ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੋਮਨਾਥ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


प्रविष्टि तिथि: 10 JAN 2026 11:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੋਮਨਾਥ ਯਾਤਰਾ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ।

ਸ਼੍ਰੀ ਮੋਦੀ ਨੇ ਐੱਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:

"ਸੋਮਨਾਥ ਵਿੱਚ ਆ ਕੇ ਸੁਭਾਗਾ ਮਹਿਸੂਸ ਕਰ ਰਿਹਾ ਹਾਂ, ਜੋ ਸਾਡੀ ਸਭਿਅਤਾ ਦੀ ਹਿੰਮਤ ਦਾ ਸ਼ਾਨਦਾਰ ਪ੍ਰਤੀਕ ਹੈ। 

ਇਹ ਯਾਤਰਾ  #SomnathSwabhimanParv ਦੇ ਦੌਰਾਨ ਹੋ ਰਹੀ ਹੈ, ਜਦੋਂ ਪੂਰਾ ਦੇਸ਼ 1026 ਵਿੱਚ ਸੋਮਨਾਥ ਮੰਦਰ ’ਤੇ ਹੋਏ ਪਹਿਲੇ ਹਮਲੇ ਦੇ ਇੱਕ ਹਜ਼ਾਰ ਸਾਲ ਪੂਰੇ ਹੋਣ ’ਤੇ ਇੱਕਜੁੱਟ ਹੋਇਆ ਹੈ।

ਲੋਕਾਂ ਦੇ ਨਿੱਘੇ ਸਵਾਗਤ ਲਈ ਧੰਨਵਾਦੀ ਹਾਂ।"

"ਜੈ ਸੋਮਨਾਥ!

ਅੱਜ ਦਾ ਸਵਾਗਤ ਬਹੁਤ ਖ਼ਾਸ ਸੀ।"

"ਅੱਜ ਸ਼ਾਮ ਸੋਮਨਾਥ ਵਿੱਚ ਮੈਂ ਸ੍ਰੀ ਸੋਮਨਾਥ ਟਰੱਸਟ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਅਸੀਂ ਮੰਦਰ ਕੰਪਲੈਕਸ ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਅਤੇ ਸੋਮਨਾਥ ਦੀ ਤੀਰਥ ਯਾਤਰਾ ਨੂੰ ਹੋਰ ਵੀ ਯਾਦਗਾਰ ਬਣਾਉਣ ਦੇ ਤਰੀਕਿਆਂ ਦੀ ਸਮੀਖਿਆ ਕੀਤੀ।"

"ਓਮ ਸਾਡੇ ਵੇਦਾਂ ਦਾ, ਸ਼ਾਸਤਰਾਂ ਦਾ, ਪੁਰਾਨਾਂ ਦਾ, ਉਪਨਿਸ਼ਦਾਂ ਅਤੇ ਵੇਦਾਂਤਾਂ ਦਾ ਸਾਰ ਹੈ।

ਓਮ ਹੀ ਧਿਆਨ ਦਾ ਮੂਲ ਹੈ ਅਤੇ ਯੋਗ ਦੀ ਨੀਂਹ ਹੈ।

ਓਮ ਹੀ ਸਾਧਨਾ ਵਿੱਚ ਟੀਚਾ ਹੈ।

ਓਮ ਹੀ ਸ਼ਬਦ, ਬ੍ਰਾਹਮਣ ਦਾ ਰੂਪ ਹੈ।

ਓਮ ਨਾਲ ਹੀ ਸਾਡੇ ਮੰਤਰ ਸ਼ੁਰੂ ਅਤੇ ਮੁਕੰਮਲ ਹੁੰਦੇ ਹਨ।

ਅੱਜ ਸੋਮਨਾਥ ਸਭਾਵੀਮਾਨ ਪਰਵ ਵਿੱਚ 1000 ਸਕਿੰਟਾਂ ਲਈ ਓਂਕਾਰ ਧੁਨੀ ਦਾ ਸਮੂਹਿਕ ਜਾਪ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਇਸਦੀ ਊਰਜਾ ਤੋਂ ਅੰਦਰੂਨੀ ਸ਼ਾਂਤੀ ਅਤੇ ਅਨੰਦ ਦਾ ਅਨੁਭਵ ਕਰ ਰਿਹਾ ਹਾਂ।

 ਓਮ ਤਤ ਸਤ!!"

"ਸੋਮਨਾਥ ਸਭਾਵੀਮਾਨ ਪਰਵ ਦੇ ਸ਼ੁਭ ਮੌਕੇ 'ਤੇ  ਸੋਮਨਾਥ ਮੰਦਰ ਕੰਪਲੈਕਸ ਵਿੱਚ ਮੈਨੂੰ ਇੱਕ ਸ਼ਾਨਦਾਰ ਡਰੋਨ ਸ਼ੋਅ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਸ਼ਾਨਦਾਰ ਸ਼ੋਅ ਵਿੱਚ ਸਾਡੀ ਪ੍ਰਾਚੀਨ ਆਸਥਾ ਦੇ ਨਾਲ ਆਧੁਨਿਕ ਤਕਨਾਲੋਜੀ ਦੇ ਤਾਲਮੇਲ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸੋਮਨਾਥ ਦੀ ਪਵਿੱਤਰ ਧਰਤੀ ਤੋਂ ਨਿਕਲਦੀ ਰੋਸ਼ਨੀ ਦੀ ਇਹ ਕਿਰਨ ਪੂਰੀ ਦੁਨੀਆ ਨੂੰ ਭਾਰਤ ਦੀ ਸਭਿਆਚਾਰਕ ਸ਼ਕਤੀ ਦਾ ਸੰਦੇਸ਼ ਦੇ ਰਹੀ ਹੈ।"

*********

ਐੱਮਜੇਪੀਐੱਸ/ਐੱਸਆਰ


(रिलीज़ आईडी: 2213577) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Manipuri , Bengali , Bengali-TR , Assamese , Gujarati , Tamil , Kannada , Malayalam