ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਰਾਸ਼ਟਰੀ ਗੀਤ ਦੇ 150 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ ਪ੍ਰੋਗਰਾਮ ਆਯੋਜਿਤ ਕੀਤਾ
प्रविष्टि तिथि:
21 JAN 2026 12:50PM by PIB Chandigarh
ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਅੱਜ ਵੰਦੇ ਮਾਤਰਮ ਦੇ ਸਮੂਹਿਕ ਗਾਇਨ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ, 19 ਜਨਵਰੀ, 2026 ਤੋਂ 26 ਜਨਵਰੀ, 2026 ਤੱਕ ਮਨਾਏ ਜਾ ਰਹੇ ਰਾਸ਼ਟਰੀਯ ਗੀਤ ਦੀ 150ਵੀਂ ਵਰ੍ਹੇਗੰਢ ਦੇ ਦੂਸਰੇ ਪੜਾਅ ਦੇ ਤਹਿਤ ਕੀਤਾ ਗਿਆ।
ਮੰਤਰਾਲੇ ਦੇ ਸਕੱਤਰ ਸ਼੍ਰੀ ਤਨਮਯ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਦੀ ਰੂਹਾਨੀ ਪੇਸ਼ਕਾਰੀ ਨਾਲ ਨਵੀਂ ਦਿੱਲੀ ਦੇ ਇੰਦਿਰਾ ਪਰਯਾਵਰਣ ਭਵਨ (Indira Paryavaran Bhawan) ਸਥਿਤ ਮੰਤਰਾਲੇ ਪਰਿਸਰ ਗੂੰਜ ਉੱਠਿਆ। ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੰਤਰਾਲੇ ਦੇ ਖੇਤਰੀ ਦਫ਼ਤਰਾਂ ਵਿੱਚ ਵੀ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਆਯੋਜਨ ਵਿੱਚ ਸਾਰੇ ਭਾਗੀਦਾਰ ਇਕੱਠੇ ਮਿਲ ਕੇ ਉਨ੍ਹਾਂ ਅਦੁੱਤੀ ਆਇਤਾਂ ਲਈ ਸਨਮਾਨ ਪ੍ਰਗਟ ਕਰ ਰਹੇ ਸਨ, ਜੋ ਆਪਣੀ ਰਚਨਾ ਦੇ 150 ਵਰ੍ਹਿਆਂ ਬਾਅਦ ਵੀ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੀਆਂ ਹੋਈਆਂ ਹਨ।
ਵੰਦੇ ਮਾਤਰਮ ਦੇ 150 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ ਭਾਰਤ ਸਰਕਾਰ ਦੇ ਵਿਆਪਕ ਰਾਸ਼ਟਰਵਿਆਪੀ ਯਾਦਗਾਰੀ ਪ੍ਰੋਗਰਾਮ ਦੇ ਤਹਿਤ ਇਸ ਦਾ ਆਯੋਜਨ ਕੀਤਾ ਗਿਆ।




*****
ਵੀਐੱਮ/ਜੀਐੱਸ/ਏਕੇ
(रिलीज़ आईडी: 2217171)
आगंतुक पटल : 2