ਲੋਕ ਸਭਾ ਸਕੱਤਰੇਤ
azadi ka amrit mahotsav

86ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ (AIPOC) 19 ਜਨਵਰੀ ਤੋਂ ਲਖਨਊ ਵਿੱਚ ਹੋਵੇਗੀ ਸ਼ੁਰੂ


ਉੱਤਰ ਪ੍ਰਦੇਸ਼ ਦੀ ਰਾਜਪਾਲ ਉਦਘਾਟਨੀ ਭਾਸ਼ਣ ਦੇਣਗੇ

ਲੋਕ ਸਭਾ ਸਪੀਕਰ ਉਦਘਾਟਨੀ ਸੈਸ਼ਨ ਨੂੰ ਕਰਨਗੇ ਸੰਬੋਧਨ

ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਨਾਗਰਿਕ-ਕੇਂਦ੍ਰਿਤ ਵਿਧਾਨਕ ਪ੍ਰਕਿਰਿਆਵਾਂ ਲਈ ਤਕਨਾਲੋਜੀ ਦੀ ਵਰਤੋਂ, ਵਿਧਾਇਕਾਂ ਦੀ ਸਮਰੱਥਾ ਨਿਰਮਾਣ ਅਤੇ ਜਨਤਾ ਪ੍ਰਤੀ ਵਿਧਾਨ ਸਭਾ ਦੀ ਜਵਾਬਦੇਹੀ 'ਤੇ ਹੋਵੇਗੀ ਵਿਚਾਰ ਚਰਚਾ

ਕਾਨਫਰੰਸ ਦਾ ਸਮਾਪਨ 1 ਜਨਵਰੀ 2026 ਨੂੰ ਲੋਕ ਸਭਾ ਸਪੀਕਰ ਦੇ ਸਮਾਪਤੀ ਭਾਸ਼ਣ ਨਾਲ ਹੋਵੇਗਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਪਤਵੰਤੇ ਮਹਿਮਾਨ ਸਮਾਪਤੀ ਸੈਸ਼ਨ ਵਿੱਚ ਸ਼ਾਮਲ ਹੋਣਗੇ

प्रविष्टि तिथि: 18 JAN 2026 8:32PM by PIB Chandigarh

86ਵਾਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ (AIPOC) ਸੋਮਵਾਰ, 19 ਜਨਵਰੀ, 2026 ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ, ਲਖਨਊ ਵਿੱਚ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਦੇ ਉਦਘਾਟਨੀ ਭਾਸ਼ਣ ਨਾਲ ਸ਼ੁਰੂ ਹੋਵੇਗਾ। 

ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਨਗੇ।

ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਸਤੀਸ਼ ਮਹਾਨਾ ਸੁਆਗਤੀ ਭਾਸ਼ਣ ਦੇਣਗੇ।

ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਕੁੰਵਰ ਮਾਨਵੇਂਦਰ ਸਿੰਘ ਉਦਘਾਟਨੀ ਸੈਸ਼ਨ ਵਿੱਚ ਧੰਨਵਾਦੀ ਮਤਾ ਪੇਸ਼ ਕਰਨਗੇ।

ਇਸ ਮੌਕੇ 'ਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰੀਵੰਸ਼ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਮਾਤਾ ਪ੍ਰਸਾਦ ਪਾਂਡੇ ਵੀ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਨਗੇ।

ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ, ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਅਤੇ ਹੋਰ ਪਤਵੰਤੇ ਮਹਿਮਾਨ ਵੀ ਸਮਾਗਮ ਵਿੱਚ ਸ਼ਾਮਲ ਹੋਣਗੇ।

19 ਤੋਂ 21 ਜਨਵਰੀ, 2026 ਤੱਕ ਆਯੋਜਿਤ ਤਿੰਨ-ਰੋਜ਼ਾ ਕਾਨਫਰੰਸ ਦੌਰਾਨ ਹੇਠ ਲਿਖੇ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ:

i. ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਨਾਗਰਿਕ-ਕੇਂਦ੍ਰਿਤ ਵਿਧਾਨਕ ਪ੍ਰਕਿਰਿਆਵਾਂ ਲਈ ਤਕਨਾਲੋਜੀ ਦੀ ਵਰਤੋਂ;

ii. ਕਾਰਜ ਕੁਸ਼ਲਤਾ ਵਧਾਉਣ ਅਤੇ ਲੋਕਤੰਤਰੀ ਸ਼ਾਸਨ ਨੂੰ ਮਜ਼ਬੂਤ ​​ਕਰਨ ਲਈ ਵਿਧਾਇਕਾਂ ਦੀ ਸਮਰੱਥਾ ਨਿਰਮਾਣ; ਅਤੇ

iii. ਜਨਤਾ ਪ੍ਰਤੀ ਵਿਧਾਨ ਸਭਾ ਦੀ ਜਵਾਬਦੇਹੀ।

ਕਾਨਫਰੰਸ ਦੀ ਸਮਾਪਤੀ 21 ਜਨਵਰੀ, 2026 ਨੂੰ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਦੇ ਸਮਾਪਤੀ ਭਾਸ਼ਣ ਨਾਲ ਹੋਵੇਗੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ; ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰੀਵੰਸ਼; ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਕੁੰਵਰ ਮਾਨਵੇਂਦਰ ਸਿੰਘ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਸਤੀਸ਼ ਮਹਾਨਾ ਸਮਾਪਤੀ ਸੈਸ਼ਨ ਵਿੱਚ ਸ਼ਾਮਲ ਹੋਣਗੇ ਅਤੇ ਉਸ ਨੂੰ ਸੰਬੋਧਨ ਕਰਨਗੇ। 

19 ਜਨਵਰੀ, 2026 ਤੋਂ ਹੋਣ ਵਾਲੇ 86ਵੇਂ AIPOC ਪਹਿਲਾਂ ਲਖਨਊ, ਉੱਤਰ ਪ੍ਰਦੇਸ਼ ਵਿੱਚ ਆਲ ਇੰਡੀਆ ਲੈਜਿਸਲੇਟਿਵ ਬਾਡੀਜ਼ ਦੇ ਸਕੱਤਰਾਂ ਦਾ 62ਵਾਂ ਸੰਮੇਲਨ ਵੀ ਆਯੋਜਿਤ ਕੀਤਾ ਜਾਵੇਗਾ।  

************

ਏਐੱਮ


(रिलीज़ आईडी: 2216179) आगंतुक पटल : 8
इस विज्ञप्ति को इन भाषाओं में पढ़ें: हिन्दी , Gujarati , English , Urdu