ਸੱਭਿਆਚਾਰ ਮੰਤਰਾਲਾ
ਭਾਰਤੀ ਪੁਰਾਤੱਤਵ ਸਰਵੇਖਣ ਦੇ ਸਮਾਰਕਾਂ ਅਤੇ ਮਿਊਜ਼ੀਅਮਾਂ ਲਈ ਔਨਲਾਈਨ ਟਿਕਟ ਬੁੱਕਿੰਗ ਹੁਣ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ ਨੈੱਟਵਰਕ ‘ਤੇ ਲਾਈਵ
प्रविष्टि तिथि:
06 JAN 2026 7:26PM by PIB Chandigarh
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਤਹਿਤ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓਐੱਨਡੀਸੀ) ‘ਤੇ 170 ਤੋਂ ਵੱਧ ਕੇਂਦਰ ਸੁਰੱਖਿਅਤ ਸਮਾਰਕਾਂ ਅਤੇ ਮਿਊਜ਼ੀਅਮਾਂ ਲਈ ਔਨਲਾਈਨ ਟਿਕਟ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਇਹ ਪਹਿਲ ਏਐੱਸਆਈ ਦੇ ਸਮਾਰਕਾਂ ਅਤੇ ਮਿਊਜ਼ੀਅਮਾਂ ਤੱਕ ਡਿਜੀਟਲ ਪਹੁੰਚ ਨੂੰ ਬਹੁਤ ਵਧਾਉਂਦੀ ਹੈ। ਇਸ ਨਾਲ ਭਾਰਤ ਅਤੇ ਵਿਦੇਸ਼ ਤੋਂ ਆਉਣ ਵਾਲੇ ਟੂਰਿਸਟਾਂ ਲਈ ਦੇਸ਼ ਦੇ ਕੁਝ ਸਭ ਤੋਂ ਮਸ਼ਹੂਰ ਵਿਰਾਸਤੀ ਸਥਾਨਾਂ ਅਤੇ ਮਿਊਜ਼ੀਅਮਾਂ ਦੇ ਪ੍ਰਵੇਸ਼ ਟਿਕਟ ਕਈ ਡਿਜੀਟਲ ਪਲੈਟਫਾਰਮਾਂ ਦੇ ਜ਼ਰੀਏ ਅਸਾਨੀ ਨਾਲ ਬੁੱਕ ਕਰਨਾ ਅਸਾਨ ਹੋ ਜਾਂਦਾ ਹੈ।
ਏਐੱਸਆਈ ਦੇ ਟਿਕਟਿੰਗ ਸਿਸਟਮ ਨੂੰ ਓਪਨ ਡਿਜੀਟਲ ਨੈੱਟਵਰਕ ‘ਤੇ ਏਕੀਕ੍ਰਿਤ ਕਰਕੇ, ਨਾਗਰਿਕ ਅਤੇ ਟੂਰਿਸਟ ਵੱਖ-ਵੱਖ ਐਪਲੀਕੇਸ਼ਨ ਦੇ ਜ਼ਰੀਏ ਟਿਕਟ ਬੁੱਕ ਕਰ ਸਕਦੇ ਹਨ। ਇਸ ਨਾਲ ਪਹੁੰਚ ਅਤੇ ਸੁਵਿਧਾ ਬਿਹਤਰ ਹੁੰਦੀ ਹੈ, ਨਾਲ ਹੀ ਇੰਟਰਓਪਰੇਬਲ ਡਿਜੀਟਲ ਸਿਸਟਮ ਦੇ ਜ਼ਰੀਏ ਜਨਤਕ ਸੇਵਾਵਾਂ ਦੀ ਪਾਰਦਰਸ਼ੀ ਅਤੇ ਕੁਸ਼ਲ ਡਿਲੀਵਰੀ ਮਜ਼ਬੂਤ ਹੁੰਦੀ ਹੈ।
ਓਐੱਨਡੀਸੀ-ਇਨੇਬੇਲਡ ਐਪਲੀਕੇਸ਼ਨ ਦੇ ਜ਼ਰੀਏ ਏਐੱਸਆਈ ਸਮਾਰਕਾਂ ਲਈ ਟਿਕਟ ਬੁੱਕ ਕਰਨ ਵਾਲੇ ਟੂਰਿਸਟ ਮੌਜੂਦਾ ਸੁਵਿਧਾਵਾਂ ਦਾ ਲਾਭ ਉਠਾ ਸਕਦੇ ਹਨ। ਇਸ ਵਿੱਚ ਭਾਰਤੀ ਟੂਰਿਸਟਾਂ ਲਈ 5 ਰੁਪਏ ਅਤੇ ਵਿਦੇਸ਼ੀ ਨਾਗਰਿਕਾਂ ਲਈ 50 ਰੁਪਏ ਦੀ ਛੂਟ ਸ਼ਾਮਲ ਹੈ।
ਔਨਲਾਈਨ ਬੁਕਿੰਗ ਨਾਲ ਟੂਰਿਸਟ ਸਮਾਰਕਾਂ ਅਤੇ ਮਿਊਜ਼ੀਅਮਾਂ ਵਿੱਚ ਫਿਜੀਕਲ ਟਿਕਟ ਦੀਆਂ ਲਾਈਨਾਂ ਤੋਂ ਬਚ ਸਕਦੇ ਹਨ, ਜਿਸ ਨਾਲ ਤੇਜ਼ੀ ਨਾਲ ਅਤੇ ਅਸਾਨੀ ਨਾਲ ਐਂਟਰੀ ਯਕੀਨੀ ਹੁੰਦੀ ਹੈ।
ਇਸ ਇੰਟੀਗ੍ਰੇਸ਼ਨ ਨੂੰ ਐੱਨਡੀਐੱਮਐੱਲ (NSDL ਡੇਟਾਬੇਸ ਮੈਨੇਜਮੈਂਟ ਲਿਮਿਟਿਡ) ਨੇ ਤਕਨੀਕੀ ਤੌਰ ‘ਤੇ ਸੰਭਵ ਬਣਾਇਆ ਹੈ, ਜਿਸ ਨੇ ਏਐੱਸਆਈ ਦੇ ਸਮਾਰਕਾਂ ਅਤੇ ਮਿਊਜ਼ੀਅਮਾਂ ਦੀ ਪੂਰੀ ਇਨਵੈਂਟਰੀ ਨੂੰ ਓਐੱਨਡੀਸੀ ਨੈੱਟਵਰਕ ‘ਤੇ ਜੋੜਿਆ ਹੈ।
ਟਿਕਟ ਹੁਣ ਵੀ Highway Delite (ਵੈੱਬ, Android ਅਤੇ iOS), Pelocal ਦੇ WhatsApp ਅਧਾਰਿਤ ਟਿਕਟਿੰਗ ਅਨੁਭਵ (ਯੂਜ਼ਰ +91 84228 89057 ‘ਤੇ “Hi” ਭੇਜ ਕੇ ਬੁਕਿੰਗ ਸ਼ੁਰੂ ਕਰ ਸਕਦੇ ਹਨ)। ਇਹ Abhee by Mondee (Android ਅਤੇ iOS) ਜਿਹੇ ਪਲੈਟਫਾਰਮ ‘ਤੇ ਉਪਲਬਧ ਹਨ। ਕਈ ਹੋਰ ਕੰਜ਼ਿਊਮਰ-ਫੇਸਿੰਗ ਐਪਲੀਕੇਸ਼ਨ ਓਐੱਨਡੀਸੀ ਨੈੱਟਵਰਕ ਦੇ ਨਾਲ ਏਕੀਕਰਣ ਦੇ ਵੱਖ-ਵੱਖ ਪੜਾਵਾਂ ਵਿੱਚ ਹਨ।
****
ਸੁਨੀਲ ਕੁਮਾਰ ਤਿਵਾਰੀ
(रिलीज़ आईडी: 2212500)
आगंतुक पटल : 4