ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਯੋਟਾ ਅਤੇ ਭਾਸ਼ਿਣੀ ਦਾ ਸੌਵਰੇਨ ਏਆਈ ਕਲਾਉਡ ਨੂੰ ਸਮਰੱਥ ਬਣਾਉਣ ਲਈ ਸਹਿਯੋਗ, ਜਨਸੰਖਿਆ-ਪੱਧਰੀ ਏਆਈ ਲਈ ਭਾਰਤ ਦੀ ਤਤਪਰਤਾ ਨੂੰ ਪ੍ਰਦਰਸ਼ਿਤ ਕਰਦਾ ਹੈ
ਇੱਕ ਗਲੋਬਲ ਪੱਧਰ ਹਾਈਪਰਸਕੇਲਰ ਤੋਂ ਭਾਰਤੀ ਸੌਵਰੇਨ ਆਪਰੇਟਰ ਵੱਲ ਇਹ ਤਬਦੀਲੀ ਦਰਸਾਉਂਦਾ ਹੈ ਕਿ ਭਾਸ਼ਿਣੀ ਦਾ ਰਾਸ਼ਟਰੀ ਭਾਸ਼ਾ ਦਾ ਏਆਈ ਪਲੈਟਫਾਰਮ ਅਤੇ ਯੋਟਾ ਦਾ ਸਵਦੇਸ਼ੀ ਕਲਾਉਡ ਅਤੇ ਜੀਪੀਯੂ ਬੁਨਿਆਦੀ ਢਾਂਚਾ ਮਿਲ ਕੇ ਵੱਡੇ ਪੈਮਾਨੇ ‘ਤੇ ਮਿਸ਼ਨ-ਕ੍ਰਿਟੀਕਲ ਏਆਈ ਨੂੰ ਸਮਰੱਥ ਬਣਾਉਂਦੇ ਹਨ
ਇਹ ਸੰਯੁਕਤ ਪਹਿਲਕਦਮੀ ਭਾਰਤੀ ਸੰਗਠਨਾਂ ਦੀ ਸੌਵਰੇਨ ਜਨਸੰਖਿਆ-ਪੱਧਰੀ ਏਆਈ ਪਲੈਟਫਾਰਮ ਵੱਲ ਤਬਦੀਲ ਹੋ ਰਹੀ ਇੱਕ ਰਾਸ਼ਟਰੀ ਸੰਦਰਭ ਆਰਕੀਟੈਕਚਰ ਸਥਾਪਿਤ ਕਰਦੀ ਹੈ
Posted On:
09 FEB 2026 2:16PM by PIB Chandigarh
ਭਾਰਤ ਦੇ ਮੋਹਰੀ ਸੌਵਰੇਨ ਕਲਾਉਡ ਬੁਨਿਆਦੀ ਢਾਂਚੇ ਅਤੇ ਪਲੈਟਫਾਰਮ ਸੇਵਾ ਪ੍ਰਦਾਤਾ, ਕੰਪਨੀ ਯੋਟਾ ਡੇਟਾ ਸਰਵਿਸਿਜ਼ ਨੇ ਅੱਜ ਯੋਟਾ ਦੇ ਗਵਰਨਮੈਂਟ ਕਮਿਊਨਿਟੀ ਕਲਾਉਡ (GCC) ਅਤੇ ਸ਼ਕਤੀ ਕਲਾਉਡ 'ਤੇ ਭਾਸ਼ਿਣੀ ਦੇ ਸੰਪੂਰਨ ਸੌਵਰੇਨ AI ਕਲਾਉਡ ਪਰਿਵਰਤਨ ਦੀ ਸਫਲ ਤੈਨਾਤੀ ਦਾ ਐਲਾਨ ਕੀਤਾ। ਇਹ ਮਹੱਤਵਪੂਰਨ ਪ੍ਰਾਪਤੀ ਇੰਡੀਆ ਏਆਈ ਮਿਸ਼ਨ ਦੇ ਉਦੇਸ਼ਾਂ ਨਾਲ ਮੇਲ ਖਾਂਦੀ ਹੈ ਅਤੇ ਆਤਮ-ਨਿਰਭਰ ਅਤੇ ਸਕੇਲੇਬਲ AI ਸਮਰੱਥਾਵਾਂ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਵੱਡਾ ਕਦਮ ਹੈ। ਇਸ ਵਿਕਾਸ ਦੇ ਨਾਲ, ਭਾਸ਼ਿਣੀ ਹੁਣ ਪੂਰੀ ਤਰ੍ਹਾਂ ਭਾਰਤੀ ਕਲਾਉਡ ਅਤੇ GPU ਬੁਨਿਆਦੀ ਢਾਂਚੇ 'ਤੇ ਕੰਮ ਕਰਦੀ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਭਾਸ਼ਾ ਡੇਟਾਸੈਟ, ਮਾਡਲ ਅਤੇ ਨਾਗਰਿਕ ਪਰਸਪਰ ਪ੍ਰਭਾਵ ਭਾਰਤ ਦੇ ਅਧਿਕਾਰ ਖੇਤਰ ਵਿੱਚ ਹੀ ਰਹਿਣ।
ਇਸ ਮਹੱਤਵਪੂਰਨ ਵਿਕਾਸ ਨੂੰ 'ਦਿ ਇੰਡੀਆ ਏਆਈ ਸੌਵਰੇਨਿਟੀ ਡਾਇਲੌਗਜ਼' ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਜੋ ਕਿ ਏਆਈ ਇਮਪੈਕਟ ਸਮਿਟ 2026 ਦਾ ਇੱਕ ਅਧਿਕਾਰਤ ਪ੍ਰੀ-ਸਮਿਟ ਪ੍ਰੋਗਰਾਮ ਸੀ। ਇਸ ਦਾ ਆਯੋਜਨ ਯੋਟਾ ਅਤੇ ਡਿਜੀਟਲ ਇੰਡੀਆ ਦੇ ਭਾਸ਼ਿਣੀ ਡਿਵੀਜ਼ਨ ਦੁਆਰਾ ਕੀਤਾ ਗਿਆ ਸੀ ਅਤੇ ਇਸ ਨੂੰ ਪ੍ਰੋਗਰਾਮ ਵਿੱਚ ਜਾਰੀ ਕੀਤੀ ਗਈ 'ਸੌਵਰੇਨ ਏਆਈ ਕਲਾਉਡ ਟ੍ਰਾਂਸਫਾਰਮੇਸ਼ਨ ਰਿਪੋਰਟ' ਵਿੱਚ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਇਕੱਠ, ਮਹਾਂਕੁੰਭ 2025 ਵਿੱਚ ਇੱਕ ਅਸਲ-ਜੀਵਨ ਦੀ ਤੈਨਾਤੀ ਦੇ ਅਨੁਭਵ ਦਾ ਜ਼ਿਕਰ ਹੈ, ਜਿੱਥੇ ਭਾਸ਼ਿਣੀ ਦੀਆਂ ਬਹੁ-ਭਾਸ਼ਾਈ ਏਆਈ ਸੇਵਾਵਾਂ ਦੇ ਇੱਕ ਵੱਡੇ ਜਨ ਸਮੂਹ 'ਤੇ ਜਾਂਚ ਕੀਤੀ ਗਈ ਸੀ। ਯੋਟਾ ਦੇ NVIDIA H100-ਸਮਰੱਥ ਸ਼ਕਤੀ ਕਲਾਉਡ ਦੁਆਰਾ ਸੰਚਾਲਿਤ, ਇਸ ਪਲੈਟਫਾਰਮ ਨੇ 11 ਤੋਂ ਵੱਧ ਭਾਰਤੀ ਭਾਸ਼ਾਵਾਂ ਵਿੱਚ ਅਸਲ-ਸਮੇਂ ਦਾ ਅਨੁਵਾਦ ਅਤੇ ਆਵਾਜ਼-ਅਧਾਰਿਤ ਸਹਾਇਤਾ ਪ੍ਰਦਾਨ ਕੀਤੀ, ਜਿਸ ਵਿੱਚ ਬਹੁ-ਭਾਸ਼ਾਈ ਸਹਾਇਕ 'ਕੁੰਭ ਸਹਾ'ਏਆਈ'ਯਕ’ ਵੀ ਸ਼ਾਮਲ ਹਨ।
ਇਸ ਪ੍ਰੋਜੈਕਟ ਨੇ ਇਹ ਸਿੱਧ ਕੀਤਾ ਹੈ ਕਿ ਕਿਵੇਂ ਰਾਸ਼ਟਰੀ ਡਿਜੀਟਲ ਜਨਤਕ ਸਰੋਤਾਂ ਨੂੰ ਇੱਕ ਹਾਈਪਰਸਕੇਲ ਵਾਤਾਵਰਣ ਤੋਂ ਇੱਕ ਸਵਦੇਸ਼ੀ ਕਲਾਉਡ ਬੁਨਿਆਦੀ ਢਾਂਚੇ ਵਿੱਚ ਮਾਈਗ੍ਰੇਟ ਕੀਤਾ ਜਾ ਸਕਦਾ ਹੈ, ਜਿਸ ਨਾਲ ਪ੍ਰਦਰਸ਼ਨ ਵਿੱਚ 40 ਪ੍ਰਤੀਸ਼ਤ ਤੱਕ ਸੁਧਾਰ, 20 ਤੋਂ 30 ਪ੍ਰਤੀਸ਼ਤ ਲਾਗਤ ਵਿੱਚ ਬੱਚਤ, ਅਤੇ 99.99 ਪ੍ਰਤੀਸ਼ਤ ਨਿਰੰਤਰ ਅਪਟਾਈਮ ਪ੍ਰਾਪਤ ਹੁੰਦਾ ਹੈ। ਇਹ ਉਪਲਬਧੀ 200 ਤੋਂ ਵੱਧ TIB ਡੇਟਾ ਅਤੇ 3.5 ਬਿਲੀਅਨ ਤੋਂ ਵੱਧ ਫਾਈਲਾਂ ਵਿੱਚ ਜ਼ੀਰੋ ਡੇਟਾ ਨੁਕਸਾਨ ਨਾਲ ਪ੍ਰਾਪਤ ਕੀਤੀ ਗਈ ਸੀ।
ਵਿਕਾਸ 'ਤੇ ਟਿੱਪਣੀਆਂ ਕਰਦੇ ਹੋਏ, ਸੂਚਨਾ ਅਤੇ ਇਲੈਕਟ੍ਰੌਨਿਕਸ ਮੰਤਰਾਲੇ ਵਿੱਚ ਵਧੀਕ ਸਕੱਤਰ, ਸ਼੍ਰੀ ਅਭਿਸ਼ੇਕ ਸਿੰਘ, ਇੰਡੀਆਏਆਈ ਮਿਸ਼ਨ (IndiaAI Mission) ਦੇ ਸੀਈਓ ਅਤੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦੇ ਡਾਇਰੈਕਟਰ ਜਨਰਲ ਨੇ ਕਿਹਾ, "ਭਾਸ਼ਿਣੀ ਦਾ ਸਵਦੇਸ਼ੀ ਕਲਾਉਡ ਅਤੇ ਜੀਪੀਯੂ ਪਲੈਟਫਾਰਮਾਂ 'ਤੇ ਸਫਲ ਪ੍ਰਵਾਸ ਇਹ ਦਰਸਾਉਂਦਾ ਹੈ ਕਿ ਭਾਰਤ ਜਨਤਕ ਭਲਾਈ ਲਈ ਆਪਣੀਆਂ ਸੌਵਰੇਨ ਏਆਈ ਪ੍ਰਣਾਲੀਆਂ ਦਾ ਨਿਰਮਾਣ, ਵਿਸਥਾਰ ਅਤੇ ਸੁਰੱਖਿਅਤ ਕਰ ਸਕਦਾ ਹੈ। ਇਹ ਭਾਰਤ ਦੀਆਂ ਵਿਲੱਖਣ ਜ਼ਰੂਰਤਾਂ ਦੇ ਅਨੁਸਾਰ ਸੌਵਰੇਨ ਕੰਪਿਊਟਿੰਗ ਸਮਰੱਥਾ, ਮਾਡਲ ਵਿਕਸਿਤ ਕਰਨ ਅਤੇ ਏਆਈ ਅਭਿਆਸਾਂ ਨੂੰ ਤੈਨਾਤ ਕਰਨ ਦੇ ਇੰਡੀਆਏਆਈ ਮਿਸ਼ਨ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਾ ਹੈ, ਜਿਸ ਵਿੱਚ ਆਬਾਦੀ ਪੱਧਰ 'ਤੇ ਭਰੋਸੇਯੋਗ, ਅਸਲ-ਸਮੇਂ, ਆਵਾਜ਼-ਅਧਾਰਿਤ ਸੇਵਾਵਾਂ ਦੀ ਡਿਲੀਵਰੀ ਸ਼ਾਮਲ ਹੈ।"
ਪਲੈਟਫਾਰਮ ਦੇ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਸੀਈਓ ਸ਼੍ਰੀ ਅਮਿਤਾਭ ਨਾਗ ਨੇ ਕਿਹਾ, "ਯੋਟਾ ਦੇ ਸੌਵਰੇਨ ਏਆਈ ਕਲਾਉਡ ‘ਤੇ ਜਾਣ ਨਾਲ ਭਾਸ਼ਿਣੀ ਨੂੰ ਭਾਰਤ ਦੀ ਭਾਸ਼ਾਈ ਵਿਭਿੰਨਤਾ ਨੂੰ ਬਣਾਏ ਰੱਖਣ ਲਈ ਵਧੇਰੇ ਨਿਯੰਤਰਣ, ਲਚਕਤਾ ਅਤੇ ਵਿਸਤਾਰਸ਼ੀਲਤਾ ਮਿਲਦੀ ਹੈ। ਇਹ ਤਬਦੀਲੀ ਸਮਾਵੇਸ਼ੀ, ਅਸਲ-ਸਮੇਂ ਦੀਆਂ ਬਹੁ-ਭਾਸ਼ਾਈ ਸੇਵਾਵਾਂ ਪ੍ਰਦਾਨ ਕਰਨ ਦੀ ਸਾਡੀ ਸਮਰੱਥਾ ਨੂੰ ਮਜ਼ਬੂਤ ਕਰਦੀ ਹੈ ਅਤੇ ਏਆਈ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਲਈ ਇੱਕ ਮਹੱਤਵਪੂਰਨ ਕਦਮ ਹੈ। ਇਹ ਭਵਿੱਖ ਦੀਆਂ ਤੈਨਾਤੀਆਂ ਲਈ ਇੱਕ ਬਲੂਪ੍ਰਿੰਟ ਵਜੋਂ ਵੀ ਕੰਮ ਕਰੇਗਾ ਕਿਉਂਕਿ ਅਸੀਂ ਪੂਰੀ ਤਰ੍ਹਾਂ ਨਾਲ ਸੌਵਰੇਨ ਸਟੈਕ ਵਿੱਚ ਤਬਦੀਲ ਹੋ ਜਾਂਦੇ ਹਨ।"
ਇੰਡੀਆਏਆਈ ਮਿਸ਼ਨ ਦੀ ਸੀਈਓ ਸੁਸ਼੍ਰੀ ਕਵਿਤਾ ਭਾਟੀਆ ਨੇ ਕਿਹਾ, “ਭਾਸ਼ਿਣੀ ਦਾ ਪੂਰੀ ਤਰ੍ਹਾਂ ਨਾਲ ਸੌਵਰੇਨ ਏਆਈ ਕਲਾਉਡ ਵਿੱਚ ਤਬਦੀਲੀ, ਭਾਰਤੀ ਬੁਨਿਆਦੀ ਢਾਂਚੇ ‘ਤੇ ਆਬਾਦੀ-ਪੱਧਰੀ ਏਆਈ ਵਿਕਸਿਤ ਕਰਨ ਦੇ ਇੰਡੀਆਏਆਈ ਮਿਸ਼ਨ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਹ ਦਰਸਾਉਂਦਾ ਹੈ ਕਿ ਰਾਸ਼ਟਰੀ ਡਿਜੀਟਲ ਜਨਤਕ ਵਸਤੂਆਂ ਨੂੰ ਪ੍ਰਦਰਸ਼ਨ ਨਾਲ ਸਮਝੌਤਾ ਕੀਤੇ ਬਿਨਾ ਸਵਦੇਸ਼ੀ, ਖੁੱਲ੍ਹੇ ਪਲੈਟਫਾਰਮਾਂ ‘ਤੇ ਸੁਰੱਖਿਅਤ ਤੌਰ ‘ਤੇ ਵਧਾਇਆ ਜਾ ਸਕਦਾ ਹੈ। ਇਹ ਤੈਨਾਤੀ ਭਵਿੱਖ ਦੀਆਂ ਜਨਤਕ ਖੇਤਰ ਦੀਆਂ ਏਆਈ ਪਹਿਲਕਦਮੀਆਂ ਲਈ ਇੱਕ ਮਜ਼ਬੂਤ ਖਾਕਾ ਤਿਆਰ ਕਰਦੀ ਹੈ।”
ਯੋਟਾ ਡੇਟਾ ਸਰਵਿਸਿਜ਼ ਦੇ ਸਹਿ-ਸੰਸਥਾਪਕ, ਪ੍ਰਬੰਧ ਨਿਦੇਸ਼ਕ ਅਤੇ ਸੀਈਓ ਸ਼੍ਰੀ ਸੁਨੀਲ ਗੁਪਤਾ ਨੇ ਕਿਹਾ, “ਸ਼ਕਤੀ ਕਲਾਉਡ ‘ਤੇ ਭਾਸ਼ਿਣੀ ਦੀ ਯੋਟਾ ਦੀ ਸਫਲ ਤੈਨਾਤੀ ਭਾਰਤ ਦੀ ਡੇਟਾ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੋੜ ਹੈ। ਇਹ ਤਬਦੀਲੀ ਦਰਸਾਉਂਦੀ ਹੈ ਕਿ ਅਤਿ-ਪੱਧਰੀ, ਮਿਸ਼ਨ-ਕ੍ਰਿਟੀਕਲ ਏਆਈ ਪਲੈਟਫਾਰਮ ਨੂੰ ਬਿਨਾ ਕਿਸੇ ਸਮਝੌਤੇ ਦੇ ਪੂਰੀ ਤਰ੍ਹਾਂ ਨਾਲ ਸੌਵਰੇਨ ਬੁਨਿਆਦੀ ਢਾਂਚੇ ‘ਤੇ ਬਣਾਇਆ ਅਤੇ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਪ੍ਰੋਜੈਕਟ ਖੁੱਲ੍ਹੇ, ਇੰਟਰਓਪ੍ਰੇਬਲ ਆਰਕੀਟੈਕਚਰ 'ਤੇ ਉੱਨਤ AI ਵਰਕਲੋਡ ਚਲਾਉਣ ਦੀ ਭਾਰਤ ਦੀ ਯੋਗਤਾ ਨੂੰ ਪ੍ਰਮਾਣਿਤ ਕਰਦਾ ਹੈ ਅਤੇ ਰਾਸ਼ਟਰੀ ਪੱਧਰ 'ਤੇ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਸੰਚਾਲਨ ਲਈ ਯੋਟਾ ਦੀ ਸਮਰੱਥਾ ਨੂੰ ਦਰਸਾਉਂਦਾ ਹੈ।"
ਦੋ ਤੋਂ ਤਿੰਨ ਮਹੀਨੇ ਦੇ ਸਮੇਂ ਵਿੱਚ ਸੰਪੰਨ ਇਸ ਮਾਈਗ੍ਰੇਸ਼ਨ ਵਿੱਚ ਭਾਸ਼ਿਣੀ ਦੇ ਸੰਪੂਰਨ ਏਆਈ ਸਟੈਕ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿੱਚ ਬਹੁ-ਭਾਸ਼ਾਈ ਡੇਟਾਸੈੱਟ, ਮਾਡਲ, ਏਪੀਆਈ, ਕੰਟੇਨਰੀਕ੍ਰਿਤ ਸੇਵਾਵਾਂ, ਆਰਕੈਸਟ੍ਰੇਸ਼ਨ ਪਾਈਪਲਾਈਨ, ਡੇਟਾਬੇਸ ਅਤੇ ਸਟੋਰੇਜ ਸ਼ਾਮਲ ਹਨ ਜੋ ਓਪਨ-ਸੋਰਸ, ਕਲਾਉਡ-ਐਗਨੌਸਟਿਕ ਕੰਪੋਨੈਂਟਸ ਨੂੰ ਅਪਣਾਉਂਦੀ ਹੈ, ਜੋ ਕਿ ਲੰਬੇ ਸਮੇਂ ਦੇ ਵਿਕ੍ਰੇਤਾ ਨਿਰਪੱਖਤਾ ਅਤੇ ਰਣਨੀਤਕ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਦਾ ਹੈ।
ਇਸ ਲਾਗੂਕਰਨ ਵਾਤਾਵਰਣ ਨੂੰ ਇੱਕ ਮੌਡਿਊਲਰ ਅਤੇ ਮੁੜ ਵਰਤੋਂ ਯੋਗ ਸੰਦਰਭ ਢਾਂਚੇ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ ਜਿਸ ਨੂੰ ਮੰਤਰਾਲਿਆਂ, ਜਨਤਕ ਖੇਤਰ ਦੀਆਂ ਇਕਾਈਆਂ ਅਤੇ ਵੱਡੇ ਪੱਧਰ ਦੇ ਰਾਸ਼ਟਰੀ ਪ੍ਰੋਗਰਾਮਾਂ ਵਿੱਚ ਅਪਣਾਇਆ ਜਾ ਸਕਦਾ ਹੈ। ਇਹ ਹਾਈਪਰਸਕੇਲਰ ਤੋਂ ਭਾਰਤੀ ਕਲਾਉਡ ਵਿੱਚ ਤਬਦੀਲੀ ਲਈ ਇੱਕ ਸਪਸ਼ਟ ਖਾਕਾ ਪ੍ਰਦਾਨ ਕਰਦਾ ਹੈ ਅਤੇ ਆਰਥਿਕ ਵਿਕਾਸ, ਡਿਜੀਟਲ ਸਮਾਵੇਸ਼ ਅਤੇ ਤਕਨੀਕੀ ਅਗਵਾਈ ਨੂੰ ਹੁਲਾਰਾ ਦੇਣ ਵਾਲੀ ਇੱਕ ਸੁਰੱਖਿਅਤ, ਸਮਾਵੇਸ਼ੀ ਅਤੇ ਸੌਵਰੇਨ ਜਨਤਕ ਉਪਯੋਗਤਾ ਵਜੋਂ ਏਆਈ ਨੂੰ ਸਥਾਪਿਤ ਕਰਨ ਦੀ ਭਾਰਤ ਦੀ ਇੱਛਾ ਨੂੰ ਮਜ਼ਬੂਤ ਕਰਦਾ ਹੈ।
ਭਾਸ਼ਿਣੀ ਬਾਰੇ
ਭਾਸ਼ਿਣੀ ਇੱਕ ਏਆਈ-ਸੰਚਾਲਿਤ ਭਾਸ਼ਾ ਅਨੁਵਾਦ ਮੰਚ ਹੈ, ਜੋ ਸਾਖ਼ਰਤਾ, ਭਾਸ਼ਾ ਅਤੇ ਡਿਜੀਟਲ ਅਸਮਾਨਤਾਵਾਂ ਨੂੰ ਘਟਾਉਂਦਾ ਹੈ। ਭਾਸ਼ਿਣੀ ਵਿੱਚ, ਅਸੀਂ ਨਵੇਂ ਵੌਇਸ ਮਲਟੀਲਿੰਗੁਅਲ ਏਆਈ ਸਮਾਧਾਨਾਂ ਰਾਹੀਂ ਸੰਚਾਰ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕਰ ਰਹੇ ਹਾਂ। ਸਾਡਾ ਮਿਸ਼ਨ ਭਾਸ਼ਾ ਅਤੇ ਤਕਨਾਲੋਜੀ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣਾ ਹੈ, ਜਿਸ ਲਈ ਅਸੀਂ ਨਿਰਵਿਘਨ ਸੰਚਾਰ ਲਈ ਵੌਇਸ-ਫਸਟ ਮਲਟੀਲਿੰਗੁਅਲ ਸਮਾਧਾਨ ਪ੍ਰਦਾਨ ਕਰਦੇ ਹਾਂ, ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲਾ ਸਭ ਤੋਂ ਵੱਡਾ ਸਹਿ-ਨਿਰਮਾਣ ਏਆਈ ਮੰਚ ਬਣਾਉਂਦੇ ਹਾਂ ਅਤੇ ਸਮਾਵੇਸ਼ਿਤਾ ਲਈ ਭਾਸ਼ਾ, ਸਾਖ਼ਰਤਾ ਅਤੇ ਡਿਜੀਟਲ ਰੁਕਾਵਟਾਂ ਨੂੰ ਦੂਰ ਕਰਦੇ ਹਾਂ।
ਭਾਰਤ ਏਆਈ ਮਿਸ਼ਨ ਬਾਰੇ
ਇੰਡੀਆਏਆਈ ਮਿਸ਼ਨ, ਇਲੈਕਟ੍ਰੋਨਿਕੀ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਤਹਿਤ ਇੱਕ ਪਹਿਲ ਹੈ, ਜਿਸ ਦਾ ਉਦੇਸ਼ ਭਾਰਤ ਦੇ ਏਆਈ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਇਹ ਮਿਸ਼ਨ ਮਜ਼ਬੂਤ ਏਆਈ ਇਨਫ੍ਰਾਸਟ੍ਰਕਚਰ ਦੇ ਨਿਰਮਾਣ, ਕੰਪਿਊਟਿੰਗ ਅਤੇ ਡੇਟਾ ਸੰਸਾਧਨਾਂ ਤੱਕ ਪਹੁੰਚ ਨੂੰ ਸਮਰੱਥ ਬਣਾਉਣ, ਸਵਦੇਸ਼ੀ ਏਆਈ ਨਵੀਨਤਾ ਨੂੰ ਹੁਲਾਰਾ ਦੇਣਾ, ਸਟਾਰਟਅੱਪ ਅਤੇ ਉੱਦਮਾਂ ਦਾ ਸਮਰਥਨ ਕਰਨ ਅਤੇ ਜ਼ਿੰਮੇਵਾਰ ਅਤੇ ਸਮਾਵੇਸ਼ੀ ਏਆਈ ਅਪਣਾਉਣ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦ੍ਰਿਤ ਹੈ। ਸਰਕਾਰ, ਉਦਯੋਗ, ਸਿੱਖਿਆ ਜਗਤ ਅਤੇ ਸਟਾਰਟਅੱਪ ਦੇ ਨਾਲ ਰਣਨੀਤਿਕ ਸਾਂਝੇਦਾਰੀ ਰਾਹੀਂ, ਇੰਡੀਆਏਆਈ ਮਿਸ਼ਨ ਆਰਥਿਕ ਵਿਕਾਸ ਨੂੰ ਗਤੀ ਦੇਣ, ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਵਿਆਪਕ ਪੱਧਰ ‘ਤੇ ਸਮਾਜਿਕ ਪ੍ਰਭਾਵ ਪਾਉਣ ਵਾਲੇ ਏਆਈ ਸਮਾਧਾਨਾਂ ਦੇ ਵਿਕਾਸ ਅਤੇ ਤੈਨਾਤੀ ਵਿੱਚ ਤੇਜ਼ੀ ਲਿਆਉਣ ਦਾ ਯਤਨ ਕਰਦਾ ਹੈ।
************
ਐੱਮਐੱਸਜ਼ੈੱਡ/ਏਕੇ
(Release ID: 2226382)
ਵਿਜ਼ੀਟਰ ਕਾਊਂਟਰ : 4