ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਈਸੀਐੱਮਆਰ ਨੇ ਕਯਾਸਾਨੂਰ (Kyasanur) ਫੋਰੈਸਟ ਡਿਜ਼ੀਜ਼ ਲਈ ਬਿਹਤਰ ਟੀਕੇ ਦੇ ਵਿਕਾਸ ਨੂੰ ਅੱਗੇ ਵਧਾਇਆ

प्रविष्टि तिथि: 07 FEB 2026 7:00PM by PIB Chandigarh

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਖੋਜ ਵਿਭਾਗ ਦੇ ਅਧੀਨ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ), ਕਯਾਸਾਨੂਰ ਫੋਰੈਸਟ ਡਿਜ਼ੀਜ਼ (ਕੇਐੱਫਡੀ) ਦੇ ਵਿਰੁੱਧ ਇੱਕ ਬਿਹਤਰ ਟੀਕਾ ਵਿਕਸਿਤ ਕਰਨ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ। ਕਯਾਸਾਨੂਰ ਫੋਰੈਸਟ ਡਿਜ਼ੀਜ਼ ਪੱਛਮੀ ਘਾਟ ਖੇਤਰ ਵਿੱਚ, ਕਰਨਾਟਕ, ਤਮਿਲ ਨਾਡੂ, ਕੇਰਲ, ਗੋਆ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਇੱਕ ਮਹੱਤਵਪੂਰਨ ਖੇਤਰੀ ਸੰਕ੍ਰਮਣ ਵਾਲੀ ਬਿਮਾਰੀ ਹੈ।

ਕਰਨਾਟਕ ਰਾਜ ਸਰਕਾਰ ਦੀ ਬੇਨਤੀ 'ਤੇ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਕੇਐੱਫਡੀ ਟੀਕਾ ਵਿਕਸਿਤ ਕਰਨ 'ਤੇ ਕੰਮ ਸ਼ੁਰੂ ਕੀਤਾ। ਇੰਡੀਅਨ ਇਮਿਯੂਨੌਲੋਜੀਕਲਸ ਲਿਮਿਟੇਡ (ਆਈਆਈਐੱਲ) ਅਤੇ ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਆਫ਼ ਵਾਇਰੋਲੌਜੀ (ਐੱਨਆਈਵੀ) 28 ਦਿਨਾਂ ਦੇ ਅੰਤਰਾਲ 'ਤੇ ਦਿੱਤੀ ਜਾਣ ਵਾਲੀ ਇੱਕ ਪੂਰੀ ਤਰ੍ਹਾਂ ਦੇਸੀ ਦੋ-ਖੁਰਾਕ ਐਡਜੁਵੈਂਟਿਡ ਇਨਐਕਟੀਵੇਟਿਡ ਟੀਕਾ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।

ਇਹ ਟੀਕਾ ਸਫਲਤਾਪੂਰਵਕ ਵਿਕਸਿਤ ਬਣਾ ਲਿਆ ਗਿਆ ਹੈ, ਅਤੇ ਜਾਨਵਰਾਂ ਦੇ ਚੁਣੌਤੀਪੂਰਨ ਅਤੇ ਜ਼ਹਿਰੀਲੇਪਣ ਦੇ ਅਧਿਐਨ ਪੂਰੇ ਹੋ ਗਏ ਹਨ। ਜੀਐੱਲਪੀ-ਗ੍ਰੇਡ ਟੀਕਾ ਸਮੱਗਰੀ ਵਿਕਸਿਤ ਕੀਤੀ ਗਈ ਹੈ, ਅਤੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੀ ਪ੍ਰਵਾਨਗੀ ਤੋਂ ਬਾਅਦ ਫੇਜ, ਮਨੁੱਖੀ ਕਲੀਨਿਕਲ ਅਜ਼ਮਾਇਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਜੇਕਰ ਫੇਜ-I ਦਾ ਟ੍ਰਾਇਲ ਸਫਲ ਹੁੰਦਾ ਹੈ, ਤਾਂ ਹੋਰ ਕਲੀਨਿਕਲ ਟ੍ਰਾਇਲ ਸ਼ੁਰੂ ਕੀਤੇ ਜਾਣਗੇ ਅਤੇ ਜੇਕਰ ਟੀਕਾ ਸੁਰੱਖਿਅਤ ਅਤੇ ਇਮਿਯੂਨੋਜੇਨਿਕ ਪਾਇਆ ਜਾਂਦਾ ਹੈ, ਤਾਂ ਸੀਡੀਐੱਸਸੀਓ ਤੋਂ ਪ੍ਰਵਾਨਗੀ ਲਈ ਜਾਵੇਗੀ।

ਭਾਰਤ ਸਰਕਾਰ ਗੁੰਝਲਦਾਰ ਸਿਹਤ ਮੁੱਦਿਆਂ ਦੇ ਹੱਲ ਲਈ ਰਾਜ ਸਰਕਾਰਾਂ ਦਾ ਨਿਰੰਤਰ ਸਮਰਥਨ ਕਰਨ ਲਈ ਵਚਨਬੱਧ ਹੈ।

***

ਐੱਸਆਰ/ਜੀਐੱਸ/ਏਕੇ


(रिलीज़ आईडी: 2225251) आगंतुक पटल : 33
इस विज्ञप्ति को इन भाषाओं में पढ़ें: English , Urdu , हिन्दी , Marathi