਨੂੰ ਬੀ+ਜੀ+12 ਕੰਫੀਗ੍ਰੇਸ਼ਨ ਵਿੱਚ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਵਿੱਚ 1400 ਵਿਦਿਆਰਥੀਆਂ ਦੇ ਰਹਿਣ ਦੀ ਜਗ੍ਹਾ ਹੋਵੇਗੀ।

ਹੋਸਟਲ ਵਿੱਚ ਡਬਲ-ਓਕਿਊਪੈਂਸੀ ਰੂਮ ਹੋਣਗੇ ਜਿਨ੍ਹਾਂ ਵਿੱਚ ਬਿਲਟ-ਇਨ ਅਲਮਾਰੀ, ਸਟਡੀ ਟੇਬਲ, ਯੂਨੀਵਰਸਲ ਚਾਰਜਿੰਗ ਪੁਆਇੰਟ ਅਤੇ ਇੱਕ ਡਾਇਨਿੰਗ ਹਾਲ ਹੋਵੇਗਾ।

ਇਨ੍ਹਾਂ ਪ੍ਰੋਜੈਕਟਾਂ ਦਾ ਟੀਚਾ 4-ਸਟਾਰ ਜੀਆਰਆਈਐੱਚਏ ਪ੍ਰਮਾਣਨ ਦਾ ਹੈ ਅਤੇ ਇਨ੍ਹਾਂ ਵਿੱਚ ਰੂਫਟੌਪ ਸੋਲਰ ਪੈਨਲ, ਪੈਸਿਵ ਡਿਜ਼ਾਈਨ ਸਟ੍ਰੈਟੇਜੀ, ਰੇਨਵਾਟਰ ਹਾਰਵੈਸਟਿੰਗ ਸਿਸਟਮ, ਲੈਂਡਸਕੇਪਡ ਪਬਲਿਕ ਸਪੇਸ ਅਤੇ ਲੋਅ-ਵੀਓਸੀ ਮਟੀਰੀਅਲ ਵਰਗੇ ਸਸਟੇਨੇਬਿਲਿਟੀ ਫੀਚਰਜ਼ ਸ਼ਾਮਲ ਹਨ।

ਇਨ੍ਹਾਂ ਪ੍ਰੋਜੈਕਟਾਂ ਦੀ ਯੋਜਨਾ ਅਤੇ ਲਾਗੂਕਰਨ ਮੌਜੂਦਾ ਸਾਈਟ ਇਕੋਲੌਜੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ। ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਸਾਈਟ ‘ਤੇ ਸਾਰੇ ਰੁੱਖ ਸੁਰੱਖਿਅਤ ਰਹਿਣ ਅਤੇ ਇਸ ਤਰ੍ਹਾਂ ਰੁੱਖਾਂ ਨੂੰ ਕੱਟਣ ਦੀ ਮਨਜ਼ੂਰੀ ਦੀ ਜ਼ਰੂਰਤ ਖਤਮ ਹੋ ਜਾਵੇ। ਇਨ੍ਹਾਂ ਪ੍ਰੋਜੈਕਟਾਂ ਨੂੰ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਰਾਹੀਂ 430 ਕਰੋੜ ਰੁਪਏ ਦੇ ਬਜਟ ਵਿੱਚ ਪੂਰਾ ਕੀਤਾ ਜਾਵੇਗਾ।

ਇਸ ਦੌਰਾਨ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਪ੍ਰੋ. ਰੰਗਨ ਬੈਨਰਜੀ (ਆਈਆਈਟੀ ਦਿੱਲੀ ਦੇ ਡਾਇਰੈਕਟਰ), ਫੈਕਲਟੀ ਮੈਂਬਰ, ਸਟਾਫ ਅਤੇ ਵਿਦਿਆਰਥੀ-ਵਿਦਿਆਰਥਣਾਂ ਸ਼ਾਮਲ ਹੋਏ।

*****

ਏਕੇ/ਏਕੇ


(Release ID: 2227098) ਵਿਜ਼ੀਟਰ ਕਾਊਂਟਰ : 7