ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਸੀਏਕਿਉਐੱਮ ਨੇ ਉੱਤਰੀ ਦਿੱਲੀ ਵਿੱਚ ਰਾਤ ਦਾ ਨਿਰੀਖਣ ਅਭਿਆਨ ਚਲਾਇਆ; ਠੋਸ ਰਹਿੰਦ-ਖੂੰਹਦ/ਬਾਇਓਮਾਸ ਸਾੜਨ ਅਤੇ ਕੂੜਾ ਡੰਪ ਕਰਨ ਦੇ ਕਈ ਮਾਮਲੇ ਸਾਹਮਣੇ ਆਏ

प्रविष्टि तिथि: 16 JAN 2026 7:23PM by PIB Chandigarh

ਐੱਨਸੀਆਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਉਐੱਮ) ਨੇ 14.01.2026 ਨੂੰ ਉੱਤਰੀ ਦਿੱਲੀ ਵਿੱਚ 'ਆਪ੍ਰੇਸ਼ਨ ਕਲੀਨ ਏਅਰ' ਦੇ ਤਹਿਤ ਇੱਕ ਰਾਤ ਦਾ ਨਿਰੀਖਣ ਅਭਿਆਨ ਚਲਾਇਆ ਤਾਂ ਜੋ ਨਗਰ ਨਿਗਮ ਦੀ ਠੋਸ ਰਹਿੰਦ-ਖੂੰਹਦ (ਐੱਮਐੱਸਡਬਲਿਊ)/ਬਾਇਓਮਾਸ ਸਾੜਨ ਅਤੇ ਡੰਪਿੰਗ ਦੀ ਰੋਕਥਾਮ ਨਾਲ ਸਬੰਧਿਤ ਜ਼ਮੀਨੀ ਪਾਲਣਾ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਹਵਾ ਪ੍ਰਦੂਸ਼ਣ ਦੇ ਸਥਾਨਕ ਸਰੋਤਾਂ ਦੀ ਪਛਾਣ ਕੀਤੀ ਜਾ ਸਕੇ।

ਸੀਏਕਿਉਐੱਮ ਹਵਾਈ ਟੀਮਾਂ ਨੇ ਉੱਤਰੀ ਦਿੱਲੀ ਦੇ ਜਹਾਂਗੀਰਪੁਰੀ, ਸ਼ਾਲੀਮਾਰ ਬਾਗ ਅਤੇ ਵਜ਼ੀਰਪੁਰ ਖੇਤਰਾਂ ਦਾ ਨਿਰੀਖਣ ਕੀਤਾ। ਜਿਸ ਵਿੱਚ ਜੀਓ-ਟੈਗਡ ਅਤੇ ਟਾਈਮ-ਸਟੈਂਪਡ ਫੋਟੋਆਂ ਦੇ ਅਧਾਰ ‘ਤੇ ਫੀਲਡ ਨਿਰੀਖਣਾਂ ਨੂੰ ਇਕੱਠਾ ਕਰਦੇ ਹੋਏ ਇੱਕ ਵਿਸਤ੍ਰਿਤ ਨਿਰੀਖਣ ਰਿਪੋਰਟ ਕਮਿਸ਼ਨ ਨੂੰ ਸੌਂਪੀ ਗਈ।

ਰਿਪੋਰਟ ਦੇ ਅਨੁਸਾਰ, ਤਿੰਨੋਂ ਖੇਤਰਾਂ ਵਿੱਚ ਕੁੱਲ 65 ਘਟਨਾਵਾਂ ਦਰਜ ਕੀਤੀਆਂ ਗਈਆਂ: ਜਹਾਂਗੀਰਪੁਰੀ ਵਿੱਚ 20, ਸ਼ਾਲੀਮਾਰ ਬਾਗ ਵਿੱਚ 17 ਅਤੇ ਵਜ਼ੀਰਪੁਰ ਵਿੱਚ 28। ਇਨ੍ਹਾਂ ਵਿੱਚ ਬਾਇਓਮਾਸ/ਮਿਸ਼ਰਿਤ ਰਹਿੰਦ-ਖੂੰਹਦ (ਐੱਮਐੱਸਡਬਲਿਊ) ਸਾੜਨ ਦੀਆਂ 47 ਘਟਨਾਵਾਂ (ਜਹਾਂਗੀਰਪੁਰੀ ਵਿੱਚ 12, ਸ਼ਾਲੀਮਾਰ ਬਾਗ ਵਿੱਚ 14, ਅਤੇ ਵਜ਼ੀਰਪੁਰ ਵਿੱਚ 21) ਅਤੇ ਐੱਸਐੱਸਡਬਲਿਊ ਡੰਪਿੰਗ ਦੀਆਂ 18 ਘਟਨਾਵਾਂ (ਜਹਾਂਗੀਰਪੁਰੀ ਵਿੱਚ 8, ਸ਼ਾਲੀਮਾਰ ਬਾਗ ਵਿੱਚ 3, ਅਤੇ ਵਜ਼ੀਰਪੁਰ ਵਿੱਚ 7) ਸ਼ਾਮਲ ਹਨ।

ਸੜਕਾਂ ਦੇ ਕਿਨਾਰਿਆਂ, ਚਾਹ ਦੀਆਂ ਦੁਕਾਨਾਂ ਦੇ ਨੇੜੇ ਅਤੇ ਖੁੱਲ੍ਹੀਆਂ ਥਾਵਾਂ 'ਤੇ ਮੁੱਖ ਤੌਰ 'ਤੇ ਰਾਤ ਨੂੰ ਅੱਗ ਸੇਕਣ ਦੇ ਉਦੇਸ਼ ਨਾਲ ਜੈਵਿਕ ਪਦਾਰਥ ਸਾੜਦੇ ਹੋਏ ਦੇਖੇ ਗਏ। ਸੜਕਾਂ ਦੇ ਕਿਨਾਰਿਆਂ, ਬਜ਼ਾਰਾਂ, ਉਦਯੋਗਿਕ ਖੇਤਰਾਂ, ਪਾਰਕਾਂ ਅਤੇ ਕੂੜੇ ਦੇ ਡੰਪਾਂ ਦੇ ਨੇੜੇ ਠੋਸ ਰਹਿੰਦ-ਖੂੰਹਦ (ਐੱਮਐੱਸਡਬਲਿਊ) ਦਾ ਢੇਰ ਲੱਗਿਆ ਹੋਇਆ ਦੇਖਿਆ ਗਿਆ।

ਇਹ ਖੋਜਾਂ ਸ਼ਾਮ ਅਤੇ ਰਾਤ ਦੇ ਸਮੇਂ ਦੌਰਾਨ, ਖਾਸ ਕਰਕੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਅਤੇ ਉਦਯੋਗਿਕ ਖੇਤਰਾਂ ਵਿੱਚ, ਵਧੇਰੇ ਚੌਕਸੀ ਦੀ ਜ਼ਰੂਰਤ ਨੂੰ ਉਜਾਗਰ ਕਰਦੀਆਂ ਹਨ। ਕੂੜਾ ਸੁੱਟਣਾ ਅਤੇ ਸਾੜਨਾ ਵਰਗੀਆਂ ਸਥਾਨਕ ਸਮੱਸਿਆਵਾਂ ਮੌਜੂਦਾ ਸਰਦੀਆਂ ਦੇ ਮੌਸਮ ਦੌਰਾਨ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ ਅਤੇ ਰੋਕਥਾਮ ਅਤੇ ਲਾਗੂ ਕਰਨ ਦੇ ਉਪਾਵਾਂ ਦੀ ਜ਼ਰੂਰਤ ਹੈ।

 

ਕਮਿਸ਼ਨ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ, ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਅਤੇ ਚੁੱਕਣ ਦੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਰਹਿੰਦ-ਖੂੰਹਦ ਦਾ ਸਮੇਂ ਸਿਰ ਨਿਪਟਾਰਾ ਕਰਨ ਅਤੇ ਗਰਮ ਕਰਨ ਦੇ ਉਦੇਸ਼ਾਂ ਲਈ ਬਾਇਓਮਾਸ ਨੂੰ ਸਾੜਨ ਤੋਂ ਰੋਕਣ ਲਈ ਰਾਤ ਦੀ ਨਿਗਰਾਨੀ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਸਬੰਧਿਤ ਸਥਾਨਕ ਸੰਸਥਾਵਾਂ ਅਤੇ ਏਜੰਸੀਆਂ, ਜਿਨ੍ਹਾਂ ਵਿੱਚ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਅਤੇ ਹੋਰ ਜ਼ਮੀਨ-ਮਾਲਕ ਏਜੰਸੀਆਂ ਸ਼ਾਮਲ ਹਨ, ਨੂੰ ਤੁਰੰਤ ਉਚਿੱਤ ਕਾਰਵਾਈ ਕਰਨ ਅਤੇ ਅਜਿਹੀਆਂ ਉਲੰਘਣਾਵਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਨਜ਼ਦੀਕੀ ਤਾਲਮੇਲ ਨੂੰ ਯਕੀਨੀ ਬਣਾਉਣ ਸਲਾਹ ਦਿੱਤੀ ਗਈ ਹੈ।

ਸੀਏਕਿਉਐੱਮ ਨੇ ਦੁਹਰਾਇਆ ਕਿ "ਆਪ੍ਰੇਸ਼ਨ ਕਲੀਨ ਏਅਰ" ਦੇ ਤਹਿਤ ਨਿਰੀਖਣ ਅਤੇ ਲਾਗੂ ਕਰਨ ਦੀਆਂ ਕਾਰਵਾਈਆਂ ਦਿੱਲੀ-ਐੱਨਸੀਆਰ ਵਿੱਚ ਨਿਯਮਿਤ ਤੌਰ 'ਤੇ ਜਾਰੀ ਰਹਿਣਗੀਆਂ, ਜਿਸ ਵਿੱਚ ਪ੍ਰਦੂਸ਼ਣ ਦੇ ਸਥਾਨਕ ਸਰੋਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਖਤਮ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਕਮਿਸ਼ਨ ਖੇਤਰ ਦੀਆਂ ਸਾਰੀਆਂ ਸਬੰਧਿਤ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਕਾਨੂੰਨੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ, ਜੀਆਰਏਪੀ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ ਅਤੇ ਖੇਤਰ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਨੂੰ ਯਕੀਨੀ ਬਣਾਇਆ ਜਾ ਸਕੇ।

*****

ਜੀਐੱਸ/ਐੱਸਕੇ/ਏਕੇ


(रिलीज़ आईडी: 2215733) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी