ਭਾਰਤ ਚੋਣ ਕਮਿਸ਼ਨ
IICDEM ਦੀ ਸਮਾਪਤੀ ਦਿੱਲੀ ਐਲਾਨ ਪੱਤਰ-2026 ਦੇ ਨਾਲ ਹੋਇਆ
Posted On:
23 JAN 2026 4:59PM by PIB Chandigarh
1. ਭਾਰਤੀ ਇਲੈਕਸ਼ਨ ਕਮਿਸ਼ਨ (ਈਸੀਆਈ) ਦੁਆਰਾ ਆਯੋਜਿਤ ਤਿੰਨ-ਦਿਨਾਂ ਅੰਤਰਰਾਸ਼ਟਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ (IICDEM)-2026, ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 'ਦਿੱਲੀ ਐਲਾਨ ਪੱਤਰ 2026' ਨੂੰ ਅਪਣਾਉਣ ਨਾਲ ਸਮਾਪਤ ਹੋਇਆ।
-
ਚੀਫ ਇਲੈਕਸ਼ਨ ਕਮਿਸ਼ਨਰ (ਸੀਈਸੀ) ਸ਼੍ਰੀ ਗਿਆਨੇਸ਼ ਕੁਮਾਰ ਦੇ ਨਾਲ ਇਲੈਕਸ਼ਨ ਕਮਿਸ਼ਨਰ (ਈਸੀ) ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ, 42 ਚੋਣ ਪ੍ਰਬੰਧਨ ਸੰਸਥਾਵਾਂ (ਈਐੱਮਬੀ) ਦੇਮੁਖੀ, 70 ਤੋਂ ਵੱਧ ਰਾਸ਼ਟਰੀ ਸੰਸਥਾਵਾਂ ਦੇ ਮਾਹਿਰ, ਇਲੈਕਸ਼ਨ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 36 ਮੁੱਖ ਚੋਣ ਅਧਿਕਾਰੀ (ਸੀਈਓ) ਵੀ IICDEM -2026 ਦੇ ਸਮਾਪਤੀ ਸੈਸ਼ਨ ਵਿੱਚ ਮੌਜੂਦ ਸਨ।
3. ਸਮਾਪਤੀ ਸੈਸ਼ਨ ਦੌਰਾਨ, ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ "ਦਿੱਲੀ ਐਲਾਨ ਪੱਤਰ 2026" ਦਾ ਪਾਠ ਪੇਸ਼ ਕੀਤਾ, ਜਿਸ ਨੂੰ ਸਾਰੇ ਚੋਣ ਕਮਿਸ਼ਨਾਂ ਨੇ ਸਰਬਸੰਮਤੀ ਨਾਲ ਅਪਣਾਇਆ। ਚੋਣ ਕਮਿਸ਼ਨਾਂ ਨੇ ਐਲਾਨਨਾਮੇ ਦੇ ਪੰਜ ਮੁੱਖ ਥੰਮ੍ਹਾਂ 'ਤੇ ਸਮੂਹਿਕ ਤੌਰ 'ਤੇ ਕੰਮ ਕਰਨ ਲਈ ਵਚਨਬੱਧਤਾ ਪ੍ਰਗਟਾਈ: ਵੋਟਰ ਸੂਚੀਆਂ ਦੀ ਸ਼ੁੱਧਤਾ, ਚੋਣ ਪ੍ਰਕਿਰਿਆਵਾਂ ਦਾ ਸੰਚਾਲਨ, ਖੋਜ ਅਤੇ ਪ੍ਰਕਾਸ਼ਨ, ਤਕਨਾਲੋਜੀ ਦੀ ਵਰਤੋਂ, ਅਤੇ ਸਿਖਲਾਈ ਅਤੇ ਸਮਰੱਥਾ ਨਿਰਮਾਣ। ਸਾਰੇ ਭਾਗੀਦਾਰਾਂ ਨੇ ਸਮੇਂ-ਸਮੇਂ 'ਤੇ ਆਪਣੀ ਪ੍ਰਗਤੀ ਦੀ ਸਮੀਖਿਆ ਕਰਨ ਦਾ ਵੀ ਸੰਕਲਪ ਲਿਆ ਅਤੇ 3, 4 ਅਤੇ 5 ਦਸੰਬਰ, 2026 ਨੂੰ ਨਵੀਂ ਦਿੱਲੀ ਵਿੱਚ ਇੰਡੀਅਨ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (IIIDEM) ਵਿਖੇ ਇੱਕ ਮੀਟਿੰਗ ਬੁਲਾਉਣ ਦਾ ਪ੍ਰਸਤਾਵ ਰੱਖਿਆ। (ਪੂਰਾ ਟੈਕਸਟ ਨੱਥੀ ਹੈ)।
4. ਚੋਣ ਪ੍ਰਬੰਧਨ ਸੰਸਥਾਵਾਂ ਨੇ ਦੁਨੀਆ ਦੇ ਲੋਕਤੰਤਰਾਂ 'ਤੇ ਇੱਕ ਸਹਿ-ਸੰਕਲਿਤ ਗਲੋਬਲ ਐਨਸਾਈਕਲੋਪੀਡੀਆ ਦੇ ਅੰਦਰ, ਅੰਤਰਰਾਸ਼ਟਰੀ IDEA ਦੀ ਅਗਵਾਈ ਵਿੱਚ ਸੱਤ ਵਿਸ਼ਿਆਂ 'ਤੇ ਅਤੇ IIIDEM ਦੀ ਅਗਵਾਈ ਵਿੱਚ 36 ਵਿਸ਼ਿਆਂ 'ਤੇ ਵਿਆਪਕ ਰਿਪੋਰਟਾਂ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਉਹ ECINET ਦੇ ਸਮਾਨ ਡਿਜੀਟਲ ਪਲੈਟਫਾਰਮਾਂ ਨੂੰ ਸਹਿ-ਵਿਕਸਿਤ ਕਰਨ ਅਤੇ ਚੋਣ ਪ੍ਰਕਿਰਿਆਵਾਂ ਦੇ ਸੰਚਾਲਨ ਅਤੇ ਵੋਟਰ ਸੂਚੀਆਂ ਦੀ ਤਿਆਰੀ ਵਿੱਚ ਪੇਸ਼ੇਵਾਰਤਾ ਨੂੰ ਮਜ਼ਬੂਤ ਕਰਨ ਲਈ IIIDEM ਦੁਆਰਾ ਪਾਰਦਰਸ਼ੀ ਅਭਿਆਸਾਂ 'ਤੇ ਸਿਖਲਾਈ ਅਤੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ।
5.ਆਪਣੇ ਮੁੱਖ ਭਾਸ਼ਣ ਵਿੱਚ, ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਇਸ ਕਾਨਫਰੰਸ ਨੇ ਆਦਰਸ਼ ਅੰਤਰਰਾਸ਼ਟਰੀ ਚੋਣ ਮਾਪਦੰਡਾਂ 'ਤੇ ਬਹਿਸ ਨੂੰ ਨਵਾਂ ਹੁਲਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨਫਰੰਸ ਦੌਰਾਨ ਹੋਈਆਂ 40 ਤੋਂ ਵੱਧ ਦੁਵੱਲੀਆਂ ਮੀਟਿੰਗਾਂ ਨੇ ਆਪਸੀ ਸਹਿਯੋਗ ਦਾ ਵਿਸਤਾਰ ਕੀਤਾ ਹੈ ਅਤੇ ਸਮੂਹਿਕ ਤਰਜੀਹਾਂ ਅਤੇ ਦ੍ਰਿਸ਼ਟੀਕੋਣਾਂ ਦੀ ਬਿਹਤਰ ਸਮਝ ਵਿਕਸਿਤ ਕੀਤੀ ਹੈ।
6. ਇਲੈਕਸ਼ਨ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨੇ ਸਮਾਪਤੀ ਸੈਸ਼ਨ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੁੱਲ੍ਹਾਪਣ, ਆਪਸੀ ਸਤਿਕਾਰ ਅਤੇ ਇੱਕ ਦੂਜੇ ਤੋਂ ਸਿੱਖਣ ਦੀ ਇੱਛਾ ਵਿਸ਼ਵਵਿਆਪੀ ਚੋਣ ਭਾਈਚਾਰੇ ਦੀ ਪਰਿਪੱਕਤਾ ਅਤੇ ਪੇਸ਼ੇਵਰਤਾ ਨੂੰ ਦਰਸਾਉਂਦੀ ਹੈ।
7. ਆਪਣੇ ਸੰਬੋਧਨ ਵਿੱਚ, ਇਲੈਕਸ਼ਨ ਕਮਿਸ਼ਨਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ECINET ਦੀ ਸ਼ੁਰੂਆਤ ਭਾਰਤ ਦੀ ਤਕਨੀਕੀ ਤਰੱਕੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਇਲੈਕਸ਼ਨ ਕਮਿਸ਼ਨ ਦੁਆਰਾ ਤਕਨਾਲੋਜੀ ਨੂੰ ਦਿੱਤੇ ਜਾਣ ਵਾਲੇ ਮਹੱਤਵ ਨੂੰ ਉਜਾਗਰ ਕਰਦੀ ਹੈ, ਜਿਸ ਨਾਲ ਇਸ ਨੂੰ ਯੋਜਨਾਬੱਧ ਅਤੇ ਸਮਝਦਾਰੀ ਨਾਲ ਅਪਣਾਉਣ ਨੂੰ ਉਤਸ਼ਾਹਿਤ ਕਰਦੀ ਹੈ। ਇਸ ਨੇ ਇਹ ਯਕੀਨੀ ਬਣਾਇਆ ਹੈ ਕਿ ਤਕਨਾਲੋਜੀ ਵਿਸ਼ਵਾਸ ਨੂੰ ਬਦਲਣ ਦੀ ਬਜਾਏ ਇਸ ਨੂੰ ਵਧਾਉਂਦੀ ਹੈ।
8. ਇਹ ਆਪਣੀ ਕਿਸਮ ਦਾ ਪਹਿਲਾ ਅਤੇ ਸਭ ਤੋਂ ਵੱਡਾ ਤਿੰਨ-ਦਿਨਾਂ ਸੰਮੇਲਨ ਸੀ, ਜੋ ਕਿ ਇੱਕ ਸ਼ਾਨਦਾਰ ਸਵਾਗਤ ਸਮਾਰੋਹ ਅਤੇ ਉਦਘਾਟਨੀ ਸੈਸ਼ਨ ਨਾਲ ਸ਼ੁਰੂ ਹੋਇਆ, ਜਿਸ ਵਿੱਚ ਲਗਭਗ 1,000 ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਜਿਸ ਵਿੱਚ 42 ਵਿਦੇਸ਼ੀ ਦੂਤਾਵਾਸਾਂ ਦੇ ਅੰਤਰਰਾਸ਼ਟਰੀ ਡੈਲੀਗੇਟ ਅਤੇ 27 ਦੇਸ਼ਾਂ ਦੇ ਮਿਸ਼ਨਾਂ ਦੇ ਮੁਖੀ ਸ਼ਾਮਲ ਸਨ।
9.ਚੋਣ ਪ੍ਰਬੰਧਨ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਪੂਰਨ ਮੀਟਿੰਗ ਨੇ ਵਫਦਾਂ ਦੇ ਮੁਖੀਆਂ ਅਤੇ ਰਾਜਦੂਤਾਂ/ਹਾਈ ਕਮਿਸ਼ਨਰਾਂ ਨੂੰ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਉੱਚ-ਪੱਧਰੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਲਈ ਇੱਕ ਪਲੈਟਫਾਰਮ ਸਾਂਝਾ ਕੀਤਾ।
10. IICDEM ਦੇ ਦੂਜੇ ਦਿਨ, ਚੋਣ ਸਬੰਧੀ ਸਾਰੀ ਜਾਣਕਾਰੀ ਅਤੇ ਸੇਵਾਵਾਂ ਨੂੰ ਇੱਕ ਹੀ ਪਲੈਟਫਾਰਮ ‘ਤੇ ਉਪਲਬਧ ਕਰਾਉਣ ਵਾਲੇ ਇੱਕ ਏਕੀਕ੍ਰਿਤ ਡਿਜੀਟਲ ਪਲੈਟਫਾਰਮ 'ECINET' ਨੂੰ ਲਾਂਚ ਕੀਤਾ ਗਿਆ।
11. IICDEM ਦੌਰਾਨ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਅਗਵਾਈ ਵਿੱਚ 36 ਥੀਮੈਟਿਕ ਸਮੂਹਾਂ ਨੇ, ਪ੍ਰਮੁੱਖ ਅਕਾਦਮਿਕ ਸੰਸਥਾਵਾਂ ਦੇ ਨਾਲ ਹਿੱਸਾ ਲਿਆ। ਇਨ੍ਹਾਂ ਸਾਰਿਆਂ ਨੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਰਾਂ ਦੇ ਸਹਿਯੋਗ ਨਾਲ, ਵਿਸ਼ਵਵਿਆਪੀ ਚੋਣ ਮੁੱਦਿਆਂ, ਮਾਡਲ ਅੰਤਰਰਾਸ਼ਟਰੀ ਚੋਣ ਮਿਆਰਾਂ ਅਤੇ ਚੋਣ ਪ੍ਰਕਿਰਿਆਵਾਂ ਵਿੱਚ ਸਭ ਤੋਂ ਵਧੀਆ ਅਭਿਆਸਾਂ ਅਤੇ ਨਵੀਨਤਾਵਾਂ 'ਤੇ ਡੂੰਘਾਈ ਨਾਲ ਵਿਚਾਰ- ਚਰਚਾ ਕਰਨ ਵਿੱਚ ਆਪਣਾ ਯੋਗਦਾਨ ਪਾਇਆ।
******
ਪੀਕੇ/ਜੀਡੀਐੱਚ/ਆਰਪੀ/ਏਕੇ

(Release ID: 2218977)
ਵਿਜ਼ੀਟਰ ਕਾਊਂਟਰ : 14