ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਡਾਕਘਰ ਬੱਚਤ ਯੋਜਨਾਵਾਂ ਦਾ ਡਿਜੀਟਾਈਜ਼ੇਸ਼ਨ
Posted On:
11 FEB 2026 6:27PM by PIB Chandigarh
ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਪੇੱਮਾਸਾਨੀ ਚੰਦਰ ਸ਼ੇਖਰ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਡਾਕ ਵਿਭਾਗ 164 ਲੱਖ ਤੋਂ ਵੱਧ ਡਾਕ ਘਰਾਂ ਦੇ ਨੈੱਟਵਰਕ ਰਾਹੀਂ 45 ਕਰੋੜ ਤੋਂ ਵੱਧ ਡਾਕਘਰ ਬੱਚਤ ਬੈਂਕ (ਪੀਓਐੱਸਬੀ) ਖਾਤਾਧਾਰਕਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਡਾਕ ਘਰ ਬੱਚਤ ਯੋਜਨਾਵਾਂ ਦੇ ਆਧੁਨਿਕੀਕਰਣ ਅਤੇ ਡਿਜੀਟਾਈਜ਼ੇਸ਼ਨ ਲਈ, ਕੌਰ ਬੈਂਕਿੰਗ ਸੌਲਯੂਸ਼ਨ (ਸੀਬੀਐੱਸ) ਦੇ ਨਾਲ-ਨਾਲ ਏਟੀਐੱਮ, ਇੰਟਰਨੈੱਟ ਅਤੇ ਮੋਬਾਈਲ ਬੈਂਕਿੰਗ, ਔਨਲਾਈਨ ਖਾਤਾ ਖੋਲ੍ਹਣ/ਬੰਦ ਕਰਨ, ਜਮ੍ਹਾਂ, ਔਨਲਾਈਨ ਬੈਂਕਿੰਗ ਰਾਹੀਂ ਅਸਲ ਸਮੇਂ ਵਿੱਚ ਬਾਕੀ ਰਕਮ ਦੀ ਜਾਣਕਾਰੀ, ਐੱਨਈਐੱਫਟੀ/ਆਰਟੀਜੀਐੱਸ ਰਾਹੀਂ ਫੰਡ ਟਰਾਂਸਫਰ, ਆਈਪੀਪੀਬੀ-ਪੀਓਐੱਸਏ ਲਿੰਕੇਜ਼ ਆਦਿ ਜਿਹੀਆਂ ਡਿਜੀਟਲ ਸੇਵਾਵਾਂ ਪੀਓਐੱਸਬੀ ਦੇ ਸੀਬੀਐੱਸ ਪਲੈਟਫਾਰਮ ਰਾਹੀਂ ਸਮਰੱਥ ਕੀਤੀਆਂ ਗਈਆਂ ਹਨ।
ਡਾਕਘਰ ਸੇਵਾ ਪ੍ਰਦਾਤਾ (ਪੀਓਐੱਸਬੀ) ਦੇ ਗ੍ਰਾਹਕ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਤੋਂ ਇਲਾਵਾ, ਇੰਡੀਆ ਪੋਸਟ ਪੇਅਮੈਂਟਸ ਬੈਂਕ (ਆਈਪੀਪੀਬੀ) ਆਪਣੇ ਗ੍ਰਾਹਕਾਂ ਨੂੰ ਬੱਚਤ ਅਤੇ ਚਾਲੂ ਖਾਤੇ, ਵਰਚੁਅਲ ਡੈਬਿਟ ਕਾਰਡ, ਡੋਮੈਸਟਿਕ ਮਨੀ ਟਰਾਂਸਫਰ ਸਰਵਿਸਿਸ, ਬਿਲ ਅਤੇ ਉਪਯੋਗਤਾ ਭੁਗਤਾਨ, ਆਈਪੀਪੀਬੀ ਗ੍ਰਾਹਕਾਂ ਲਈ ਬੀਮਾ ਸੇਵਾਵਾਂ, ਡਾਕ ਘਰ ਬੱਚਤ ਯੋਜਨਾਵਾਂ ਲਈ ਔਨਲਾਈਨ ਭੁਗਤਾਨ, ਡਿਜੀਟਲ ਜੀਵਨ ਪ੍ਰਮਾਣ ਪੱਤਰ (ਡੀਐੱਲਸੀ), ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (ਏਈਪੀਐੱਸ), ਕਿਸੇ ਵੀ ਨਾਗਰਿਕ ਦੇ ਆਧਾਰ ਵਿੱਚ ਮੋਬਾਈਲ ਨੰਬਰ ਅਪਡੇਟ ਕਰਨ ਦੀ ਸੁਵਿਧਾ ਅਤੇ 0-5 ਸਾਲ ਦੀ ਉਮਰ ਦੇ ਕਿਸੇ ਵੀ ਬੱਚੇ ਲਈ ਇਨਰੋਲਮੈਂਟ ਸਰਵਿਸਿਸ ਜਿਹੀਆਂ ਕਈ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਹ ਸਾਰੀਆਂ ਸੇਵਾਵਾਂ ਅਸਲ ਪਹੁੰਚ, ਪਾਰਦਰਸ਼ਿਤਾ ਅਤੇ ਵਿੱਤੀ ਸਮਾਵੇਸ਼ਨ ਨੂੰ ਹੁਲਾਰਾ ਦੇਣ ਵਿੱਚ ਯੋਗਦਾਨ ਦੇ ਰਹੀ ਹੈ। ਸਾਰੇ ਡਾਕ ਘਰ ਡਿਜੀਟਲ ਪਲੈਟਫਾਰਮ ‘ਤੇ ਕੰਮ ਕਰ ਰਹੇ ਹਨ।
ਡਾਕ ਵਿਭਾਗ ਇੰਟਰਨੈੱਟ ਬੈਂਕਿੰਗ ਰਾਹੀਂ ਰਾਸ਼ਟਰੀ ਬੱਚਤ ਪ੍ਰਮਾਣ ਪੱਤਰ (ਐੱਨਐੱਸਸੀ), ਕਿਸਾਨ ਵਿਕਾਸ ਪੱਤਰ (ਕੇਵੀਪੀ) ਅਤੇ ਸੀਨੀਅਰ ਨਾਗਰਿਕ ਬੱਚਤ ਯੋਜਨਾ (ਐੱਸਸੀਐੱਸਐੱਸ) ਜਿਹੀਆਂ ਯੋਜਨਾਵਾਂ ਤਹਿਤ ਲੈਣ ਦੇਣ ਨੂੰ ਸਮਰਥਿਤ ਬਣਾਉਂਦਾ ਹੈ। ਇਨ੍ਹਾਂ ਪਹਿਲਕਦਮੀਆਂ ਨਾਲ ਗ੍ਰਾਹਕਾਂ ਦੀ ਸੁਵਿਧਾ ਵਿੱਚ ਸੁਧਾਰ ਹੋਇਆ ਹੈ ਅਤੇ ਲੈਣ ਦੇਣ ਵਿੱਚ ਆਸਾਨੀ ਵਧੀ ਹੈ।
*****
ਐੱਮਆਈ/ਏਆਰਜੇ/ਏਕੇ
(Release ID: 2226959)
ਵਿਜ਼ੀਟਰ ਕਾਊਂਟਰ : 6