ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦਾਵੋਸ ਵਿੱਚ ਦੂਸਰੇ ਦਿਨ ਵੀ ਭਾਰਤ ਦੀ ਵਿਕਾਸ ਗਾਥਾ ‘ਤੇ ਵਿਚਾਰ ਚਰਚਾ ਜਾਰੀ
ਗੰਭੀਰ ਢਾਂਚਾਗਤ ਸੁਧਾਰਾਂ ਤੋਂ ਪ੍ਰੇਰਿਤ, ਭਾਰਤ ਦੀ ਸੁਧਾਰ ਗਤੀ ਮਜ਼ਬੂਤੀ ਨਾਲ ਸਹੀ ਰਾਹ ‘ਤੇ ਹੈ: ਅਸ਼ਵਿਨੀ ਵੈਸ਼ਣਵ
ਉੱਚ ਵਿਕਾਸ ਦਰ ਅਤੇ ਆਰਥਿਕ ਲਚਕੀਲੇਪਣ ਕਾਰਨ ਭਾਰਤ ਵਿਸ਼ਵ ਪੱਧਰੀ ਭਰੋਸੇਮੰਦ ਦੇਸ਼ ਵਜੋਂ ਸਥਾਪਿਤ
प्रविष्टि तिथि:
22 JAN 2026 9:09PM by PIB Chandigarh
ਰੇਲਵੇ, ਸੰਚਾਰ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਕਿਹਾ ਕਿ ਭਾਰਤ ਦੀ ਸੁਧਾਰ ਗਤੀ ਮਜ਼ਬੂਤੀ ਨਾਲ ਸਹੀ ਰਾਹ ‘ਤੇ ਹੈ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨਿਜੀ ਤੌਰ ‘ਤੇ ਨਿਰਦੇਸ਼ਿਤ ਗੰਭੀਰ ਢਾਂਚਾਗਤ ਸੁਧਾਰਾਂ ਤੋਂ ਪ੍ਰੇਰਿਤ ਹੈ, ਜਿਸ ਨੇ ਭਾਰਤੀ ਅਰਥਵਿਵਸਥਾ ਨੂੰ ਉੱਚ ਵਿਕਾਸ ਦਰ ਵਾਲੀ, ਲਚਕੀਤੀ ਅਤੇ ਵਿਸ਼ਵ ਪੱਧਰੀ ਭਰੋਸੇਯੋਗ ਮੰਜਿਲ ਵਿੱਚ ਬਦਲ ਦਿੱਤਾ ਹੈ।
ਦਾਵੋਸ ਵਿਖੇ ਵਿਸ਼ਵ ਆਰਥਿਕ ਮੰਚ ਦੀ ਸਲਾਨਾ ਮੀਟਿੰਗ ਦੇ ਮੌਕੇ 'ਤੇ ਬੋਲਦਿਆਂ, ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਕੀਤੇ ਗਏ ਮਹੱਤਵਪੂਰਨ ਸੁਧਾਰ ਸਾਰੇ ਖੇਤਰਾਂ ਵਿੱਚ ਨਿਵੇਸ਼ਕਾਂ ਦਾ ਮਜ਼ਬੂਤ ਵਿਸ਼ਵਾਸ ਪੈਦਾ ਕਰ ਰਹੇ ਹਨ। ਇਨ੍ਹਾਂ ਸੁਧਾਰਾਂ ਵਿੱਚ ਕਿਰਤ ਕੋਡ ਸੁਧਾਰ, ਵਸਤੂਆਂ ਅਤੇ ਸੇਵਾਵਾਂ ਟੈਕਸ ਦਾ ਸਰਲੀਕਰਣ, ਊਰਜਾ ਖੇਤਰ ਵਿੱਚ ਸੁਧਾਰ ਅਤੇ ਪਰਮਾਣੂ ਊਰਜਾ ਲਈ ਨਿਜੀ ਖੇਤਰ ਨੂੰ ਖੋਲ੍ਹਣਾ ਸ਼ਾਮਲ ਹੈ।
ਸ਼੍ਰੀ ਵੈਸ਼ਣਵ ਨੇ ਕਿਹਾ ਕਿ ਸੁਧਾਰ ਦੀ ਪ੍ਰਕਿਰਿਆ ਅਰਥਵਿਵਸਥਾ ਦੇ ਸਾਰੇ ਖੇਤਰਾਂ ਵਿੱਚ ਨਿਰੰਤਰ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕ ਭਾਰਤ ਵਿੱਚ ਨੀਤੀਗਤ ਵਾਤਾਵਰਣ ਤੋਂ ਬਹੁਤ ਉਤਸ਼ਾਹਿਤ ਹਨ ਅਤੇ ਆਪਣੇ ਨਿਵੇਸ਼ ਨੂੰ ਲਗਾਤਾਰ ਵਧਾ ਰਹੇ ਹਨ। ਉਨ੍ਹਾਂ ਨੇ ਕਈ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਵਿੱਚ ਆਈਕੇਈਏ ਦੁਆਰਾ ਆਪਣੇ ਨਿਵੇਸ਼ ਨੂੰ ਦੁੱਗਣਾ ਕਰਨ ਦੀ ਯੋਜਾ ਦਾ ਐਲਾਨ ਅਤੇ ਕਵਾਲਕੌਮ ਦੁਆਰਾ ਭਾਰਤ ਵਿੱਚ ਆਪਣੇ ਕਰਮਚਾਰੀਆਂ ਦੀ ਗਿਣਤੀ ਵਿੱਚ ਕਾਫੀ ਵਿਸਤਾਰ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਾਰੇ ਖੇਤਰਾਂ ਦੀਆਂ ਕੰਪਨੀਆਂ ਮੌਜੂਦਾ ਸਮੇਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਉਚਿਤ ਸਮੇਂ ਦੇ ਰੂਪ ਵਿੱਚ ਦੇਖ ਰਹੀਆਂ ਹਨ।
ਭਾਰਤ ਦੇ ਵਿਸ਼ਾਲ ਆਰਥਿਕ ਮੂਲ ਸਿਧਾਂਤਾਂ ਦੀ ਜਾਣਕਾਰੀ ਦਿੰਦੇ ਹੋਏ, ਸ਼੍ਰੀ ਵੈਸ਼ਣਵ ਨੇ ਕਿਹਾ ਕਿ ਭਾਰਤ ਅੱਜ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ, ਜਿਸ ਦੀ ਅਗਲੇ ਪੰਜ ਸਾਲਾਂ ਵਿੱਚ 6-8 ਪ੍ਰਤੀਸ਼ਤ ਦੀ ਨਿਰੰਤਰ ਵਿਕਾਸ ਦਰ ਦਾ ਅਨੁਮਾਨ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੱਧਮ ਮੁਦਰਾਸਫੀਤੀ ਅਤੇ ਉੱਚ ਵਿਕਾਸ ਦਾ ਸੁਮੇਲ ਪਿਛਲੇ ਦਹਾਕੇ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪ੍ਰਾਪਤ ਕੀਤੀ ਗਈ ਆਰਥਿਕ ਤਬਦੀਲੀ ਨੂੰ ਦਰਸਾਉਂਦਾ ਹੈ, ਜੋ ਕਿ ਵਿਸ਼ਵਵਿਆਪੀ ਧਿਆਨ ਨੂੰ ਆਕਰਸ਼ਿਤ ਕਰ ਰਿਹਾ ਹੈ।
ਮੌਜੂਦਾ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦਾ ਜ਼ਿਕਰ ਕਰਦੇ ਹੋਏ, ਮੰਤਰੀ ਨੇ ਭੂ-ਰਾਜਨੀਤਿਕ, ਭੂ-ਆਰਥਿਕ ਅਤੇ ਭੂ-ਤਕਨੀਕੀ ਅਸ਼ਾਂਤੀ ਦੇ ਦਰਮਿਆਨ ਲਚਕੀਲਾਪਣ ਵਧਾਉਣ ਲਈ ਅੰਦਰੂਨੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ 'ਤੇ ਧਿਆਨ ਦੇ ਰਹੀ ਹੈ ਕਿ ਅਰਥਵਿਵਸਥਾ ਦੇ ਸਾਰੇ ਬੁਨਿਆਦੀ ਢਾਂਚੇ ਮਜ਼ਬੂਤੀ ਨਾਲ ਸਥਾਪਿਤ ਹੋਣ ਤਾਂ ਜੋ ਭਾਰਤ ਵਿਸ਼ਵਵਿਆਪੀ ਰੁਕਾਵਟਾਂ ਦਾ ਸਾਹਮਣਾ ਕਰ ਸਕੇ।
ਸ਼੍ਰੀ ਵੈਸ਼ਣਵ ਨੇ ਅੱਗੇ ਕਿਹਾ ਕਿ ਭਾਰਤ ਯੋਜਨਾਬੱਧ ਢੰਗ ਨਾਲ ਆਪਣਾ ਸੈਮੀਕੰਡਕਟਰ ਈਕੋਸਿਸਟਮ ਬਣਾ ਰਿਹਾ ਹੈ, ਇੱਕ ਵਿਆਪਕ ਆਰਟੀਫਿਸ਼ੀਅਲ ਇੰਟੈਲੀਜੈਂਸ ਸਟੈਕ ਵਿਕਸਿਤ ਕਰ ਰਿਹਾ ਹੈ, ਰੱਖਿਆ ਉਤਪਾਦਨ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ, ਅਤੇ ਭਾਰਤੀ ਆਈਟੀ ਫਰਮਾਂ ਨੂੰ ਰਵਾਇਤੀ ਸਾਫਟਵੇਅਰ ਸੇਵਾਵਾਂ ਨਾਲ ਏਆਈ-ਸੰਚਾਲਿਤ ਸਮਾਧਾਨਾਂ ਵੱਲ ਵਧਣ ਦੇ ਯੋਗ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਯਤਨ ਮਿਲ ਕੇ ਭਾਰਤ ਦੇ ਆਰਥਿਕ ਲਚਕੀਲੇਪਣ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ।
ਮੰਤਰੀ ਨੇ ਕਿਹਾ ਕਿ ਦਾਵੋਸ ਵਿੱਚ ਭਾਰਤ ਬਾਰੇ ਆਲਮੀ ਧਾਰਨਾ ਬਹੁਤ ਸਕਾਰਾਤਮਕ ਰਹੀ ਹੈ, ਭਾਰਤ ਨੂੰ ਵਿਆਪਕ ਤੌਰ ‘ਤੇ ਲਗਾਤਾਰ ਆਰਥਿਕ ਵਿਕਾਸ ਦਿਖਾਉਣ ਵਾਲੇ ਭਰੋਸੇਮੰਦ ਦੇਸ਼ ਵਜੋਂ ਦੇਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਬੈਠਕਾਂ ਵਿੱਚ ਹੋਈਆਂ ਚਰਚਾਵਾਂ ਵਿੱਚ ਇਹ ਵਿਆਪਕ ਸਹਿਮਤੀ ਦਿਖੀ ਕਿ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਭਾਰਤ ਦਾ ਉੱਭਰਨਾ ਹੁਣ ਸੰਭਾਵਨਾ ਨਹੀਂ, ਸਗੋਂ ਸਮੇਂ ਦੀ ਗੱਲ ਹੈ।
ਭਾਰਤ ਦੇ ਸਮਾਵੇਸ਼ੀ ਵਿਕਾਸ ਮਾਡਲ ਦੀ ਜਾਣਕਾਰੀ ਦਿੰਦੇ ਹੋਏ, ਸ਼੍ਰੀ ਵੈਸ਼ਣਵ ਨੇ ਕਿਹਾ ਕਿ 54 ਕਰੋੜ ਤੋਂ ਵੱਧ ਜਨ ਧਨ ਬੈਂਕ ਖਾਤੇ ਖੋਲ੍ਹਣ ਅਤੇ 80 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਲਗਾਤਾਰ ਖੁਰਾਕ ਸੁਰੱਖਿਆ ਪ੍ਰਦਾਨ ਕਰਨ ਜਿਹੀਆਂ ਪਹਿਲਕਦਮੀਆਂ ਨੇ ਇਹ ਯਕੀਨੀ ਬਣਾਇਆ ਹੈ ਕਿ ਆਰਥਿਕ ਵਿਕਾਸ ਅੰਤਿਮ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਸਮਾਵੇਸ਼ੀ ਵਿਕਾਸ ਮਾਡਲ ਦੇ ਪੈਮਾਨੇ ਅਤੇ ਪ੍ਰਭਾਵ ਨੂੰ ਵਿਸ਼ਵ ਪੱਧਰ ‘ਤੇ ਵਿਆਪਕ ਤੌਰ ‘ਤੇ ਪਛਾਣਿਆ ਜਾ ਰਿਹਾ ਹੈ ਅਤੇ ਸ਼ਲਾਘਾ ਕੀਤੀ ਜਾ ਰਹੀ ਹੈ।
************
ਧਰਮੇਂਦਰ ਤਿਵਾਰੀ/ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਸ਼ੀਨਮ ਜੈਨ
(रिलीज़ आईडी: 2217982)
आगंतुक पटल : 3