ਗ੍ਰਹਿ ਮੰਤਰਾਲਾ
ਸਸ਼ਸਤਰ ਸੀਮਾ ਬਲ ਦਾ ਆਧੁਨਿਕੀਕਰਣ
Posted On:
03 FEB 2026 4:12PM by PIB Chandigarh
ਆਧੁਨਿਕੀਕਰਣ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ, ਸਸ਼ਸਤਰ ਸੀਮਾ ਬਲ ਨੇ ਸੈਨਾ ਦੀ ਨਿਗਰਾਨੀ ਅਤੇ ਆਧੁਨਿਕੀਕਰਣ ਲਈ ਮਾਨਵ ਰਹਿਤ ਹਵਾਈ ਵਾਹਨ, ਸੂਖਮ ਮਾਨਵ ਰਹਿਤ ਹਵਾਈ ਵਾਹਨ, ਹੈਂਡ ਹੈਲਡ ਥਰਮਲ ਇਮੇਜਰ, ਆਟੋਮੈਟਿਕ ਫੇਸ ਰੀਕੋਗਨਾਈਜ਼ੇਸ਼ਨ ਸਿਸਟਮ ਅਤੇ ਸਵੈ-ਚਾਲਿਤ ਨੰਬਰ ਪਲੇਟ ਪਛਾਣ ਨਾਲ ਸੀਸੀਟੀਵੀ ਨਿਗਰਾਨੀ ਸੈਟਅੱਪ ਅਤੇ ਸੈਟੇਲਾਈਟ ਫੋਨ ਦੀ ਖਰੀਦ ਕੀਤੀ ਹੈ।
ਇਸ ਤੋਂ ਇਲਾਵਾ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਸਮੇਤ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਦਾ ਆਧੁਨਿਕੀਕਰਣ ਯੋਜਨਾ ਨਾਮਕ ਇੱਕ ਕੇਂਦਰੀ ਖੇਤਰ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਹਥਿਆਰਾਂ, ਸੰਚਾਰ, ਸੁਰੱਖਿਆ ਉਪਕਰਣਾਂ, ਨਿਗਰਾਨੀ ਅਤੇ ਸਰਹੱਦੀ ਸੁਰੱਖਿਆ ਪ੍ਰਣਾਲੀਆਂ, ਟ੍ਰੇਨਿੰਗ ਸਮੱਗਰੀ, ਬਖਤਰਬੰਦ ਵਾਹਨਾਂ ਅਤੇ ਵਿਸ਼ੇਸ਼ ਆਵਾਜਾਈ ਵਾਹਨਾਂ ਦੇ ਖੇਤਰਾਂ ਵਿੱਚ ਨਵੇਂ ਅਤੇ ਅਤਿ-ਆਧੁਨਿਕ ਉਪਕਰਣਾਂ ਨੂੰ ਸ਼ਾਮਲ ਕਰਕੇ ਹਰੇਕ ਸੀਏਪੀਐੱਫ ਦੀ ਕੁਸ਼ਲਤਾ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਹੈ।
ਸੈਨਾ ਦਾ ਆਧੁਨਿਕੀਕਰਣ ਅਤੇ ਅਤਿ-ਆਧੁਨਿਕ ਉਪਕਰਣਾਂ ਦੀ ਖਰੀਦ ਇੱਕ ਟਿਕਾਊ ਪ੍ਰਕਿਰਿਆ ਹੈ। ਇਸ ਲਈ ਕੋਈ ਨਿਸ਼ਚਿਤ ਸਮਾਂ ਸੀਮਾ ਨਹੀਂ ਦਿੱਤੀ ਜਾ ਸਕਦੀ।
ਆਧੁਨਿਕੀਕਰਣ ਦੇ ਨਾਲ-ਨਾਲ ਇਨਫ੍ਰਾਸਟ੍ਰਕਚਰ ਦੇ ਵਿਕਾਸ ਲਈ, ਪਿਛਲੇ 10 ਵਰ੍ਹਿਆਂ ਦੌਰਾਨ, ਯਾਨੀ ਵਰ੍ਹੇ 2015-16 ਤੋਂ 2025-26 ਤੱਕ, ਯਾਨੀ ਵਰਤਮਾਨ ਵਿੱਤੀ ਵਰ੍ਹੇ ਸਮੇਤ, ਹਥਿਆਰਬੰਦ ਸੀਮਾ ਬਲ ਨੂੰ 5001.63 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਇਸ ਵਿੱਚੋਂ 4775.11 ਕਰੋੜ ਰੁਪਏ ਹੁਣ ਤੱਕ ਖਰਚ ਕੀਤੇ ਜਾ ਚੁੱਕੇ ਹਨ ਅਤੇ 31.03.2026 ਨੂੰ ਇਸ ਵਿੱਤੀ ਵਰ੍ਹੇ ਦੇ ਪੂਰੇ ਹੋਣ ਤੱਕ ਹੋਰ ਜ਼ਿਆਦਾ ਧਨ ਰਾਸ਼ੀ ਦੀ ਵਰਤੋਂ ਕੀਤੀ ਜਾਵੇਗੀ।
ਸਾਲ 2013 ਤੋਂ ਲੈ ਕੇ ਮੌਜੂਦਾ ਸਮੇਂ ਵਿੱਚ ਚੱਲ ਰਹੀ ਆਧੁਨਿਕੀਕਰਣ ਯੋਜਨਾ-IV (31.03.2026 ਤੱਕ) ਦੀ ਮਿਆਦ ਦੇ ਦੌਰਾਨ, ਸਸ਼ਸਤਰ ਸੀਮਾ ਬਲ ਨੂੰ ਆਧੁਨਿਕੀਕਰਣ ਯੋਜਨਾ-II, III ਅਤੇ IV ਦੇ ਤਹਿਤ 241.15 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਉਸ ਨੇ ਹਥਿਆਰਾਂ, ਸੰਚਾਰ, ਸੁਰੱਖਿਆ ਉਪਕਰਣਾਂ, ਨਿਗਰਾਨੀ ਅਤੇ ਸਰਹੱਦੀ ਸੁਰੱਖਿਆ ਪ੍ਰਣਾਲੀਆਂ, ਟ੍ਰੇਨਿੰਗ ਸਮੱਗਰੀ, ਬਖਤਰਬੰਦ ਵਾਹਨਾਂ ਅਤੇ ਵਿਸ਼ੇਸ਼ ਆਵਾਜਾਈ ਵਾਹਨਾਂ ਦੇ ਖੇਤਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਨਵੇਂ ਅਤੇ ਅਤਿ-ਆਧੁਨਿਕ ਉਪਕਰਣਾਂ ਦੀ ਖਰੀਦ ਲਈ 210.02 ਕਰੋੜ ਰੁਪਏ ਖਰਚ ਕੀਤੇ ਹਨ।
ਮਨੁੱਖੀ ਸਰੋਤਾਂ ਦੀਆਂ ਜ਼ਰੂਰਤਾ ਅਤੇ ਸਮਰੱਥਾ ਨਿਰਮਾਣ ਇੱਕ ਗਤੀਸ਼ੀਲ ਪ੍ਰਕਿਰਿਆ ਹੈ, ਇਸ ਲਈ ਕੋਈ ਵਿਸ਼ੇਸ਼ ਟੀਚਾ ਨਿਰਧਾਰਿਤ ਨਹੀਂ ਕੀਤਾ ਜਾਂਦਾ ਹੈ। ਇਸ ਦਾ ਮੁਲਾਂਕਣ ਲੋੜ ਅਨੁਸਾਰ ਕੀਤਾ ਜਾਂਦਾ ਹੈ ਅਤੇ ਉਸ ਦੇ ਅਨੁਸਾਰ ਵਿਵਸਥਾ ਕੀਤੀ ਜਾਂਦੀ ਹੈ। ਐੱਸਐੱਸਬੀ ਦੀ ਮਨੁੱਖੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ (i) ਭਰਤੀ ਨਿਯਮਾਂ ਅਨੁਸਾਰ ਸਮੇਂ-ਸਮੇਂ ‘ਤੇ ਡੀਪੀਸੀ ਆਯੋਜਿਤ ਕੀਤੀ ਜਾਂਦੀ ਹੈ ਤਾਂ ਜੋ ਪ੍ਰਮੋਸ਼ਨ ਕੋਟੇ ਦੇ ਅਧੀਨ ਖਾਲੀ ਅਸਾਮੀਆਂ ਨੂੰ ਭਰਿਆ ਜਾ ਸਕੇ (ii) ਸਿੱਧੀ ਭਰਤੀ ਦੀਆਂ ਅਸਾਮੀਆਂ ਨੂੰ ਨੋਟੀਫਾਇਡ ਕੀਤਾ ਜਾਂਦਾ ਹੈ ਅਤੇ ਐੱਸਐੱਸਸੀ/ਯੂਪੀਐੱਸਸੀ/ਵਿਭਾਗੀ ਪੱਧਰ ‘ਤੇ ਭਰਿਆ ਜਾਂਦਾ ਹੈ। (iii) ਨੌਨ-ਜੀਡੀ ਕੈਡਰਾਂ ਨੂੰ ਭਰਨ ਲਈ ਸਮੇਂ-ਸਮੇਂ ‘ਤੇ ਇਨ ਹਾਊਸ ਭਰਤੀ ਕੀਤੀ ਜਾਂਦੀ ਹੈ ਅਤੇ (iv) ਕੁਝ ਖਾਲੀ ਅਸਾਮੀਆਂ ਨੂੰ ਡੈਪੂਟੇਸ਼ਨ ਰਾਹੀਂ ਭਰਿਆ ਜਾਂਦਾ ਹੈ।
ਇਸ ਤੋਂ ਇਲਾਵਾ, ਐੱਸਐੱਸਬੀ ਫੋਰਸ ਦੀਆਂ ਜ਼ਰੂਰਤਾਂ ਅਨੁਸਾਰ ਅਤੇ ਨਾਲ ਹੀ ਫੋਰਸ ਦੁਆਰਾ ਨਵੀਨਤਮ ਅਤੇ ਅਤਿ-ਆਧੁਨਿਕ ਉਪਕਰਣਾਂ ਨੂੰ ਅਪਣਾਉਣ ‘ਤੇ ਫੋਰਸ ਦੀ ਸੰਚਾਲਨ ਸਮਰੱਥਾ ਵਧਾਉਣ ਲਈ ਫੋਰਸ ਕਰਮਚਾਰੀਆਂ ਦੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਦਾ ਹੈ। ਐੱਸਐੱਸਬੀ ਨੇ ਆਪਣੇ ਕਰਮਚਾਰੀਆਂ ਨੂੰ ਡਰੋਨ ਪਾਇਲਟ ਟ੍ਰੇਨਿੰਗ ਲਈ ਗੁਰੂਗ੍ਰਾਮ (ਹਰਿਆਣਾ) ਸਥਿਤ ਡਰੋਨ ਡੈਸਟੀਨੇਸ਼ਨ ਭੇਜਿਆ ਹੈ, ਜੋ ਕਿ ਸਿਵਿਲ ਐਵੀਏਸ਼ਨ ਦੇ ਡਾਇਰੈਕਟਰ ਜਨਰਲ ਦੁਆਰਾ ਮਾਨਤਾ ਪ੍ਰਾਪਤ ਸੰਸਥਾ ਹੈ। ਇਸ ਤੋਂ ਇਲਾਵਾ, ਇਸ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵਿੱਚ ਵਿਸ਼ੇਸ਼ ਸੰਚਾਰ ਉਪਕਰਣ ਟ੍ਰੇਨਿੰਗ ਅਤੇ ਨਵੀਂ ਦਿੱਲੀ ਸਥਿਤ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਫ਼ ਯੋਗਾ ਵਿਖੇ ਯੋਗ ਟ੍ਰੇਨਿੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਹਨ। ਇਹ ਆਧੁਨਿਕ ਟ੍ਰੇਨਿੰਗ ਪ੍ਰੋਗਰਾਮ ਫੋਰਸ ਦੀਆਂ ਸੰਚਾਲਨ ਸਮਰੱਥਾਵਾਂ ਨੂੰ ਮਜ਼ਬੂਤ ਕਰਨਗੇ।
ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*******
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(Release ID: 2223218)
ਵਿਜ਼ੀਟਰ ਕਾਊਂਟਰ : 5