ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪਿਛਲੇ ਦਸੰਬਰ ਮਹੀਨੇ ਤੋਂ ਪੱਛਮੀ ਬੰਗਾਲ ਵਿੱਚ ਨਿਪਾਹ ਵਾਇਰਸ ਬਿਮਾਰੀ ਦੇ ਸਿਰਫ ਦੋ ਮਾਮਲੇ ਸਾਹਮਣੇ ਆਏ ਹਨ: ਐੱਨਸੀਡੀਸੀ


ਨਿਪਾਹ ਇਨਫੈਕਸ਼ਨ ਦੇ 196 ਸੰਪਰਕਾਂ ਦਾ ਪਤਾ ਲੱਗਿਆ ਅਤੇ ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਪਾਏ ਗਏ; ਸਾਰਿਆਂ ਦੇ ਟੈਸਟ ਨੈਗੇਟਿਵ ਆਏ

प्रविष्टि तिथि: 27 JAN 2026 5:41PM by PIB Chandigarh

ਇਹ ਦੇਖਿਆ ਗਿਆ ਹੈ ਕਿ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਨਿਪਾਹ ਵਾਇਰਸ ਰੋਗ (ਐੱਨਆਈਵੀਡੀ) ਦੇ ਮਾਮਲਿਆਂ ਬਾਰੇ ਕਾਲਪਨਿਕ ਅਤੇ ਗ਼ਲਤ ਅੰਕੜੇ ਜਾਰੀ ਕੀਤੇ ਜਾ ਰਹੇ ਹਨ।

ਇਸ ਸੰਦਰਭ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਨੈਸ਼ਨਲ ਸੈਂਟਰ ਫੌਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਪਿਛਲੇ ਵਰ੍ਹੇ ਦਸੰਬਰ ਤੋਂ ਪੱਛਮੀ ਬੰਗਾਲ ਵਿੱਚ ਨਿਪਾਹ ਵਾਇਰਸ ਡਿਜ਼ੀਜ਼ ਦੇ ਦੋ ਪੁਸ਼ਟੀ ਹੋਏ ਮਾਮਲੇ ਮਿਲੇ ਹਨ।

ਇਨ੍ਹਾਂ ਦੋਵਾਂ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਭਾਰਤ ਸਰਕਾਰ ਨੇ ਪੱਛਮੀ ਬੰਗਾਲ ਸਰਕਾਰ ਨਾਲ ਨਜ਼ਦੀਕੀ ਤਾਲਮੇਲ ਕਰਦਿਆਂ ਸਥਾਪਿਤ ਪ੍ਰੋਟੋਕੋਲ ਦੇ ਅਨੁਸਾਰ ਤੁਰੰਤ ਅਤੇ ਵਿਆਪਕ ਜਨਤਕ ਸਿਹਤ ਉਪਾਅ ਸ਼ੁਰੂ ਕੀਤੇ। 

ਪੁਸ਼ਟੀ ਹੋਏ ਮਾਮਲਿਆਂ ਨਾਲ ਜੁੜੇ ਕੁੱਲ 196 ਸੰਪਰਕਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਦਾ ਪਤਾ ਲਗਾਇਆ ਗਿਆ ਹੈ, ਨਿਰੀਖਣ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਗਈ ਹੈ। ਸਾਰੇ ਸੰਪਰਕਾਂ ਵਿੱਚ ਕੋਈ ਲੱਛਣ ਨਹੀਂ ਹਨ ਅਤੇ ਉਨ੍ਹਾਂ ਦਾ ਨਿਪਾਹ ਵਾਇਰਸ ਬਿਮਾਰੀ ਲਈ ਟੈਸਟ ਨੈਗੇਟਿਵ ਆਇਆ ਹੈ।

ਕੇਂਦਰੀ ਅਤੇ ਰਾਜ ਸਿਹਤ ਏਜੰਸੀਆਂ ਦੇ ਤਾਲਮੇਲ ਵਾਲੇ ਯਤਨਾਂ, ਜਿਸ ਵਿੱਚ ਵਧੇਰੇ ਨਿਗਰਾਨੀ, ਲੈਬਾਰੇਟਰੀਆਂ ਦੀ ਟੈਸਟਿੰਗ ਅਤੇ ਫੀਲਡ ਜਾਂਚ ਸ਼ਾਮਲ ਹਨ, ਜਿਸ ਨਾਲ ਮਾਮਲਿਆਂ ਦੀ ਸਮੇਂ ਸਿਰ ਰੋਕਥਾਮ ਯਕੀਨੀ ਹੋਈ। ਹੁਣ ਤੱਕ ਨਿਪਾਹ ਵਾਇਰਸ ਬਿਮਾਰੀ ਦੇ ਕੋਈ ਹੋਰ ਮਾਮਲੇ ਸਾਹਮਣੇ ਨਹੀਂ ਆਏ ਹਨ।

ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਾਰੇ ਜ਼ਰੂਰੀ ਜਨਤਕ ਸਿਹਤ ਉਪਾਅ ਕੀਤੇ ਜਾ ਰਹੇ ਹਨ। 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਜਨਤਾ ਅਤੇ ਮੀਡੀਆ ਨੂੰ ਸਲਾਹ ਦਿੱਤੀ ਹੈ ਕਿ ਉਹ ਸਰਕਾਰੀ ਸਰੋਤਾਂ ਦੁਆਰਾ ਜਾਰੀ ਕੀਤੀ ਗਈ ਸਿਰਫ ਪ੍ਰਮਾਣਿਤ ਜਾਣਕਾਰੀ 'ਤੇ ਭਰੋਸਾ ਕਰਨ ਅਤੇ ਬੇਲੋੜੀ ਜਾਂ ਅਟਕਲਬਾਜੀ/ਗੈਰ-ਅਧਿਕਾਰਿਤ ਰਿਪੋਰਟਾਂ ਫੈਲਾਉਣ ਤੋਂ ਗੁਰੇਜ਼ ਕਰਨ।

************

ਐੱਸਆਰ


(रिलीज़ आईडी: 2219576) आगंतुक पटल : 11
इस विज्ञप्ति को इन भाषाओं में पढ़ें: English , Urdu , हिन्दी , Tamil