ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਸਮ੍ਰਿੱਧ ਪ੍ਰੋਗਰਾਮ ਚੁਣੇ ਹੋਏ ਐਕਸੇਲੇਰੇਟਰਾਂ ਰਾਹੀਂ 373 ਸਟਾਟਰਅੱਪਸ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ
प्रविष्टि तिथि:
04 FEB 2026 2:35PM by PIB Chandigarh
“ਉਤਪਾਦ, ਨਵੀਨਤਾ ਵਿਕਾਸ ਅਤੇ ਵਾਧੇ ਲਈ ਐੱਮਈਆਈਟੀਵਾਈ ਦੇ ਸਟਾਰਟਅੱਪ ਐਕਸੀਲੇਰੇਟਰ (ਸਮ੍ਰਿੱਧ)” ਪ੍ਰੋਗਰਾਮ ਦਾ ਉਦੇਸ਼ ਹੈਲਥ-ਟੈੱਕ, ਐਜੂਕੇਸ਼ਨ-ਟੈੱਕ, ਐਗਰੀ-ਟੈੱਕ, ਕੰਜ਼ਿਊਮਰ-ਟੈੱਕ, ਫਿਨ-ਟੈੱਕ, ਸੌਫਟਵੇਅਰ ਏਜ਼ ਏ ਸਰਵਿਸ ਅਤੇ ਸਥਿਰਤਾ ਵਿੱਚ ਮੌਜੂਦਾ ਅਤੇ ਅਗਾਮੀ ਐਕਸੀਲਰੇਟਰ ਰਾਹੀਂ ਲਗਭਗ 300 ਸਟਾਰਟਅੱਪਸ ਨੂੰ ਤੇਜ਼ੀ ਨਾਲ ਹੁਲਾਰਾ ਦੇਣਾ ਹੈ। ਸਮ੍ਰਿੱਧੀ ਪ੍ਰੋਗਰਾਮ ਦੇ ਤਹਿਤ, 186 ਐਕਸੇਲੇਰੇਟਰਾਂ ਨੇ ਦਿਲਚਸਪੀ ਪੱਤਰ ਪੇਸ਼ ਕੀਤਾ, ਜਿਸ ਦੇ ਸਿੱਟੇ ਵਜੋਂ 16 ਰਾਜਾਂ ਵਿੱਚ 43 ਟੌਪ ਐਕਸੇਲੇਰੇਟਰਾਂ ਦੀ ਚੋਣ ਕੀਤੀ ਗਈ (ਰਾਜਵਾਰ ਵੇਰਵਾ ਅਨੁਬੰਧ-। ਵਿੱਚ)।
ਡਿਜੀਟਲ ਇੰਡੀਆ ਕਾਰਪੋਰੇਸ਼ਨ (DIC) ਦੇ ਤਹਿਤ ਐੱਮਈਆਈਟੀਵਾਈ-ਸਟਾਰਟਅੱਪ ਹੱਬ (MSH) ਚੁਣੇ ਹੋਏ ਐਕਸੇਲੇਰਟਰਾਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਅਤੇ ਮੁਲਾਂਕਣ ਕਰਦਾ ਹੈ, ਜੋ ਐਕਸੇਲੇਰਸ਼ਨ ਪ੍ਰੋਗਰਾਮ ਦੇ ਮਾਤਰਾਤਮਕ ਅਤੇ ਗੁਣਾਤਮਕ ਮਿਆਰਾਂ ‘ਤੇ ਅਧਾਰਿਤ ਹੁੰਦਾ ਹੈ ਅਤੇ ਇਹ ਸਮਰਥਨ ਪ੍ਰਾਪਤ ਸਟਾਰਟਅੱਪਸ ਦੀ ਸਲਾਨਾ ਅਧਾਰ ‘ਤੇ ਮਾਲੀਆ ਅਤੇ ਮੁਲਾਂਕਣ ਵਾਧੇ ਨੂੰ ਵੀ ਟ੍ਰੈਕ ਕਰਦਾ ਹੈ।
ਸਮ੍ਰਿੱਧ ਚੁਣੇ ਹੋਏ ਐਕਸੇਲੇਰਟਰਾਂ ਨੂੰ ਪ੍ਰਤੀ ਸਟਾਰਟਅੱਪ 2 ਲੱਖ ਰੁਪਏ ਦਾ ਵਿੱਤੀ ਸਮਰਥਨ ਪ੍ਰਦਾਨ ਕਰਦਾ ਹੈ, ਇਸ ਦੇ ਨਾਲ ਹੀ ਪ੍ਰੋਗਰਾਮ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਟਾਰਟਅੱਪਸ ਨੂੰ ਵੱਧ ਤੋਂ ਵੱਧ 40 ਲੱਖ ਰੁਪਏ ਤੱਕ ਮੈਚਿੰਗ ਫੰਡਿੰਗ ਵੀ ਪ੍ਰਦਾਨ ਕੀਤੀ ਜਾਂਦੀ ਹੈ। ਚੁਣੇ ਹੋਏ ਅਤੇ ਤੇਜ਼ ਕੀਤੇ ਗਏ ਵਿਕਾਸ ਪ੍ਰੋਗਰਾਮਾਂ ਦੇ ਤਹਿਤ ਸ਼ੁਰੂ ਕੀਤੇ ਗਏ 373 ਸਟਾਰਟਅੱਪਸ ਵਿੱਚੋਂ 241 ਨੂੰ ਮੈਚਿੰਗ ਫੰਡਿੰਗ ਪ੍ਰਾਪਤ ਹੋਈ ਹੈ। ਪਿਛਲੇ ਪੰਜ ਵਰ੍ਹਿਆਂ ਵਿੱਚ ਤੇਜ਼ ਵਿਕਾਸ ਪ੍ਰੋਗਰਾਮਾਂ ਦੇ ਤਹਿਤ ਸ਼ੁਰੂ ਕੀਤੇ ਗਏ, ਫੰਡਿਡ ਸਟਾਰਟਅੱਪਸ ਅਤੇ ਵੰਡੀ ਗਈ ਧਨ ਰਾਸ਼ੀ ਦਾ ਵੇਰਵਾ ਅਨੁਬੰਧ-। ਵਿੱਚ ਦਿੱਤਾ ਗਿਆ ਹੈ।
ਅਨੁਬੰਧ-।
|
ਲੜੀ
ਨੰ.
|
ਰਾਜ
|
ਜਮ੍ਹਾਂ ਕੀਤੇ ਗਏ ਐਕਸੇਲੇਟਰਾਂ ਦੀ ਗਿਣਤੀ
ਈਓਆਈ
|
ਚੁਣੇ ਗਏ ਐਕਸੇਲੇਟਰਾਂ
ਦੀ ਗਿਣਤੀ
|
ਐਕਸੇਲੇਰੇਟ ਕੀਤੇ ਗਏ ਸਟਾਰਟਅੱਪਸ ਦੀ ਗਿਣਤੀ
|
ਫੰਡ ਕੀਤੇ ਗਏ ਸਟਾਰਟਅੱਪਸ ਦੀ ਗਿਣਤੀ
|
ਵੰਡੇ ਗਏ ਫੰਡ
ਕਰੋੜਾਂ ਵਿੱਚ
|
|
1
|
ਆਂਧਰ ਪ੍ਰਦੇਸ਼
|
7
|
1
|
5
|
5
|
1.81
|
|
2
|
ਅਸਾਮ
|
3
|
0
|
-
|
-
|
-
|
|
3
|
ਬਿਹਾਰ
|
5
|
0
|
-
|
-
|
-
|
|
4
|
ਛੱਤੀਸਗੜ੍ਹ
|
3
|
0
|
-
|
-
|
-
|
|
5
|
ਦਿੱਲੀ
|
13
|
2
|
31
|
28
|
11.42
|
|
6
|
ਗੋਆ
|
3
|
1
|
14
|
6
|
2.37
|
|
7
|
ਗੁਜਰਾਤ
|
12
|
2
|
13
|
6
|
2.36
|
|
8
|
ਹਰਿਆਣਾ
|
6
|
3
|
28
|
20
|
7.54
|
|
9
|
ਹਿਮਾਚਲ ਪ੍ਰਦੇਸ਼
|
2
|
0
|
-
|
-
|
-
|
|
10
|
ਜੰਮੂ ਅਤੇ ਕਸ਼ਮੀਰ
|
1
|
0
|
-
|
-
|
-
|
|
11
|
ਕਰਨਾਟਕ
|
25
|
8
|
69
|
40
|
15.77
|
|
12
|
ਕੇਰਲ
|
5
|
2
|
21
|
13
|
4.95
|
|
13
|
ਮੱਧ ਪ੍ਰਦੇਸ਼
|
3
|
1
|
6
|
5
|
1.72
|
|
14
|
ਮਹਾਰਾਸ਼ਟਰ
|
20
|
4
|
26
|
12
|
5.14
|
|
15
|
ਓਡੀਸ਼ਾ
|
3
|
1
|
16
|
13
|
5.07
|
|
16
|
ਪੰਜਾਬ
|
5
|
0
|
-
|
-
|
-
|
|
17
|
ਰਾਜਸਥਾਨ
|
13
|
3
|
19
|
17
|
5.68
|
|
18
|
ਸਿੱਕਿਮ
|
1
|
1
|
6
|
1
|
0.52
|
|
19
|
ਤਮਿਲ ਨਾਡੂ
|
18
|
3
|
35
|
25
|
9.75
|
|
20
|
ਤੇਲੰਗਾਨਾ
|
22
|
5
|
34
|
17
|
7.23
|
|
21
|
ਉੱਤਰ ਪ੍ਰਦੇਸ਼
|
10
|
4
|
35
|
27
|
9.91
|
|
22
|
ਉੱਤਰਾਖੰਡ
|
4
|
0
|
-
|
-
|
-
|
|
23
|
ਵੈਸਟ ਬੰਗਾਲ
|
2
|
2
|
15
|
6
|
2.50
|
|
|
ਕੁੱਲ
|
186
|
43
|
373
|
241
|
93.75
|
ਇਹ ਜਾਣਕਾਰੀ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਨ ਪ੍ਰਸਾਦ ਨੇ 04.02.2026 ਅੱਜ ਲੋਕ ਸਭਾ ਵਿੱਚ ਦਿੱਤੀ।
********
ਐੱਮਐੱਸਜ਼ੈੱਡ/ਬਲਜੀਤ ਸਿੰਘ
(रिलीज़ आईडी: 2223916)
आगंतुक पटल : 23