ਆਯੂਸ਼
ਸਰਕਾਰ ਮੈਡੀਕਲ ਵੈਲਿਉ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਖੇਤਰੀ ਮੈਡੀਕਲ ਕੇਂਦਰ ਸਥਾਪਿਤ ਕਰੇਗੀ
ਕੇਂਦਰੀ ਬਜਟ ਵਿੱਚ ਆਯੁਸ਼ ਨਾਲ ਜੁੜੇ ਬੁਨਿਆਦੀ ਢਾਂਚੇ ਅਤੇ ਗਲੋਬਲ ਪਹੁੰਚ ਨੂੰ ਹੁਲਾਰਾ ਦੇਣ ਲਈ ਵੱਡੇ ਕਦਮ ਚੁੱਕੇ ਹਨ
ਤਿੰਨ ਨਵੇਂ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ ਸਥਾਪਿਤ ਕੀਤੇ ਜਾਣਗੇ।
ਜਾਮਨਗਰ ਸਥਿਤ ਡਬਲਿਊਐੱਚਓ ਗਲੋਬਲ ਟ੍ਰੈਡੀਸ਼ਨਲ ਮੈਡੀਸਨ ਸੈਂਟਰ ਨੂੰ ਅਪਗ੍ਰੇਡ ਕੀਤਾ ਜਾਵੇਗਾ
Posted On:
01 FEB 2026 1:58PM by PIB Chandigarh
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਕੇਂਦਰੀ ਬਜਟ ਪੇਸ਼ ਕਰਦੇ ਹੋਏ ਭਾਰਤ ਨੂੰ ਮੈਡੀਕਲ ਵੈਲਿਉ ਟੂਰਿਜ਼ਮ (ਐੱਮਵੀਟੀ) ਦੇ ਆਲਮੀ ਕੇਂਦਰ ਵਜੋਂ ਸਥਾਪਿਤ ਕਰਨ ਅਤੇ ਗੁਣਵੱਤਾ, ਖੋਜ, ਰੁਜ਼ਗਾਰ ਸਿਰਜਣ ਅਤੇ ਆਲਮੀ ਪਹੁੰਚ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਆਯੁਸ਼ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਕਈ ਪਰਿਵਰਤਨਸ਼ੀਲ ਉਪਾਵਾਂ ਦਾ ਐਲਾਨ ਕੀਤਾ।
ਮੈਡੀਕਲ ਵੈਲਿਉ ਟੂਰਿਜ਼ਮ ਲਈ ਖੇਤਰੀ ਮੈਡੀਕਲ ਕੇਂਦਰ
ਮੈਡੀਕਲ ਟੂਰਿਜ਼ਮ ਸੇਵਾਵਾਂ ਲਈ ਭਾਰਤ ਨੂੰ ਪਸੰਦੀਦਾ ਡੈਸਟੀਨੇਸ਼ਨ ਵਜੋਂ ਹੁਲਾਰਾ ਦੇਣ ਲਈ, ਸਰਕਾਰ ਨੇ ਨਿਜੀ ਖੇਤਰ ਦੇ ਨਾਲ ਸਾਂਝੇਦਾਰੀ ਵਿੱਚ ਪੰਜ ਖੇਤਰੀ ਮੈਡੀਕਲ ਕੇਂਦਰ ਸਥਾਪਿਤ ਕਰਨ ਵਿੱਚ ਰਾਜਾਂ ਨੂੰ ਸਹਾਇਤਾ ਦੇਣ ਦਾ ਪ੍ਰਸਤਾਵ ਦਿੱਤਾ ਹੈ। ਇਹ ਕੇਂਦਰ ਏਕੀਕ੍ਰਿਤ ਸਿਹਤ ਸੇਵਾ ਪਰਿਸਰਾਂ ਵਜੋਂ ਕਾਰਜ ਕਰਨਗੇ, ਜਿਨ੍ਹਾਂ ਵਿੱਚ ਮੈਡੀਕਲ ਸੇਵਾਵਾਂ, ਸਿੱਖਿਆ ਅਤੇ ਖੋਜ ਸੁਵਿਧਾਵਾਂ ਇੱਕ ਹੀ ਛੱਤ ਹੇਠਾਂ ਉਪਲਬਧ ਹੋਣਗੀਆਂ।
ਪ੍ਰਸਤਾਵਿਤ ਮੈਡੀਕਲ ਸੈਂਟਰਾਂ ਵਿੱਚ ਆਯੁਸ਼ ਸੈਂਟਰ, ਮੈਡੀਕਲ ਵੈਲਿਉ ਟੂਰਿਜ਼ਮ ਸੁਵਿਧਾ ਕੇਂਦਰ ਅਤੇ ਨਿਦਾਨ, ਇਲਾਜ ਤੋਂ ਬਾਅਦ ਦੀ ਦੇਖਭਾਲ ਅਤੇ ਪੁਨਰਵਾਸ ਲਈ ਆਧੁਨਿਕ ਬੁਨਿਆਦੀ ਢਾਂਚੇ ਹੋਣਗੇ। ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀਆਂ ਲਈ ਮਰੀਜ਼ ਦੇ ਅਨੁਭਵ ਨੂੰ ਬਿਹਤਰ ਬਣਾਉਣ ਤੋਂ ਇਲਾਵਾ, ਇਨ੍ਹਾਂ ਕੇਂਦਰਾਂ ਤੋਂ ਡਾਕਟਰਾਂ ਅਤੇ ਸਹਾਇਕ ਸਿਹਤ ਪੇਸ਼ੇਵਰਾਂ (AHPs) ਸਮੇਤ ਸਿਹਤ ਸੰਭਾਲ ਪੇਸ਼ੇਵਰਾਂ ਲਈ ਵਿਭਿੰਨ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।
ਆਯੁਸ਼ ਪ੍ਰਣਾਲੀਆਂ ਲਈ ਗਲੋਬਲ ਗਤੀ
ਪਰੰਪਰਾਗਤ ਮੈਡੀਸਨ ਵਿੱਚ ਭਾਰਤ ਦੀ ਅਗਵਾਈ ਨੂੰ ਉਜਾਗਰ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਸੰਯੁਕਤ ਰਾਸ਼ਟਰ ਵਿੱਚ ਯੋਗ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ਨੂੰ ਆਲਮੀ ਮਾਨਤਾ ਮਿਲੀ, ਜਦੋਂ ਕਿ ਕੋਵਿਡ-19 ਤੋਂ ਬਾਅਦ ਆਯੁਰਵੇਦ ਨੂੰ ਆਲਮੀ ਪੱਧਰ ‘ਤੇ ਮੁੜ ਮਨਜ਼ੂਰੀ ਮਿਲੀ। ਆਯੁਸ਼ ਉਤਪਾਦਾਂ ਦੀ ਵਧਦੀ ਅੰਤਰਰਾਸ਼ਟਰੀ ਮੰਗ ਨਾਲ ਚਿਕਿਤਸਕ ਪੌਦਿਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਪ੍ਰੋਸੈੱਸਿੰਗ ਅਤੇ ਵੈਲਿਊ ਐਡੀਸ਼ਨ ਵਿੱਚ ਲੱਗੇ ਨੌਜਵਾਨਾਂ ਨੂੰ ਵੀ ਲਾਭ ਹੋ ਰਿਹਾ ਹੈ।
ਆਯੁਸ਼ ਲਈ ਪ੍ਰਮੁੱਖ ਬਜਟ ਘੋਸ਼ਨਾਵਾਂ
ਆਯੁਸ਼ ਖੇਤਰ ਨੂੰ ਹੋਰ ਵਧੇਰੇ ਸਸ਼ਕਤ ਬਣਾਉਣ ਅਤੇ ਆਲਮੀ ਮੰਗ ਨੂੰ ਪੂਰਾ ਕਰਨ ਲਈ, ਕੇਂਦਰੀ ਬਜਟ ਵਿੱਚ ਹੇਠਾਂ ਲਿਖਿਆ ਪਹਿਲਕਦਮੀਆਂ ਦਾ ਪ੍ਰਸਤਾਵ ਹੈ:
-
ਗੁਣਵੱਤਾਪੂਰਨ ਸਿੱਖਿਆ, ਕਲੀਨਿਕਲ ਕੇਅਰ ਅਤੇ ਖੋਜ ਨੂੰ ਹੁਲਾਰਾ ਦੇਣ ਲਈ ਤਿੰਨ ਨਵੇਂ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ ਦੀ ਸਥਾਪਨਾ
-
ਉੱਚ ਗੁਣਵੱਤਾ ਵਾਲੇ ਮਿਆਰਾਂ, ਪ੍ਰਮਾਣੀਕਰਣ ਅਤੇ ਹੁਨਰਮੰਦ ਮਨੁੱਖੀ ਸਰੋਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਯੁਸ਼ ਫਾਰਮੇਸੀਆਂ ਅਤੇ ਡਰੱਗ ਟੈਸਟਿੰਗ ਪ੍ਰਯੋਗਸ਼ਾਲਾਵਾਂ ਦਾ ਨਵੀਨੀਕਰਣ।
ਰਵਾਇਤੀ ਮੈਡੀਸਨ ਪ੍ਰਣਾਲੀਆਂ ਵਿੱਚ ਸਬੂਤ ਅਧਾਰਿਤ ਖੋਜ, ਟ੍ਰੇਨਿੰਗ ਅਤੇ ਆਲਮੀ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਜਾਮਨਗਰ ਸਥਿਤ ਡਬਲਿਊਐੱਚਓ ਆਲਮੀ ਪਰੰਪਰਾਗਤ ਮੈਡੀਕਲ ਕੇਂਦਰ ਦਾ ਅੱਪਗ੍ਰੇਡੇਸ਼ਨ
ਇਹ ਪਹਿਲਕਦਮੀਆਂ ਆਧੁਨਿਕ ਸਿਹਤ ਦੇਖਭਾਲ ਪ੍ਰਣਾਲੀਆਂ ਨਾਲ ਪਰੰਪਰਾਗਤ ਗਿਆਨ ਨੂੰ ਏਕੀਕ੍ਰਿਤ ਕਰਨ, ਭਾਰਤ ਦੀ ਸੌਫਟ ਪਾਵਰ ਨੂੰ ਵਧਾਉਣ ਅਤੇ ਦੇਸ਼ ਨੂੰ ਸਮੁੱਚੇ ਅਤੇ ਸਬੂਤ ਅਧਾਰਿਤ ਸਿਹਤ ਦੇਖਭਾਲ ਲਈ ਇੱਕ ਭਰੋਸੇਯੋਗ ਗਲੋਬਲ ਡੈਸਟੀਨੇਸ਼ਨ ਵਜੋਂ ਸਥਾਪਿਤ ਕਰਨ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਰਸਾਉਂਦੀ ਹੈ

*********
ਐੱਸਆਰ/ਜੀਐੱਸ/ਬਲਜੀਤ ਸਿੰਘ
(Release ID: 2222192)
ਵਿਜ਼ੀਟਰ ਕਾਊਂਟਰ : 32