ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਯੁਸ਼ਮਾਨ ਵਯ ਵੰਦਨਾ ਕਾਰਡ ‘ਤੇ ਅੱਪਡੇਟ


31 ਦਸੰਬਰ 2025 ਤੱਕ ਦੇਸ਼ ਭਰ ਵਿੱਚ 96.73 ਲੱਖ ਤੋਂ ਵੱਧ ਆਯੁਸ਼ਮਾਨ ਵਯ ਵੰਦਨਾ ਕਾਰਡ ਜਾਰੀ ਕੀਤੇ ਗਏ

31 ਦਸੰਬਰ 2025 ਤੱਕ, ਆਯੁਸ਼ਮਾਨ ਵਯ ਵੰਦਨਾ ਦੇ ਤਹਿਤ 2,154.37 ਕਰੋੜ ਰੁਪਏ ਦੇ 10.33 ਲੱਖ ਮਰੀਜ਼ ਹਸਪਤਾਲ ਵਿੱਚ ਭਰਤੀ ਹੋਏ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਯੁਸ਼ਮਾਨ ਵਯ ਵੰਦਨਾ ਦੇ ਤਹਿਤ 3.93 ਲੱਖ ਮਹਿਲਾ ਅਤੇ 6.40 ਲੱਖ ਪੁਰਸ਼ ਮਰੀਜ਼ ਭਰਤੀ ਹੋਏ

Posted On: 03 FEB 2026 2:14PM by PIB Chandigarh

ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਭਾਰਤ ਦੀ ਜਨਸੰਖਿਆ ਦੇ ਸਭ ਤੋਂ ਹੇਠਲੇ 40 ਪ੍ਰਤੀਸ਼ਤ ਹਿੱਸੇ ਵਿੱਚ ਆਉਣ ਵਾਲੇ 12 ਕਰੋੜ ਪਰਿਵਾਰਾਂ ਨੂੰ ਸੈਕੰਡਰੀ ਅਤੇ ਤੀਜੇ ਦਰਜੇ ਦੀ ਹਸਪਤਾਲ ਵਿੱਚ ਭਰਤੀ ਲਈ ਪ੍ਰਤੀ ਪਰਿਵਾਰ ਪ੍ਰਤੀ ਵਰ੍ਹੇ 5 ਲੱਖ ਰੁਪਏ ਦਾ ਹੈਲਥ ਕਵਰੇਜ ਪ੍ਰਦਾਨ ਕਰਦੀ ਹੈ। ਅਕਤੂਬਰ 2024 ਵਿੱਚ, ਇਸ ਯੋਜਨਾ ਦਾ ਵਿਸਤਾਰ ਕੀਤਾ ਗਿਆ ਅਤੇ ਆਯੁਸ਼ਮਾਨ ਵਯ ਵੰਦਨਾ ਕਾਰਡ ਰਾਹੀਂ ਸਮਾਜਿਕ-ਆਰਥਿਕ ਸਥਿਤੀ ਦੇਖੇ ਬਿਨਾ 4.5 ਕਰੋੜ ਪਰਿਵਾਰਾਂ ਨਾਲ ਸਬੰਧਿਤ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ 6 ਕਰੋੜ ਸੀਨੀਅਰ ਨਾਗਰਿਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ। 

31 ਦਸੰਬਰ, 2025 ਤੱਕ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 96.73 ਲੱਖ ਤੋਂ ਵੱਧ ਆਯੁਸ਼ਮਾਨ ਵਯ ਵੰਦਨਾ ਕਾਰਡ ਬਣਾਏ ਜਾ ਚੁੱਕੇ ਹਨ।

 

31 ਦਸੰਬਰ, 2025 ਤੱਕ, ਆਯੁਸ਼ਮਾਨ ਵਯ ਵੰਦਨਾ ਕਾਰਡ ਲਾਭਾਰਥੀਆਂ ਲਈ ਕੁੱਲ 10.33 ਲੱਖ ਹਸਪਤਾਲ ਦਾਖਲੇ, ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਦੀ ਲਾਗਤ 2,154.37 ਕਰੋੜ ਰੁਪਏ ਹੈ। ਇਨ੍ਹਾਂ ਵਿੱਚੋਂ 3.93 ਲੱਖ ਭਰਤੀਆਂ, ਜਿਨ੍ਹਾਂ ਦੀ ਲਾਗਤ 820.42 ਕਰੋੜ ਰੁਪਏ ਹੈ, ਮਹਿਲਾ ਲਾਭਾਰਥੀਆਂ ਨਾਲ ਸਬੰਧਿਤ ਹਨ ਅਤੇ 6.40 ਲੱਖ ਭਰਤੀਆਂ, ਜਿਨ੍ਹਾਂ ਦੀ ਲਾਗਤ 1333.94 ਕਰੋੜ ਰੁਪਏ ਹੈ, ਲਾਗੂ ਕਰਨ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਰਸ਼ ਲਾਭਾਰਥੀਆਂ ਨਾਲ ਸਬੰਧਿਤ ਹਨ। 

ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। 

 

****

ਐੱਸਆਰ/ਏਕੇ

HFW/ Update on Ayushman Vay Vandana/3 February 2026/1


(Release ID: 2223220) ਵਿਜ਼ੀਟਰ ਕਾਊਂਟਰ : 4