ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਬਜਟ 2026-27 ਇਤਿਹਾਸਕ ਅਤੇ ਭਵਿੱਖਮੁਖੀ; ਉੱਤਰ-ਪੂਰਬੀ ਖੇਤਰ ਨੂੰ ਮਜ਼ਬੂਤ ਪ੍ਰੋਤਸਾਹਨ: ਸ਼ਿਵਰਾਜ ਸਿੰਘ ਚੌਹਾਨ


ਅਸਾਮ ਲਈ 60,500 ਮੀਟ੍ਰਿਕ ਟਨ ਰੇਪਸੀਡ (ਕੈਨੋਲਾ)/ਸਰ੍ਹੋਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਨੂੰ ਪ੍ਰਵਾਨਗੀ

Posted On: 11 FEB 2026 4:28PM by PIB Chandigarh

ਕੇਂਦਰੀ ਪੇਂਡੂ ਵਿਕਾਸ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਗੁਵਾਹਾਟੀ ਵਿੱਚ ਕੇਂਦਰੀ ਬਜਟ 2026-27 'ਤੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਹ ਬਜਟ ਇਤਿਹਾਸਕ ਅਤੇ ਭਵਿੱਖਮੁਖੀ ਹੈ ਅਤੇ ਇਸ ਨਾਲ ਪੂਰੇ ਦੇਸ਼ ਦੇ ਨਾਲ-ਨਾਲ ਉੱਤਰ-ਪੂਰਬੀ ਖੇਤਰ ਵਿੱਚ ਵੀ ਸਕਾਰਾਤਮਕ ਬਦਲਾਅ ਆਵੇਗਾ।

ਸ਼੍ਰੀ ਚੌਹਾਨ ਨੇ ਕਿਹਾ ਕਿ ਬਜਟ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਣ ਦੇ ਨਾਲ ਹੀ 2047 ਤੱਕ ਆਤਮਨਿਰਭਰ, ਸਸ਼ਕਤ ਅਤੇ ਸਮ੍ਰਿੱਧ ਭਾਰਤ ਲਈ ਮਜ਼ਬੂਤ ​​ਨੀਂਹ ਪੱਥਰ ਸਥਾਪਿਤ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬਜਟ ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸਮ੍ਰਿੱਧੀ 'ਤੇ ਕੇਂਦ੍ਰਿਤ ਹੈ, ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਹੋਵੇਗਾ। 

ਕੇਂਦਰੀ ਖੇਤੀਬਾੜੀ ਮੰਤਰੀ ਨੇ ਉੱਤਰ-ਪੂਰਬੀ ਖੇਤਰ ਦੇ ਪ੍ਰਤੀ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਬਜਟ ਵਿੱਚ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਨੂੰ 6,812 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ, ਜੋ ਕਿ ਪਿਛਲੇ ਬਜਟ ਦੇ ਮੁਕਾਬਲੇ 897 ਕਰੋੜ ਰੁਪਏ ਵੱਧ ਹੈ। ਉਨ੍ਹਾਂ ਕਿਹਾ ਕਿ ਵਧੀ ਹੋਈ ਰਕਮ ਉੱਤਰ-ਪੂਰਬ ਵਿੱਚ ਵਿਕਾਸ ਨੂੰ ਤੇਜ਼ ਕਰਨ ਦੀ ਕੇਂਦਰ ਸਰਕਾਰ ਦੀ ਤਰਜੀਹ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ।

ਸ਼੍ਰੀ ਚੌਹਾਨ ਨੇ ਦੱਸਿਆ ਕਿ ਵਿੱਤੀ ਸਾਲ 2026-27 ਲਈ, ਕੇਂਦਰ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਕੁੱਲ ਟੈਕਸ ਮਾਲੀਆ ਨੂੰ ਇੱਕ ਨਿਸ਼ਚਿਤ ਹਿੱਸੇ ਵਜੋਂ ਰਾਜ ਸਰਕਾਰਾਂ ਨੂੰ ਸੌਂਪਣ ਸਬੰਧੀ ਟੈਕਸ ਡਿਵੋਲਿਊਸ਼ਨ ਲਈ ਅਸਾਮ ਦੇ ਲਈ 49,725 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2014 ਤੋਂ ਹੁਣ ਤੱਕ ਅਸਾਮ ਨੂੰ ਟੈਕਸ ਡਿਵੋਲਿਊਸ਼ਨ ਦੁਆਰਾ ਲਗਭਗ 3.12 ਲੱਖ ਕਰੋੜ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਬਜਟ ਵਿੱਚ ਐਲਾਨੀਆਂ ਗਈਆਂ ਸਿਹਤ ਸੇਵਾਵਾਂ ਪਹਿਲਕਦਮੀਆਂ ਵਿੱਚ ਬਾਇਓਫਾਰਮਾ ਸ਼ਕਤੀ (ਗਿਆਨ, ਤਕਨਾਲੋਜੀ ਅਤੇ ਨਵੀਨਤਾ ਰਾਹੀਂ ਸਿਹਤ ਸੇਵਾ ਤਰੱਕੀ ਦੀ ਰਣਨੀਤੀ) ਵੀ ਸ਼ਾਮਲ ਹੈ, ਜਿਸ ਦੇ ਲਈ ਪੰਜ ਵਰ੍ਹਿਆਂ ਵਿੱਚ 10,000 ਕਰੋੜ ਰੁਪਏ ਦਾ ਖਰਚ ਹੋਵੇਗਾ।

ਇਸ ਦਾ ਉਦੇਸ਼ ਗੈਰ-ਸੰਚਾਰੀ ਬਿਮਾਰੀਆਂ ਦੇ ਵਧਦੇ ਬੋਝ ਨਾਲ ਨਜਿੱਠਣ ਲਈ ਬਾਇਓਲੌਜਿਕਸ ਅਤੇ ਬਾਇਓਸਿਮਿਲਰਸ ਵਿੱਚ ਘਰੇਲੂ ਸਮਰੱਥਾ ਮਜ਼ਬੂਤ ​​ਕਰਨਾ ਹੈ। ਬਾਇਓਲੌਜਿਕਸ ਜੀਵਤ ਸੈੱਲਾਂ (ਜਿਵੇਂ ਪ੍ਰੋਟੀਨ, ਟਿਸ਼ੂ) ਨਾਲ ਬਣੀਆਂ ਗੁੰਝਲਦਾਰ ਦਵਾਈਆਂ ਹਨ, ਜਿਨ੍ਹਾਂ ਦੀ ਵਰਤੋਂ ਕੈਂਸਰ ਅਤੇ ਆਟੋਇਮਿਊਨ ਬਿਮਾਰੀਆਂ ਲਈ ਕੀਤੀ ਜਾਂਦੀ ਹੈ। ਬਾਇਓਸਿਮਿਲਰਸ, ਕਿਸੇ ਮੌਜੂਦਾ (ਸੰਦਰਭ) ਬਾਇਓਲੌਜਿਕ ਦੇ ਬਹੁਤ ਸਮਾਨ ਅਤੇ ਸੁਰੱਖਿਅਤ ਸੰਸਕਰਣ ਹਨ, ਜੋ ਸਮਾਨ ਪ੍ਰਭਾਵਸ਼ੀਲਤਾ ਦਿੰਦੇ ਹਨ ਪਰ ਆਮ ਤੌਰ 'ਤੇ ਘੱਟ ਖਰਚ ਵਾਲੇ ਹੁੰਦੇ ਹਨ। ਇਸ ਪਹਿਲਕਦਮੀ ਦੇ ਤਹਿਤ, ਗੁਵਾਹਾਟੀ ਦੇ ਨੈਸ਼ਨਲ ਇੰਸਟੀਟਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐੱਨਆਈਪੀਆਰ) ਜਿਹੇ ਮੌਜੂਦਾ ਸੰਸਥਾਨਾਂ ਨੂੰ ਅਪਗ੍ਰੇਡ ਬਣਾਇਆ ਜਾਵੇਗਾ, ਜਿਸ ਨਾਲ ਖੇਤਰ ਵਿੱਚ ਖੋਜ, ਨਵੀਨਤਾ ਅਤੇ ਹੁਨਰਮੰਦ ਮਨੁੱਖੀ ਸਰੋਤ ਵਿਕਾਸ ਹੋਵੇ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਸਾਲ ਖੇਤੀਬਾੜੀ ਬਜਟ ਵਧਾ ਕੇ 1 ਲੱਖ 32 ਹਜ਼ਾਰ 561 ਕਰੋੜ ਰੁਪਏ ਕੀਤਾ ਗਿਆ ਹੈ, ਜੋ ਕਿ ਕਿਸਾਨਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਮਜ਼ਬੂਤ ​​ਵਚਨਬੱਧਤਾ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਨਤਾ ਅਤੇ ਵਿਗਿਆਨਕ ਪ੍ਰਗਤੀ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਸਿੱਖਿਆ ਅਤੇ ਖੋਜ ਲਈ 9,967 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਕਿਸਾਨਾਂ ਨੂੰ ਕਿਫਾਇਤੀ ਦਰ ‘ਤੇ ਖਾਦਾਂ ਪ੍ਰਦਾਨ ਕਰਨ ਅਤੇ ਖੇਤੀਬਾੜੀ ਉਤਪਾਦਨ ਲਾਗਤਾਂ ਘਟਾਉਣ ਲਈ 1,70,944 ਕਰੋੜ ਰੁਪਏ ਦੀ ਖਾਦ ਸਬਸਿਡੀ ਵੀ ਨਿਰਧਾਰਿਤ ਕੀਤੀ ਗਈ ਹੈ।

ਪੇਂਡੂ ਵਿਕਾਸ ਮੰਤਰਾਲੇ ਦੀ ਚਰਚਾ ਕਰਦੇ ਹੋਏ ਸ਼੍ਰੀ ਚੌਹਾਨ ਨੇ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ 21 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਤਹਿਤ, "ਵਿਕਸਿਤ ਭਾਰਤ -ਜੀ ਰਾਮ ਜੀ" ਐਕਟ ਲਈ 1.51 ਲੱਖ ਕਰੋੜ ਰੁਪਏ ਤੋਂ ਵੱਧ ਦਾ ਪ੍ਰਾਵਧਾਨ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਮਨਰੇਗਾ ਐਕਟ ਅਧੀਨ ਸਿਰਫ਼ 86 ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਸੀ।

ਖੇਤੀਬਾੜੀ ਮੰਤਰੀ ਨੇ ਐਲਾਨ ਕੀਤਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਅਸਾਮ ਸਰਕਾਰ ਦੇ ਹਾੜੀ 2026 ਚੱਕਰ ਲਈ ਘੱਟੋ-ਘੱਟ ਸਮਰਥਨ ਮੁੱਲ 'ਤੇ 60,500 ਮੀਟ੍ਰਿਕ ਟਨ ਰੇਪਸੀਡ (ਕੈਨੋਲਾ)/ਸਰ੍ਹੋਂ ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਕਿਸਾਨਾਂ ਨੂੰ ਲਾਹੇਵੰਦ ਕੀਮਤ ਮਿਲੇਗੀ ਅਤੇ ਉਨ੍ਹਾਂ ਨੂੰ ਮਜਬੂਰੀ ਵਿੱਚ ਆਪਣੀ ਫਸਲ ਨਹੀਂ ਵੇਚਣੀ ਪਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ  ਦਾਲਾਂ ਦੇ ਆਤਮਨਿਰਭਰ ਮਿਸ਼ਨ ਤਹਿਤ ਵਿੱਤੀ ਸਾਲ 2026-27 ਲਈ ਅਸਾਮ ਨੂੰ 104.17 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ

ਪ੍ਰੈੱਸ ਕਾਨਫਰੰਸ ਵਿੱਚ ਅਸਾਮ ਦੇ ਖੇਤੀਬਾੜੀ ਮੰਤਰੀ ਸ਼੍ਰੀ ਅਤੁਲ ਬੋਰਾ ਅਤੇ ਅਸਾਮ ਦੇ ਪਸ਼ੂ ਪਾਲਣ ਅਤੇ ਵੈਟਰਨਰੀ ਮੰਤਰੀ ਸ਼੍ਰੀ ਕ੍ਰਿਸ਼ਣੇਂਦੁ ਪਾਲ ਵੀ ਮੌਜੂਦ ਸਨ।

************

KSY/PG/SS

ਕੇਐੱਸਵਾਈ/ਪੀਜੀ/ਐੱਸਐੱਸ/ਏਕੇ


(Release ID: 2226960) ਵਿਜ਼ੀਟਰ ਕਾਊਂਟਰ : 5