ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੇ ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਦੇ ਤਹਿਤ ਫੈਕਲ-ਸਲੱਜ (Faecal Sludge) ਪ੍ਰਬੰਧਨ ਦੇ ਨਵੀਨਤਾਕਾਰੀ ਮਾਡਲਾਂ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਆਪਸੀ ਗੱਲਬਾਤ ਕੀਤੀ
ਜਲ ਸ਼ਕਤੀ ਮੰਤਰੀ ਸੀ. ਆਰ.ਪਾਟਿਲ ਨੇ ਸਵੱਛ ਭਾਰਤ ਮਿਸ਼ਨ- ਗ੍ਰਾਮੀਣ ਦੇ ਤਹਿਤ ਭਾਈਚਾਰਾ-ਅਧਾਰਿਤ ਐੱਫਐੱਸਐੱਮ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਵਿਆਪਕ ਅਤੇ ਟਿਕਾਊ ਗ੍ਰਾਮੀਣ ਸਵੱਛਤਾ ਸਮਾਧਾਨਾਂ ਦੀ ਅਪੀਲ ਕੀਤੀ
प्रविष्टि तिथि:
08 JAN 2026 7:21PM by PIB Chandigarh

ਜਲ ਸ਼ਕਤੀ ਮੰਤਰਾਲੇ ਨੇ 6 ਜਨਵਰੀ 2026 ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਤਹਿਤ ਦੇਸ਼ ਵਿੱਚ ਲਾਗੂ ਕੀਤੇ ਜਾ ਰਹੇ ਫੈਕਲ- ਸਲੱਜ ਪ੍ਰਬੰਧਨ (ਐੱਫਐੱਸਐੱਮ) ਦੇ ਵੱਖ-ਵੱਖ ਮਾਡਲਾਂ ‘ਤੇ ਚਰਚਾ ਕਰਨ ਲਈ ਇੱਕ ਵਰਚੁਅਲ ਸੰਵਾਦ ਦਾ ਆਯੋਜਨ ਕੀਤਾ।
ਇਸ ਸੰਵਾਦ ਦੀ ਪ੍ਰਧਾਨਗੀ ਮਾਣਯੋਗ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਕੀਤੀ। ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸ਼੍ਰੀ ਅਸ਼ੋਕ ਕੇ.ਕੇ,ਮੀਣਾ ਅਤੇ ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਸਵੱਛ ਭਾਰਤ ਮਿਸ਼ਨ- ਗ੍ਰਾਮੀਣ) ਸੁਸ਼੍ਰੀ ਐਸਵਰਿਆ ਸਿੰਘ ਨੇ ਇਸ ਸੰਵਾਦ ਵਿੱਚ ਹਿੱਸਾ ਲਿਆ। ਜ਼ਿਲ੍ਹਾ ਕਲੈਕਟਰ, ਜ਼ਿਲ੍ਹਾ ਪੰਚਾਇਤ ਪ੍ਰਮੁੱਖ, ਸਵੈ ਸਹਾਇਤਾ ਸਮੂਹ ਦੇ ਮੈਂਬਰ, ਪੰਚਾਇਤ ਮੈਂਬਰ, ਰਾਜ ਮਿਸ਼ਨ ਡਾਇਰੈਕਟਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੋਡਲ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵਰਚੁਅਲ ਮਾਧਿਅਮ ਨਾਲ ਇਸ ਵਿੱਚ ਸ਼ਾਮਲ ਹੋਏ।
ਇਸ ਸੰਵਾਦ ਦਾ ਉਦੇਸ਼ ਸੰਪੂਰਨ ਸਵੱਛਤਾ ਵੈਲਿਊ ਚੇਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਫ਼ਲ ਅਤੇ ਵਿਸਤਾਰ ਯੋਗ ਐੱਫਐੱਸਐੱਮ ਮਾਡਲ ਸਾਂਝਾ ਕਰਨ, ਐੱਫਐੱਸਐੱਮ ਦੇ ਵੱਖ-ਵੱਖ ਪਹਿਲੂਆਂ ‘ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਦਰਮਿਆਨ ਆਪਸੀ ਗਿਆਨਵਰਧਕ(ਕ੍ਰੌਸ-ਲਰਨਿੰਗ) ਨੂੰ ਮਜ਼ਬੂਤ ਕਰਨਾ ਅਤੇ ਟਾਇਲਟ ਨਿਰਮਾਣ ਤੋਂ ਪਰ੍ਹੇ ਸੁਰੱਖਿਅਤ ਸਵੱਛਤਾ ਪ੍ਰਣਾਲੀਆਂ ਦੇ ਮਹੱਤਵ ਨੂੰ ਮਜ਼ਬੂਤ ਕਰਨਾ ਸੀ।
ਗੁਜਰਾਤ, ਸਿੱਕਮ, ਮੱਧ ਪ੍ਰਦੇਸ਼, ਕਰਨਾਟਕ, ਓਡੀਸ਼ਾ, ਲੱਦਾਖ ਅਤੇ ਤ੍ਰਿਪੁਰਾ ਦੇ ਪ੍ਰਤੀਨਿਧੀਆਂ ਨੇ ਆਪਣੇ ਜ਼ਮੀਨੀ ਅਨੁਭਵ ਸਾਂਝੇ ਕੀਤੇ ਅਤੇ ਆਪਣੇ-ਆਪਣੇ ਮਾਡਲ ਪੇਸ਼ ਕੀਤੇ। ਇਨ੍ਹਾਂ ਵਿੱਚ ਇਨ-ਸੀਟੂ ਇਲਾਜ ਮਾਡਲ, ਭਾਈਚਾਰਕ ਸਮਾਧਾਨ, ਸਵੈ ਸਹਾਇਤਾ ਸਮੂਹਾਂ ਅਤੇ ਪੰਚਾਇਤਾਂ ਦੇ ਨਾਲ ਮਿਲ ਕੇ ਪ੍ਰਭਾਵਸ਼ਾਲੀ ਸੰਚਾਲਨ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਦੇ ਉਪਾਅ, ਫੈਕਲ-ਸਲੱਜ ਟ੍ਰੀਟਮੈਂਟ ਪਲਾਂਟਾਂ (ਐੱਫਐੱਸਟੀਪੀ) ਦੀ ਸਥਿਰਤਾ ਨੂੰ ਯਕੀਨਾ ਬਣਾਉਣਾ ਅਤੇ ਐੱਫਐੱਸਐੱਮ ਦੇ ਲਈ ਸ਼ਹਿਰੀ-ਗ੍ਰਾਮੀਣ ਸੰਪਰਕ ਸਥਾਪਿਤ ਕਰਨਾ ਸ਼ਾਮਲ ਸੀ। ਟ੍ਰੀਟ ਕੀਤੇ ਫੈਕਲ ਸਲੱਜ ਅਤੇ ਵੇਸਟ ਪਾਣੀ ਦੇ ਸੁਰੱਖਿਅਤ ਸੰਗ੍ਰਹਿ, ਆਵਾਜਾਈ, ਇਲਾਜ ਅਤੇ ਮੁੜ ਵਰਤੋਂ ਲਈ ਕੀਤੇ ਗਏ ਯਤਨਾਂ ‘ਤੇ ਚਰਚਾ ਕੀਤੀ ਗਈ। ਕਈ ਮਾਡਲਾਂ ਨੇ ਸਵੱਛਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਈਚਾਰਕ ਪੱਧਰ ‘ਤੇ ਰੁਜ਼ਗਾਰ ਸਿਰਜਣ ਦੇ ਮੌਕੇ ਵੀ ਪ੍ਰਦਾਨ ਕੀਤੇ।
ਇਸ ਸੰਵਾਦ ਦੌਰਾਨ, ਰਾਜਾਂ ਨੇ ਦੇਸ਼ ਭਰ ਤੋਂ ਕਈ ਨਵੀਨਤਾਕਾਰੀ ਅਤੇ ਵਿਸਥਾਰ ਯੋਗ ਖੁਰਾਕ ਸਵੱਛਤਾ ਮਾਡਲ ਪੇਸ਼ ਕੀਤੇ। ਇੱਕ ਜ਼ਿਕਰਯੋਗ ਉਦਾਹਰਣ ਓਡੀਸ਼ਾ ਦੇ ਖੁਰਦਾ ਜ਼ਿਲ੍ਹੇ ਤੋਂ ਆਈ, ਜਿੱਥੇ ਇੱਕ ਟ੍ਰਾਂਸਜੈਂਡਰ-ਅਧਾਰਿਤ ਸਵੈ ਸਹਾਇਤਾ ਸਮੂਹ ਆਪਣੇ ਖੁਰਾਕ ਸਵੱਛਤਾ ਪਲਾਂਟ (ਐੱਫਐੱਸਟੀਪੀ) ਦੇ ਸੰਚਾਲਨ ਅਤੇ ਰੱਖ-ਰਖਾਅ ਦਾ ਕੰਮ ਕਰ ਰਿਹਾ ਹੈ।
ਇਹ ਪਹਿਲ ਦਰਸਾਉਂਦੀ ਹੈ ਕਿ ਸਵੱਛਤਾ ਸੇਵਾ ਵੰਡ ਸਮਾਵੇਸ਼ੀ ਅਤੇ ਟਿਕਾਊ ਹੋਣ ਦੇ ਨਾਲ-ਨਾਲ ਟ੍ਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਲਈ ਸਨਮਾਨਜਨਕ ਆਜੀਵਿਕਾ ਦੇ ਮੌਕੇ ਵੀ ਸਿਰਜਿਤ ਕਰ ਸਕਦਾ ਹੈ। ਇਹ ਮਾਡਲ ਜ਼ਰੂਰੀ ਸੇਵਾਵਾਂ ਤੱਕ ਸਮਾਨ ਪਹੁੰਚ ਨੂੰ ਹੁਲਾਰਾ ਦੇਣ, ਸਮਾਜਿਕ ਸਮਾਵੇਸ਼ ਨੂੰ ਪ੍ਰੋਤਸਾਹਿਤ ਕਰਨ ਅਤੇ ਹਾਸ਼ੀਏ ‘ਤੇ ਪਏ ਸਮੂਹਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਮਜ਼ਬੂਤ ਕਰਨ ਵਿੱਚ ਭਾਈਚਾਰਾ-ਅਧਾਰਿਤ ਉੱਦਮਾਂ ਦੀ ਸ਼ਕਤੀ ਨੂੰ ਉਜਾਗਰ ਕਰਦਾ ਹੈ।


ਹੋਰ ਐੱਫਐੱਸਐੱਮ ਮਾਡਲਾਂ ਵਿੱਚ ਸ਼ਾਮਲ ਹਨ: ਗੁਜਰਾਤ ਦੇ ਦਾਂਗ ਜ਼ਿਲ੍ਹੇ ਦੇ ਦੂਰ-ਦੁਰਾਡੇ ਕਬਾਇਲੀ ਖੇਤਰਾਂ ਵਿੱਚ ਟਵਿਨ-ਪਿਟ ਟਾਇਲਟਾਂ ਦਾ ਵਿਆਪਕ ਪੱਧਰ ‘ਤੇ ਅਨੁਕੂਲਨ, ਸਿੱਕਮ ਦੇ ਮੰਗਣ ਜ਼ਿਲ੍ਹ ਵਿੱਚ ਸਿੰਗਲ-ਪਿਟ ਟਾਇਲਟਾਂ ਨੂੰ ਟਵਿਨ-ਪਿਟ ਟਾਇਲਟਾਂ ਵਿੱਚ ਤਬਦੀਲ ਕਰਨ ਲਈ ਕੀਤੇ ਗਏ ਕੇਂਦ੍ਰਿਤ ਯਤਨ, ਜਿਸ ਨਾਲ ਦੂਰ-ਦੁਰਾਡੇ, ਪਹਾੜੀ ਖੇਤਰਾਂ ਵਿੱਚ ਐੱਫਐੱਸਐੱਮ ਪਾਲਣਾ ਨੂੰ ਯਕੀਨੀ ਬਣਾਉਣਾ; ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਕਾਲੀਬਿੱਲੋਡ ਗ੍ਰਾਮ ਪੰਚਾਇਤ ਵਿੱਚ ਭਾਰਤ ਦਾ ਪਹਿਲਾ ਗ੍ਰਾਮੀਣ ਐੱਫਐੱਸਟੀਪੀ (ਟ੍ਰੀਟਿਡ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ) ਜਿੱਥੇ ਵਿੱਤੀ ਸੰਸਾਧਨਾਂ ਨੂੰ ਵਧਾਉਣ ਲਈ ਐੱਮਆਰਐੱਫ (ਮਟਰੀਅਲ ਰਿਸੋਰਸ ਪਲਾਂਟ) ਦੇ ਨਾਲ-ਨਾਲ ਇਲਾਜ ਕੀਤੇ ਗਏ ਵੇਸਟ ਪਾਣੀ ਵਿੱਚ ਮੱਛੀ ਪਾਲਮ ਦਾ ਇੱਕ ਨਵੀਨਤਾਕਾਰੀ ਪ੍ਰਯੋਗ ਕੀਤਾ ਜਾ ਰਿਹਾ ਹੈ: ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਦਾ ਕਲਸਟਰ-ਅਧਾਰਿਤ ਐੱਫਐੱਸਟੀਪੀ ਮਾਡਲ ਜਿਸ ਵਿੱਚ ਸੰਚਾਲਨ ਅਤੇ ਰੱਖ-ਰਖਾਅ ਵਿੱਚ ਸਵੈ ਸਹਾਇਤਾ ਸਮੂਹਾਂ ਦੀ ਮਜ਼ਬੂਤ ਭਾਗੀਦਾਰੀ ਹੈ; (ਲੱਦਾਖ ਦੇ ਲੇਹ ਜ਼ਿਲ੍ਹੇ ਦੀ ਬਹੁਤ ਜ਼ਿਆਦਾ ਠੰਡ, ਸੁੱਕੇ ਅਤੇ ਉੱਚ ਉਚਾਈ ਵਾਲੀਆਂ ਸਥਿਤੀਆਂ ਵਿੱਚ ਬਣਾਏ ਜਾ ਰਹੇ ਈਕੋਸੈਨ ਟਾਇਲਟ ਅਤੇ ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਵਿੱਚ ਜਨਤਕ ਪ੍ਰੋਗਰਾਮਾਂ, ਭਾਈਚਾਰਕ ਸਭਾਵਾਂ ਅਤੇ ਮੇਲਿਆਂ ਲਈ ਮੋਬਾਈਲ, ਬਾਇਓ-ਟਾਇਲਟਾਂ ਦੀ ਤੈਨਾਤੀ, ਜਿਸ ਦਾ ਪ੍ਰਬੰਧਨ ਆਤਮ-ਨਿਰਭਰ, ਸਥਾਨਕ ਸਵੈ ਸਹਾਇਤਾ ਸਮੂਹ ਦੀ ਅਗਵਾਈ ਵਿੱਚ ਸੰਚਾਲਨ ਅਤੇ ਰੱਖ-ਰਖਾਅ ਰਾਹੀਂ ਕੀਤਾ ਜਾ ਰਿਹਾ ਹੈ।
ਇਸ ਸੰਵਾਦ ਵਿੱਚ ਉਨ੍ਹਾਂ ਭਾਈਚਾਰਿਆਂ ਦੇ ਮੈਂਬਰ ਵੀ ਸ਼ਾਮਲ ਸਨ, ਜੋ ਜ਼ਮੀਨੀ ਪੱਧਰ ‘ਤੇ ਇਨ੍ਹਾਂ ਮਾਡਲਾਂ ਨੂੰ ਪ੍ਰਤੱਖ ਤੌਰ ‘ਤੇ ਲਾਗੂ ਕਰ ਰਹੇ ਹਨ ਅਤੇ ਜਿਨ੍ਹਾਂ ਨੇ ਜਲ ਸ਼ਕਤੀ ਮੰਤਰੀ ਸ਼੍ਰੀ. ਸੀ.ਆਰ. ਪਾਟਿਲ ਨਾਲ ਆਪਣੇ ਜ਼ਮੀਨੀ ਅਨੁਭਵਾਂ ਬਾਰੇ ਗੱਲ ਕੀਤੀ। ਭਾਗੀਦਾਰਾਂ ਦੀਆਂ ਸਥਾਨਕ ਭਾਸ਼ਾਵਾਂ ਵਿੱਚ ਗੱਲਬਾਤ ਨੂੰ ਵੀ ਪ੍ਰੋਤਸਾਹਿਤ ਕੀਤਾ ਗਿਆ, ਜਿਸ ਨਾਲ ਉਹ ਸਹਿਜ ਹੋਏ ਅਤੇ ਉਤਸ਼ਾਹਪੂਰਵਕ ਆਪਣੇ ਅਨੁਭਵ ਸਾਂਝੇ ਕੀਤੇ।
ਜਲ ਸ਼ਕਤੀ ਮੰਤਰੀ ਸ਼੍ਰੀ ਸੀ. ਆਰ. ਪਾਟਿਲ ਨੇ ਸਵੱਛ ਭਾਰਤ ਅਭਿਆਨ ਵਿੱਚ ਯੋਗਦਾਨ ਦੇਣ ਵਾਲੇ ਅਤੇ ਨਾਲ ਹੀ ਆਮਦਨ ਅਤੇ ਆਜੀਵਿਕਾ ਦੇ ਮੌਕੇ ਸਿਰਜਿਤ ਕਰਨ ਵਾਲੇ ਨਵੀਨਤਾਕਾਰੀ ਮਾਡਲ ਪ੍ਰਦਰਸ਼ਿਤ ਕਰਨ ਲਈ ਭਾਗੀਦਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਪਹਿਲਕਦਮੀਆਂ ਦੁਰਗਮ ਭੂਗੋਲਿਕ ਖੇਤਰਾਂ ਵਿੱਚ ਲਾਗੂ ਕੀਤੀਆਂ ਗਈਆਂ ਹਨ, ਜੋ ਇਹ ਸਾਬਤ ਕਰਦੀਆਂ ਹਨ ਕਿ ਚੁਣੌਤੀਪੂਰਨ ਸਥਿਤੀਆਂ ਸਥਾਈ ਸਮਾਧਾਨਾਂ ਨੂੰ ਜਨਮ ਦਿੰਦੀਆਂ ਹਨ।
ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਐੱਫਐੱਸਐੱਮ ਟਿਕਾਊ ਗ੍ਰਾਮੀਣ ਸਵੱਛਤਾ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ ਅਤੇ ਸੰਪੂਰਨ ਸਵੱਛਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਜਨਤਕ ਸਿਹਤ ਅਤੇ ਸਵੱਛ ਵਾਤਾਵਰਣ ਦੀ ਸੁਰੱਖਿਆ ਦੇ ਲਈ ਵੀ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਐੱਫਐੱਸਐੱਮ ਸਮਾਧਾਨਾਂ ਨੂੰ ਵਿਵਹਾਰਿਕ, ਸਮਾਵੇਸ਼ੀ ਅਤੇ ਦੀਰਘਕਾਲੀ ਬਣਾਉਣ ਲਈ ਭਾਈਚਾਰਕ ਭਾਗੀਦਾਰੀ, ਸਵੈ ਸਹਾਇਤਾ ਸਮੂਹਾਂ, ਪੰਚਾਇਤਾਂ ਅਤੇ ਵੱਖ-ਵੱਖ ਹਿਤਧਾਰਕਾਂ ਦੀ ਸ਼ਮੂਲੀਅਤ ਅਤੇ ਸੰਦਰਭ-ਵਿਸ਼ੇਸ਼, ਜ਼ਰੂਰਤ-ਅਧਾਰਿਤ ਅਤੇ ਉਪਯੁਕਤ ਤਕਨਾਲੋਜੀਆਂ ਨੂੰ ਅਪਣਾਉਣਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ, ਸਵੱਛਤਾ ਲਈ ਰਾਸ਼ਟਰ ਵਿਆਪੀ ਅੰਦੋਲਨ ਨੇ ਬੇਮਿਸਾਲ ਗਤੀ ਪ੍ਰਾਪਤ ਕੀਤੀ ਹੈ, ਜਿਸ ਨਾਲ ਗਾਂਧੀ ਜੀ ਦਾ ਸਵੱਛਤਾ ਅਤੇ ਜਨਤਕ ਭਾਗੀਦਾਰੀ ਦਾ ਸੱਚਾ ਸੰਦੇਸ਼ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਿਆ ਹੈ।
ਮੰਤਰਾਲੇ ਨੇ ਐੱਸਬੀਐੱਮ (ਜੀ) ਦੇ ਤਹਿਤ ਗ੍ਰਾਮੀਣ ਭਾਰਤ ਵਿੱਚ ਐੱਫਐੱਸਐੱਮ ਦੇ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜਿਸ ਵਿੱਚ ਤਕਨੀਕੀ ਸਹਾਇਤਾ, ਸਮਰੱਥਾ ਨਿਰਮਾਣ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵਿਕਸਿਤ ਨਵੀਨਤਾਕਾਰੀ, ਭਾਈਚਾਰ-ਕੇਂਦ੍ਰਿਤ ਅਤੇ ਸਮਾਵੇਸ਼ੀ ਮਾਡਲਾਂ ਨੂੰ ਹੁਲਾਰਾ ਦੇਣਾ ਸ਼ਾਮਲ ਹੈ।
*****
ਏਐੱਮਕੇ
(रिलीज़ आईडी: 2212927)
आगंतुक पटल : 6