ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਨੇਵੀ ਨੇ ਠਾਣੇ ਸਥਿਤ ਸੂਰਯਦੀਪਤਾ ਪ੍ਰੋਜੈਕਟਸ (SURYADIPTA PROJECTS) ਪ੍ਰਾਇਵੇਟ ਲਿਮਿਟੇਡ ਨਾਲ ਤਿੰਨ 'ਹੇਠਾਂ ਤੋਂ ਖੁਲ੍ਹਣ ਵਾਲੇ ਬਿਨਾ ਈਂਜਨ ਦੇ ਬਜਰੇ (‘BOTTOM OPENING NON-PROPELLED BARGES’) ਦੇ ਅਨੁਬੰਧ 'ਤੇ ਦਸਤਖ਼ਤ ਕੀਤੇ


प्रविष्टि तिथि: 19 JAN 2026 6:24PM by PIB Chandigarh

ਮੈਸਰਜ਼ ਸੂਰਯਦੀਪਤਾ ਪ੍ਰੋਜੈਕਟਸ ਪ੍ਰਾਇਵੇਟ ਲਿਮਿਟੇਡ, ਠਾਣੇ (ਐੱਮਐੱਸਐੱਮਈ ਸ਼ਿਪਯਾਰਡ) ਨਾਲ 16 ਜਨਵਰੀ 2026 ਨੂੰ 03 x 200 ਟਨ 'ਹੇਠਾਂ ਤੋਂ ਖੁਲ੍ਹਣ ਵਾਲੇ ਬਿਨਾ ਇੰਜਣ ਦੇ ਬਜਰੇ' ਦੇ ਨਿਰਮਾਣ ਅਤੇ ਡਿਲੀਵਰੀ ਲਈ ਇੱਕ ਅਨੁਬੰਧ 'ਤੇ ਦਸਤਖ਼ਤ ਕੀਤੇ ਗਏ ਹਨ।

ਇਹ ਬਜਰੇ ਭਾਰਤ ਸਰਕਾਰ ਦੀ ਮੇਕ ਇਨ ਇੰਡੀਆ ਅਤੇ ਆਤਮ ਨਿਰਭਰ ਭਾਰਤ ਪਹਿਲਕਦਮੀ ਦੇ ਗੌਰਵਸ਼ਾਲੀ ਝੰਡਾ ਲਹਿਰਾਉਣ ਦੇ ਪ੍ਰਤੀਕ ਹਨ ਅਤੇ ਇਨ੍ਹਾਂ ਦਾ ਨਿਰਮਾਣ ਇੰਡੀਅਨ ਰਜਿਸਟਰ ਆਫ ਸ਼ਿਪਿੰਗ (ਆਈਆਰਐੱਸ) ਦੇ ਵਰਗੀਕਰਣ ਨਿਯਮਾਂ ਤਹਿਤ ਕੀਤਾ ਜਾਵੇਗਾ।

ਨੇਵੀ ਨੇ ਇਸ ਅਨੁਬੰਧ ਨਾਲ, ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਸ਼ਿਪਯਾਰਡਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਮਜ਼ਬੂਤ ਕਰਨ ਪ੍ਰਤੀ ਆਪਣੀ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਨਾਲ ਮੈਰੀਟਾਈਮ ਇੰਡੀਆ ਵਿਜ਼ਨ-2030 ਦੇ ਅਨੁਸਾਰ ਘਰੇਲੂ ਜਹਾਜ਼ ਨਿਰਮਾਣ ਈਕੋਸਿਸਟਮ ਵਿੱਚ ਵਧੇਰੇ ਯੋਗਦਾਨ ਦਿੱਤਾ ਜਾ ਸਕੇਗਾ।

*****

ਵੀਐੱਮ/ਐੱਸਪੀਐੱਸ


(रिलीज़ आईडी: 2216442) आगंतुक पटल : 11
इस विज्ञप्ति को इन भाषाओं में पढ़ें: English , Urdu , Marathi , हिन्दी