ਖੇਤੀਬਾੜੀ ਮੰਤਰਾਲਾ
azadi ka amrit mahotsav

ਖੇਤੀਬਾੜੀ ਮੰਤਰਾਲੇ ਨੇ ਤਮਿਲ ਨਾਡੂ ਵਿੱਚ ਐੱਫਪੀਓ ਨੂੰ ਮਜ਼ਬੂਤ ਕਰਨ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


ਕਮੇਟੀ ਦਾ ਗਠਨ ਐੱਫਪੀਓਜ਼ ਦੇ ਸ਼ਾਸਨ, ਮਾਰਕਿਟ ਲਿੰਕੇਜ਼ ਅਤੇ ਵੈਲਿਊ ਐਡੀਸ਼ਨ ਲਈ ਕੀਤਾ ਗਿਆ

ਰਿਪੋਰਟ ਦੋ ਮਹੀਨਿਆਂ ਦੇ ਅੰਦਰ ਪੇਸ਼ ਕੀਤੀ ਜਾਵੇਗੀ; ਆਈਸੀਏਆਈ-ਐੱਨਆਰਸੀਬੀ ਸੰਸਥਾਗਤ ਸਹਿਯੋਗ ਪ੍ਰਦਾਨ ਕਰੇਗਾ

प्रविष्टि तिथि: 28 JAN 2026 3:19PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਤਮਿਲ ਨਾਡੂ ਵਿੱਚ ਕਿਸਾਨ ਉਤਪਾਦਕ ਸੰਗਠਨਾਂ (FPOs) ਨੂੰ ਮਜ਼ਬੂਤ ਕਰਨ, ਉਨ੍ਹਾਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਦੇ ਵਿਸਤਾਰ ਅਤੇ ਪਹੁੰਚ ਨੂੰ ਬਿਹਤਰ ਬਣਾਉਣ ਦੇ ਉਪਾਵਾਂ ਦੀ ਸਿਫਾਰਸ਼ ਕਰਨ ਲਈ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਪਹਿਲ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਦਖਲਅੰਦਾਜ਼ੀ ਮਗਰੋਂ ਸ਼ੁਰੂ ਕੀਤਾ ਗਿਆ ਹੈ, ਜਿਨ੍ਹਾਂ ਨੇ ਤਮਿਲ ਨਾਡੂ ਦੇ ਇਰੋਡ ਨੂੰ ਆਪਣੀ ਹਾਲੀਆ ਯਾਤਰਾ ਦੌਰਾਨ FPOs ਦੇ ਸਾਹਮਣੇ ਪੇਸ਼ ਆ ਰਹੀਆਂ ਰੁਕਾਵਟਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਵਿਆਪਕ ਅਤੇ ਜ਼ਮੀਨੀ ਪੱਧਰ ‘ਤੇ ਕੀਤੇ ਗਏ ਮੁਲਾਂਕਣ ਰਾਹੀਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਸਮਾਂਬੱਧ ਕਾਰਵਾਈ ਦੇ  ਨਿਰਦੇਸ਼ ਦਿੱਤੇ।

ਇਹ ਫੈਸਲਾ ਸ਼੍ਰੀ ਸ਼ਿਰਵਾਜ ਸਿੰਘ ਚੌਹਾਨ ਦੀ ਹਾਲੀਆ ਇਰੋਡ (Erode) ਯਾਤਰਾ ਤੋਂ ਬਾਅਦ ਲਿਆ ਗਿਆ ਹੈ, ਜਿਸ ਦੌਰਾਨ ਕਿਸਾਨਾਂ ਅਤੇ ਹਿਤਧਾਰਕਾਂ ਦੇ ਨਾਲ ਐੱਫਪੀਓ ਦੁਆਰਾ ਸਾਹਮਣਾ ਕੀਤੀਆਂ ਜਾ ਰਹੀਆਂ ਸੰਚਾਲਨ, ਤਕਨੀਕੀ ਅਤੇ ਬਜ਼ਾਰ ਸਬੰਧੀ ਚੁਣੌਤੀਆਂ ਬਾਰੇ ਚਰਚਾ ਕੀਤੀ ਗਈ। ਇਨ੍ਹਾਂ ਸੁਝਾਵਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ, ਮੰਤਰਾਲੇ ਨੇ ਰਾਜ ਵਿੱਚ ਐੱਫਪੀਓ ਦੇ ਪ੍ਰਦਰਸ਼ਨ ਦਾ ਅਧਿਐਨ ਕਰਨ ਅਤੇ ਸੁਧਾਰਾਤਮਕ ਉਪਾਅ ਸੁਝਾਉਣ ਲਈ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ।

ਇਸ ਕਮੇਟੀ ਵਿੱਚ ਨਾਬਾਰਡ, ਨਾਫੇਡ, ਐੱਸਐੱਫਏਸੀ- ਤਮਿਲ ਨਾਡੂ, ਆਈਸੀਏਆਰ- ਰਾਸ਼ਟਰੀ ਕੇਲਾ ਖੋਜ ਕੇਂਦਰ (NRCB), ਐੱਫਪੀਓ ਦੇ ਪ੍ਰਤੀਨਿਧੀ, ਗੈਰ ਸਰਕਾਰੀ ਸੰਗਠਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ, ਜੋ ਇੱਕ ਵਿਆਪਕ ਅਤੇ ਜ਼ਮੀਨੀ ਪੱਧਰ ‘ਤੇ ਮੁਲਾਂਕਣ ਯਕੀਨੀ ਬਣਾਉਣਗੇ। ਇਹ ਕਮੇਟੀ ਐੱਫਪੀਓ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਮੁੱਦਿਆਂ ਦੀ ਜਾਂਚ ਕਰੇਗੀ, ਜਿਨ੍ਹਾਂ ਵਿੱਚ ਸੰਸਥਾਗਤ ਸ਼ਾਸਨ ਅਤੇ ਪ੍ਰਬੰਧਨ ਅਭਿਆਸਾਂ, ਕਾਰੋਬਾਰੀ ਸੰਚਾਲਨ ਅਤੇ ਸਥਿਰਤਾ, ਤਕਨੀਕੀ ਸਹਾਇਤਾ ਅਤੇ ਵਿਸਤਾਰ ਸੰਪਰਕ, ਏਕੀਕਰਣ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ਚੁਣੌਤੀਆਂ, ਨਾਲ ਹੀ ਸਮਰੱਥਾ ਨਿਰਮਾਣ ਅਤੇ ਮਾਰਗਦਰਸ਼ਨ ਸਬੰਧੀ ਜ਼ਰੂਰਤਾਂ ਸ਼ਾਮਲ ਹਨ। 

.

ਇਸ ਤੋਂ ਇਲਾਵਾ, ਕਮੇਟੀ ਬਿਹਤਰ ਕਾਰੋਬਾਰ ਅਤੇ ਸੰਚਾਲਨ ਮਾਡਲਾਂ, ਉੱਨਤ ਤਕਨੀਕੀ ਸਹਾਇਤਾ ਅਤੇ ਸਲਾਹਕਾਰ ਸਮਰਥਨ, ਸੰਸਥਾਗਤ ਏਕੀਕਰਣ ਅਤੇ ਤਾਲਮੇਲ ਤੇ ਮਜ਼ਬੂਤ ਬਜ਼ਾਰ ਸੰਪਰਕ ਅਤੇ ਪ੍ਰਚਾਰ ਗਤੀਵਿਧੀਆਂ ਰਾਹੀਂ ਐੱਫਪੀਓ ਸੰਚਾਲਨ ਨੂੰ ਮਜ਼ਬੂਤ ਬਣਾਉਣ ਦੇ ਉਪਾਵਾਂ ਦੀ ਸਿਫਾਰਸ਼ ਕਰੇਗੀ। ਇਸ ਵਿੱਚ ਤਮਿਲ ਨਾਡੂ ਦੀਆਂ ਮਹੱਤਵਪੂਰਨ ਫਸਲਾਂ ਅਤੇ ਪ੍ਰਣਾਲੀਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜਿਨ੍ਹਾਂ ਵਿੱਚ ਕੇਲਾ, ਹਲਦੀ, ਨਾਰੀਅਲ, ਟੈਪੀਓਕਾ ਅਤੇ ਕੁਦਰਤੀ ਅਤੇ ਜੈਵਿਕ ਖੇਤੀਬਾੜੀ ਪ੍ਰਣਾਲੀਆਂ ਸ਼ਾਮਲ ਹਨ। 

ਕਮੇਟੀ ਫੀਲਡ ਦੌਰੇ ਕਰੇਗੀ ਅਤੇ FPOs, ਮੈਂਬਰ ਕਿਸਾਨਾਂ, ਮਾਰਕਿਟ ਚੈਨਲਾਂ, ਪ੍ਰੋਸੈੱਸਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਦੀਆਂ ਸਿਫ਼ਾਰਸ਼ਾਂ ਜ਼ਮੀਨੀ ਪੱਧਰ ‘ਤੇ ਹਕੀਕਤਾਂ 'ਤੇ ਅਧਾਰਿਤ ਹਨ। ਇਹ ਕੇਂਦਰ ਅਤੇ ਰਾਜ ਸਰਕਾਰ ਦੇ ਵਿਭਾਗਾਂ, ICAR ਸੰਸਥਾਵਾਂ, ਕਮੋਡਿਟੀ ਬੋਰਡਾਂ, ਨਿਜੀ ਖੇਤਰ ਦੀਆਂ ਏਜੰਸੀਆਂ ਅਤੇ ਹੋਰ ਸਬੰਧਿਤ ਸੰਗਠਨਾਂ ਤੋਂ ਵੀ ਜਾਣਕਾਰੀ ਇਕੱਠੀ ਅਤੇ ਸੰਕਲਿਤ ਕਰੇਗੀ।

ਕਮੇਟੀ ਦੋ ਮਹੀਨਿਆਂ ਦੇ ਅੰਦਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਆਪਣੀ ਅੰਤਿਮ ਰਿਪੋਰਟ ਪੇਸ਼ ਕਰੇਗੀ। ਆਈਸੀਏਆਰ-ਰਾਸ਼ਟਰੀ ਕੇਲਾ ਖੋਜ ਕੇਂਦਰ (NRCB), ਤਿਰੂਚਿਰਾਪੱਲੀ, ਕੇਵੀਕੇ ਦੇ ਨਾਲ ਮਿਲ ਕੇ ਆਈਸੀਏਆਰ-ਏਟੀਏਆਰਆਈ, ਹੈਦਰਾਬਾਦ ਰਾਹੀਂ ਮੇਜ਼ਬਾਨ ਸੰਸਥਾ ਵਜੋਂ ਕਾਰਜ ਕਰੇਗਾ ਅਤੇ ਬੈਠਕਾਂ, ਖੇਤਰ ਦੇ ਦੌਰੇ ਅਤੇ ਰਿਪੋਰਟ ਇਕੱਠੀ ਕਰਨ ਲਈ ਜ਼ਰੂਰੀ ਲੌਜਿਸਟਿਕਲ ਅਤੇ ਸਕੱਤਰੇਤ ਸਹਾਇਤਾ, ਪ੍ਰਦਾਨ ਕਰੇਗਾ।

ਇਹ ਪਹਿਲ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿੱਚ ਭਾਰਤ ਸਰਕਾਰ ਦੇ ਕਿਸਾਨ-ਕੇਂਦ੍ਰਿਤ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ਅਤੇ ਇਸ ਦਾ ਉਦੇਸ਼ ਮਜ਼ਬੂਤ, ਆਤਮ-ਨਿਰਭਰ ਅਤੇ ਸਥਾਈ ਕਿਸਾਨ ਉਤਪਾਦਕ ਸੰਗਠਨ ਬਣਾਉਣ ‘ਤੇ ਹੈ, ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਤਮਿਲ ਨਾਡੂ ਦੇ ਖੇਤੀਬਾੜੀ ਖੇਤਰ ਵਿੱਚ ਵੈਲਿਊ ਐਡੀਸ਼ਨ ਅਤੇ ਬਜ਼ਾਰ ਏਕੀਕਰਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

 

*****

ਆਰਸੀ/ਪੀਯੂ/ਏਕੇ


(रिलीज़ आईडी: 2219825) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Kannada