ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸਹਿਕਾਰਤਾ ਖੇਤਰ ਦੀ ਪਹਿਲੀ ਟੈਕਸੀ ਸਰਵਿਸ “ਭਾਰਤ ਟੈਕਸੀ” ਦੀ ਸ਼ੁਰੂਆਤ ਕਰਨਗੇ
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਹਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਨਾਲ ਪ੍ਰੇਰਿਤ ਭਾਰਤ ਟੈਕਸੀ ਨਾਗਰਿਕ-ਕੇਂਦ੍ਰਿਤ ਮੋਬੀਲਿਟੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਿੱਧ ਹੋਵੇਗੀ
‘ਸਾਰਥੀ ਹੀ ਮਾਲਿਕ’ ਦੇ ਵਿਜ਼ਨ ‘ਤੇ ਅਧਾਰਿਤ ਭਾਰਤ ਟੈਕਸੀ ਵਿੱਚ ਸਾਰਥੀ ਪਾਰਟਨਰ ਵੀ ਹੋਣਗੇ
ਭਾਰਤ ਟੈਕਸੀ ਦੀ ‘ਸਾਰਥੀ ਦੀਦੀ’ ਪਹਿਲ ਮਹਿਲਾ ਸੁਰੱਖਿਆ ਦੀ ਦਿਸ਼ਾ ਵਿੱਚ ਮਜ਼ਬੂਤ ਕਦਮ ਹੈ
ਹੁਣ ਤੱਕ ਤਿੰਨ ਲੱਖ ਤੋਂ ਵੱਧ ਡਰਾਈਵਰ ਭਾਰਤ ਟੈਕਸੀ ਨਾਲ ਜੁੜ ਚੁੱਕੇ ਹਨ; ਪਲੈਟਫਾਰਮ ‘ਤੇ ਰੋਜ਼ਾਨਾ 10,000 ਤੋਂ ਵੱਧ ਰਾਈਡਸ ਪੂਰੀਆਂ ਕੀਤੀਆਂ ਜਾ ਰਹੀਆਂ ਹਨ
Posted On:
04 FEB 2026 4:37PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 05 ਫਰਵਰੀ 2026 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਭਾਰਤ ਦੇ ਪਹਿਲੇ ਸਹਿਕਾਰਤਾ-ਅਧਾਰਿਤ ਰਾਈਡ-ਹੈਲਿੰਗ ਪਲੈਟਫਾਰਮ “ਭਾਰਤ ਟੈਕਸੀ” ਦੀ ਸ਼ੁਰੂਆਤ ਕਰਨਗੇ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਹਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਦੇ ਅਨੁਸਾਰ ਇਹ ਸ਼ੁਰੂਆਤ ਸਹਿਕਾਰਤਾ ਖੇਤਰ ਨੂੰ ਮਜ਼ਬੂਤ ਕਰਨ ਅਤੇ ਸਮਾਵੇਸ਼ੀ, ਨਾਗਰਿਕ-ਕੇਂਦ੍ਰਿਤ ਮੋਬੀਲਿਟੀ ਸਮਾਧਾਨਾਂ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੇ ਨਿਰੰਤਰ ਯਤਨਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੋਵੇਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸਹਿਕਾਰਤਾ ਮੰਤਰਾਲੇ ਰੁਜ਼ਗਾਰ ਪੈਦਾ ਕਰਨ, ਸਮਾਜਿਕ ਸੁਰੱਖਿਆ ਅਤੇ ਜ਼ਮੀਨੀ ਪੱਧਰ 'ਤੇ ਆਰਥਿਕ ਭਾਗੀਦਾਰੀ ਦੇ ਸਸ਼ਕਤ ਮਾਧਿਅਮ ਵਜੋਂ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਭਾਰਤ ਟੈਕਸੀ ਦੀ ਮੋਬੀਲਿਟੀ ਖੇਤਰ ਵਿੱਚ ਇੱਕ ਪਰਿਵਰਤਨਸ਼ੀਲ ਪਹਿਲ ਵਜੋਂ ਕਲਪਨਾ ਕੀਤੀ ਗਈ ਹੈ, ਜਿਸ ਵਿੱਚ ਡਰਾਈਵਰਾਂ- ਜਿਨ੍ਹਾਂ ਨੂੰ ਸਾਰਥੀ ਕਿਹਾ ਜਾਂਦਾ ਹੈ- ਨੂੰ ਮਾਲਕੀ, ਸੰਚਾਲਨ ਅਤੇ ਮੁੱਲ-ਨਿਰਮਾਣ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ, ਜਿਸ ਨਾਲ ਉਹ ਸ਼ੋਸ਼ਣ ਕਰਨ ਵਾਲਾ ਐਗਰੀਗੇਟਰ-ਅਧਾਰਿਤ ਮਾਡਲਾਂ ਤੋਂ ਮੁਕਤ ਹੋ ਸਕਣ।
ਪ੍ਰੋਗਰਾਮ ਦੌਰਾਨ ਸਹਿਕਾਰਤਾ-ਅਧਾਰਿਤ ਮੋਬੀਲਿਟੀ ਈਕੋਸਿਸਟਮ ਵਿੱਚ ਸ਼ਾਨਦਾਰ ਯੋਗਦਾਨ ਲਈ ਟੌਪ 6 ਪ੍ਰਦਰਸ਼ਨ ਕਰਨ ਵਾਲੇ ਸਾਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮਾਣਯੋਗ ਮੰਤਰੀ ਇਨ੍ਹਾਂ ਸਾਰਥੀਆਂ ਨੂੰ ਸ਼ੇਅਰ ਪ੍ਰਮਾਣ ਪੱਤਰ ਵੰਡਣਗੇ, ਜਿਸ ਨਾਲ "ਸਾਰਥੀ ਹੀ ਮਾਲਿਕ" ਦੇ ਮੂਲ ਸਿਧਾਂਤ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ। ਹਰੇਕ ਸਨਮਾਨਿਤ ਸਾਰਥੀ ਨੂੰ 5 ਲੱਖ ਰੁਪਏ ਦਾ ਨਿਜੀ ਦੁਰਘਟਨਾ ਬੀਮਾ ਅਤੇ 5 ਲੱਖ ਰੁਪਏ ਦਾ ਫੈਮਿਲੀ ਹੈਲਥ ਬੀਮਾ ਪ੍ਰਦਾਨ ਕੀਤਾ ਜਾਵੇਗਾ, ਜੋ ਕਿ ਡਰਾਈਵਰ ਭਲਾਈ ਅਤੇ ਲੰਬੇ ਸਮੇਂ ਦੀ ਸਮਾਜਿਕ ਸੁਰੱਖਿਆ ਪ੍ਰਤੀ ਭਾਰਤ ਟੈਕਸੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਮੌਕੇ 'ਤੇ ਸੰਚਾਲਨ ਏਕੀਕਰਣ, ਡਿਜੀਟਲ ਸਸ਼ਕਤੀਕਰਣ, ਸੁਰੱਖਿਆ ਅਤੇ ਸੇਵਾ ਵੰਡ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਜਨਤਕ ਅਤੇ ਨਿਜੀ ਹਿਤਧਾਰਕਾਂ ਦੇ ਨਾਲ 9 ਸਹਿਮਤੀ ਪੱਤਰਾਂ (ਐਮਓਯੂ) ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ।
ਭਾਰਤ ਟੈਕਸੀ ਬਹੁ-ਰਾਜੀ ਸਹਿਕਾਰੀ ਸਭਾਵਾਂ ਐਕਟ, 2002 ਦੇ ਅਧੀਨ ਰਜਿਸਟਰਡ ਭਾਰਤ ਦਾ ਪਹਿਲਾ ਸਹਿਕਾਰਤਾ- ਅਗਵਾਈ ਵਾਲਾ ਰਾਈਡ-ਹੈਲਿੰਗ ਪਲੈਟਫਾਰਮ ਹੈ, ਜਿਸ ਦੀ ਸਥਾਪਨਾ 6 ਜੂਨ 2025 ਨੂੰ ਕੀਤੀ ਗਈ ਸੀ। ਇਹ ਪਲੈਟਫਾਰਮ ਜ਼ੀਰੋ-ਕਮਿਸ਼ਨ ਅਤੇ ਸਰਜ-ਫ੍ਰੀ ਪ੍ਰਾਈਸਿੰਗ ਮਾਡਲ ‘ਤੇ ਕੰਮ ਕਰਦਾ ਹੈ, ਜਿਸ ਵਿੱਚ ਲਾਭ ਦਾ ਪ੍ਰਤੱਖ ਵੇਰਵਾ ਡਰਾਈਵਰਾਂ ਨੂੰ ਕੀਤਾ ਜਾਂਦਾ ਹੈ, ਜਿਸ ਨਾਲ ਇਹ ਵਿਦੇਸ਼ੀ ਨਿਵੇਸ਼-ਅਧਾਰਿਤ ਐਗਰੀਗੇਟਰ ਪਲੈਟਫਾਰਮਾਂ ਦਾ ਇੱਕ ਸਵਦੇਸ਼ੀ ਵਿਕਲਪ ਪੇਸ਼ ਕਰਦਾ ਹੈ।
ਭਾਰਤ ਟੈਕਸੀ ਸਾਰਥੀਆਂ ਲਈ ਸਿਹਤ ਬੀਮਾ, ਦੁਰਘਟਨਾ ਬੀਮਾ, ਰਿਟਾਇਰਮੈਂਟ ਬੱਚਤ ਅਤੇ ਸਮਰਪਿਤ ਡਰਾਈਵਰ ਸਹਾਇਤਾ ਪ੍ਰਣਾਲੀ ਰਾਹੀਂ ਸਮਾਜਿਕ ਸੁਰੱਖਿਆ ਨੂੰ ਤਰਜੀਹ ਦਿੰਦਾ ਹੈ। ਦਿੱਲੀ ਵਿੱਚ 7 ਪ੍ਰਮੁੱਖ ਸਥਾਨਾਂ 'ਤੇ ਸਹਾਇਤਾ ਕੇਂਦਰ ਸੰਚਾਲਿਤ ਕੀਤੇ ਜਾ ਰਹੇ ਹਨ। ਪਲੈਟਫਾਰਮ ਤੁਰੰਤ ਐਮਰਜੈਂਸੀ ਸਹਾਇਤਾ, ਪ੍ਰਮਾਣਿਤ ਰਾਈਡ ਡੇਟਾ ਪ੍ਰਦਾਨ ਕਰਦਾ ਹੈ ਅਤੇ ਡਰਾਈਵਰਾਂ ਨੂੰ ਬਿਨਾ ਕਿਸੇ ਵਿਸ਼ੇਸ਼ ਸ਼ਰਤਾਂ ਦੇ ਦੂਜੇ ਪਲੈਟਫਾਰਮਾਂ 'ਤੇ ਕੰਮ ਕਰਨ ਦੀ ਆਜ਼ਾਦੀ ਦਿੰਦਾ ਹੈ। ਮਹਿਲਾ ਸਸ਼ਕਤੀਕਰਣ ਨੂੰ ਉਤਸ਼ਾਹਿਤ ਕਰਨ ਲਈ, "ਬਾਈਕ ਦੀਦੀ" ਵਰਗੀਆਂ ਪਹਿਲਕਦਮੀਆਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਤਹਿਤ ਹੁਣ ਤੱਕ 150 ਤੋਂ ਵੱਧ ਮਹਿਲਾ ਡਰਾਈਵਰ ਭਾਰਤ ਟੈਕਸੀ ਨਾਲ ਜੁੜ ਚੁੱਕੀਆਂ ਹਨ।
ਆਪਣੀ ਸਥਾਪਨਾ ਦੇ ਬਾਅਦ ਤੋਂ ਭਾਰਤ ਟੈਕਸੀ ਦੁਨੀਆ ਦਾ ਪਹਿਲਾ ਅਤੇ ਸਭ ਤੋਂ ਵੱਡਾ ਸਹਿਕਾਰਤਾ-ਅਧਾਰਿਤ ਰਾਈਡ-ਹੈਲਿੰਗ ਪਲੈਟਫਾਰਮ ਅਤੇ ਵਿਸ਼ਵ ਦਾ ਸਭ ਤੋਂ ਵੱਡਾ ਡਰਾਈਵਰ-ਮਾਲਕੀ ਵਾਲਾ ਮੋਬੀਲਿਟੀ ਪਲੈਟਫਾਰਮ ਬਣ ਕੇ ਉਭਰਿਆ ਹੈ। ਹੁਣ ਤੱਕ ਲਗਭਗ 4 ਲੱਖ ਡਰਾਈਵਰ ਭਾਰਤ ਟੈਕਸੀ ਪਲੈਟਫਾਰਮ ਨਾਲ ਜੁੜ ਚੁੱਕੇ ਹਨ ਅਤੇ 10 ਲੱਖ ਤੋਂ ਵੱਧ ਉਪਭੋਗਤਾਵਾਂ ਨੇ ਰਜਿਸਟਰ ਕੀਤਾ ਹੈ। ਲਗਭਗ 10 ਕਰੋੜ ਰੁਪਏ ਦੀ ਰਕਮ ਹੁਣ ਤੱਕ ਸਿੱਧੇ ਡਰਾਈਵਰਾਂ ਵਿੱਚ ਵੰਡੇ ਜਾ ਚੁੱਕੀ ਹੈ।
ਆਉਣ ਵਾਲੇ ਵਰ੍ਹਿਆਂ ਵਿੱਚ ‘ਭਾਰਤ ਟੈਕਸੀ’ ਦਾ ਟੀਚਾ ਅਗਲੇ 2 ਵਰ੍ਹਿਆਂ ਦੇ ਅੰਦਰ ਦੇਸ਼ ਦੇ ਸਾਰੇ ਰਾਜਾਂ ਅਤੇ ਸ਼ਹਿਰਾਂ ਵਿੱਚ ਵਿਸਤਾਰ ਕਰਨਾ, ਹਰੇਕ ਰਾਜ ਵਿੱਤ ਸਮਰਪਿਤ ਸਹਾਇਤਾ ਕੇਂਦਰ ਸਥਾਪਿਤ ਕਰਨਾ, ਡਰਾਈਵਰਾਂ ਦੀ ਸਮਾਜਿਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਅਤੇ ਰਾਸ਼ਟਰੀ ਡਿਜੀਟਲ ਜਨਤਕ ਢਾਂਚੇ ਦੇ ਨਾਲ ਗਹਿਨ ਏਕੀਕਰਣ ਰਾਹੀਂ ਇੱਕ ਟਿਕਾਊ, ਸਮਾਵੇਸ਼ੀ ਅਤੇ ਸਹਿਕਾਰਤਾ-ਅਧਾਰਿਤ ਮੋਬੀਲਿਟੀ ਈਕੋਸਿਸਟਮ ਵਿਕਸਿਤ ਕਰਨਾ ਹੈ।
ਇਸ ਲਾਂਚ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ 1,200 ਤੋਂ ਵੱਧ ਸਾਰਥੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜੋ ਪਲੈਟਫਾਰਮ ਦੀ ਵਧਦੀ ਰਾਸ਼ਟਰੀ ਪਹੁੰਚ ਅਤੇ ਸਹਿਕਾਰਤਾ-ਅਧਾਰਿਤ ਮੋਬੀਲਿਟੀ ਮਾਡਲ ਵਿੱਚ ਡਰਾਈਵਰਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।
************
(Release ID: 2223870)
ਵਿਜ਼ੀਟਰ ਕਾਊਂਟਰ : 4