ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਬੰਗਲੁਰੂ ਵਿੱਚ ਜ਼ੇਟਵਰਕ ਇਲੈਕਟ੍ਰੌਨਿਕਸ ਦੀ ਵਿਸ਼ਵ ਪੱਧਰੀ ਰੱਖਿਆ, ਆਟੋਮੋਟਿਵ ਅਤੇ ਆਈਟੀ (IT) ਹਾਰਡਵੇਅਰ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਯੂਨਿਟ ਦਾ ਉਦਘਾਟਨ ਕੀਤਾ
Posted On:
07 FEB 2026 10:45PM by PIB Chandigarh
ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕਰਨਾਟਕ ਦੇ ਛੋਟੇ ਅਤੇ ਦਰਮਿਆਨੇ ਉਦਯੋਗ ਮੰਤਰੀ ਐੱਮ.ਬੀ. ਪਾਟਿਲ ਨੇ ਅੱਜ ਬੰਗਲੁਰੂ ਵਿੱਚ ਜ਼ੇਟਵਰਕ ਇਲੈਕਟ੍ਰੌਨਿਕਸ ਦੀ ਰੱਖਿਆ, ਆਟੋਮੋਟਿਵ ਅਤੇ ਆਈਟੀ ਹਾਰਡਵੇਅਰ ਇਲੈਕਟ੍ਰੌਨਿਕਸ ਦੇ ਲਈ ਨਿਰਮਿਤ ਨਵੀਂ ਵਿਸ਼ਵ ਪੱਧਰੀ ਮੈਨੂਫੈਕਚਰਿੰਗ ਸੁਵਿਧਾ ਦਾ ਉਦਘਾਟਨ ਕੀਤਾ। ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇੱਥੇ ਨਿਰਮਿਤ ਹਰੇਕ ਉਤਪਾਦ ਉੱਚ ਗੁਣਵੱਤਾ ਵਾਲੀ ਮਿਆਰਾਂ ਨੂੰ ਪੂਰਾ ਕਰਨਗੇ। ਮੰਤਰੀ ਨੇ ਦੱਸਿਆ ਕਿ ਇਲੈਕਟ੍ਰੌਨਿਕਸ ਕੰਪੋਨੈਂਟਸ ਦੀ ਮੈਨੂਫੈਕਚਰਿੰਗ ਹੁਣ ਤੇਜ਼ੀ ਨਾਲ ਵਧ ਰਹੀ ਹੈ। ਹੁਣ ਤੱਕ 46 ਪ੍ਰਵਾਨਗੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਕਰਨਾਟਕ ਨੂੰ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪ੍ਰਾਪਤ ਹੋਣ ਵਾਲਾ ਹੈ।

ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਵਿੱਤ ਮੰਤਰੀ ਨੇ ਇਲੈਕਟ੍ਰੌਨਿਕ ਕੰਪੋਨੈਂਟ ਨਿਰਮਾਣ ਯੋਜਨਾ ਦਾ ਬਜਟ 22,000 ਕਰੋੜ ਰੁਪਏ ਤੋਂ ਵਧਾ ਕੇ 40,000 ਕਰੋੜ ਰੁਪਏ ਕਰ ਦਿੱਤਾ। ਇਸ ਨਾਲ ਇਲੈਕਟ੍ਰੌਨਿਕਸ ਨਿਰਮਾਣ ਦੀ ਗਤੀ ਵਿੱਚ ਵਾਧਾ ਹੋਵੇਗਾ। ਸਾਡੇ ਪ੍ਰਧਾਨ ਮੰਤਰੀ ਨੇ ਵਿੱਤ ਵਰ੍ਹੇ 2030-31 ਤੱਕ 500 ਅਰਬ ਡਾਲਰ ਦੇ ਉਤਪਾਦਨ ਦਾ ਟੀਚਾ ਰੱਖਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਅੱਜ ਭਾਰਤ ਵਿੱਚ ਲੋਕਾਂ ਦੁਆਰਾ ਪੂਰਨ ‘2-ਨੈਨੋਮੀਟਰ’ ਚਿਪਸ ਡਿਜ਼ਾਈਨ ਕੀਤੀ ਜਾ ਰਹੀ ਹਨ, ਜੋ ਦੇਸ਼ ਲਈ ਇੱਕ ਵੱਡੀ ਉਪਲਬਧੀ ਹੈ, ਅਤੇ ਉਪਕਰਣ ਨਿਰਮਾਤਾ ਵੀ ਭਾਰਤ ਆਉਣ ਲਗੇ ਹਨ। ਮੰਤਰੀ ਨੇ ਦੱਸਿਆ ਕਿ ਅਪਲਾਈਡ ਮਟੀਰੀਅਲਸ ਅਤੇ ਲੈਬ ਰਿਸਰਚ ਨੂੰ ਭਾਰਤ ਲਿਆਂਦਾ ਗਿਆ ਹੈ ਅਤੇ ਅਗਲਾ ਟੀਚਾ ਏਐੱਸਐੱਮਐੱਲ ਨੂੰ ਲਿਆਉਣਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਵਪਾਰਕ ਉਤਪਾਦਨ ਇਸ ਵਰ੍ਹੇ ਸ਼ੁਰੂ ਹੋ ਜਾਵੇਗਾ। ਆਗਾਮੀ ਦਿਨਾਂ ਵਿੱਚ, ਸੈਮੀਕੰਡਕਟਰ ਪਲਾਂਟ ਤੋਂ ਵਪਾਰਕ ਤੌਰ ‘ਤੇ ਉਤਪਾਦਿਤ ਪਹਿਲਾ ਚਿਪ ਸਾਡੇ ਕੋਲ ਹੋਵੇਗਾ। ‘ਸੈਮੀਕੌਨ 2.0’ ਪ੍ਰਭਾਵਸ਼ਾਲੀ ਹੋਵੇਗਾ, ਜੋ ਡਿਜ਼ਾਈਨ, ਉਪਕਰਣ ਨਿਰਮਾਣ, ਰਸਾਇਣ, ਗੈਸ, ਪ੍ਰਮਾਣਿਕਤਾ ਅਤੇ ਉਤਪਾਦਨ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰੇਗਾ- ਇਹ ਸਾਰੇ ਕੰਮ ਇੱਕ ਸਥਾਈ ਸੈਮੀਕੰਡਕਟਰ ਯਾਤਰਾ ਲਈ ਜ਼ਰੂਰੀ ਹਨ।

ਸਾਡਾ ਟੀਚਾ 10 ਵਰ੍ਹਿਆਂ ਵਿੱਚ 85,000 ਸਿਲੀਕੌਨ ਇੰਜੀਨੀਅਰ ਤਿਆਰ ਕਰਨਾ ਅਤੇ ਚਾਰ ਵਰ੍ਹਿਆਂ ਵਿੱਚ ਅਸੀਂ ਪਹਿਲਾਂ ਹੀ 67,000 ਨੂੰ ਟ੍ਰੇਂਡ ਕਰ ਚੁੱਕੇ ਹਾਂ। ਨਤੀਜੇ ਵਜੋਂ, ਚਿਪ ਡਿਜ਼ਾਈਨ ਦਾ ਇੱਕ ਵੱਡਾ ਹਿੱਸਾ ਵਪਾਰਕ ਤੌਰ ‘ਤੇ ਭਾਰਤ ਵਿੱਚ ਹੀ ਹੋਵੇਗਾ। ਆਗਾਮੀ ਵਰ੍ਹਿਆਂ ਵਿੱਚ ਇਹ ਇੱਕ ਵੱਡਾ ਪਰਿਵਰਤਨ ਹੋਵੇਗਾ। ‘ਫੈਬ’ ਦੇ ਆਉਣ ਨਾਲ, ਅਸੀਂ ਹੁਣ 28 ਨੈਨੋਮੀਟਰ ਤੋਂ 7 ਨੈਨੋਮੀਟਰ ਤੱਕ ਦਾ ਰਾਹ ਪੱਧਰਾ ਕਰ ਲਿਆ ਹੈ, ਦੋ ਸਿਲੀਕੌਨ 2.0 ਦਾ ਹਿੱਸਾ ਹੋਵੇਗਾ। ਅਸੀਂ ਸਹਿਯੋਗਾਤਮਕ ਪ੍ਰਣਾਲੀ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਨਾਲ ਹੀ ਇਹ ਵੀ ਮੰਨਦੇ ਹਾਂ ਕਿ ਦੇਸ਼ ਦਾ ਵਿਕਾਸ ਤਦ ਹੁੰਦਾ ਹੈ ਜਦੋਂ ਸਾਰੇ ਰਾਜ ਵਿਕਾਸ ਕਰਦੇ ਹਨ। ਮੰਤਰੀ ਨੇ ਤੰਗ ਸੋਚ ਦੀ ਬਜਾਏ ਵਿਆਪਕ ਦ੍ਰਿਸ਼ਟੀਕੋਣ ਅਪਣਾਉਣ ਦੀ ਤਾਕੀਦ ਕੀਤੀ ਤਾਂ ਜੋ ਭਾਰਤ ਨੂੰ 2047 ਤੱਕ ‘ਵਿਕਸਿਤ ਭਾਰਤ’ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਸਾਨੂੰ ਇਹ ਦ੍ਰਿਸ਼ਟੀ ਦਿੱਤੀ ਹੈ, ਅਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਉਸ ਇੱਕ ਟੀਚੇ ਵੱਲ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
************
(Release ID: 2225245)
ਵਿਜ਼ੀਟਰ ਕਾਊਂਟਰ : 4