ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਸ਼੍ਰੀ ਜਿਤਿਨ ਪ੍ਰਸਾਦ ਨੇ ਸਟੈਂਡਰਡਾਈਜ਼ੇਸ਼ਨ ਟੈਸਟਿੰਗ ਅਤੇ ਕੁਆਲਿਟੀ ਸਰਟੀਫਿਕੇਸ਼ਨ (STQC) ਲੈਬ ਆਟੋਮੇਸ਼ਨ ਪੋਰਟਲ 'ਸਤਯਾ' ਦਾ ਉਦਘਾਟਨ ਕੀਤਾ


Posted On: 09 FEB 2026 2:15PM by PIB Chandigarh

ਵਣਜ ਤੇ ਉਦਯੋਗ ਰਾਜ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਇੱਕ ਪ੍ਰਮੁੱਖ ਡਿਜੀਟਲ ਪਹਿਲਕਦਮੀ, ਸਟੈਂਡਰਡਾਈਜ਼ੇਸ਼ਨ ਟੈਸਟਿੰਗ ਅਤੇ ਗੁਣਵੱਤਾ ਪ੍ਰਮਾਣੀਕਰਣ ਲੈਬ ਆਟੋਮੇਸ਼ਨ ਪੋਰਟਲ-ਸਤਯਾ ਦਾ ਉਦਘਾਟਨ ਕੀਤਾ। ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਸਕੱਤਰ ਸ਼੍ਰੀ ਐੱਸ. ਕ੍ਰਿਸ਼ਣਨ, ਸਟੈਂਡਰਡਾਈਜ਼ੇਸ਼ਨ ਟੈਸਟਿੰਗ ਅਤੇ ਗੁਣਵੱਤਾ ਪ੍ਰਮਾਣੀਕਰਣ ਅਤੇ ਸੀ-ਡੀਏਸੀ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਮੌਕੇ 'ਤੇ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਜਿਤਿਨ ਪ੍ਰਸਾਦ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ, ਸ਼ਾਸਨ ਸਿਰਫ਼ ਨੀਤੀਆਂ ਤੱਕ ਸੀਮਿਤ ਨਹੀਂ ਹੈ, ਸਗੋਂ ਪਹੁੰਚਯੋਗਤਾ, ਪਾਰਦਰਸ਼ਿਤਾ, ਜਵਾਬਦੇਹੀ ਅਤੇ ਵਿਸ਼ਵਾਸ 'ਤੇ ਅਧਾਰਿਤ ਹੈ। 'ਸਤਯਾ’ ਪੋਰਟਲ ਦੀ ਸ਼ੁਰੂਆਤ ਨਾਗਰਿਕ-ਕੇਂਦ੍ਰਿਤ ਡਿਜੀਟਲ ਸ਼ਾਸਨ ਅਤੇ ਬਿਹਤਰ ਜਨਤਕ ਸੇਵਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਦੇਸ਼ ਵਿੱਚ ਇਲੈਕਟ੍ਰੌਨਿਕ ਅਤੇ ਆਈਟੀ ਉਤਪਾਦਾਂ ਅਤੇ ਸੇਵਾਵਾਂ ਦੀ ਗੁਣਵੱਤਾ, ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਵਿੱਚ ਡਾਇਰੈਕਟੋਰੇਟ ਆਫ਼ ਸਟੈਂਡਰਡਾਈਜ਼ੇਸ਼ਨ, ਟੈਸਟਿੰਗ ਅਤੇ ਕੁਆਲਿਟੀ ਸਰਟੀਫਿਕੇਸ਼ਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲੈਬ ਆਟੋਮੇਸ਼ਨ ਪੋਰਟਲ ਦੀ ਸ਼ੁਰੂਆਤ ਨਾਲ, ਡਾਇਰੈਕਟੋਰੇਟ ਆਫ਼ ਸਟੈਂਡਰਡਾਈਜ਼ੇਸ਼ਨ, ਟੈਸਟਿੰਗ ਅਤੇ ਕੁਆਲਿਟੀ ਸਰਟੀਫਿਕੇਸ਼ਨ ਨੇ ਆਪਣੀਆਂ ਸੇਵਾਵਾਂ ਇੱਕ ਏਕੀਕ੍ਰਿਤ ਅਤੇ ਉਪਭੋਗਤਾ-ਅਨੁਕੂਲ ਡਿਜੀਟਲ ਪਲੈਟਫਾਰਮ 'ਤੇ ਉਪਲਬਧ ਕਰਵਾਈਆਂ ਹਨ, ਜਿਨ੍ਹਾਂ ਦਾ ਨਾਗਰਿਕਾਂ, ਉਦਯੋਗਾਂ, ਸਟਾਰਟਅੱਪਸ, ਐੱਮਐੱਸਐੱਮਈ ਅਤੇ ਸਰਕਾਰੀ ਵਿਭਾਗਾਂ ਨੂੰ ਲਾਭ ਹੋਵੇਗਾ।

ਕਾਰੋਬਾਰਾਂ ਅਤੇ ਨਾਗਰਿਕਾਂ ਲਈ, ਇਹ ਪੋਰਟਲ ਤੇਜ਼ ਸੇਵਾ ਪ੍ਰਦਾਨ ਕਰਨ, ਬਿਹਤਰ ਭਵਿੱਖਬਾਣੀ ਯੋਗਤਾ, ਅਤੇ ਪ੍ਰਮਾਣੀਕਰਣ ਪ੍ਰਕਿਰਿਆ ਵਿੱਚ ਵਧੇ ਹੋਏ ਵਿਸ਼ਵਾਸ ਨੂੰ ਯਕੀਨੀ ਬਣਾਉਂਦਾ ਹੈ। ਸਟਾਰਟਅੱਪਸ ਅਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ, ਇਹ ਪ੍ਰਕਿਰਿਆਤਮਕ ਬੋਝ ਨੂੰ ਮਹੱਤਵਪੂਰਨ ਤੌਰ 'ਤੇ ਘਟਾਉਂਦਾ ਹੈ ਅਤੇ ਉਨ੍ਹਾਂ ਨੂੰ ਅਨੁਕੂਲ ਅਤੇ ਸੁਰੱਖਿਅਤ ਉਤਪਾਦਾਂ ਨੂੰ ਵਧੇਰੇ ਕੁਸ਼ਲਤਾ ਨਾਲ ਮਾਰਕਿਟ ਵਿੱਚ ਲਿਆਉਣ ਵਿੱਚ ਮਦਦ ਕਰਦਾ ਹੈ।

ਇਹ ਪਹਿਲਕਦਮੀ ਡਿਜੀਟਲ ਇੰਡੀਆ, ਨਿਊਨਤਮ ਗਵਰਨਮੈਂਟ-ਮੈਕਸੀਮਮ ਗਵਰਨੈਂਸ, ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਪ੍ਰਮਾਣੀਕਰਣ ਪ੍ਰਕਿਰਿਆਵਾਂ ਨੂੰ ਡਿਜੀਟਾਈਜ਼ ਕਰਕੇ, ਸਤਯਾ ਪੋਰਟਲ ਇਹ ਯਕੀਨੀ ਬਣਾਉਂਦਾ ਹੈ ਕਿ ਗੁਣਵੱਤਾ ਭਰੋਸਾ ਮਜ਼ਬੂਤ ​​ਰਹੇ ਅਤੇ ਨਾਲ ਹੀ ਇਸ ਨੂੰ ਵਧੇਰੇ ਪਹੁੰਚਯੋਗ ਅਤੇ ਨਾਗਰਿਕ-ਅਨੁਕੂਲ ਵੀ ਬਣਾਇਆ ਜਾਵੇ।

ਇਸ ਮੌਕੇ 'ਤੇ ਬੋਲਦਿਆਂ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ, ਸ਼੍ਰੀ ਐਸ. ਕ੍ਰਿਸ਼ਣਨ ਨੇ ਕਿਹਾ, "ਸਤਯਾ ਪੋਰਟਲ ਐਂਡ-ਟੂ-ਐਂਡ ਡਿਜੀਟਲ ਪ੍ਰਕਿਰਿਆਵਾਂ ਰਾਹੀਂ ਮਾਨਕੀਕਰਣ ਟੈਸਟਿੰਗ ਅਤੇ ਗੁਣਵੱਤਾ ਪ੍ਰਮਾਣੀਕਰਣ ਸੇਵਾ ਪ੍ਰਦਾਨ ਕਰਨ ਦੇ ਆਧੁਨਿਕੀਕਰਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਤਕਨਾਲੋਜੀ ਦਾ ਲਾਭ ਲੈ ਕੇ, ਅਸੀਂ ਪਾਰਦਰਸ਼ਿਤਾ, ਕੁਸ਼ਲਤਾ ਅਤੇ ਵਿਸ਼ਵਾਸ ਨੂੰ ਮਜ਼ਬੂਤ ​​ਕਰ ਰਹੇ ਹਾਂ, ਜਦਕਿ ਇਹ ਯਕੀਨੀ ਬਣਾ ਰਹੇ ਹਾਂ ਕਿ ਗੁਣਵੱਤਾ ਪ੍ਰਮਾਣੀਕਰਣ ਸੇਵਾਵਾਂ ਸਾਰੇ ਹਿੱਸੇਦਾਰਾਂ ਲਈ ਪਹੁੰਚਯੋਗ ਹਨ।"

ਮੰਤਰੀ ਨੇ ਸਾਈਬਰ ਸੁਰੱਖਿਆ, ਡੇਟਾ ਸੁਰੱਖਿਆ ਅਤੇ ਉਤਪਾਦ ਗੁਣਵੱਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਤਯਾ ਵਰਗੇ ਪਲੈਟਫਾਰਮ ਇੱਕ ਭਰੋਸੇਮੰਦ ਡਿਜੀਟਲ ਈਕੋਸਿਸਟਮ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਦੇਸ਼ ਨੂੰ ਇੱਕ ਗਲੋਬਲ ਤਕਨਾਲੋਜੀ ਅਤੇ ਨਿਰਮਾਣ ਕੇਂਦਰ ਵਜੋਂ ਉਭਰਨ ਵਿੱਚ ਮਦਦ ਕਰਦੇ ਹਨ।

ਸ਼੍ਰੀ ਜਿਤਿਨ ਪ੍ਰਸਾਦ ਨੇ ਸਟੈਂਡਰਡਾਈਜ਼ੇਸ਼ਨ ਟੈਸਟਿੰਗ ਅਤੇ ਕੁਆਲਿਟੀ ਸਰਟੀਫਿਕੇਸ਼ਨ ਟੀਮ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧਿਕਾਰੀਆਂ, ਤਕਨੀਕੀ ਵਿਕਾਸ ਭਾਈਵਾਲ ਸੀ-ਡੀਏਸੀ, ਅਤੇ ਸਾਰੇ ਸਬੰਧਿਤ ਹਿੱਸੇਦਾਰਾਂ ਨੂੰ ਪੋਰਟਲ ਦੀ ਧਾਰਨਾ ਅਤੇ ਲਾਗੂ ਕਰਨ ਵਿੱਚ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਵਧਾਈ ਦਿੱਤੀ । ਉਨ੍ਹਾਂ ਨੇ ਨਾਗਰਿਕਾਂ, ਉਦਯੋਗਾਂ, ਸਟਾਰਟਅੱਪਸ ਅਤੇ ਸਰਕਾਰੀ ਸੰਗਠਨਾਂ ਨੂੰ ਪੋਰਟਲ ਦੀ ਸਰਗਰਮੀ ਨਾਲ ਵਰਤੋਂ ਕਰਨ ਅਤੇ ਇਸ ਦੇ ਨਿਰੰਤਰ ਸੁਧਾਰ ਲਈ ਫੀਡਬੈਕ ਪ੍ਰਦਾਨ ਕਰਨ ਦੀ ਅਪੀਲ ਕੀਤੀ।

ਸਟੈਂਡਰਡਾਈਜ਼ੇਸ਼ਨ ਟੈਸਟਿੰਗ ਅਤੇ ਕੁਆਲਿਟੀ ਸਰਟੀਫਿਕੇਸ਼ਨ ਲੈਬ ਆਟੋਮੇਸ਼ਨ ਪੋਰਟਲ-ਸਤਯਾ ਦੀ ਸ਼ੁਰੂਆਤ ਦੇ ਨਾਲ, ਭਾਰਤ ਨੇ ਜਨਤਕ ਸੇਵਾ ਡਿਲੀਵਰੀ ਵਿੱਚ ਗੁਣਵੱਤਾ, ਪਾਰਦਰਸ਼ਿਤਾ ਅਤੇ ਡਿਜੀਟਲ ਵਿਸ਼ਵਾਸ ਨੂੰ ਮਜ਼ਬੂਤ ​​ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ ।

**********

ਐੱਮਐੱਸਜ਼ੈੱਡ /ਏਕੇ


(Release ID: 2225943) ਵਿਜ਼ੀਟਰ ਕਾਊਂਟਰ : 2