ਖੇਤੀਬਾੜੀ ਮੰਤਰਾਲਾ
ਆਰਥਿਕ ਸਰਵੇਖਣ ਦੇਸ਼ ਦੇ ਖੇਤੀਬਾੜੀ ਅਤੇ ਗ੍ਰਾਮੀਣ ਪੇਂਡੂ ਭਾਰਤ ਦੀ ਮਜ਼ਬੂਤੀ ਦਾ ਦਸਤਾਵੇਜ਼: ਸ਼ਿਵਰਾਜ ਸਿੰਘ ਚੌਹਾਨ
5 ਵਰ੍ਹਿਆਂ ਦੌਰਾਨ ਖੇਤੀਬਾੜੀ ਖੇਤਰ ਦੀ ਵਿਕਾਸ ਦਰ ਬੇਮਿਸਾਲ 4.4 ਫੀਸਦੀ ਰਹੀ
2024-25 ਵਿੱਚ ਬਾਗਵਾਨੀ ਉਤਪਾਦਨ 367.72 ਮਿਲੀਅਨ ਟਨ ਤੱਕ ਪਹੁੰਚ ਗਿਆ
ਪੇਂਡੂ ਭਾਰਤ ਵਿੱਚ ਬੁਨਿਆਦੀ ਢਾਂਚੇ ਦਾ ਇਤਿਹਾਸਕ ਵਿਸਥਾਰ : ਸ਼੍ਰੀ ਸ਼ਿਵ ਰਾਜ ਸਿੰਘ ਚੌਹਾਨ
Posted On:
29 JAN 2026 8:14PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਆਰਥਿਕ ਸਰਵੇਖਣ ‘ਤੇ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਸਰਵੇਖਣ ਦੇ ਅੰਕੜੇ ਸਪਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਖੇਤੀਬਾੜੀ ਅਤੇ ਪੇਂਡੂ ਵਿਕਾਸ-ਦੋਵੇਂ ਮੋਰਚਿਆਂ ‘ਤੇ ਮਿਸਾਲੀ ਵਿਕਾਸ ਕਰ ਰਿਹਾ ਹੈ।
ਖੇਤੀਬਾੜੀ ਖੇਤਰ ਵਿੱਚ ਨਿਰੰਤਰ ਅਤੇ ਸਥਿਰ ਵਿਕਾਸ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ ਦੌਰਾਨ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਔਸਤਨ ਸਲਾਨਾ ਵਿਕਾਸ ਦਰ ਸਥਿਰ ਕੀਮਤਾਂ ‘ਤੇ 4.4 ਪ੍ਰਤੀਸ਼ਤ ਰਹੀ ਹੈ, ਜੋ ਕਿ ਆਲਮੀ ਔਸਤ ਤੋਂ ਵੱਧ ਹੈ। ਵਿੱਤੀ ਵਰ੍ਹੇ 2016 ਤੋਂ 2025 ਦੌਰਾਨ ਖੇਤੀਬਾੜੀ ਖੇਤਰ ਦੀ ਦਹਾਕਿਆਂ ਦੀ ਵਾਧਾ ਦਰ 4.45 ਪ੍ਰਤੀਸ਼ਤ ਰਹੀ ਹੈ, ਜੋ ਕਿ ਪਿਛਲੇ ਦਹਾਕਿਆਂ ਦੀ ਤੁਲਨਾ ਵਿੱਚ ਸਭ ਤੋਂ ਵੱਧ ਹੈ।
ਉਨ੍ਹਾਂ ਨੇ ਦੱਸਿਆ ਕਿ ਵਿੱਤੀ ਵਰ੍ਹੇ 2025-26 ਦੀ ਦੂਸਰੀ ਤਿਮਾਹੀ ਵਿੱਚ ਵੀ ਖੇਤੀਬਾੜੀ ਖੇਤਰ ਨੇ 3.5 ਪ੍ਰਤੀਸ਼ਤ ਦੀ ਵਿਕਾਸ ਦਰ ਦਰਜ ਕੀਤੀ ਹੈ, ਜੋ ਕਿ ਇਸ ਖੇਤਰ ਦੀ ਮਜ਼ਬੂਤੀ ਅਤੇ ਸਥਿਰਤਾ ਨੂੰ ਦਰਸਾਉਂਦਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਵਿੱਤੀ ਵਰ੍ਹੇ 2024-25 ਵਿੱਚ ਦੇਸ਼ ਦਾ ਫੂਡਗ੍ਰੇਨ ਉਤਪਾਦਨ 357.73 ਮਿਲੀਅਨ ਟਨ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਇਹ ਵਾਧਾ ਮੁੱਖ ਤੌਰ ‘ਤੇ ਚੌਲ, ਕਣਕ, ਮੱਕੀ ਅਤੇ ਮੋਟੇ ਅਨਾਜ (ਸ਼੍ਰੀ ਅੰਨ) ਦੀ ਬਿਹਤਰ ਪੈਦਾਵਾਰ ਕਾਰਨ ਸੰਭਵ ਹੋਇਆ ਹੈ। ਅੱਜ ਭਾਰਤ ਨਾ ਸਿਰਫ਼ ਫੂਡਗ੍ਰੇਨ ਉਤਪਾਦਨ ਵਿੱਚ ਆਤਮਨਿਰਭਰ ਹੈ, ਸਗੋਂ ਕਈ ਫਸਲਾਂ ਵਿੱਚ ਆਲਮੀ ਪੱਧਰ ‘ਤੇ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
ਬਾਗਵਾਨੀ ਖੇਤਰ ਬਣਿਆ ਖੇਤੀਬਾੜੀ ਵਿਕਾਸ ਦਾ ਉੱਜਵਲ ਪੱਖ
ਸ਼੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਕੁੱਲ ਮੁੱਲ ਜੋੜ (GVA) ਵਿੱਚ ਲਗਭਗ 33 ਪ੍ਰਤੀਸ਼ਤ ਹਿੱਸੇਦਾਰੀ ਨਾਲ ਬਾਗਵਾਨੀ ਖੇਤਰ ਸਭ ਤੋਂ ਉੱਜਵਲ ਪੱਖ ਵਜੋਂ ਉਭਰਿਆ ਹੈ। ਬਾਗਵਾਨੀ ਉਤਪਾਦਨ ਵਿੱਤੀ ਵਰ੍ਹੇ 2013-14 ਵਿੱਚ 280.70 ਮਿਲੀਅਨ ਟਨ ਤੋਂ ਵਧ ਕੇ 2024-25 ਵਿੱਚ 367.72 ਮਿਲੀਅਨ ਟਨ ਪਹੁੰਚ ਗਿਆ ਹੈ।
ਇਸ ਦੌਰਾਨ ਫਲਾਂ ਦਾ ਉਤਪਾਦਨ 114.51 ਮਿਲੀਅਨ ਟਨ, ਸਬਜ਼ੀਆਂ ਦਾ 219.67 ਮਿਲੀਅਨ ਟਨ ਅਤੇ ਹੋਰ ਬਾਗਵਾਨੀ ਫਸਲਾਂ ਦਾ ਉਤਪਾਦਨ 33.54 ਮਿਲੀਅਨ ਟਨ ਰਿਹਾ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਪਿਆਜ ਉਤਪਾਦਕ ਦੇਸ਼ ਬਣ ਚੁੱਕਿਆ ਹੈ ਅਤੇ ਆਲਮੀ ਪਿਆਜ ਉਤਪਾਦਨ ਵਿੱਚ ਲਗਭਗ 25 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ। ਨਾਲ ਹੀ ਸਬਜ਼ੀਆਂ, ਫਲਾਂ ਅਤੇ ਆਲੂ ਦੇ ਉਤਪਾਦਨ ਵਿੱਚ ਲਗਭਗ 25 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ। ਨਾਲ ਹੀ ਸਬਜ਼ੀਆਂ, ਫਲਾਂ ਅਤੇ ਆਲੂ ਦੇ ਉਤਪਾਦਨ ਵਿੱਚ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ, ਜਿੱਥੇ ਹਰ ਸ਼੍ਰੇਣੀ ਵਿੱਚ ਆਲਮੀ ਉਤਪਾਦਨ ਵਿੱਚ 12-13 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ।

ਪੇਂਡੂ ਭਾਰਤ ਵਿੱਚ ਬੁਨਿਆਦੀ ਢਾਂਚੇ ਦਾ ਇਤਿਹਾਸਕ ਵਿਸਤਾਰ
ਪੇਂਡੂ ਵਿਕਾਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਸੜਕਾਂ, ਆਵਾਸ, ਪੀਣ ਵਾਲਾ ਪਾਣੀ ਅਤੇ ਡਿਜੀਟਲ ਸੰਪਰਕ ਸਮੇਤ ਪੇਂਡੂ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ 99.6 ਪ੍ਰਤੀਸ਼ਤ ਤੋਂ ਵੱਧ ਯੋਗ ਬਸਤੀਆਂ ਨੂੰ ਹਰ ਮੌਸਮ ਵਿੱਚ ਚੱਲਣ ਵਾਲੀਆਂ ਸੜਕਾਂ ਨਾਲ ਜੋੜਿਆ ਜਾ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਪੀਐੱਮਜੀਐੱਸਵਾਈ ਦੇ ਵਿਭਿੰਨ ਪੜਾਵਾਂ ਦੀਆਂ ਯੋਜਨਾਵਾਂ ਦੇ ਤਹਿਤ ਲੱਖਾਂ ਕਿਲੋਮੀਟਰ ਸੜਕਾਂ ਅਤੇ ਹਜ਼ਾਰਾਂ ਪੁਲਾਂ ਦਾ ਨਿਰਮਾਣ ਪੂਰਾ ਕੀਤਾ ਜਾ ਚੁੱਕਿਆ ਹੈ। PMGSY-IV ਦੇ ਤਹਿਤ 10,000 ਕਿਲੋਮੀਟਰ ਤੋਂ ਵੱਧ ਸੜਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਜੰਮੂ-ਕਸ਼ਮੀਰ, ਛੱਤੀਸਗੜ੍ਹ, ਉੱਤਰਾਖੰਡ, ਰਾਜਸਥਾਨ, ਸਿੱਕਿਮ ਅਤੇ ਹਿਮਾਚਲ ਪ੍ਰਦੇਸ਼ ਦੀਆਂ ਲਗਭਗ 3270 ਅਣ-ਜੁੜੀਆਂ ਬਸਤੀਆਂ ਤੱਕ ਜ਼ਰੂਰੀ ਸੇਵਾਵਾਂ ਦੀ ਪਹੁੰਚ ਯਕੀਨੀ ਹੋਵੇਗੀ।
ਆਵਾਸ, ਡਿਜੀਟਲ ਸਸ਼ਕਤੀਕਰਣ ਅਤੇ ਰੋਜ਼ੀ-ਰੋਟੀ ਵਿੱਚ ਤਬਦੀਲੀ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ‘ਸਾਰਿਆਂ ਲਈ ਘਰְ’ ਦੇ ਟੀਚੇ ਦੇ ਤਹਿਤ ਪਿਛਲੇ 11 ਵਰ੍ਹਿਆਂ ਵਿੱਚ ਪੇਂਡੂ ਖੇਤਰਾਂ ਵਿੱਚ 3.70 ਕਰੋੜ ਪੱਕੇ ਮਕਾਨ ਬਣਾਏ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਤਹਿਤ 4.14 ਕਰੋੜ ਘਰਾਂ ਦਾ ਟੀਚਾ ਤੈਅ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਮਨਜ਼ੂਰੀ ਮਿਲ ਚੁੱਕੀ ਹੈ।
ਡਿਜੀਟਲ ਅਤੇ ਤਕਨੀਕੀ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਵਾਮਿਤਵ ਯੋਜਨਾ ਦੇ ਤਹਿਤ 3.28 ਲੱਖ ਪਿੰਡਾਂ ਦਾ ਡ੍ਰੋਨ ਸਰਵੇਖਣ ਪੂਰਾ ਕੀਤਾ ਜਾ ਚੁੱਕਿਆ ਹੈ ਅਤੇ 2.76 ਕਰੋੜ ਸੰਪਤੀ ਕਾਰਡ ਜਾਰੀ ਕੀਤੇ ਗਏ ਹਨ। ਡਿਜੀਟਲ ਲੈਂਡ ਰਿਕਾਰਡ ਆਧੁਨਿਕੀਕਰਣ ਪ੍ਰੋਗਰਾਮ ਦੇ ਤਹਿਤ ਪੇਂਡੂ ਖੇਤਰਾਂ ਵਿੱਚ 99.8 ਪ੍ਰਤੀਸ਼ਤ ਲੈਂਡ ਰਿਕਾਰਡ ਦਾ ਡਿਜੀਟਲੀਕਰਣ ਪੂਰਾ ਹੋ ਚੁੱਕਿਆ ਹੈ।
ਆਜੀਵਿਕਾ ਮਿਸ਼ਨ ਦੇ ਤਹਿਤ 10 ਕਰੋੜ ਤੋਂ ਵੱਧ ਪੇਂਡੂ ਮਹਿਲਾਵਾਂ 90 ਲੱਕ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹਨ। ‘ਲਖਪਤੀ ਦੀਦੀਆਂ’ ਦੀ ਸੰਖਿਆ 2.5 ਕਰੋੜ ਨੂੰ ਪਾਰ ਕਰ ਚੁੱਕੀ ਹੈ, ਜੋ ਕਿ ਪੇਂਡੂ ਮਹਿਲਾਵਾਂ ਦੀ ਆਰਥਿਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਵੱਡੀ ਉਪਲਬਧੀ ਹੈ।
ਸ਼੍ਰੀ ਚੌਹਾਨ ਨੇ ਕਿਹਾ ਕਿ ਆਰਥਿਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਲਗਾਤਾਰ ਨੀਤੀ ‘ਤੇ ਫੋਕਸ, ਸੰਸਥਾਗਤ ਸੁਧਾਰਾਂ, ਅਤੇ ਟੀਚਾਬੱਧ ਨਿਵੇਸ਼ ਨੇ ਖੇਤੀਬਾੜੀ ਨੂੰ ਕਿਵੇਂ ਮਜ਼ਬੂਤ ਕੀਤਾ ਹੈ ਅਤੇ ਪੇਂਡੂ ਭਾਰਤ ਨੂੰ ਬਦਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਨਤੀਜੇ ਸਮਾਵੇਸ਼ੀ ਵਿਕਾਸ, ਕਿਸਾਨਾਂ ਦੀ ਭਲਾਈ ਅਤੇ ਟਿਕਾਊ ਪੇਂਡੂ ਵਿਕਾਸ ਦੇ ਪ੍ਰਤੀ ਸਰਕਾਰ ਦੀ ਵਚਨਬੱਥਤਾ ਨੂੰ ਦਰਸਾਉਂਦੇ ਹਨ, ਜਿਸ ਤੋਂ ਇਹ ਨਿਸ਼ਚਿਤ ਹੁੰਦਾ ਹੈ ਕਿ ਭਾਰਤ ਦੇ ਵਿਕਸਿਤ ਦੇਸ਼ ਬਣਨ ਦੀ ਯਾਤਰਾ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ ਹੋਵੇਗੀ।
*****
ਆਰਸੀ/ਪੀਯੂ/ਐੱਮਕੇ/ਏਕੇ
(Release ID: 2220930)
ਵਿਜ਼ੀਟਰ ਕਾਊਂਟਰ : 27