ਪ੍ਰਿਥਵੀ ਵਿਗਿਆਨ ਮੰਤਰਾਲਾ
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਨੂੰ ਭਾਰਤ ਦੀ ਨੀਲੀ ਅਰਥਵਿਵਸਥਾ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ: ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਏਕੋਸਟੀ ਏਸੀਓਐੱਸਟੀਆਈ (ਸ਼੍ਰੀ ਵਿਜੈਪੁਰਮ) ਦਾ ਦੌਰਾ ਕੀਤਾ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਨੀਲੀ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਪਾਇਲਟ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ
ਭਾਰਤ ਦੀ ਅਰਥਵਿਵਸਥਾ, ਵਾਤਾਵਰਣ ਅਤੇ ਰੁਜ਼ਗਾਰ ਨੂੰ ਮਜ਼ਬੂਤ ਕਰਨ ਲਈ ਸਮੁੰਦਰੀ ਵਿਗਿਆਨ ਅਤੇ ਬਾਇਓ ਟੈਕਨਾਲੋਜੀ ਦਾ ਏਕੀਕਰਣ: ਡਾ. ਜਿਤੇਂਦਰ ਸਿੰਘ
ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਵੱਲੋਂ ਡੀਪ ਓਸ਼ਨ ਮਿਸ਼ਨ ਦੇ ਐਲਾਨ ਸਮੁੰਦਰੀ ਸਰੋਤਾਂ ਨੂੰ ਦਿੱਤੀ ਗਈ ਰਾਸ਼ਟਰੀ ਤਰਜੀਹ ਨੂੰ ਰੇਖਾਂਕਿਤ ਕਰਦੇ ਹਨ: ਡਾ. ਜਿਤੇਂਦਰ ਸਿੰਘ
प्रविष्टि तिथि:
17 JAN 2026 5:11PM by PIB Chandigarh
ਵਿਗਿਆਨ ਅਤੇ ਤਕਨਾਲੋਜੀ , ਪ੍ਰਿਥਵੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ (ਸੁਤੰਤਰ ਚਾਰਜ) , ਪਰਸੋਨਲ , ਜਨਤਕ ਸ਼ਿਕਾਇਤਾਂ , ਪੈਨਸ਼ਨਾਂ , ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ . ਜਿਤੇਂਦਰ ਸਿੰਘ ਨੇ ਅੱਜ ਅਟਲ ਸੈਂਟਰ ਫਾਰ ਓਸ਼ਨ ਸਾਇੰਸ ਐਂਡ ਟੈਕਨੋਲੋਜੀ ਫਾਰ ਆਈਲੈਂਡਜ਼ ( ਏਕੋਸਟੀ ) ਦੇ ਆਪਣੇ ਦੌਰੇ ਦੌਰਾਨ ਇਹ ਗੱਲ ਕਹੀ। ਇਸ ਮੌਕੇ 'ਤੇ ਉਨ੍ਹਾਂ ਨੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਨੀਲੀ ਅਰਥਵਿਵਸਥਾ ਅਤੇ ਆਜੀਵਿਕਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੁੱਖ ਸਮੁੰਦਰੀ ਤਕਨਾਲੋਜੀ ਪਹਿਲਕਦਮੀਆਂ ਦੀ ਸ਼ੁਰੂਆਤ ਅਤੇ ਸਮੀਖਿਆ ਕੀਤੀ।


ਇਸ ਮੌਕੇ ਵਿਗਿਆਨੀਆਂ, ਅਧਿਕਾਰੀਆਂ ਅਤੇ ਹਿੱਸੇਦਾਰਾਂ ਨੂੰ ਸੰਬੋਧਨ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਜਿਵੇਂ ਕਿ ਭਾਰਤ ਤੇਜ਼ੀ ਨਾਲ ਦੁਨੀਆ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਨ ਵੱਲ ਵਧ ਰਿਹਾ ਹੈ, ਦੇਸ਼ ਦਾ ਭਵਿੱਖੀ ਆਰਥਿਕ ਮੁੱਲ ਵਾਧਾ ਮੁੱਖ ਤੌਰ 'ਤੇ ਹੁਣ ਤੱਕ ਅਣਵਰਤੇ ਸਮੁੰਦਰੀ ਸਰੋਤਾਂ ਤੋਂ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੀਲੀ ਅਰਥਵਿਵਸਥਾ 'ਤੇ ਸਰਕਾਰ ਦਾ ਮਜ਼ਬੂਤ ਧਿਆਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਕਿ ਭਾਰਤ ਦਾ ਸੰਪੂਰਨ ਵਿਕਾਸ ਸਿਰਫ਼ ਮੁੱਖ ਭੂਮੀ 'ਤੇ ਧਿਆਨ ਕੇਂਦ੍ਰਿਤ ਕਰਕੇ ਅਤੇ ਟਾਪੂ ਖੇਤਰਾਂ ਅਤੇ ਤੱਟਵਰਤੀ ਖੇਤਰਾਂ ਨੂੰ ਪਿੱਛੇ ਛੱਡ ਕੇ ਸੰਭਵ ਨਹੀਂ ਹੈ ।
ਇਹ ਸਮਾਗਮ ਅਟਲ ਸੈਂਟਰ ਫਾਰ ਓਸ਼ਨ ਸਾਇੰਸ ਐਂਡ ਟੈਕਨੋਲੋਜੀ ਫਾਰ ਆਈਲੈਂਡਜ਼ ਵਿਖੇ ਆਯੋਜਿਤ ਕੀਤਾ ਗਿਆ, ਜੋ ਕਿ ਨੈਸ਼ਨਲ ਇੰਸਟੀਟਿਊਟ ਆਫ ਓਸ਼ਨ ਟੈਕਨੋਲੋਜੀ ( NIOT ), ਪ੍ਰਿਥਵੀ ਵਿਗਿਆਨ ਮੰਤਰਾਲੇ, ਡੌਲੀਗੰਜ, ਸ਼੍ਰੀ ਵਿਜੈਪੁਰਮ (ਪੋਰਟ ਬਲੇਅਰ) ਦੀ ਇੱਕ ਇਕਾਈ ਹੈ। ਇਸ ਸਮਾਗਮ ਵਿੱਚ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਤੋਂ ਸੰਸਦ ਮੈਂਬਰ ਸ਼੍ਰੀ ਬਿਸ਼ਨੂ ਪਦ ਰਾਏ , ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐਮ. ਰਵੀਚੰਦਰਨ , ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, NIOT ਅਤੇ ਹੋਰ ਖੋਜ ਸੰਸਥਾਵਾਂ ਦੇ ਵਿਗਿਆਨੀ, ਅਤੇ ਸਥਾਨਕ ਵਿਭਾਗਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ।
ਸੰਸਦ ਵਿੱਚ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੀ ਨਿਰੰਤਰ ਅਤੇ ਊਰਜਾਵਾਨ ਪ੍ਰਤੀਨਿਧਤਾ ਦੀ ਸ਼ਲਾਘਾ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਨਿਰੰਤਰ ਐਡਵੋਕੇਸੀ ਨੇ ਦ੍ਵੀਪਸਮੂਹ ਵਿਕਾਸ ਵੱਲ ਰਾਸ਼ਟਰੀ ਧਿਆਨ ਅਤੇ ਸਰੋਤਾਂ ਦੇ ਪ੍ਰਵਾਹ ਨੂੰ ਯਕੀਨੀ ਬਣਾਇਆ ਹੈ । ਉਨ੍ਹਾਂ ਯਾਦ ਦਿਵਾਇਆ ਕਿ 2014 ਤੋਂ , ਪ੍ਰਧਾਨ ਮੰਤਰੀ ਨੇ ਉੱਤਰ-ਪੂਰਬੀ ਖੇਤਰ ਅਤੇ ਟਾਪੂ ਖੇਤਰਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ, ਜਿਸਦਾ ਪ੍ਰਭਾਵ ਹੁਣ ਖੇਤਰ ਵਿੱਚ ਵਿਗਿਆਨਕ, ਪ੍ਰਸ਼ਾਸਕੀ ਅਤੇ ਮੰਤਰੀ ਪੱਧਰ 'ਤੇ ਸ਼ਮੂਲੀਅਤ ਦੇ ਵਧੇ ਹੋਏ ਪੱਧਰਾਂ ਵਿੱਚ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ ।
ਡੀਪ ਓਸ਼ਨ ਮਿਸ਼ਨ ਦਾ ਹਵਾਲਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਇਸ ਮਿਸ਼ਨ ਦਾ ਐਲਾਨ ਇੱਕ ਵਾਰ ਨਹੀਂ ਸਗੋਂ ਦੋ ਵਾਰ ਕੀਤਾ, ਜੋ ਕਿ ਨੀਲੀ ਅਰਥਵਿਵਸਥਾ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਘੱਟ ਖੋਜੇ ਗਏ ਸਮੁੰਦਰੀ ਸਰੋਤ, ਜਿਵੇਂ ਕਿ ਰਵਾਇਤੀ ਸਰੋਤ ਖਤਮ ਹੋ ਰਹੇ ਹਨ, ਭਾਰਤ ਦੀ ਵਿਕਾਸ ਯਾਤਰਾ ਨੂੰ ਕਾਇਮ ਰੱਖਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਨੀਲੀ ਅਰਥਵਿਵਸਥਾ ਨੌਕਰੀਆਂ ਦੀ ਸਿਰਜਣਾ, ਨਿਰਯਾਤ, ਵਾਤਾਵਰਣ ਸਥਿਰਤਾ ਅਤੇ ਸਮੁੱਚੀ ਆਰਥਿਕ ਤਾਕਤ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ।
ਮੰਤਰੀ ਨੇ ਸਮਾਗਮ ਦੌਰਾਨ ਸ਼ੁਰੂ ਕੀਤੀਆਂ ਗਈਆਂ ਅਤੇ ਪ੍ਰਦਰਸ਼ਿਤ ਕੀਤੀਆਂ ਗਈਆਂ ਮੁੱਖ ਪਹਿਲਕਦਮੀਆਂ 'ਤੇ ਚਾਨਣਾ ਪਾਇਆ, ਜਿਸ ਵਿੱਚ ਸਮੁੰਦਰੀ ਮੱਛੀਆਂ ਦੀ ਪਾਇਲਟ-ਸਕੇਲ ਓਪਨ-ਸੀ ਕੇਜ ਕਲਚਰ ਅਤੇ ਵੱਡੇ ਪੱਧਰ 'ਤੇ ਸੀਵੀਡ ਕਾਸ਼ਤ ਸ਼ਾਮਲ ਹੈ । ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਤਕਨਾਲੋਜੀ ਟ੍ਰਾਂਸਫਰ ਪਹਿਲਾਂ ਹੀ ਹੋ ਚੁੱਕਾ ਹੈ, ਜੋ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ " ਸਮਗ੍ਰ-ਸਰਕਾਰ, ਸਮੁੱਚੇ-ਸਮਾਜ "ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ । ਸਥਾਨਕ ਅਨੁਕੂਲਤਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਖੇਤਰ ਦੀਆਂ ਵਿਲੱਖਣ ਸਮੁੰਦਰੀ ਪ੍ਰਜਾਤੀਆਂ ਅਤੇ ਤੱਟਵਰਤੀ ਵਿਸ਼ੇਸ਼ਤਾਵਾਂ ਇਸ ਨੂੰ ਅਜਿਹੇ ਪ੍ਰੋਜੈਕਟਾਂ ਲਈ ਇੱਕ ਆਦਰਸ਼ ਸਥਾਨ ਬਣਾਉਂਦੀਆਂ ਹਨ ।
ਡਾ. ਜਿਤੇਂਦਰ ਸਿੰਘ ਨੇ ਸਮੁੰਦਰੀ ਵਿਗਿਆਨ ਨਾਲ ਬਾਇਓਟੈਕਨੋਲੋਜੀ ਦੇ ਏਕੀਕਰਣ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਕੋਲ ਬਾਇਓਟੈਕਨਾਲੋਜੀ ਲਈ ਇੱਕ ਸਮਰਪਿਤ ਨੀਤੀ ਹੈ - ਬਾਇਓE3 (ਅਰਥਵਿਵਸਥਾ, ਵਾਤਾਵਰਣ ਅਤੇ ਰੁਜ਼ਗਾਰ ਲਈ ਬਾਇਓਟੈਕਨੋਲੋਜੀ) ਹੈ। ਉਨ੍ਹਾਂ ਦੱਸਿਆ ਕਿ ਸਮੁੰਦਰੀ ਬਾਇਓਸਰੋਤ ਪਲਾਸਟਿਕ, ਨਵੇਂ ਚਿਕਿਤਸਕ ਮਿਸ਼ਰਣਾਂ ਅਤੇ ਉੱਚ-ਮੁੱਲ ਵਾਲੇ ਬਾਇਓਪ੍ਰੋਡਕਟਾਂ ਦੇ ਬਾਇਓਡੀਗ੍ਰੇਡੇਬਲ ਵਿਕਲਪਾਂ ਦਾ ਸਰੋਤ ਬਣ ਸਕਦੇ ਹਨ। ਅਜਿਹੀਆਂ ਪਹਿਲਕਦਮੀਆਂ ਇੱਕੋ ਸਮੇਂ ਰੁਜ਼ਗਾਰ ਪੈਦਾ ਕਰਨਗੀਆਂ, ਵਾਤਾਵਰਣ ਦੀ ਰੱਖਿਆ ਕਰਨਗੀਆਂ ਅਤੇ ਬਾਇਓਇਕੌਨਮੀ ਨੂੰ ਮਜ਼ਬੂਤ ਕਰਨਗੀਆਂ।
ਕੇਂਦਰੀ ਮੰਤਰੀ ਨੇ ਉੱਭਰ ਰਹੇ ਖੇਤਰਾਂ ਜਿਵੇਂ ਕਿ ਗੈਰ-ਜਾਨਵਰ ਅਧਾਰਿਤ ਖੁਰਾਕ ਉਤਪਾਦ , ਵਿਕਲਪਿਕ ਸਮੁੰਦਰੀ ਪੋਸ਼ਣ, ਵੇਸਟ-ਟੂ-ਵੈਲਥ ਤਕਨਾਲੋਜੀਆਂ, ਅਤੇ ਨਿਰਯਾਤ-ਮੁਖੀ ਸਮੁੰਦਰੀ ਉਤਪਾਦਾਂ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਲਈ ਅੰਤਰਰਾਸ਼ਟਰੀ ਬਾਜ਼ਾਰ ਖਾਸ ਕਰਕੇ ਯੂਰਪ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਧਾਈ ਜਾਣੀ ਚਾਹੀਦੀ ਹੈ ਤਾਂ ਜੋ ਇਹ ਪਹਿਲਕਦਮੀਆਂ ਘਰੇਲੂ ਆਮਦਨ ਵਿੱਚ ਵਾਧਾ ਕਰਨ ਅਤੇ "ਵੋਕਲ ਫਾਰ ਲੋਕਲ" ਅਤੇ "ਲੋਕਲ ਫਾਰ ਗਲੋਬਲ" ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ।
ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਵਿਗਿਆਨੀਆਂ ਅਤੇ ਸਥਾਨਕ ਹਿੱਸੇਦਾਰਾਂ ਦੇ ਉਤਸ਼ਾਹ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸੰਸਥਾਗਤ ਸਹਿਯੋਗ ਰਾਹੀਂ, ਜਿਸ ਵਿੱਚ ਸੀਐੱਸਆਈਆਰ ਅਤੇ ਬਾਇਓਟੈਕਨੋਲੋਜੀ ਖੋਜ ਕੇਂਦਰਾਂ ਦੀ ਸੰਭਾਵੀ ਸ਼ਮੂਲੀਅਤ ਸ਼ਾਮਲ ਹੈ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਭਾਰਤ ਦੀਆਂ ਨੀਲੀ ਅਰਥਵਿਵਸਥਾ ਪਹਿਲਕਦਮੀਆਂ ਲਈ ਇੱਕ ਪ੍ਰਮੁੱਖ ਕੇਂਦਰ ਬਣ ਸਕਦੇ ਹਨ। ਉਨ੍ਹਾਂ ਨੇ ਖੇਤਰ ਨਾਲ ਨਿਰੰਤਰ ਸ਼ਮੂਲੀਅਤ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਯਤਨ ਟਾਪੂਆਂ ਨੂੰ ਲੰਬੇ ਸਮੇਂ ਦੇ ਵਿਗਿਆਨਕ , ਵਾਤਾਵਰਣਕ ਅਤੇ ਸਮਾਜਿਕ - ਆਰਥਿਕ ਲਾਭ ਪ੍ਰਦਾਨ ਕਰਨਗੇ ।


****
ਪੀਕੇ / ਕੇਸੀ/ ਵੀਐੱਸ/ ਡੀਏ
(रिलीज़ आईडी: 2215935)
आगंतुक पटल : 4