ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਵਿਭਿੰਨ ਸੰਗੀਤ ਵਿਰਾਸਤ ਦਾ ਸਮਰਥਨ ਕਰਦੀ ਹੈ ਅਤੇ ਕ੍ਰਿਏਟਰਸ ਦੇ ਲਈ ਨਵੇਂ ਆਰਥਿਕ ਮੌਕੇ ਪ੍ਰਦਾਨ ਕਰਦੀ ਹੈ
प्रविष्टि तिथि:
04 FEB 2026 4:23PM by PIB Chandigarh
ਸਰਕਾਰ ਨੇ ਸੁਤੰਤਰ ਅਤੇ ਖੇਤਰੀ ਕ੍ਰਿਏਟਰਸ ਨੂੰ ਸਸ਼ਕਤ ਬਣਾਉਣ ਲਈ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਦੌਰਾਨ ‘ਕ੍ਰਿਏਟ ਇਨ ਇੰਡੀਆ’ (ਸੀਆਈਸੀ) ਚੈਲੇਂਜ ਸ਼ੁਰੂ ਕੀਤੇ। ਇਨ੍ਹਾਂ ਵਿੱਚ ਰੇਜੋਨੈੱਟ: ਦਿ ਈਡੀਐੱਮ ਚੈਲੈਂਜ, ਵਾਹ ਉਸਤਾਦ, ਬੈਟਲ ਆਫ਼ ਦਿ ਬੈਂਡਸ, ਅਤੇ ਸਿੰਫਨੀ ਆਫ ਇੰਡੀਆ ਆਦਿ ਸ਼ਾਮਲ ਹਨ। ਇਨ੍ਹਾਂ ਆਯੋਜਨਾਂ ਵਿੱਚ 13 ਰਾਜਾਂ ਦੇ 86 ਕ੍ਰਿਏਟਰਸ ਨੇ ਹਿੱਸਾ ਲਿਆ। ‘ਵੇਵਸ ਆਫ਼ ਇੰਡੀਆ’ ਐਲਬਮ ਦੀ ਸ਼ੁਰੂਆਤ ਅਤੇ ਟੇਟਸੇਓ ਸਿਸਟਰਸ (ਨਾਗਾਲੈਂਡ) ਜਿਹੇ ਖੇਤਰੀ ਕਲਾਕਾਰਾਂ ਨੂੰ ਦਿਖਾਉਣ ਵਾਲੀ ਪ੍ਰਦਰਸ਼ਨੀ ਦੇ ਨਾਲ, ਭਾਰਤ ਦੀ ਵਿਭਿੰਨ ਸੰਗੀਤ ਵਿਰਾਸਤ ਨੂੰ ਹੁਲਾਰਾ ਦੇਣ ਅਤੇ ਕ੍ਰਿਏਟਰਸ ਲਈ ਨਵੇਂ ਆਰਥਿਕ ਮੌਕੇ ਬਣਾਉਣ ਦੇ ਉਦੇਸ਼ ਨਾਲ ਇਹ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਸਰਕਾਰ ਨੇ ਰਚਨਾਤਮਕ ਅਰਥਵਿਵਸਥਾ ਦੇ ਢਾਂਚਾਗਤ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਲਈ ਲਾਈਵ ਇਵੈਂਟਸ ਡਿਵੈਲਪਮੈਂਟ ਸੈੱਲ (ਐੱਲਈਡੀਸੀ) ਵੀ ਸਥਾਪਿਤ ਕੀਤਾ ਹੈ।
ਲੋਕ ਸਭਾ ਵਿੱਚ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਸ਼੍ਰੀ ਪ੍ਰਦਿਊਤ ਬੋਰਦੋਲੋਈ ਦੇ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
******
ਮਹੇਸ਼ ਕੁਮਾਰ
(रिलीज़ आईडी: 2223919)
आगंतुक पटल : 32