ਰੱਖਿਆ ਮੰਤਰਾਲਾ
ਭਾਰਤੀ ਫੌਜ ਨੇ ਜੈਪੁਰ ਵਿੱਚ 78ਵਾਂ ਸੈਨਾ ਦਿਵਸ ਮਨਾਇਆ
Posted On:
15 JAN 2026 5:47PM by PIB Chandigarh
ਭਾਰਤੀ ਫੌਜ ਨੇ 15 ਜਨਵਰੀ 2026 ਨੂੰ ਰਾਜਸਥਾਨ ਦੇ ਜੈਪੁਰ ਵਿਖੇ ਆਪਣਾ 78ਵਾਂ ਸੈਨਾ ਦਿਵਸ ਮਨਾਇਆ। ਪਰੇਡ ਦੀ ਸ਼ੁਰੂਆਤ ਪ੍ਰੇਰਨਾ ਸਥਲ ਵਿਖੇ ਇੱਕ ਪੁਸ਼ਪਾਂਜਲੀ ਅਰਪਣ ਸਮਾਰੋਹ ਨਾਲ ਹੋਈ, ਜਿੱਥੇ ਜਨਰਲ ਅਨਿਲ ਚੌਹਾਨ, ਚੀਫ਼ ਆਫ਼ ਡਿਫੈਂਸ ਸਟਾਫ; ਜਨਰਲ ਉਪੇਂਦਰ ਦ੍ਵਿਵੇਦੀ, ਚੀਫ਼ ਆਫ਼ ਦ ਆਰਮੀ ਸਟਾਫ (ਸੀਓਏਐੱਸ) ਨੇ ਦੇਸ਼ ਲਈ ਸਰਵਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਹਵਾਈ ਸੈਨਾ ਵੱਲੋਂ ਏਅਰ ਵਾਈਸ ਮਾਰਸ਼ਲ ਐਮ ਬੰਦੋਪਾਧਿਆਏ ਅਤੇ ਭਾਰਤੀ ਜਲ ਸੈਨਾ ਵੱਲੋਂ ਕਮੋਡੋਰ ਪੀ ਵਰਮਾ ਨੇ ਪੁਸ਼ਪਾਂਜਲੀ ਭੇਟ ਕੀਤੀ।
ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸ ਨੂੰ ਆਯੋਜਿਤ ਕਰਨ ਦੇ ਫੈਸਲੇ ਤੋਂ ਬਾਅਦ, ਇਹ ਚੌਥੀ ਵਾਰ ਹੈ ਜਦੋਂ ਸੈਨਾ ਦਿਵਸ ਪਰੇਡ ਦਿੱਲੀ ਤੋਂ ਬਾਹਰ ਆਯੋਜਿਤ ਕੀਤੀ ਗਈ। ਪਹਿਲੀ ਵਾਰ, ਫੌਜ ਛਾਉਣੀ ਦੇ ਬਾਹਰ, ਪਰੇਡ ਜੈਪੁਰ ਦੇ ਮਹਲ ਰੋਡ ਦੇ ਮੱਧ ਵਿੱਚ ਅਕਸ਼ੈ ਪਾਤਰਾ ਸਰਕਲ ਤੋਂ ਸ਼ੁਰੂ ਹੋਈ ਅਤੇ ਬੰਬੇ ਹਸਪਤਾਲ ਵਿੱਚ ਸਮਾਪਤ ਹੋਈ। 2023 ਤੋਂ ਬੰਗਲੁਰੂ, ਲਖਨਊ ਅਤੇ ਪੁਣੇ ਵਿੱਚ ਆਯੋਜਿਤ ਹੋਣ ਤੋਂ ਬਾਅਦ ਫੌਜ ਦੀ ਦੱਖਣੀ ਪੱਛਮੀ ਕਮਾਂਡ ਨੇ ਪਹਿਲੀ ਵਾਰ ਪਰੇਡ ਦੀ ਮੇਜ਼ਬਾਨੀ ਕੀਤੀ।
ਸੈਨਾ ਮੁਖੀ ਜਨਰਲ ਉਪੇਂਦਰ ਦ੍ਵਿਵੇਦੀ ਨੇ ਸ਼ਾਨਦਾਰ ਪਰੇਡ ਵਿੱਚ ਸਲਾਮੀ ਲਈ। ਜੈਪੁਰ ਦੇ ਮਹਲ ਰੋਡ 'ਤੇ ਆਯੋਜਿਤ ਸਮਾਰੋਹ ਦੀ ਸ਼ੁਰੂਆਤ ਦੇਸ਼ ਲਈ ਸਰਵਉੱਚ ਕੁਰਬਾਨੀ ਦੇਣ ਵਾਲੇ ਪੰਜ ਬਹਾਦਰ ਸ਼ਹੀਦਾਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਮਰਨ ਉਪਰੰਤ ਸੈਨਾ ਮੈਡਲ ਭੇਟ ਕਰਨ ਨਾਲ ਹੋਈ। ਫੌਜ ਮੁਖੀ ਨੇ ਉਨ੍ਹਾਂ ਨੂੰ ਮੈਡਲ ਸੌਂਪੇ।
ਇੱਕ ਲੱਖ ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਸ਼ਾਨਦਾਰ ਸੈਨਾ ਦਿਵਸ ਪਰੇਡ ਦੇਖੀ। ਜਨਤਕ ਭਾਗੀਦਾਰੀ ਭਾਰਤੀ ਫੌਜ ਅਤੇ ਲੋਕਾਂ ਵਿਚਕਾਰ ਵਿਸ਼ਵਾਸ ਅਤੇ ਮਾਣ ਦੇ ਅਟੁੱਟ ਬੰਧਨ ਨੂੰ ਦਰਸਾਉਂਦੀਹੈ। ਭਾਰੀ ਜਨਤਕ ਸਮਰਥਨ ਨੇ ਇਸ ਸਮਾਗਮ ਨੂੰ ਊਰਜਾਵਾਨ ਬਣਾਇਆ ਅਤੇ ਸੈਨਿਕਾਂ ਲਈ ਦੇਸ਼ ਦੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ। ਪਰੇਡ ਨੇ ਅਗਲੀ ਪੀੜ੍ਹੀ ਦੀ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਜਿਸਦੀ ਵਰਤੋਂ ਫੌਜ ਭਵਿੱਖ ਦੇ ਯੁੱਧ ਦੇ ਮੈਦਾਨਾਂ ਵਿੱਚ ਕਰੇਗੀ। ਇਸਨੇ ਸਵਦੇਸ਼ੀ ਤਕਨਾਲੋਜੀ ਅਤੇ ਨਿਰਮਾਣ 'ਤੇ ਫੌਜ ਦੇ ਨਿਰੰਤਰ ਧਿਆਨ ਅਤੇ ਵਿਸ਼ਵਵਿਆਪੀ ਫੌਜੀ ਰੁਝਾਨਾਂ ਤੋਂ ਅੱਗੇ ਰਹਿਣ ਨੂੰ ਉਜਾਗਰ ਕੀਤਾ। ਤਕਨੀਕੀ ਤਰੱਕੀ ਰਾਸ਼ਟਰ ਦੀ ਰੱਖਿਆ ਲਈ ਇਸਦੀ ਤਿਆਰੀ ਨੂੰ ਯਕੀਨੀ ਬਣਾਉਂਦੀ ਹੈ।
ਪਰੇਡ ਵਿੱਚ 30 ਤੋਂ ਵੱਧ ਸੰਸਥਾਵਾਂ ਨੇ ਹਿੱਸਾ ਲਿਆ, ਅਤੇ ਸੱਤ ਵਿਸ਼ੇਸ਼ ਪਰੇਡ ਟੁਕੜੀਆਂ ਨੇ ਪ੍ਰਭਾਵਸ਼ਾਲੀ ਮਾਰਚ-ਪਾਸਟ ਪੇਸ਼ ਕੀਤੇ। ਇਨ੍ਹਾਂ ਵਿੱਚ ਵੱਖ-ਵੱਖ ਰੈਜੀਮੈਂਟਲ ਕੇਂਦਰਾਂ ਦੀਆਂ ਟੁਕੜੀਆਂ ਸ਼ਾਮਲ ਸਨ: ਮਦਰਾਸ ਰੈਜੀਮੈਂਟਲ ਸੈਂਟਰ, ਰਾਜਪੂਤ ਰੈਜੀਮੈਂਟਲ ਸੈਂਟਰ, ਆਰਟਿਲਰੀ ਰੈਜੀਮੈਂਟ, ਇੱਕ ਮਿਕਸਡ ਸਕਾਊਟਸ ਟੁਕੜੀ, ਅਤੇ ਐਨਸੀਸੀ ਗਰਲਜ਼ ਟੁਕੜੀ। ਇੱਕ ਮਹੱਤਵਪੂਰਨ ਪਹਿਲਕਦਮੀ ਵਿੱਚ, ਦੋ ਵਿਸ਼ੇਸ਼ ਟੁਕੜੀਆਂ, ਰਾਜਲਿਫ ਅਤੇ ਸਿੱਖ ਲੀ ਦੀਆਂ ਭੈਰਵ ਬਟਾਲੀਅਨਾਂ ਨੇ ਪਰੇਡ ਵਿੱਚ ਹਿੱਸਾ ਲਿਆ। ਇਨ੍ਹਾਂ ਟੁਕੜੀਆਂ ਨੇ ਭਾਰਤੀ ਫੌਜ ਦੇ ਆਧੁਨਿਕ, ਚੁਸਤ ਅਤੇ ਘਾਤਕ ਲੜਾਈ ਸਮਰੱਥਾਵਾਂ ਵੱਲ ਰਣਨੀਤਕ ਤਬਦੀਲੀ ਦਾ ਪ੍ਰਤੀਕ ਹਨ, ਖਾਸ ਤੌਰ 'ਤੇ ਸਰਹੱਦਾਂ 'ਤੇ ਤੀਬਰ ਅਤੇ ਉੱਚ-ਪ੍ਰਭਾਵ ਵਾਲੇ ਕਾਰਜਾਂ ਲਈ ਤਿਆਰ ਕੀਤੀਆਂ ਗਈਆਂ ਹਨ। ਇਹ ਟੁਕੜੀਆਂ ਭੈਰਵ ਬਟਾਲੀਅਨ ਨੂੰ ਇੱਕ "ਚੁਸਤ ਅਤੇ ਸ਼ਕਤੀਸ਼ਾਲੀ" ਫੋਰਸ ਵਜੋਂ ਦਰਸਾਇਆ ਸੀ, ਜੋ ਕਿ ਆਧੁਨਿਕ ਯੁੱਧ ਦੇ ਮੈਦਾਨ ਵਿੱਚ "ਵਧੇਰੇ ਕੁਸ਼ਲਤਾ ਨਾਲ ਲੜਨ ਅਤੇ ਤੇਜ਼ੀ ਨਾਲ ਹਮਲਾ ਕਰਨ" ਦੇ ਭਾਰਤ ਦੇ ਸੰਕਲਪ ਨੂੰ ਦਰਸਾਉਂਦੀਆਂ ਹਨ। ਫੌਜ ਦੇ ਲਾਈਟ ਕੰਬੈਟ ਹੈਲੀਕਾਪਟਰਾਂ, ਐਡਵਾਂਸਡ ਲਾਈਟ ਕੰਬੈਟ ਹੈਲੀਕਾਪਟਰਾਂ, ਹਥਿਆਰਾਂ ਨਾਲ ਲੈਸ ਹੈਲੀਕਾਪਟਰਾਂ ਅਤੇ ਪਰੇਡ ਵਿੱਚ ਅਪਾਚੇ ਹੈਲੀਕਾਪਟਰਾਂ ਦੇ ਫਲਾਈਪਾਸਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।।
ਪਰੇਡ ਵਿੱਚ ਹਿੱਸਾ ਲੈਣ ਵਾਲੇ ਫੌਜੀ ਬੈਂਡਾਂ ਵਿੱਚਨੇਪਾਲ ਆਰਮੀ ਬੈਂਡ ਵੀ ਸ਼ਾਮਲ ਹੋਇਆ, ਜੋ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਦੋਸਤੀ, ਆਪਸੀ ਵਿਸ਼ਵਾਸ ਅਤੇ ਸਾਂਝੀਆਂ ਫੌਜੀ ਪਰੰਪਰਾਵਾਂ ਦੇ ਡੂੰਘੇ ਰਿਸ਼ਤਿਆਂ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਭਾਗੀਦਾਰੀ ਸਥਾਈ ਸੱਭਿਆਚਾਰਕ ਸਬੰਧਾਂ ਅਤੇ ਨਜ਼ਦੀਕੀ ਸਹਿਯੋਗ ਦਾ ਪ੍ਰਤੀਕ ਹੈ, ਅਤੇ ਭਾਰਤ-ਨੇਪਾਲ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨਲਈਨਿਰੰਤਰਦੋਸਤੀਅਤੇਸਾਂਝੇਦਾਰੀਦੀਭਾਵਨਾਨੂੰਉਜਾਗਰਕਰਦੀਹੈ।
ਸੈਨਾ ਦਿਵਸ ਪਰੇਡ ਵਿੱਚ ਸੱਤ ਫੌਜੀ ਬੈਂਡਾਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚ ਵੱਖ-ਵੱਖ ਰੈਜੀਮੈਂਟਲ ਸੈਂਟਰਾਂ ਦੀਆਂ ਟੀਮਾਂ ਸ਼ਾਮਲ ਸਨ, ਜਿਨ੍ਹਾਂ ਵਿੱਚ ਸਿੱਖ ਰੈਜੀਮੈਂਟਲ ਸੈਂਟਰ, ਡੋਗਰਾ ਰੈਜੀਮੈਂਟਲ ਸੈਂਟਰ, ਮਰਾਠਾ ਲਾਈਟ ਇਨਫੈਂਟਰੀ ਰੈਜੀਮੈਂਟਲ ਸੈਂਟਰ, ਬੇਗ ਸੈਂਟਰ, ਆਰਟਿਲਰੀ ਰੈਜੀਮੈਂਟਲ ਸੈਂਟਰ, ਈਐਮਈ ਸੈਂਟਰ, ਅਤੇ ਨੈਸ਼ਨਲ ਕੈਡੇਟ ਕੋਰ ਦੇ ਲੜਕੇ ਅਤੇ ਲੜਕੀਆਂਦਾ ਇੱਕ ਮਿਕਸਡ ਬੈਂਡ ਸ਼ਾਮਲ ਸੀ।
78ਵੇਂ ਸੈਨਾ ਦਿਵਸ ਪਰੇਡ ਵਿੱਚ ਵਾਹਨਾਂ ਦੇ ਸੈਨਿਕਾਂ, ਉਪਕਰਣਾਂ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇਖਿਆ ਗਿਆ, ਜੋ ਕਿ ਭਾਰਤੀ ਫੌਜ ਦੀ ਆਧੁਨਿਕ ਯੁੱਧ ਲਈ ਸ਼ਕਤੀ ਅਤੇ ਤਿਆਰੀ ਨੂੰ ਦਰਸਾਉਂਦਾ ਹੈ। ਇਹ ਜਨਤਾ ਲਈ ਉੱਨਤ ਹਥਿਆਰਾਂ ਅਤੇ ਫੌਜੀ ਤਕਨਾਲੋਜੀ ਨੂੰ ਦੇਖਣ ਦਾ ਇੱਕ ਦੁਰਲੱਭ ਮੌਕਾ ਸੀ ਜੋ ਭਾਰਤੀ ਫੌਜ ਨੂੰ ਦੇਸ਼ ਦੀ ਰੱਖਿਆ ਕਰਨ ਦੇ ਯੋਗ ਬਣਾਉਂਦੇ ਹਨ। ਪਰੇਡ ਨੇ ਫੌਜ ਦੀਆਂ ਆਧੁਨਿਕ ਯੁੱਧ ਸਮਰੱਥਾਵਾਂ ਅਤੇ ਤਕਨੀਕੀ ਵਾਧੇ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਭਾਰੀ ਬਖਤਰਬੰਦ ਅਤੇ ਮਸ਼ੀਨੀ ਪਲੈਟਫਾਰਮ ਜਿਵੇਂ ਕਿ ਟੀ-90 ਟੈਂਕ, ਬੀਐੱਮਪੀ-2 ਅਤੇ ਅਰਜੁਨ ਟੈਂਕ, ਅਤੇ ਨਾਲ ਹੀ ਭਾਰਤੀ ਫੌਜ ਦੀ ਉੱਚ-ਪ੍ਰਭਾਵ ਵਾਲੀ ਫਾਇਰਪਾਵਰ ਜਿਵੇਂ ਕਿ ਰਾਕੇਟ ਆਰਟਿਲਰੀ, ਕੇ-9 ਵਜਰਾ, ਗ੍ਰੈਡ ਬੀਐੱਮ ਰਾਕੇਟ, ਧਨੁਸ਼, ਏਟੀਏਜੀਐਸ ਬੰਦੂਕ ਪ੍ਰਣਾਲੀ, ਦਿਵਯਾਸਤਰ ਅਤੇ ਯੂਐਲਆਰਐਸ, ਦੇ ਨਾਲ-ਨਾਲ ਹਵਾਈ ਰੱਖਿਆ ਅਤੇ ਬਲ ਸੁਰੱਖਿਆ ਸਮਰੱਥਾਵਾਂ ਜਿਵੇਂ ਕਿ ਉੱਨਤ ਸ਼ਿਲਕਾ ਅਤੇ ਸ਼ਕਤੀਬਾਨ ਸ਼ਾਮਲ ਹਨ। ਪਰੇਡ ਵਿੱਚ ਆਲ-ਟੇਰੇਨ ਵਾਹਨਾਂ ਅਤੇ ਰੋਬੋਟਿਕ ਮਯੂਲਸ ਨਾਲ ਗਤੀਸ਼ੀਲਤਾ ਅਤੇ ਖੁਦਮੁਖਤਿਆਰੀ, ਵਾਹਨ-ਅਧਾਰਿਤ ਇਨਫੈਂਟਰੀ ਮੋਰਟਾਰ ਪ੍ਰਣਾਲੀਆਂ ਰਾਹੀਂ ਤੇਜ਼ ਪ੍ਰਤੀਕਿਰਿਆ ਫਾਇਰ ਸਹਾਇਤਾ, ਮਿਲਾਨ ਮਿਜ਼ਾਈਲ ਲਾਂਚਰ ਵਰਗੇ ਸਟੀਕ ਸਟ੍ਰਾਈਕ ਹਥਿਆਰ ਪ੍ਰਣਾਲੀਆਂ, ਅਤੇ ਅਗਲੀ ਪੀੜ੍ਹੀ ਦੀਆਂ ਮਾਨਵ ਰਹਿਤ ਸਮਰੱਥਾਵਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਵਿੱਚ ਪ੍ਰਬਲ ਸੀ-ਯੂਏਐਸ (ਵਾਹਨ-ਅਧਾਰਿਤ ਅਤੇ ਮਨੁੱਖ-ਪੋਰਟੇਬਲ), ਏਰੀਅਲ ਟਾਰਗੇਟਿੰਗ ਪ੍ਰਣਾਲੀਆਂ, ਭੈਰਵ ਬਟਾਲੀਅਨ ਦੇ ਨਾਲ ਡਰੋਨ ਜੈਮਿੰਗ ਅਤੇ ਸਪੂਫਰ ਪ੍ਰਣਾਲੀਆਂ, ਅਤੇ ਸਵਿੱਚ ਯੂਏਵੀ, ਸੰਜੇ, ਪ੍ਰਲਯ ਅਤੇ ਬਾਜ਼ ਵਰਗੇ ਹਥਿਆਰਬੰਦ ਡਰੋਨ ਸਮੇਤ ਕਈ ਆਰਪੀਏ (ਰਿਡਯੂਸਡਪਰਾਸ) ਸ਼ਾਮਲ ਹਨ। ਇਸ ਤੋਂ ਇਲਾਵਾ, ਓਪਰੇਸ਼ਨ ਸਿੰਦੂਰ ਵਿੱਚ ਵਰਤੇ ਗਏ ਹਥਿਆਰ ਅਤੇ ਉਪਕਰਣ ਪ੍ਰਣਾਲੀਆਂ, ਜਿਵੇਂ ਕਿ ਬ੍ਰਹਮੋਸ, ਪਿਨਾਕਾ, ਅਲਟਰਾ ਲਾਈਟ ਹਾਵਿਟਜ਼ਰ ਗਨ (ਯੂਐਲਐਚ ਐਮ777), ਆਕਾਸ਼ ਹਥਿਆਰ ਪ੍ਰਣਾਲੀ, ਦਰਮਿਆਨੀ ਰੇਂਜ ਸਰਫੇਸ-ਟੂ-ਏਅਰ ਮਿਜ਼ਾਈਲਾਂ, ਐਲ-70 ਐਂਟੀ-ਏਅਰਕ੍ਰਾਫਟ ਗਨ, ਸਪੈਸ਼ਲ ਮੋਬਿਲਿਟੀ ਵਾਹਨ (ਐਸਐਮਵੀ), ਅਤੇ ਤੇਜ਼ ਪ੍ਰਤੀਕਿਰਿਆ ਫੋਰਸ ਵਾਹਨ, ਵੀ ਪਰੇਡ ਦਾ ਹਿੱਸਾ ਸਨ।
ਇਸ ਸਮਾਗਮ ਵਿੱਚ ਮੋਟਰਸਾਈਕਲ ਪ੍ਰਦਰਸ਼ਨੀ ਨੂੰ ਵੀ ਲੋਕਾਂਨੇਖੂਬਸਰਾਹਿਆ। ਫੌਜ ਦੇ ਸਵਾਰਾਂ ਨੇ ਸ਼ਾਨਦਾਰ ਹੁਨਰ, ਟੀਮ ਵਰਕ ਅਤੇ ਨਿਯੰਤਰਣ ਦਾ ਪ੍ਰਦਰਸ਼ਨ ਕਰਦੇਹੋਏਸਟੀਕ ਪੈਂਤਰੇਬਾਜ਼ੀ ਅਤੇ ਅਨੁਸ਼ਾਸਿਤ ਸੰਰਚਨਾਦਾਪ੍ਰਦਰਸ਼ਨਕੀਤਾ। ਪ੍ਰਭਾਵਸ਼ਾਲੀ ਸਮਾਗਮ ਵਿੱਚ ਫੌਜ ਦੇ ਕੈਨਾਇਨ ਦਾ ਪ੍ਰਦਰਸ਼ਨ ਵੀ ਸ਼ਾਮਲ ਸੀ, ਜਿਸ ਵਿੱਚ ਉੱਚ ਸਿਖਲਾਈ ਪ੍ਰਾਪਤ ਡੌਗਸ ਨੇ ਆਗਿਆਕਾਰੀ ਅਤੇ ਸੰਚਾਲਨ ਅਭਿਆਸਾਂ ਦਾ ਪ੍ਰਦਰਸ਼ਨ ਕੀਤਾ, ਸੁਰੱਖਿਆ ਕਾਰਜਾਂ, ਖੋਜ ਕਾਰਜਾਂ ਅਤੇ ਮਿਸ਼ਨ ਸਹਾਇਤਾ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਦਾ ਪ੍ਰਦਰਸ਼ਨ ਕੀਤਾ।
ਪਰੇਡ ਵਿੱਚ ਭਾਰਤੀ ਫੌਜ ਦੇ ਤਕਨਾਲੋਜੀ ਏਕੀਕਰਣ ਅਤੇ ਰਾਸ਼ਟਰ ਨਿਰਮਾਣ 'ਤੇ ਧਿਆਨ ਕੇਂਦਰਿਤ ਕਰਨ ਵਾਲੀਆਂ ਥੀਮੈਟਿਕ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ਆਪ੍ਰੇਸ਼ਨ ਸਿੰਦੂਰ, ਫੌਜ ਦੀਆਂ ਦਹਾਕੇ ਪੁਰਾਣੀਆਂ ਪਰਿਵਰਤਨਸ਼ੀਲ ਪਹਿਲਕਦਮੀਆਂ, ਅਤੇ ਨਵੀਂ ਪੀੜ੍ਹੀ ਦੇ ਉਪਕਰਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਸੀ। ਰਾਜਸਥਾਨ ਸਰਕਾਰ ਦੀ ਲਲਿਤ ਕਲਾ ਅਕੈਡਮੀ ਦੁਆਰਾ ਪੇਸ਼ ਕੀਤੀ ਗਈ ਝਾਕੀ ਵਿੱਚ ਰਾਜਸਥਾਨ ਦੀ ਸੱਭਿਆਚਾਰਕ ਵਿਰਾਸਤ ਅਤੇ ਲੈਂਡਸਕੇਪ ਦਾ ਪ੍ਰਦਰਸ਼ਨ ਕੀਤਾ ਗਿਆ।
ਪਰੇਡ ਦੌਰਾਨ ਰਾਜਸਥਾਨ ਦੇ ਕਲਾਕਾਰਾਂ ਨੇ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ, ਜਿਨ੍ਹਾਂ ਵਿੱਚ ਕਾਲਬੇਲੀਆ ਅਤੇ ਹੋਰ ਲੋਕ ਨਾਚ ਸ਼ਾਮਲ ਸਨ, ਅਤੇ ਮਦਰਾਸ ਰੈਜੀਮੈਂਟ ਦੀ ਚੈਂਡਾ (Chenda) ਸੱਭਿਆਚਾਰਕ ਪ੍ਰਦਰਸ਼ਨ ਟੀਮ ਨੇ ਦਰਸ਼ਕਾਂ ਨੂੰ ਮਨਮੋਹਕ ਪ੍ਰਦਰਸ਼ਨ ਨਾਲ ਮੰਤਰਮੁਗਧ ਕਰ ਦਿੱਤਾ। ਸਮ੍ਰਿੱਧ ਖੇਤਰੀ ਰੰਗ ਨਾਲ ਭਰੇ ਇਸ ਸਮਾਰੋਹ ਨੇ ਭਾਰਤ ਦੀ ਵਿਭਿੰਨ ਵਿਰਾਸਤ ਅਤੇ ਫੌਜ ਦੇ ਆਪਣੇ ਲੋਕਾਂ ਨਾਲ ਮਜ਼ਬੂਤ ਰਿਸ਼ਤੇ ਨੂੰ ਪ੍ਰਦਰਸ਼ਿਤ ਕੀਤਾ।
ਜੈਪੁਰ ਵਿੱਚ ਸੈਨਾ ਦਿਵਸ ਸਮਾਰੋਹ ਦੌਰਾਨ, ਸੈਨਾ ਮੁਖੀ ਨੇ ਸੈਨਾ ਅਤੇ ਲੋਕਾਂ ਵਿਚਕਾਰ ਮਜ਼ਬੂਤ ਰਿਸ਼ਤੇ ਨੂੰ ਉਜਾਗਰ ਕੀਤਾ ਅਤੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਸੇਵਾ ਅਤੇ ਕੁਰਬਾਨੀ ਲਈ ਸਨਮਾਨਿਤ ਕੀਤਾ। ਸੈਨਾ ਮੁਖੀ ਨੇ ਭਾਰਤੀ ਫੌਜ ਦੇ ਉੱਨਤ ਤਕਨਾਲੋਜੀ ਅਤੇ ਆਤਮ-ਨਿਰਭਰਤਾ ਦੁਆਰਾ ਸੰਚਾਲਿਤ ਭਵਿੱਖ ਲਈ ਤਿਆਰ ਫੋਰਸ ਵਿੱਚ ਪਰਿਵਰਤਨ ਦਾ ਜ਼ਿਕਰ ਕੀਤਾ, ਜਿਸ ਵਿੱਚ ਉੱਭਰ ਰਹੀਆਂ ਚੁਣੌਤੀਆਂ ਦੇ ਅਨੁਸਾਰ ਨਵੀਆਂ ਬਣਤਰਾਂ ਅਤੇ ਇਕਾਈਆਂ ਸ਼ਾਮਲ ਹਨ। ਭਾਰਤੀ-ਨਿਰਮਿਤ ਹਥਿਆਰ ਪ੍ਰਣਾਲੀਆਂ ਅਤੇ ਉਪਕਰਣਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ, ਉਨ੍ਹਾਂ ਨੇ ਆਤਮਨਿਰਭਰਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਵਦੇਸ਼ੀਕਰਣ ਹੁਣ ਇੱਕ ਰਣਨੀਤਿਕ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਫੌਜ ਦੋਹਰੇ-ਵਰਤੋਂ ਵਾਲੇ ਬੁਨਿਆਦੀ ਢਾਂਚੇ ਅਤੇ ਇਨੋਵੇਸ਼ਨ ਨੂੰ ਮਜ਼ਬੂਤ ਕਰ ਰਹੀ ਹੈ। ਸੈਨਾ ਮੁਖੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਾਲਾਂ ਵਿੱਚ, ਸੰਪਰਕ, ਜਾਣਕਾਰੀ ਪ੍ਰਵਾਹ ਅਤੇ ਫੈਸਲਾ ਲੈਣ ਵਿੱਚ ਸੁਧਾਰ ਕਰਨ ਲਈ ਨੈੱਟਵਰਕਿੰਗ ਅਤੇ ਡੇਟਾ-ਕੇਂਦਰੀਕਰਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਤਕਨਾਲੋਜੀ ਦਾ ਉਦੇਸ਼ ਸੈਨਿਕ ਨੂੰ ਸਸ਼ਕਤ ਬਣਾਉਣਾ ਹੈ, ਨਾ ਕਿ ਉਸਦਾਸਥਾਨ ਲੈਣਾ।
ਦਿਨ ਦੇ ਅੰਤ ਵਿੱਚ, ਇੱਕ ਸ਼ੌਰਿਆ ਸੰਧਿਆ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਮਾਣਯੋਗ ਰਕਸ਼ਾ ਮੰਤਰੀ, ਸ਼੍ਰੀ ਰਾਜਨਾਥ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ, ਸ਼੍ਰੀ ਭਜਨਲਾਲ ਸ਼ਰਮਾ, ਫੌਜ ਮੁਖੀ, ਜਨਰਲ ਉਪੇਂਦਰ ਦ੍ਵਿਵੇਦੀ, ਅਤੇ ਹੋਰ ਸੀਨੀਅਰ ਫੌਜੀ ਅਤੇ ਨਾਗਰਿਕ ਪਤਵੰਤੇ ਸ਼ਾਮਲ ਹੋਣਗੇ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਸ ਸਮਾਗਮ ਵਿੱਚ, ਮਾਣਯੋਗ ਰਕਸ਼ਾ ਮੰਤਰੀ ‘ਫਸਟਡੇਕਵਰ’ ਜਾਰੀ ਕਰਨਗੇ ਅਤੇ ਕਈ ‘ਨਮਨਸੈਂਟਰਾਂ’ ਦਾ ਵਰਚੁਅਲੀ ਉਦਘਾਟਨ ਕਰਨਗੇ। ਉਹ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕਰਨਗੇ। ਸ਼ੌਰਿਆ ਸੰਧਿਆ ਵਿੱਚ ਆਪ੍ਰੇਸ਼ਨ ਸਿੰਦੂਰ ਦਾ ਮੰਚਨ ਅਤੇ 1,000 ਡਰੋਨਾਂ ਦਾ ਸ਼ਾਨਦਾਰ ਪ੍ਰਦਰਸ਼ਨਹੋਵੇਗਾ, ਨਾਲ ਹੀ ਰਵਾਇਤੀ ਮਾਰਸ਼ਲ ਆਰਟਸ ਕਲਾਰੀਪਯੱਟੂ ਅਤੇ ਮੱਲਖੰਭ ਦਾ ਪ੍ਰਦਰਸ਼ਨ ਵੀ ਕੀਤਾਜਾਵੇਗਾ।

S8MD.jpeg)

2WK4.jpeg)
***************
ਐਨਏ/ਪੀਕੇ/ਏਕੇ
(Release ID: 2216335)
ਵਿਜ਼ੀਟਰ ਕਾਊਂਟਰ : 26