ਖੇਤੀਬਾੜੀ ਮੰਤਰਾਲਾ
azadi ka amrit mahotsav

ਸਰਕਾਰ ਨੇ ਕੀਟਨਾਸ਼ਕ ਪ੍ਰਬੰਧਨ ਬਿਲ, 2025 ਦੇ ਖਰੜੇ ‘ਤੇ ਜਨਤਾ ਤੋਂ ਸੁਝਾਅ ਮੰਗੇ ਹਨ


ਇਹ ਨਵਾਂ ਬਿਲ ਕੀਟਨਾਸ਼ਕ ਐਕਟ, 1968 ਅਤੇ ਕੀਟਨਾਸ਼ਕ ਨਿਯਮ, 1971 ਦੀ ਥਾਂ ਲਵੇਗਾ

ਬਿਲ ਦਾ ਉਦੇਸ਼ ਕਿਸਾਨਾਂ ਲਈ ਗੁਣਵੱਤਾਪੂਰਨ ਕੀਟਨਾਸ਼ਕਾਂ ਦੀ ਉਪਲਬਧਤਾ ਨੂੰ ਯਕੀਨਾ ਬਣਾਉਣਾ ਅਤੇ ਛੋਟੇ-ਵੱਡੇ ਅਪਰਾਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕੱਢਣਾ ਹੈ, ਜਿਸ ਨਾਲ ਈਜ਼ ਆਫ ਲਿਵਿੰਗ ਅਤੇ ਈਜ਼ ਆਫ ਡੂਇੰਗ ਬਿਜ਼ਨਸ ਨੂੰ ਉਤਸ਼ਾਹ ਮਿਲੇ

ਹਿਤਧਾਰਕ 4 ਫਰਵਰੀ, 2026 ਤੱਕ ਆਪਣੇ ਸੁਝਾਅ ਪੇਸ਼ ਕਰ ਸਕਦੇ ਹਨ

प्रविष्टि तिथि: 07 JAN 2026 6:03PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭਾਰਤ ਸਰਕਾਰ ਨੇ ਮੌਜੂਦਾ ਜ਼ਰੂਰਤਾਂ ਦੇ ਅਨੁਸਾਰ ਕੀਟਨਾਸ਼ਕ ਪ੍ਰਬੰਧਨ ਬਿਲ, 2025 ਦਾ ਨਵਾਂ  ਖਰੜਾ ਤਿਆਰ ਕੀਤਾ ਹੈ। ਇਸ ਦਾ ਉਦੇਸ਼ ਮੌਜੂਦਾ ਕੀਟਨਾਸ਼ਕ ਐਕਟ, 1968 ਅਤੇ ਉਸ ਦੇ ਤਹਿਤ ਕੀਟਨਾਸ਼ਕ ਨਿਯਮ, 1971 ਦੀ ਥਾਂ ਲਵੇਗਾ।

ਕੀਟਨਾਸ਼ਕ ਪ੍ਰਬੰਧਨ ਬਿਲ, 2025 ਇੱਕ ਕਿਸਾਨ-ਕੇਂਦ੍ਰਿਤ ਬਿਲ ਹੈ। ਇਸ ਸੋਧੇ ਹੋਏ ਬਿਲ ਵਿੱਚ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪਾਰਦਰਸ਼ਿਤਾ ਅਤੇ ਟ੍ਰੇਸੇਬਿਲਿਟੀ ਜਿਹੇ ਉਪਬੰਧ ਸ਼ਾਮਲ ਕੀਤੇ ਗਏ ਹਨ, ਜਿਸ ਨਾਲ ਕਿਸਾਨਾਂ ਦੇ ਜੀਵਨ ਵਿੱਚ ਸਰਲਤਾ ਨੂੰ ਉਤਸ਼ਾਹ ਮਿਲਦਾ ਹੈ। ਇਸ ਵਿੱਚ ਪ੍ਰਕਿਰਿਆਵਾਂ ਨੂੰ ਸੁਚਾਰੂ ਕਰਨ ਲਈ ਤਕਨਾਲੋਜੀ ਅਤੇ ਡਿਜੀਟਲ ਜ਼ਰੀਏ ਦੀ ਵਰਤੋਂ ਸਮੇਤ ਸੁਧਾਰ-ਮੁਖੀ ਪ੍ਰਾਵਧਾਨ ਕੀਤੇ ਗਏ ਹਨ ਅਤੇ ਨਕਲੀ /ਮਾੜੇ ਕੀਟਨਾਸ਼ਕਾਂ ֲ‘ਤੇ ਕਾਬੂ ਕਰਨ ਦੇ ਲਈ ਸਖਤ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।

ਅਪਰਾਧਾਂ ਦੇ ਨਿਪਟਾਰੇ ਲਈ ਕੰਪਾਉਂਡਿੰਗ ਦੇ ਪ੍ਰਬੰਧ ਵੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਨਿਵਾਰਕ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਵੱਧ ਸਜ਼ਾਵਾਂ ਰਾਜ-ਪੱਧਰੀ ਅਥਾਰਿਟੀ ਦੁਆਰਾ ਨਿਰਧਾਰਿਤ ਕੀਤੀਆਂ ਜਾਣਗੀਆਂ। ਇਸ ਤੋਂ ਇਲਵਾ, ਕੀਟਨਾਸ਼ਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਨਿਯੰਤਰਣ ਅਤੇ ਪ੍ਰਬੰਧਨ ਲਈ ਸੰਸ਼ੋਧਨ ਕੀਤੇ ਗਏ ਹਨ, ਜਿਸ ਨਾਲ ਈਜ਼ ਆਫ ਲਿਵਿੰਗ ਅਤੇ ਈਜ਼ ਆਫ ਡੂਇੰਗ ਬਿਜ਼ਨਸ ਦਰਮਿਆਨ ਸੰਤੁਲਨ ਸਥਾਪਿਤ ਹੁੰਦਾ ਹੈ। ਇਸ ਬਿਲ ਵਿੱਚ ਟੈਸਟਿੰਗ ਲੈਬਸ ਦੀ ਲਾਜ਼ਮੀ ਮਾਨਤਾ ਦਾ ਵੀ ਪ੍ਰਾਵਧਾਨ ਹੈ; ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਕਿਸਾਨਾਂ ਨੂੰ ਸਿਰਫ ਗੁਣਵੱਤਾਪੂਰਨ ਕੀਟਨਾਸ਼ਕ ਹੀ ਉਪਲਬਧ ਹੋਣ।  

ਪੂਰਵ-ਵਿਧਾਨਿਕ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ, ਕੀਟਨਾਸ਼ਕ ਪ੍ਰਬੰਧਨ ਬਿਲ, 2025 ਦਾ ਖਰੜਾ ਅਤੇ ਨਿਰਧਾਰਿਤ ਫਾਰਮੈੱਟ ਮੰਤਰਾਲੇ ਦੀ ਵੈੱਬਸਾਈਟ: https://agriwelfare.gov.in 'ਤੇ ਉਪਲਬਧ ਹੈ।

 

ਖਰੜਾ ਬਿਲ ਅਤੇ ਉਸ ਦੇ ਪ੍ਰਾਵਧਾਨਾਂ ‘ਤੇ ਸਾਰੇ ਹਿਤਧਾਰਕਾਂ ਅਤੇ ਆਮ ਜਨਤਾ ਤੋਂ ਟਿੱਪਣੀਆਂ ਅਤੇ ਸੁਝਾਅ ਮੰਗੇ ਜਾਂਦੇ ਹਨ। ਟਿੱਪਣੀਆਂ/ਸੁਝਾਅ ਈ-ਮੇਲ ਰਾਹੀਂ द्वारा pp1.pesticides[at]gov[dot]in / rajbir.yadava[at]gov[dot]in / jyoti.uttam[at]gov[dot]in  ‘ਤੇ ਐੱਮਐੱਸ ਵਰਡ ਜਾਂ ਪੀਡੀਐੱਫ ਫਾਰਮੈੱਟ ਵਿੱਚ ਜਿੰਨੀ ਜਲਦੀ ਹੋ ਸਕੇ, ਪਰ ਮਿਤੀ 04.02.2026 ਤੱਕ ਹੇਠ ਲਿਖੇ ਫਾਰਮੈੱਟ ਵਿੱਚ ਭੇਜੇ ਜਾ ਸਕਦੇ ਹਨ।  ਕੀਟਨਾਸ਼ਕ ਪ੍ਰਬੰਧਨ ਬਿਲ ਦਾ ਫਾਰਮੈੱਟ ਦੇਖਣ ਦੇ ਲਈ ਲਿੰਕ ‘ਤੇ ਕਲਿੱਕ ਕਰੋ।

 

ਪਾਰਟ-ਏ : ਟਿੱਪਣੀ/ਸੁਝਾਅ ਦੇਣ ਲਈ ਵਿਅਕਤੀ ਜਾਂ ਸੰਗਠਨ (ਜਿਹੋ ਜਿਹਾ ਵੀ ਮਾਮਲਾ ਹੋਵੇ) ਦਾ ਵੇਰਵਾ:

 

ਵਿਅਕਤੀ ਦਾ ਨਾਮ ਅਤੇ ਅਹੁਦਾ

 

ਸੰਪਰਕ ਦਾ ਵੇਰਵਾ (ਪਤਾ, ਈ-ਮੇਲ, ਮੋਬਾਈਲ ਨੰਬਰ)

 

ਸੰਗਠਨ /ਏਜੰਸੀ ਦਾ ਨਾਮ (ਜੇਕਰ ਕੋਈ ਸਬੰਧ ਹੋਵੇ)

 

ਸੰਪਰਕ ਦਾ ਵੇਰਵਾ (ਪਤਾ, ਈ-ਮੇਲ, ਮੋਬਾਈਲ ਨੰਬਰ)

 

 

ਪਾਰਟ-ਬੀ ਟਿੱਪਣੀਆਂ/ਸੁਝਾਅ

ਲੜੀ ਨੰ. 

ਸੈਕਸ਼ਨ

ਵਿਸ਼ਾ

ਟਿੱਪਣੀਆਂ/ਸੁਝਾਅ

 

 

 

 

 

 

 

 

 

 

 

 

ਉਕਤ ਖਰੜਾ ਬਿਲ ਦੇ ਸਬੰਧ ਵਿੱਚ ਨਿਰਧਾਰਿਤ ਮਿਆਦ ਦੀ ਸਮਾਪਤੀ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਤੋਂ ਪ੍ਰਾਪਤ /ਟਿੱਪਣੀਆਂ/ਸੁਝਾਵਾਂ ‘ਤੇ ਕੇਂਦਰ ਸਰਕਾਰ ਦੁਆਰਾ ਖਰੜਾ ਬਿਲ ਨੂੰ ਅੰਤਿਮ ਰੂਪ ਦਿੰਦੇ ਸਮੇਂ ਵਿਚਾਰ ਕੀਤਾ ਜਾਵੇਗਾ। 

****

ਆਰਸੀ/ ਪੀਯੂ/ਬਲਜੀਤ


(रिलीज़ आईडी: 2212479) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Tamil