ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਨਾਗਪੁਰ ਵਿੱਚ ਮਹਾਨਗਰ ਨਿਗਰਾਨੀ ਇਕਾਈਆਂ (ਐੱਮਐੱਸਯੂ) ਦੀ ਰਾਸ਼ਟਰੀ ਸਮੀਖਿਆ ਬੈਠਕ ਆਯੋਜਿਤ ਕੀਤੀ ਗਈ


ਰਾਸ਼ਟਰੀ ਐੱਮਐੱਸਯੂ ਬੈਠਕ ਵਿੱਚ ਕੇਂਦਰ ਨੇ ਸ਼ਹਿਰੀ ਨਿਗਰਾਨੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ

ਸ਼ਹਿਰੀ ਜਨਤਕ ਸਿਹਤ ਤਿਆਰੀਆਂ ਨੂੰ ਮਜ਼ਬੂਤ ਬਣਾਉਣ ‘ਤੇ ਜ਼ੋਰ ਦੇਣ ਦੇ ਨਾਲ ਹੀ ਐੱਮਐੱਸਯੂ ਦੀ ਰਾਸ਼ਟਰੀ ਸਮੀਖਿਆ ਬੈਠਕ ਦੀ ਸਮਾਪਤੀ ਹੋਈ

ਰਾਸ਼ਟਰੀ ਰਾਸ਼ਟਰੀ ਐੱਮਐੱਸਯੂ ਸਮੀਖਿਆ ਬੈਠਕ ਵਿੱਚ ਸ਼ੁਰੂਆਤੀ ਪਛਾਣ ਅਤੇ ਤਾਲਮੇਲਪੂਰਨ ਪ੍ਰਤੀਕਿਰਿਆ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ

प्रविष्टि तिथि: 07 JAN 2026 7:49PM by PIB Chandigarh

6-7 ਜਨਵਰੀ 2026 ਨੂੰ ਨਾਗਪੁਰ ਵਿੱਚ ਦੇਸ਼ ਭਰ ਦੇ 20 ਸ਼ਹਿਰਾਂ ਲਈ ਮਹਾਨਗਰ ਨਿਗਰਾਨੀ ਇਕਾਈਆਂ (ਐੱਮਐੱਸਯੂ) ਦੀ ਦੋ ਦਿਨਾਂ ਰਾਸ਼ਟਰੀ ਸਮੀਖਿਆ ਬੈਠਕ ਆਯੋਜਿਤ ਕੀਤੀ ਗਈ। ਇਸ ਦਾ ਵਿਸ਼ਾ ‘ਸਰਗਰਮ ਨਿਗਰਾਨੀ, ਸੁਰੱਖਿਅਤ ਸ਼ਹਿਰ’ ਸੀ। ਇਹ ਬੈਠਕ ਪਹਿਲਾਂ (ਟੀਅਰ-।) ਅਤੇ ਦੂਸਰੀ (ਟੀਅਰ-।।) ਸ਼੍ਰੇਣੀ ਦੇ ਸ਼ਹਿਰਾਂ ਵਿੱਚ ਸ਼ਹਿਰੀ ਰੋਗ ਨਿਗਰਾਨੀ ਪ੍ਰਣਾਲੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ ਸੀ। 

ਇਸ ਬੈਠਕ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਿਊ) ਦੇ ਸੰਯੁਕਤ ਸਕੱਤਰ ਸ਼੍ਰੀ ਸੌਰਭ ਜੈਨ ਅਤੇ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐੱਨਸੀਡੀਸੀ) ਦੇ ਡਾਇਰੈਕਟਰ ਡਾ. ਰੰਜਨ ਦਾਸ ਮੌਜੂਦ ਸਨ। ਇਸ ਬੈਠਕ ਵਿੱਚ ਹੈਦਰਾਬਾਦ ਅਤੇ ਸ਼ਿਮਲਾ ਦੇ ਮਿਉਂਸੀਪਲ ਕਮਿਸ਼ਨਰ, ਨਾਗਪੁਰ ਅਤੇ ਪਟਨਾ ਦੇ ਐਡੀਸ਼ਨਲ ਮਿਉਂਸੀਪਲ ਕਮਿਸ਼ਨਰਜ਼, ਭੋਪਾਲ ਮਿਉਂਸੀਪਲ ਕਮਿਸ਼ਨ ਦੇ ਡਿਪਟੀ ਕਮਿਸ਼ਨਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਐੱਨਸੀਡੀਸੀ ਦੇ ਅਧਿਕਾਰੀ, ਰਾਜਾਂ ਅਤੇ ਮਿਉਂਸੀਪਲ ਕਾਰਪੋਰੇਸ਼ਨਾਂ ਦੇ ਐੱਮਐੱਸਯੂ ਨੋਡਲ ਅਧਿਕਾਰੀ ਅਤੇ ਹੋਰ ਮੁੱਖ ਭਾਗੀਦਾਰ ਸ਼ਾਮਲ ਹੋਏ। 

ਇਸ ਦੌਰਾਨ ਚਰਚਾ ਦਾ ਮੁੱਖ ਉਦੇਸ਼ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ, ਸਮੇਂ ਸਿਰ ਜਨਤਕ ਸਿਹਤ ਪ੍ਰਤੀਕਿਰਿਆਵਾਂ ਨੂੰ ਯਕੀਨੀ ਬਣਾਉਣਾ ਅਤੇ ਸ਼ਹਿਰੀ ਖੇਤਰਾਂ ਵਿੱਚ ਤਿਆਰੀਆਂ ਨੂੰ ਵਧਾਉਣਾ ਸੀ। ਤਕਨੀਕੀ ਸੈਸ਼ਨਾਂ ਵਿੱਚ ਨਾਗਪੁਰ ਦੀ ਮੈਟਰੋਪੌਲਿਟਨ ਸਰਵਿਲਾਂਸ ਯੂਨਿਟ ਨੇ (MSU) ਨੇ ਏਈਐੱਸ (ਐਕਯੂਟ ਐਨਸੇਫਲਾਇਟਿਸ ਸਿੰਡ੍ਰੋਮ) ਦੇ ਪ੍ਰਕੋਪ ਦੀ ਜਾਂਚ ਅਤੇ ਪ੍ਰਤੀਕਿਰਿਆ ਬਾਰੇ ਪੇਸ਼ਕਾਰੀ ਦਿੱਤੀ। ਹੋਰ ਸ਼ਹਿਰਾਂ ਨੇ ਆਪਣੇ ਤਜ਼ਰਬੇ ਅਤੇ ਵਧੀਆ ਕਾਰਜਪ੍ਰਣਾਲੀਆਂ ਨੂੰ ਸਾਂਝਾ ਕੀਤਾ। ਮਹਾਨਾਗਰ ਨਿਗਰਾਨੀ ਇਕਾਈਆਂ (ਐੱਮਐੱਸਯੂ) ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। 

 ‘ਸ਼ਹਿਰੀ ਸਿਹਤ ਨਿਗਰਾਨੀ ਵਿੱਚ ਰਣਨੀਤਕ ਨਿਵੇਸ਼’ ਵਿਸ਼ੇ ‘ਤੇ ਆਯੋਜਿਤ ਵਿਗਿਆਨਿਕ ਸੈਸ਼ਨ ਵਿੱਚ ਸਹਿਯੋਗੀ ਨਿਗਰਾਨੀ ਅਤੇ ਬਹੁ-ਖੇਤਰੀ ਤਾਲਮੇਲ ਵਿੱਚ ਐੱਮਐੱਸਯੂ ਦੀ ਭੂਮਿਕਾ ‘ਤੇ ਚਾਨਣਾ ਪਾਇਆ ਗਿਆ। ਚਰਚਾ ਵਿੱਚ ਐੱਨਸੀਡੀਸੀ, ਵਰਲਡ ਬੈਂਕ, ਪੀਏਟੀਐੱਚ, ਏਮਸ ਨਾਗਪੁਰ, ਮਿਉਂਸੀਪਲ ਕਾਰਪੋਰੇਸ਼ਨ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR), ਪਸ਼ੂਪਾਲਣ ਅਤੇ ਡੇਅਰੀ ਵਿਭਾਗ (ਡੀਏਐੱਚਡੀ), ਜੰਗਲੀਜੀਵ ਖੇਤਰ, ਸਰਕਾਰੀ ਪਸ਼ੂ ਚਿਕਿਤਸਾ ਕਾਲਜ, ਨਾਗਪੁਰ, ਏਪੀਐੱਚਓ ਨਾਗਪੁਰ ਅਤੇ ਆਈਐੱਮਏ ਅਤੇ ਆਈਏਪੀ ਸਮੇਤ ਪੇਸ਼ੇਵਰ ਸੰਸਥਾਵਾਂ ਦੇ ਮਾਹਿਰਾਂ ਨੇ ਹਿੱਸਾ ਲਿਆ।

ਬੈਠਕ ਵਿੱਚ ਭਾਗੀਦਾਰਾਂ ਨੂੰ ਵਿਆਪਕ ਆਫ਼ਤਾਂ ਨਾਲ ਨਿਪਟਣ ਦੀ ਤਿਆਰੀ ਲਈ ਢਾਂਚੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਜਨਤਕ ਸਿਹਤ ਆਫਤ ਸਥਿਤੀਆਂ ਲਈ ਤਿਆਰੀ ਅਤੇ ਤਾਲਮੇਲਪੂਰਨ ਪ੍ਰਤੀਕਿਰਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸ਼ਹਿਰ ਐਮਰਜੈਂਸੀ ਜਵਾਬ ਯੋਜਨਾਵਾਂ (ਸਾਰੀਆਂ-ਖ਼ਤਰਿਆਂ ਵਾਲੀਆਂ ਯੋਜਨਾਵਾਂ) ਵਿਕਸਿਤ ਕਰਨ ਦੇ ਸਮਰੱਥ ਬਣਾਇਆ ਗਿਆ।

ਸ਼ਹਿਰੀ ਖੇਤਰਾਂ ਵਿੱਚ ਸਹਿਯੋਗਪੂਰਨ ਰੋਗ ਨਿਗਰਾਨੀ ਅਤੇ ਜਨਤਕ ਸਿਹਤ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਆਮ ਸਹਿਮਤੀ ਦੇ ਨਾਲ ਹੀ ਬੈਠਕ ਦੀ ਸਮਾਪਤੀ ਹੋਈ। ਇਸ ਦਾ ਉਦੇਸ਼ ਸ਼ਹਿਰਾਂ ਨੂੰ ਸੁਰੱਖਿਅਤ, ਅਨੁਕੂਲ ਅਤੇ ਜਨਤਕ ਸਿਹਤ ਖ਼ਤਰਿਆਂ ਨਾਲ ਨਿਪਟਣ ਲਈ ਬਿਹਤਰ ਤੌਰ ‘ਤੇ ਤਿਆਰ ਕਰਨਾ ਸੀ। 

***

ਐੱਸਆਰ/ਬਲਜੀਤ

HFW– National Review Meeting of MSUs/7th January 2026/2


(रिलीज़ आईडी: 2212482) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Marathi , Tamil