ਗ੍ਰਹਿ ਮੰਤਰਾਲਾ
ਗ੍ਰਹਿ ਮੰਤਰਾਲਾ: ਸਾਲ-ਅੰਤ ਸਮੀਖਿਆ 2025
प्रविष्टि तिथि:
31 DEC 2025 9:59PM by PIB Chandigarh
2025 ਗ੍ਰਹਿ ਮੰਤਰਾਲੇ ਲਈ ਇੱਕ ਇਤਿਹਾਸਿਕ ਸਾਲ ਰਿਹਾ। ਇਸ ਸਾਲ, ਮੰਤਰਾਲੇ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੁਰੱਖਿਅਤ, ਮਹਿਫੂਜ਼ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵੱਲ ਕਈ ਇਤਿਹਾਸਿਕ ਉਪਲਬਧੀ ਪ੍ਰਾਪਤ ਕੀਤੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਮੰਤਰਾਲੇ ਨੇ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅੱਤਵਾਦ, ਕੱਟੜਤਾ, ਸੰਗਠਿਤ ਅਪਰਾਧ ਅਤੇ ਸਾਈਬਰ ਹਮਲਿਆਂ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ 'ਤੇ ਧਿਆਨ ਕੇਂਦ੍ਰਿਤ ਕੀਤਾ।
ਗ੍ਰਹਿ ਮੰਤਰਾਲੇ ਦੀਆਂ ਮੁੱਖ ਪ੍ਰਾਪਤੀਆਂ ਵਿੱਚ ਖੱਬੇ-ਪੱਖੀ ਅੱਤਵਾਦ ਦਾ ਲਗਭਗ ਪੂਰੀ ਤਰ੍ਹਾਂ ਖਾਤਮਾ, ਅੱਤਵਾਦ ਵਿਰੋਧੀ ਪ੍ਰਭਾਵਸ਼ਾਲੀ ਰਣਨੀਤੀਆਂ, ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ, ਅਤੇ ਪਰਿਵਰਤਨਸ਼ੀਲ ਜਨਗਣਨਾ 2027 ਦੀਆਂ ਤਿਆਰੀਆਂ ਸ਼ਾਮਲ ਹਨ। ਮੰਤਰਾਲੇ ਨੇ ਨਸ਼ਿਆਂ ਪ੍ਰਤੀ ਇੱਕ ਜ਼ੀਰੋ ਟੌਲਰੈਂਸ ਦ੍ਰਿਸ਼ਟੀਕੋਣ ਅਤੇ ਇੱਕ ਜ਼ੀਰੋ-ਸਹਿਣਸ਼ੀਲਤਾ ਰਣਨੀਤੀ ਅਪਣਾਈ। ਇਨ੍ਹਾਂ ਪਹਿਲਕਦਮੀਆਂ, ਤਕਨਾਲੋਜੀ, ਭਾਈਚਾਰਕ ਭਾਗੀਦਾਰੀ, ਅਤੇ ਅੰਤਰ-ਏਜੰਸੀ ਸਹਿਯੋਗ ਦੁਆਰਾ ਸੰਚਾਲਿਤ, ਨਿਆਂ, ਸੁਰੱਖਿਆ ਅਤੇ ਖੁਸ਼ਹਾਲੀ ਦੇ ਸਿਧਾਂਤਾਂ 'ਤੇ ਅਧਾਰਿਤ, ਹਿੰਸਾ ਨੂੰ ਘਟਾ ਦਿੱਤਾ ਹੈ, ਸਜ਼ਾ ਦਰ ਵਿੱਚ ਵਾਧਾ ਕੀਤਾ ਹੈ, ਅਤੇ ਹਾਸ਼ੀਏ 'ਤੇ ਧੱਕੇ ਗਏ ਸਮੂਹਾਂ ਨੂੰ ਸਸ਼ਕਤ ਬਣਾਇਆ ਹੈ।
ਖੱਬੇ-ਪੱਖੀ ਅੱਤਵਾਦ: ਨਕਸਲ ਮੁਕਤ ਭਾਰਤ ਮੁਹਿੰਮ ਨੂੰ ਮਿਲੀ ਸਫਲਤਾ
ਗ੍ਰਹਿ ਮੰਤਰਾਲੇ ਨੇ 31 ਮਾਰਚ, 2026 ਤੱਕ ਖੱਬੇ ਪੱਖੀ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ, ਜੋ ਕਿ ਮੋਦੀ ਸਰਕਾਰ ਦੇ ਨਕਸਲ ਮੁਕਤ ਭਾਰਤ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਬਹੁ-ਪੱਖੀ ਰਣਨੀਤੀ ਅਪਣਾਈ ਗਈ ਹੈ, ਜਿਸ ਵਿੱਚ ਸੁਰੱਖਿਆ ਬਲਾਂ ਦੁਆਰਾ ਜ਼ੀਰੋ ਟੌਲਰੈਂਸ ਕਾਰਵਾਈਆਂ, ਵਿਆਪਕ ਵਿਕਾਸ ਪਹਿਲਕਦਮੀਆਂ ਅਤੇ ਪੁਨਰਵਾਸ ਨੀਤੀਆਂ ਨੂੰ ਜੋੜਿਆ ਗਿਆ ਹੈ। ਇਨ੍ਹਾਂ ਅੰਤਰ-ਏਜੰਸੀ ਕਾਰਵਾਈਆਂ ਨੇ ਮਾਓਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਬੇਮਿਸਾਲ ਸਫਲਤਾ ਪ੍ਰਾਪਤ ਕੀਤੀ ਹੈ।
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਇੱਕ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। 31 ਮਾਰਚ, 2026 ਤੋਂ ਪਹਿਲਾਂ ਛੱਤੀਸਗੜ੍ਹ ਅਤੇ ਪੂਰੇ ਦੇਸ਼ ਵਿੱਚ ਨਕਸਲਵਾਦ ਬੀਤੇ ਜ਼ਮਾਨੇ ਦੀ ਗੱਲ ਹੋ ਜਾਵੇਗੀ।
(5 ਅਪ੍ਰੈਲ, 2025 - https://www.pib.gov.in/PressReleasePage.aspx?PRID=2119424®=3&lang=2)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੁਲਿਸ ਡਾਇਰੈਕਟਰ ਜਨਰਲ/ਐਡੀਸ਼ਨਲ ਪੁਲਿਸ ਡਾਇਰੈਕਟਰ ਜਨਰਲ ਅਤੇ ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਝਾਰਖੰਡ ਅਤੇ ਓਡੀਸ਼ਾ ਦੇ ਸੀਨੀਅਰ ਅਧਿਕਾਰੀਆਂ ਨਾਲ ਨਕਸਲਵਾਦ 'ਤੇ ਅੰਤਰ-ਰਾਜੀ ਸੁਰੱਖਿਆ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕੀਤੀ।
- ਗ੍ਰਹਿ ਮੰਤਰੀ ਨੇ ਫਿਰ ਵਿਸ਼ਵਾਸ ਨਾਲ ਕਿਹਾ ਕਿ ਦੇਸ਼ 31 ਮਾਰਚ, 2026 ਤੱਕ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ।
(22 ਜੂਨ, 2025 - https://www.pib.gov.in/PressReleasePage.aspx?PRID=2138742®=3&lang=1)
- ਛੱਤੀਸਗੜ੍ਹ-ਤੇਲੰਗਾਨਾ ਸਰਹੱਦ 'ਤੇ ਕਰੇਗੁੱਟਾ (Karegutta) ਹਿੱਲਸ ਵਿੱਚ ਨਕਸਲਵਾਦ ਵਿਰੁੱਧ ਸਭ ਤੋਂ ਵੱਡੇ ਆਪ੍ਰੇਸ਼ਨ ਵਿੱਚ 31 ਨਕਸਲੀਆਂ ਨੂੰ ਮਾਰ ਕੇ ਸੁਰੱਖਿਆ ਬਲਾਂ ਨੇ ਨਕਸਲ ਮੁਕਤ ਭਾਰਤ ਦੇ ਸੰਕਲਪ ਵਿੱਚ ਇੱਕ ਇਤਿਹਾਸਿਕ ਸਫਲਤਾ ਪ੍ਰਾਪਤ ਕੀਤੀ।
- ਕਰੇਗੁੱਟਾ ਹਿੱਲਸ, ਜਿਸ 'ਤੇ ਕਦੇ ਲਾਲ ਦਹਿਸ਼ਤਗਰਦੀ ਦਾ ਰਾਜ ਸੀ, ਹੁਣ ਮਾਣ ਨਾਲ ਤਿਰੰਗਾ ਲਹਿਰਾਉਂਦਾ ਹੈ: ਕੇਂਦਰੀ ਗ੍ਰਹਿ ਮੰਤਰੀ।
- ਸਾਡੇ ਸੁਰੱਖਿਆ ਬਲਾਂ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਨਕਸਲ ਵਿਰੋਧੀ ਆਪ੍ਰੇਸ਼ਨ ਸਿਰਫ਼ 21 ਦਿਨਾਂ ਵਿੱਚ ਪੂਰਾ ਕੀਤਾ, ਇਸ ਆਪ੍ਰੇਸ਼ਨ ਵਿੱਚ ਸੁਰੱਖਿਆ ਬਲਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
(14 ਮਈ, 2025- https://www.pib.gov.in/PressReleasePage.aspx?PRID=2128736®=3&lang=1)
- ਸੁਰੱਖਿਆ ਬਲਾਂ ਨੇ ਇੱਕ ਇਤਿਹਾਸਿਕ ਪ੍ਰਾਪਤ ਕਰਦੇ ਹੋਏ ਨਾਰਾਇਣਪੁਰ ਵਿੱਚ 27 ਖੂੰਖਾਰ (ਖਤਰਨਾਕ) ਨਕਸਲੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਜਨਰਲ ਸਕੱਤਰ ਨੰਬਲਾ ਕੇਸ਼ਵ ਰਾਓ ਉਰਫ਼ ਬਸਾਵਾਰਾਜੂ ਵੀ ਸ਼ਾਮਲ ਸੀ। ਬਸਾਵਾਰਾਜੂ ਮਾਓਵਾਦੀ ਲਹਿਰ ਦਾ ਮੁੱਖ ਆਗੂ ਸੀ। ਉਹ ਤਿੰਨ ਦਹਾਕਿਆਂ ਵਿੱਚ ਮਾਰਿਆ ਜਾਣ ਵਾਲਾ ਮਾਓਵਾਦਿਆ ਦਾ ਪਹਿਲਾ ਅਜਿਹਾ ਪ੍ਰਮੁੱਖ ਮਾਓਵਾਦੀ ਆਗੂ ਹੈ। ਆਪ੍ਰੇਸ਼ਨ ਬਲੈਕ ਫੋਰੈਸਟ ਤੋਂ ਬਾਅਦ, ਵੱਖ-ਵੱਖ ਰਾਜਾਂ ਵਿੱਚ 54 ਮਾਓਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ 84 ਨੇ ਆਤਮ ਸਮਰਪਣ ਕਰ ਦਿੱਤਾ ਸੀ।
(21 ਮਈ, 2025- https://www.pib.gov.in/PressReleasePage.aspx?PRID=2130295®=3&lang=2)
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਅਤੇ ਤੇਲੰਗਾਨਾ ਦੀ ਸਰਹੱਦ 'ਤੇ ਕਰੇਗੁੱਟਾ ਹਿੱਲਸ ਵਿੱਚ ਨਕਸਲ ਵਿਰੋਧੀ ਕਾਰਵਾਈ ਦੌਰਾਨ ਜ਼ਖਮੀ ਹੋਏ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਦਿੱਲੀ ਦੇ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਮੁਲਾਕਾਤ ਕੀਤੀ।
(15 ਮਈ, 2025 - https://www.pib.gov.in/PressReleasePage.aspx?PRID=2128919®=3&lang=2)
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਰੇਗੁੱਟਾ ਹਿੱਲਸ ਵਿਖੇ ਆਪ੍ਰੇਸ਼ਨ ਬਲੈਕ ਫੋਰੈਸਟ ਨੂੰ ਸਫਲਤਾਪੂਰਵਕ ਚਲਾਉਣ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ, ਛੱਤੀਸਗੜ੍ਹ ਪੁਲਿਸ, ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਕੋਬਰਾ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
(3 ਸਤੰਬਰ, 2025 - https://www.pib.gov.in/PressReleasePage.aspx?PRID=2163233®=3&lang=2)
- ਛੱਤੀਸਗੜ੍ਹ ਦੇ ਸੁਕਮਾ ਵਿੱਚ ਇੱਕ ਕਾਰਵਾਈ ਵਿੱਚ ਸੁਰੱਖਿਆ ਏਜੰਸੀਆਂ ਨੇ 16 ਨਕਸਲੀਆਂ ਨੂੰ ਮਾਰ ਦਿੱਤਾ ਅਤੇ ਆਟੋਮੈਟਿਕ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ।
(29 ਮਾਰਚ, 2025- https://www.pib.gov.in/PressReleasePage.aspx?PRID=2116756®=3&lang=1)
- ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦਾ ਕੇਂਦਰੀ ਕਮੇਟੀ ਮੈਂਬਰ ਸਹਿਦੇਵ ਸੋਰੇਨ ਉਰਫ਼ ਪਰਵੇਸ਼ ਅਤੇ 1 ਕਰੋੜ ਰੁਪਏ ਦਾ ਇਨਾਮ ਵਾਲਾ ਇੱਕ ਖ਼ਤਰਨਾਕ ਨਕਸਲੀ ਕਮਾਂਡਰ, ਨਕਸਲੀ ਵਿਰੋਧੀ ਕਾਰਵਾਈ ਵਿੱਚ ਮਾਰਿਆ ਗਿਆ। ਸੁਰੱਖਿਆ ਬਲਾਂ ਨੇ ਦੋ ਹੋਰ ਇਨਾਮੀ ਨਕਸਲੀਆਂ, ਰਘੂਨਾਥ ਹੇਂਬ੍ਰਮ ਉਰਫ਼ ਚੰਚਲ ਅਤੇ ਬਿਰਸੇਨ ਗੰਝੂ ਉਰਫ਼ ਰਾਮਖੇਲਾਵਾਨ ਨੂੰ ਵੀ ਮਾਰ ਦਿੱਤਾ। ਇਸ ਨਕਸਲੀ ਵਿਰੋਧੀ ਕਾਰਵਾਈ ਨੇ ਉੱਤਰੀ ਝਾਰਖੰਡ ਦੇ ਬੋਕਾਰੋ ਖੇਤਰ ਤੋਂ ਨਕਸਲਵਾਦ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ।
(15 ਸਤੰਬਰ, 2025- https://www.pib.gov.in/PressReleasePage.aspx?PRID=2166820®=3&lang=1)
- ਸੁਰੱਖਿਆ ਬਲਾਂ ਨੇ ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ 'ਤੇ ਨਰਾਇਣਪੁਰ ਦੇ ਅਬੂਝਾਮਾੜ ਖੇਤਰ ਵਿੱਚ ਨਕਸਲੀ ਕੇਂਦਰੀ ਕਮੇਟੀ ਦੇ ਨੇਤਾਵਾਂ, ਕਦਾਰੀ ਸਤਿਆਨਾਰਾਇਣ ਰੈੱਡੀ ਉਰਫ਼ ਕੋਸਾ ਅਤੇ ਕੱਟਾ ਰਾਮਚੰਦਰ ਰੈੱਡੀ ਨੂੰ ਮਾਰ ਦਿੱਤਾ।
(22 ਸਤੰਬਰ, 2025- https://www.pib.gov.in/PressReleasePage.aspx?PRID=2169782®=3&lang=1)
- ਇਸ ਸਾਲ, ਮੋਦੀ ਸਰਕਾਰ ਨੇ ਨਕਸਲ ਮੁਕਤ ਭਾਰਤ ਪ੍ਰਾਪਤ ਕਰਨ ਵਿੱਚ ਇੱਕ ਨਵਾਂ ਮੁਕਾਮ ਹਾਸਲ ਕੀਤਾ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, 312 ਖੱਬੇ ਪੱਖੀ ਅੱਤਵਾਦੀ ਮਾਰੇ ਗਏ, ਜੋ ਕਿ ਪਿਛਲੇ ਸਾਰੇ ਰਿਕਾਰਡਾਂ ਨੂੰ ਪਾਰ ਕਰਦੇ ਹਨ। ਨਕਸਲ ਪ੍ਰਭਾਵਿਤ ਖੇਤਰਾਂ ਵਾਲੇ ਜ਼ਿਲ੍ਹਿਆਂ ਦੀ ਗਿਣਤੀ ਘੱਟ ਕੇ ਤਿੰਨ ਹੋ ਗਈ, ਅਤੇ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 18 ਤੋਂ ਘੱਟ ਕੇ 11 ਹੋ ਗਈ।
(15 ਅਕਤੂਬਰ, 2025- https://www.pib.gov.in/PressReleasePage.aspx?PRID=2088945®=3&lang=1)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ 50 ਨਕਸਲੀਆਂ ਦੇ ਆਤਮ ਸਮਰਪਣ 'ਤੇ ਬਹੁਤ ਪ੍ਰਸੰਨਤਾ ਪ੍ਰਗਟ ਕੀਤੀ।
(30 ਮਾਰਚ, 2025-https://www.pib.gov.in/PressReleasePage.aspx?PRID=2116853®=3&lang=2)
- ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ, 258 ਨਕਸਲੀਆਂ ਨੇ ਆਤਮ ਸਮਰਪਣ ਕੀਤਾ। ਇਨ੍ਹਾਂ ਵਿੱਚ 10 ਸੀਨੀਅਰ ਨਕਸਲੀ ਸ਼ਾਮਲ ਸਨ, ਜਿਨ੍ਹਾਂ ਵਿੱਚ ਸਤੀਸ਼ ਉਰਫ਼ ਟੀ. ਵਾਸੂਦੇਵ ਰਾਓ (ਕੇਂਦਰੀ ਕਮੇਟੀ ਮੈਂਬਰ) ਵੀ ਸ਼ਾਮਲ ਸੀ, ਜਿਨ੍ਹਾਂ ‘ਤੇ 1 ਕਰੋੜ ਰੁਪਏ ਦਾ ਇਨਾਮ ਸੀ। ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਆਟੋਮੈਟਿਕ ਹਥਿਆਰ ਸਮਰਪਣ ਕੀਤੇ, ਜਿਨ੍ਹਾਂ ਵਿੱਚ AK-47, INSAS ਰਾਈਫਲਾਂ, SLR ਰਾਈਫਲਾਂ ਅਤੇ 303 ਰਾਈਫਲਾਂ ਸ਼ਾਮਲ ਹਨ।
(16 ਅਕਤੂਬਰ, 2025-https://www.pib.gov.in/PressReleasePage.aspx?PRID=2180005®=3&lang=1)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਬਸਤਰ ਵਿੱਚ ਬਸਤਰ ਪਾਂਡੂਮ ਸਮਾਗਮ ਨੂੰ ਸੰਬੋਧਨ ਕੀਤਾ। ਮੋਦੀ ਸਰਕਾਰ ਬਸਤਰ ਪਾਂਡੂਮ ਨੂੰ ਇਸ ਖੇਤਰ ਦੀਆਂ ਪਰੰਪਰਾਵਾਂ, ਸੱਭਿਆਚਾਰ ਅਤੇ ਕਲਾ ਨੂੰ ਦੁਨੀਆ ਸਾਹਮਣੇ ਪ੍ਰਦਰਸ਼ਿਤ ਕਰਕੇ ਅੰਤਰਰਾਸ਼ਟਰੀ ਮਾਨਤਾ ਦਿਵਾਉਣ ਲਈ ਕੰਮ ਕਰ ਰਹੀ ਹੈ। ਨਕਸਲੀ ਬਸਤਰ ਦੇ ਸਮੁੱਚੇ ਵਿਕਾਸ ਨੂੰ ਨਹੀਂ ਰੋਕ ਸਕਦੇ। ਬਸਤਰ ਹੁਣ ਡਰ ਦਾ ਪ੍ਰਤੀਕ ਨਹੀਂ ਹੈ, ਸਗੋਂ ਭਵਿੱਖ ਦਾ ਪ੍ਰਤੀਕ ਹੈ। ਅਗਲੇ ਸਾਲ, ਬਸਤਰ ਪਾਂਡੂਮ ਸਮਾਗਮ 12 ਸ਼੍ਰੇਣੀਆਂ ਵਿੱਚ ਮਨਾਇਆ ਜਾਵੇਗਾ, ਜਿਸ ਵਿੱਚ ਦੇਸ਼ ਭਰ ਦੇ ਆਦਿਵਾਸੀ ਹਿੱਸਾ ਲੈਣਗੇ।
(5 ਅਪ੍ਰੈਲ, 2025- https://www.pib.gov.in/PressReleasePage.aspx?PRID=2119294®=3&lang=2)
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ , ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਬਸਤਰ ਦੁਸਹਿਰਾ ਤਿਉਹਾਰ ਵਿੱਚ ਹਿੱਸਾ ਲਿਆ। 75 ਦਿਨਾਂ ਤੱਕ ਚੱਲਣ ਵਾਲਾ ਬਸਤਰ ਦੁਸਹਿਰਾ ਤਿਉਹਾਰ ਨਾ ਸਿਰਫ਼ ਛੱਤੀਸਗੜ੍ਹ ਅਤੇ ਭਾਰਤ ਦੇ ਆਦਿਵਾਸੀ ਭਾਈਚਾਰੇ ਲਈ ਮਹੱਤਵਪੂਰਨ ਹੈ, ਸਗੋਂ ਇਹ ਦੁਨੀਆ ਦਾ ਸਭ ਤੋਂ ਵੱਡਾ ਸੱਭਿਆਚਾਰਕ ਤਿਉਹਾਰ ਵੀ ਹੈ।
4 ਅਕਤੂਬਰ , 2025 -https://www.pib.gov.in/PressReleasePage.aspx?PRID=2174829®=3&lang=)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਬਸਤਰ ਓਲੰਪਿਕ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ।
- ਅਗਲੇ ਪੰਜ ਵਰ੍ਹਿਆਂ ਵਿੱਚ , ਬਸਤਰ ਡਿਵੀਜ਼ਨ ਦੇਸ਼ ਦਾ ਸਭ ਤੋਂ ਵਿਕਸਿਤ ਕਬਾਇਲੀ ਡਿਵੀਜ਼ਨ ਬਣ ਜਾਵੇਗਾ। 2026 ਬਸਤਰ ਓਲੰਪਿਕ ਨਕਸਲ ਮੁਕਤ ਬਸਤਰ ਵਿੱਚ ਆਯੋਜਿਤ ਕੀਤੇ ਜਾਣਗੇ।
( 13 ਦਸੰਬਰ , 2025) -https://www.pib.gov.in/PressReleasePage.aspx?PRID=2203518®=3&lang=1 )
ਗ੍ਰਹਿ ਮੰਤਰਾਲੇ ਦੇ ਕੰਮਕਾਜ 'ਤੇ ਚਰਚਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਗ੍ਰਹਿ ਮੰਤਰਾਲੇ ਦੇ ਕੰਮਕਾਜ 'ਤੇ ਹੋਈ ਚਰਚਾ ਦਾ ਜਵਾਬ ਦਿੱਤਾ।
- ਮੋਦੀ ਸਰਕਾਰ ਵਿਚ ਅੱਤਵਾਦ , ਨਕਸਲਵਾਦ ਅਤੇ ਕੱਟੜਵਾਦ ਖ਼ਤਮ ਹੋਣ ਦੀ ਕਗਾਰ 'ਤੇ ਹਨ। ਮੋਦੀ ਸਰਕਾਰ ਨਾ ਤਾਂ ਅੱਤਵਾਦ ਨੂੰ ਬਰਦਾਸ਼ਤ ਕਰੇਗੀ ਅਤੇ ਨਾ ਹੀ ਅੱਤਵਾਦੀਆਂ ਨੂੰ।
- ਦੇਸ਼ 31 ਮਾਰਚ , 2026 ਤੱਕ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ।
- ਨਵੇਂ ਅਪਰਾਧਿਕ ਕਾਨੂੰਨ ਅਗਲੇ 3 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਜਾਣਗੇ।
- ਮੋਦੀ ਸਰਕਾਰ ਉਨ੍ਹਾਂ ਲੋਕਾਂ ਨੂੰ ਕਦੇ ਨਹੀਂ ਬਖਸ਼ੇਗੀ ਜੋ ਨਸ਼ਿਆਂ ਤੋਂ ਪੈਸਾ ਕਮਾਉਂਦੇ ਹਨ ਅਤੇ ਉਸ ਪੈਸੇ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਕਰਦੇ ਹਨ।
- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) 95% ਆਰੋਪ ਸਿੱਧ ਦਰ ਹਾਸਲ ਕੀਤੀ,ਜੋ ਕਿ ਦੁਨੀਆ ਭਰ ਦੀਆਂ ਅੱਤਵਾਦ ਵਿਰੋਧੀ ਏਜੰਸੀਆਂ ਵਿੱਚੋਂ ਸਭ ਤੋਂ ਵੱਧ ਹੈ।
( 21 ਮਾਰਚ , 2025) -https://www.pib.gov.in/PressReleasePage.aspx?PRID=2113902®=3&lang=2
ਰਾਸ਼ਟਰੀ ਸੁਰੱਖਿਆ: ਅੱਤਵਾਦ , ਕੱਟੜਵਾਦ , ਸੰਗਠਿਤ ਅਪਰਾਧ ਅਤੇ ਸਾਈਬਰ ਹਮਲਿਆਂ ਵਰਗੇ ਗੰਭੀਰ ਖਤਰਿਆਂ ਦਾ ਮੁਕਾਬਲਾ ਕਰਨ ਲਈ ਦੇਸ਼ ਦੇ ਯਤਨਾਂ ਨੂੰ ਮਜ਼ਬੂਤ ਕੀਤਾ ਗਿਆ।
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ , ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਨਵੇਂ ਮਲਟੀ-ਏਜੰਸੀ ਸੈਂਟਰ (MAC) ਦਾ ਉਦਘਾਟਨ ਕੀਤਾ।
- ਆਪ੍ਰੇਸ਼ਨ ਸਿੰਦੂਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ , ਖੁਫੀਆ ਏਜੰਸੀਆਂ ਦੀ ਸਹੀ ਜਾਣਕਾਰੀ ਅਤੇ ਸਾਡੇ ਹਥਿਆਰਬੰਦ ਬਲਾਂ ਦੀ ਅਟੱਲ ਹਮਲਾ ਸਮਰੱਥਾ ਦਾ ਇੱਕ ਵਿਲੱਖਣ ਪ੍ਰਤੀਕ ਹੈ ।
- ਨਵਾਂ MAC ਸਾਰੀਆਂ ਏਜੰਸੀਆਂ ਦੇ ਯਤਨਾਂ ਨੂੰ ਇਕੱਠਾ ਕਰੇਗਾ ਅਤੇ ਮੌਜੂਦਾ ਰਾਸ਼ਟਰੀ ਸੁਰੱਖਿਆ ਦੀਆਂ ਗੁੰਝਲਦਾਰ ਅਤੇ ਆਪਸ ਵਿੱਚ ਜੁੜੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਇੱਕ ਸਹਿਜ ਅਤੇ ਏਕੀਕ੍ਰਿਤ ਪਲੈਟਫਾਰਮ ਪ੍ਰਦਾਨ ਕਰੇਗਾ।
- ਇਹ ਨਵਾਂ ਨੈੱਟਵਰਕ ਅੱਤਵਾਦ , ਕੱਟੜਤਾ , ਸੰਗਠਿਤ ਅਪਰਾਧ ਅਤੇ ਸਾਈਬਰ ਹਮਲਿਆਂ ਵਰਗੇ ਗੰਭੀਰ ਖਤਰਿਆਂ ਦਾ ਮੁਕਾਬਲਾ ਕਰਨ ਲਈ ਦੇਸ਼ ਦੇ ਯਤਨਾਂ ਨੂੰ ਮਜ਼ਬੂਤ ਕਰੇਗਾ ।
( 16 ਮਈ , 2025) -https://www.pib.gov.in/PressReleasePage.aspx?PRID=2129141®=3&lang=2 )
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸੀਬੀਆਈ ਦੁਆਰਾ ਵਿਕਸਿਤ ਕੀਤੇ ਗਏ 'ਭਾਰਤਪੋਲ' ਪੋਰਟਲ ਦਾ ਉਦਘਾਟਨ ਕੀਤਾ ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ , 'ਭਾਰਤਪੋਲ' ਦੀ ਸ਼ੁਰੂਆਤ ਦੇ ਨਾਲ , ਭਾਰਤ ਅੰਤਰਰਾਸ਼ਟਰੀ ਜਾਂਚ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ।
- 'ਭਾਰਤਪੋਲ' ਨੈੱਟਵਰਕ ਨਸ਼ੀਲੇ ਪਦਾਰਥਾਂ , ਹਥਿਆਰਾਂ , ਮਨੁੱਖੀ ਤਸਕਰੀ ਅਤੇ ਹੋਰ ਸਰਹੱਦ ਪਾਰ ਅਪਰਾਧਾਂ ਨਾਲ ਸਬੰਧਿਤ ਅਪਰਾਧਾਂ ਨਾਲ ਨਜਿੱਠਣ ਲਈ 195 ਦੇਸ਼ਾਂ ਨਾਲ ਸਹਿਯੋਗ ਕਰੇਗਾ ।
- 'ਭਾਰਤਪੋਲ' ਨੂੰ ਇੰਟਰਪੋਲ ਤੋਂ 19 ਤਰ੍ਹਾਂ ਦੇ ਡੇਟਾਬੇਸ ਤੱਕ ਪਹੁੰਚ ਮਿਲੇਗੀ, ਜੋ ਅਪਰਾਧਾਂ ਦਾ ਵਿਸ਼ਲੇਸ਼ਣ ਕਰਨ , ਉਨ੍ਹਾਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਫੜਨ ਵਿੱਚ ਮਦਦਗਾਰ ਹੋਣਗੇ ।
( 7 ਜਨਵਰੀ , 2025 https://www.pib.gov.in/PressReleasePage.aspx?PRID=2090877®=3&lang=1 )
- ਮੋਦੀ ਸਰਕਾਰ ਆਰਥਿਕ , ਸਾਈਬਰ , ਅੱਤਵਾਦੀ ਜਾਂ ਸੰਗਠਿਤ ਅਪਰਾਧ ਵਿੱਚ ਸ਼ਾਮਲ ਹਰੇਕ ਭਗੌੜੇ ਨੂੰ ਬਿਨਾਂ ਕਿਸੇ ਨਰਮੀ ਦੇ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਪ੍ਰਬੰਧ ਕਰ ਰਹੀ ਹੈ। ਭਗੌੜੇ ਅਪਰਾਧੀਆਂ ਦਾ ਮੁੱਦਾ ਨਾ ਸਿਰਫ਼ ਰਾਸ਼ਟਰੀ ਪ੍ਰਭੂਸੱਤਾ , ਆਰਥਿਕ ਸਥਿਰਤਾ ਅਤੇ ਕਾਨੂੰਨ ਵਿਵਸਥਾ ਦਾ ਮਾਮਲਾ ਹੈ , ਸਗੋਂ ਰਾਸ਼ਟਰੀ ਸੁਰੱਖਿਆ ਦਾ ਵੀ ਹੈ।
( 16 ਅਕਤੂਬਰ , 2025 -https://www.pib.gov.in/PressReleasePage.aspx?PRID=2179886®=3&lang=1 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ 8ਵੇਂ ਰਾਸ਼ਟਰੀ ਸੁਰੱਖਿਆ ਰਣਨੀਤੀ ਸੰਮੇਲਨ ਨੂੰ ਸੰਬੋਧਨ ਕੀਤਾ ।
- ਪ੍ਰਧਾਨ ਮੰਤਰੀ ਮੋਦੀ ਨੇ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ, ਇੱਕ ਵਾਰ ਫਿਰ ਅੱਤਵਾਦ ਪ੍ਰਤੀ ਜ਼ੀਰੋ ਟੌਲਰੈਂਸ ਦੀ ਆਪਣੀ ਨੀਤੀ ਦੀ ਪੁਸ਼ਟੀ ਕੀਤੀ ਹੈ ਅਤੇ ਇਸਨੂੰ ਆਪ੍ਰੇਸ਼ਨ ਸਿੰਦੂਰ ਰਾਹੀਂ ਦੁਨੀਆ ਦੇ ਸਾਹਮਣੇ ਇੱਕ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਹੈ।
- ਇਹ ਕਾਨਫਰੰਸ ਸੀਨੀਅਰ ਅਧਿਕਾਰੀਆਂ ਨੂੰ ਨੌਜਵਾਨ ਅਧਿਕਾਰੀਆਂ ਦਾ ਮਾਰਗਦਰਸ਼ਨ ਕਰਨ, ਉਨ੍ਹਾਂ ਨੂੰ ਚੁਣੌਤੀਆਂ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਹੱਲ ਲੱਭਣ ਦਾ ਰਸਤਾ ਦਿਖਾਉਣ ਦੇ ਯੋਗ ਬਣਾਉਣ ਲਈ ਮਹੱਤਵਪੂਰਨ ਸੀ।
( 26 ਜੁਲਾਈ , 2025 -https://www.pib.gov.in/PressReleasePage.aspx?PRID=2148988®=3&lang=)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਤਿੰਨ ਦਿਨਾਂ 60ਵੇਂ ਡੀਜੀਪੀ/ਆਈਜੀਪੀ ਕਾਨਫਰੰਸ ਦਾ ਉਦਘਾਟਨ ਕੀਤਾ ।
- ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ , ਡੀਜੀਪੀ/ਆਈਜੀਪੀ ਕਾਨਫਰੰਸ ਇੱਕ ਅਜਿਹੇ ਪਲੈਟਫਾਰਮ ਵਜੋਂ ਉੱਭਰੀ ਹੈ ਜੋ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਹੱਲ ਪ੍ਰਦਾਨ ਕਰਦੀ ਹੈ ਜਿਸ ਵਿੱਚ ਸਮੱਸਿਆ ਹੱਲ ਕਰਨ ਅਤੇ ਚੁਣੌਤੀਆਂ ਤੋਂ ਲੈ ਕੇ ਰਣਨੀਤੀਆਂ ਅਤੇ ਨੀਤੀ ਨਿਰਮਾਣ ਤੱਕ ਹਰ ਚੀਜ਼ ਸ਼ਾਮਲ ਹੈ।
( 28 ਨਵੰਬਰ , 2025 -https://www.pib.gov.in/PressReleasePage.aspx?PRID=2196128®=3&lang=1 )
- ਮੋਡਸ ਓਪਰੇਂਡੀ ਬਿਊਰੋ (Modus Operandi Bureau), ਪੁਲਿਸ ਖੋਜ ਅਤੇ ਵਿਕਾਸ ਬਿਊਰੋ , ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ , ਜੇਲ੍ਹ ਅਧਿਕਾਰੀਆਂ ਅਤੇ ਫੋਰੈਂਸਿਕ ਮਾਹਿਰਾਂ ਨੂੰ ਅਪਰਾਧਾਂ ਦੀ ਕਾਰਜ ਪ੍ਰਣਾਲੀ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ: ਕੇਂਦਰੀ ਗ੍ਰਹਿ ਮੰਤਰੀ
- ਬਿਊਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਨੂੰ ਜ਼ਮੀਨੀ ਪੱਧਰ 'ਤੇ ਕਾਨੂੰਨੀ ਵਿਵਸਥਾ ਬਣਾਈ ਰੱਖਣ ਵਿੱਚ ਦਰਪੇਸ਼ ਚੁਣੌਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਖੋਜ ਵੱਲ ਕੰਮ ਕਰਨਾ ਚਾਹੀਦਾ ਹੈ।
( 9 ਜਨਵਰੀ , 2025) -https://www.pib.gov.in/PressReleasePage.aspx?PRID=2091547®=3&lang=1 )
ਅੱਤਵਾਦ ਵਿਰੋਧੀ ਉਪਾਅ ਮਜ਼ਬੂਤ ਕੀਤੇ ਗਏ
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ 'ਆਪ੍ਰੇਸ਼ਨ ਸਿੰਦੂਰ' ਰਾਹੀਂ ਪਹਿਲਗਾਮ ਅੱਤਵਾਦੀ ਹਮਲੇ ਦੇ ਭਾਰਤ ਦੇ ਮਜ਼ਬੂਤ , ਸਫਲ ਅਤੇ ਫੈਸਲਾਕੁੰਨ ਜਵਾਬ 'ਤੇ ਇੱਕ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲਿਆ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਆਪ੍ਰੇਸ਼ਨ ਸਿੰਦੂਰ' ਰਾਹੀਂ ਅੱਤਵਾਦੀ ਕੈਂਪਾਂ ਅਤੇ ਅੱਤਵਾਦੀ ਮਾਸਟਰਾਂ ਨੂੰ ਖਤਮ ਕਰ ਦਿੱਤਾ ਅਤੇ 'ਆਪ੍ਰੇਸ਼ਨ ਮਹਾਦੇਵ' ਰਾਹੀਂ ਪਹਿਲਗਾਮ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਖਤਮ ਕਰ ਦਿੱਤਾ ।
- ਪਹਿਲਗਾਮ ਹਮਲੇ ਵਿੱਚ ਸ਼ਾਮਲ ਤਿੰਨ ਅੱਤਵਾਦੀ - ਸੁਲੇਮਾਨ ਉਰਫ਼ ਫੈਜ਼ਲ ਜੱਟ, ਹਮਜ਼ਾ ਅਫਗਾਨੀ ਅਤੇ ਜ਼ੇਬਰਾਨ - ਸੈਨਾ, ਕੇਂਦਰੀ ਰਿਜ਼ਰਵ ਪੁਲਿਸ ਬਲ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਚਲਾਏ ਗਏ ਇੱਕ ਸਾਂਝੇ 'ਆਪ੍ਰੇਸ਼ਨ ਮਹਾਦੇਵ' ਵਿੱਚ ਮਾਰੇ ਗਏ ।
- ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਨੂੰ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਅਤੇ ਸਾਡੀ ਸੈਨਾ ਨੇ ਪਾਕਿਸਤਾਨ ਦੀਆਂ ਜੰਗੀ ਸਮਰੱਥਾਵਾਂ ਨੂੰ ਤਬਾਹ ਕਰ ਦਿੱਤਾ।
( 29 ਜੁਲਾਈ , 2025-https://www.pib.gov.in/PressReleasePage.aspx?PRID=2149811®=3&lang=2 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਆਪ੍ਰੇਸ਼ਨ ਸਿੰਦੂਰ - ਪਹਿਲਗਾਮ ਅੱਤਵਾਦੀ ਹਮਲੇ ਪ੍ਰਤੀ ਭਾਰਤ ਦਾ ਮਜ਼ਬੂਤ, ਸਫਲ ਅਤੇ ਫੈਸਲਾਕੁੰਨ ਜਵਾਬ - 'ਤੇ ਇੱਕ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲਿਆ ।
- ਕੇਂਦਰੀ ਗ੍ਰਹਿ ਮੰਤਰੀ ਨੇ ਸੈਨਾ ਅਤੇ ਸਾਰੇ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਅਤੇ ਆਪ੍ਰੇਸ਼ਨ ਮਹਾਦੇਵ ਰਾਹੀਂ ਭਾਰਤ ਦਾ ਸਨਮਾਨ ਵਧਾਇਆ।
- ਮੋਦੀ ਸਰਕਾਰ ਦੇ ਅਧੀਨ, ਸਾਡੀ ਸੈਨਾ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਜੋ ਅੱਧੇ ਘੰਟੇ ਵਿੱਚ ਪਾਕਿਸਤਾਨ ਦੇ ਪੂਰੇ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਸਕਦੀ ਹੈ।
- ਆਪ੍ਰੇਸ਼ਨ ਸਿੰਦੂਰ ਰਾਹੀਂ, ਅਸੀਂ ਪਹਿਲੀ ਵਾਰ ਅੱਤਵਾਦ ਦੇ ਗੜ੍ਹ 'ਤੇ ਹਮਲਾ ਕੀਤਾ।
( 30 ਜੁਲਾਈ , 2025 -https://www.pib.gov.in/PressReleasePage.aspx?PRID=2150501®=3&lang=1)
- ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਅੱਤਵਾਦ ਅੱਗੇ ਨਹੀਂ ਝੁਕੇਗਾ ਅਤੇ ਪਹਿਲਗਾਮ ਵਿੱਚ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
https://www.pib.gov.in/PressReleasePage.aspx?PRID=2123972®=3&lang=1 )
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਧਮਾਕਿਆਂ 'ਤੇ ਇੱਕ ਉੱਚ-ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
(https://www.pib.gov.in/PressReleasePage.aspx?PRID=2188930®=3&lang=)
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ , ਸ਼੍ਰੀ ਅਮਿਤ ਸ਼ਾਹ ਨੇ ਜੰਮੂ ਅਤੇ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਸੁਰੱਖਿਆ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ , ਭਾਰਤ ਸਰਕਾਰ ਜੰਮੂ ਅਤੇ ਕਸ਼ਮੀਰ ਵਿੱਚ ਸਥਾਈ ਸ਼ਾਂਤੀ ਸਥਾਪਿਤ ਕਰਨ ਅਤੇ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ।
- ਮੋਦੀ ਸਰਕਾਰ ਦੇ ਨਿਰੰਤਰ ਅਤੇ ਤਾਲਮੇਲ ਵਾਲੇ ਯਤਨਾਂ ਸਦਕਾ, ਜੰਮੂ ਅਤੇ ਕਸ਼ਮੀਰ ਵਿੱਚ ਸਾਡੇ ਦੇਸ਼ ਵਿਰੁੱਧ ਸਮਾਜ ਵਿਰੋਧੀ ਤੱਤਾਂ ਦੁਆਰਾ ਚਲਾਏ ਜਾ ਰਹੇ ਪੂਰੇ ਅੱਤਵਾਦੀ ਨੈੱਟਵਰਕ ਨੂੰ ਅਪੰਗ ਕਰ ਦਿੱਤਾ ਗਿਆ ਹੈ।
(https://www.pib.gov.in/PressReleasePage.aspx?PRID=2120184®=3&lang=2)
(https://www.pib.gov.in/PressReleasePage.aspx?PRID=2101932®=3&lang=2 )
(https://www.pib.gov.in/PressReleasePage.aspx?PRID=2176884®=3&lang=1 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ 'ਅੱਤਵਾਦ ਵਿਰੋਧੀ ਕਾਨਫਰੰਸ -2025' ਦਾ ਉਦਘਾਟਨ ਕੀਤਾ ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅੱਤਵਾਦ ਪ੍ਰਤੀ ਜ਼ੀਰੋ ਟੌਲਰੈਂਸ ਨੀਤੀ ਦੇ ਅਨੁਸਾਰ, ਇਹ ਸਲਾਨਾ ਕਾਨਫਰੰਸ ਉੱਭਰ ਰਹੇ ਖਤਰਿਆਂ ਨੂੰ ਹੱਲ ਕਰਨ ਲਈ ਇੱਕ ਪਲੈਫਾਰਮ ਬਣ ਗਈ ਹੈ।
- ਸਾਰੀਆਂ ਏਜੰਸੀਆਂ ਨੂੰ ਦੇਸ਼ ਅਤੇ ਦੁਨੀਆ ਵਿੱਚ ਵਾਪਰੀ ਹਰ ਅੱਤਵਾਦੀ ਘਟਨਾ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਤਾਂ ਜੋ ਸਾਡੀਆਂ ਅੱਤਵਾਦ ਵਿਰੋਧੀ ਸਮਰੱਥਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
https://www.pib.gov.in/PressReleasePage.aspx?PRID=2208950®=3&lang=1
- ਅੱਤਵਾਦੀ ਘਟਨਾਵਾਂ ਵਿੱਚ ਤਕਨਾਲੋਜੀ ਦੀ ਵਰਤੋਂ ਕਾਰਨ ਅੱਤਵਾਦ ਦਾ ਸੁਭਾਅ ਵੀ ਬਦਲ ਰਿਹਾ ਹੈ।
- 2019 ਤੋਂ ਬਾਅਦ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਰਾਸ਼ਟਰੀ ਜਾਂਚ ਏਜੰਸੀ ਐਕਟ, ਮਨੀ ਲਾਂਡਰਿੰਗ ਰੋਕਥਾਮ ਐਕਟ ਵਿੱਚ ਸੋਧ, ਅੱਤਵਾਦੀ ਗਤੀਵਿਧੀਆਂ ਦੇ ਫੰਡਿੰਗ ਵਿਰੁੱਧ ਉਪਾਅ , PFI 'ਤੇ ਪਾਬੰਦੀ ਅਤੇ MAC, CCTNS ਅਤੇ NATGRID ਦੀ ਸਥਾਪਨਾ ਨੇ ਅੱਤਵਾਦ ਨੂੰ ਭਾਰੀ ਝਟਕਾ ਦਿੱਤਾ ਹੈ।
(https://www.pib.gov.in/PressReleseDetailm.aspx?PRID=2178986®=3&lang=2 )
ਜੰਮੂ ਅਤੇ ਕਸ਼ਮੀਰ ਅਤੇ ਲੱਦਾਖ: ਸਥਾਈ ਏਕੀਕਰਣ, ਸ਼ਾਂਤੀ ਅਤੇ ਖੁਸ਼ਹਾਲੀ ਵੱਲ
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ , ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ।
- ਨਵੀਂ ਦਿੱਲੀ ਵਿੱਚ 'ਜੰਮੂ ਕਸ਼ਮੀਰ ਐਂਡ ਲੱਦਾਖ ਥਰੂ ਦ ਏਜਸ: ਏ ਵਿਜ਼ੂਅਲ ਨੈਰੇਟਿਵ ਆਫ਼ ਕੰਟੀਨਿਊਟੀਜ਼ ਐਂਡ ਲਿੰਕੇਜ' ਕਿਤਾਬ ਨੂੰ ਰਿਲੀਜ਼ ਕਰਦੇ ਹੋਏ, ਸ਼੍ਰੀ ਅਮਿਤ ਸ਼ਾਹ ਨੇ ਕਸ਼ਮੀਰ ਦੀ ਇਤਿਹਾਸਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਲਈ ਮੋਦੀ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ।
( 2 ਜਨਵਰੀ, 2025 https://www.pib.gov.in/PressReleasePage.aspx?PRID=2089702®=3&lang=2 )
- ਭਾਵਨਾਤਮਕ ਸੰਪਰਕ ਨੂੰ ਉਤਸ਼ਾਹਿਤ ਕਰਨ ਦੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ' ਵਤਨ ਕੋ ਜਾਨੋ ' ਪ੍ਰੋਗਰਾਮ ਦੇ ਤਹਿਤ ਜੰਮੂ ਅਤੇ ਕਸ਼ਮੀਰ ਦੇ 250 ਬੱਚਿਆਂ ਨਾਲ ਗੱਲਬਾਤ ਕੀਤੀ, ਜਿਸਦਾ ਉਦੇਸ਼ ਨੌਜਵਾਨਾਂ ਨੂੰ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨਾਲ ਜਾਣੂ ਕਰਵਾਉਣਾ ਹੈ।
- ਪ੍ਰਧਾਨ ਮੰਤਰੀ ਮੋਦੀ ਨੇ ਧਾਰਾ 370 ਨੂੰ ਖਤਮ ਕਰਕੇ ਪੂਰੇ ਦੇਸ਼ ਨੂੰ ਇਕਜੁੱਟ ਕੀਤਾ, ਹੁਣ ਕਸ਼ਮੀਰ ਦੇ ਬੱਚਿਆਂ ਦਾ ਵੀ ਦੇਸ਼ 'ਤੇ ਉਹੀ ਅਧਿਕਾਰ ਹਨ ਜੋ ਕਿਸੇ ਹੋਰ ਰਾਜ ਦੇ ਬੱਚਿਆਂ ਦੇ ਹੁੰਦੇ ਹਨ।
(24 ਫਰਵਰੀ 2025) -https://www.pib.gov.in/PressReleasePage.aspx?PRID=2105908®=3&lang=2 )
- ਮੋਦੀ ਸਰਕਾਰ ਦੀਆਂ ਨੀਤੀਆਂ ਦੇ ਤਹਿਤ, ਵੱਖਵਾਦ ਆਪਣੇ ਆਖਰੀ ਸਾਹ ਲੈ ਰਿਹਾ ਹੈ, ਅਤੇ ਏਕਤਾ ਦੀ ਜਿੱਤ ਪੂਰੇ ਕਸ਼ਮੀਰ ਵਿੱਚ ਗੂੰਜ ਰਹੀ ਹੈ। ਹੁਰੀਅਤ ਨਾਲ ਸਬੰਧਿਤ ਦੋ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਉਹ ਵੱਖਵਾਦ ਨਾਲ ਸਾਰੇ ਸਬੰਧ ਤੋੜ ਰਹੇ ਹਨ।
( 25 ਮਾਰਚ , 2025 -https://www.pib.gov.in/PressReleasePage.aspx?PRID=2114925®=3&lang=1)
- ਹੁਰੀਅਤ ਨਾਲ ਜੁੜੇ ਦੋ ਹੋਰ ਸਮੂਹਾਂ ਨੇ ਵੱਖਵਾਦ ਨੂੰ ਤਿਆਗ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਬਣਾਏ ਜਾ ਰਹੇ ਨਵੇਂ ਭਾਰਤ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ।
( 27 ਮਾਰਚ , 2025 -https://www.pib.gov.in/PressReleasePage.aspx?PRID=2115712®=3&lang=1 )
- ਮੋਦੀ ਸਰਕਾਰ ਦੇ ਅਧੀਨ, ਜੰਮੂ ਅਤੇ ਕਸ਼ਮੀਰ ਵਿੱਚ ਏਕਤਾ ਦੀ ਭਾਵਨਾ ਕਾਇਮ ਹੈ। ਹੁਣ ਤੱਕ, 12 ਹੁਰੀਅਤ ਨਾਲ ਸਬੰਧਿਤ ਸੰਗਠਨਾਂ ਨੇ ਵੱਖਵਾਦ ਨਾਲ ਆਪਣੇ ਸਬੰਧ ਤੋੜ ਲਏ ਹਨ ਅਤੇ ਭਾਰਤੀ ਸੰਵਿਧਾਨ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਏਕ ਭਾਰਤ ਸ਼੍ਰੇਸ਼ਠ ਭਾਰਤ" ਦੇ ਦ੍ਰਿਸ਼ਟੀਕੋਣ ਦੀ ਜਿੱਤ ਹੈ ।
( 11 ਅਪ੍ਰੈਲ , 2025 -https://www.pib.gov.in/PressReleasePage.aspx?PRID=2120953®=3&lang=2
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ , ਸ਼੍ਰੀ ਅਮਿਤ ਸ਼ਾਹ ਨੇ ਜੰਮੂ ਅਤੇ ਕਸ਼ਮੀਰ ਦੇ ਪੁੰਛ ਵਿੱਚ ਸਰਹੱਦ ਪਾਰ ਹਮਲੇ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡੇ।
- ਮੋਦੀ ਸਰਕਾਰ ਔਖੇ ਸਮੇਂ ਵਿੱਚ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।
- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੇ ਨਾਗਰਿਕਾਂ ਦੁਆਰਾ ਦਿਖਾਈ ਗਈ ਦੇਸ਼ ਭਗਤੀ ਦੀ ਭਾਵਨਾ ਨੇ ਪੂਰੇ ਦੇਸ਼ ਦੇ ਇਰਾਦੇ ਨੂੰ ਮਜ਼ਬੂਤ ਕੀਤਾ ਹੈ।
( 30 ਮਈ , 2025 -https://www.pib.gov.in/PressReleasePage.aspx?PRID=2132757®=3&lang=2 )
ਸਾਈਬਰ ਸੁਰੱਖਿਆ ਅਤੇ ਫੋਰੈਂਸਿਕ ਵਿਗਿਆਨ: ਇੱਕ ਸਾਈਬਰ ਸੁਰੱਖਿਅਤ ਭਾਰਤ ਬਣਾਉਣਾ
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ' ਸਾਈਬਰ ਸੁਰੱਖਿਆ ਅਤੇ ਸਾਈਬਰ ਅਪਰਾਧ' ਬਾਰੇ ਗ੍ਰਹਿ ਮੰਤਰਾਲੇ ਲਈ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ।
- ਮੋਦੀ ਜੀ ਦੀ ਅਗਵਾਈ ਹੇਠ, ਦੇਸ਼ 'ਡਿਜੀਟਲ ਕ੍ਰਾਂਤੀ' ਦਾ ਗਵਾਹ ਬਣ ਰਿਹਾ ਹੈ ।
- ਮੋਦੀ ਸਰਕਾਰ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਚਾਰ-ਪੱਖੀ ਰਣਨੀਤੀ - ਕਨਵਰਜੈਂਸ , ਤਾਲਮੇਲ , ਸੰਚਾਰ ਅਤੇ ਸਮਰੱਥਾ - ਨਾਲ ਅੱਗੇ ਵਧ ਰਹੀ ਹੈ ।
- ਸਾਈਬਰ ਅਪਰਾਧ ਨੂੰ ਰੋਕਣ ਲਈ , ਗ੍ਰਹਿ ਮੰਤਰੀ ਨੇ ਮੋਦੀ ਜੀ ਦੇ 'ਉਡੀਕ ਕਰੋ-ਸੋਚੋ-ਫਿਰ ਕਾਰਵਾਈ ਕਰੋ' ਦੇ ਮੰਤਰ ਪ੍ਰਤੀ ਜਾਗਰੂਕਤਾ ਵਧਾਉਣ 'ਤੇ ਜ਼ੋਰ ਦਿੱਤਾ।
( 11 ਫਰਵਰੀ , 2025) –https://www.pib.gov.in/PressReleasePage.aspx?PRID=2101613®=3&lang=2 )
- ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ( I4C ) ਨੇ ਕਿਸੇ ਵੀ ਅਪਰਾਧੀ ਨੂੰ ਜਲਦੀ ਫੜਨ ਲਈ ਇੱਕ ਨਵੀਂ ਈ-ਜ਼ੀਰੋ ਐੱਫਆਈਆਰ ਪਹਿਲ ਸ਼ੁਰੂ ਕੀਤੀ ਹੈ।
- ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸਾਈਬਰ ਸੁਰੱਖਿਅਤ ਭਾਰਤ' ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ।
- ਦਿੱਲੀ ਲਈ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਇਹ ਨਵੀਂ ਪ੍ਰਣਾਲੀ, ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਜਾਂ 1930 'ਤੇ ਰਿਪੋਰਟ ਕੀਤੇ ਗਏ ਸਾਈਬਰ ਵਿੱਤੀ ਅਪਰਾਧਾਂ ਨੂੰ ਆਪਣੇ ਆਪ ਹੀ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਮਾਮਲਿਆਂ ਲਈ ਐੱਫਆਈਆਰ ਵਿੱਚ ਬਦਲ ਦੇਵੇਗੀ।
( 19 ਮਈ , 2025 -https://www.pib.gov.in/PressReleasePage.aspx?PRID=2129715®=3&lang=2 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਦੁਆਰਾ ਆਯੋਜਿਤ ਆਲ ਇੰਡੀਆ ਫੋਰੈਂਸਿਕ ਸਾਇੰਸ ਸੰਮੇਲਨ 2025 ਨੂੰ ਸੰਬੋਧਨ ਕੀਤਾ ।
- ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੇ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੇ ਪੂਰੇ ਦ੍ਰਿਸ਼ ਨੂੰ ਬਦਲ ਦਿੱਤਾ ਹੈ।
- ਸਰਹੱਦ ਪਾਰ ਅਪਰਾਧਾਂ ਨੂੰ ਰੋਕਣ ਲਈ ਫੋਰੈਂਸਿਕ ਵਿਗਿਆਨ ਦੀ ਵਰਤੋਂ ਜ਼ਰੂਰੀ ਹੈ: ਗ੍ਰਹਿ ਮੰਤਰੀ।
- ਫੋਰੈਂਸਿਕ ਸਾਇੰਸ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਦਾ ਹਿੱਸਾ ਬਣਾਉਣਾ ਮਹੱਤਵਪੂਰਨ ਹੈ ਤਾਂ ਜੋ ਦੋਸ਼ੀ ਅਤੇ ਸ਼ਿਕਾਇਤਕਰਤਾ ਦੋਵਾਂ ਨਾਲ ਕੋਈ ਬੇਇਨਸਾਫ਼ੀ ਨਾ ਹੋਵੇ।
(14 ਅਪ੍ਰੈਲ ) 2025- https://www.pib.gov.in/PressReleasePage.aspx?PRID=2121618®=3&lang=1 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ , ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਅਤੇ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰੀ ਫੋਰੈਂਸਿਕ ਵਿਗਿਆਨ ਯੂਨੀਵਰਸਿਟੀ ਰਾਏਪੁਰ ਦੇ ਅਸਥਾਈ ਕੈਂਪਸ ਦਾ ਉਦਘਾਟਨ ਕੀਤਾ।
- ਨਿਊ ਰਾਏਪੁਰ ਵਿੱਚ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਅਤੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਸਥਾਪਨਾ ਨਾ ਸਿਰਫ਼ ਛੱਤੀਸਗੜ੍ਹ ਵਿੱਚ ਸਗੋਂ ਪੂਰੇ ਮੱਧ ਭਾਰਤ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ।
- ਫੋਰੈਂਸਿਕ ਵਿਗਿਆਨ ਦੀ ਮਦਦ ਨਾਲ , ਭਾਰਤ ਜਲਦੀ ਹੀ ਸਜ਼ਾ ਦਰ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ।
( 22 ਜੂਨ , 2025 -https://www.pib.gov.in/PressReleasePage.aspx?PRID=2138746®=3&lang=1)
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ , ਭਾਰਤ ਸਰਕਾਰ ਇੱਕ ਸੁਰੱਖਿਅਤ, ਪਾਰਦਰਸ਼ੀ ਅਤੇ ਸਬੂਤ-ਅਧਾਰਿਤ ਅਪਰਾਧਿਕ ਨਿਆਂ ਪ੍ਰਣਾਲੀ ਬਣਾਉਣ ਲਈ ਇੱਕ ਸਪੱਸ਼ਟ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ।
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (CFSL) ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ।
- ਫੋਰੈਂਸਿਕ ਸਾਇੰਸ ਲੈਬੋਰਟਰੀ ਰਾਹੀਂ, ਕੋਲਕਾਤਾ , ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਓਡੀਸ਼ਾ, ਅਸਾਮ, ਸਿੱਕਮ ਅਤੇ ਪੂਰੇ ਉੱਤਰ-ਪੂਰਬ ਨੂੰ ਸਬੂਤ-ਅਧਾਰਿਤ ਅਪਰਾਧਿਕ ਨਿਆਂ ਪ੍ਰਣਾਲੀ ਵਿਕਸਿਤ ਕਰਨ ਵਿੱਚ ਮਦਦ ਕੀਤੀ ਜਾਵੇਗੀ।
( 1 ਜੂਨ , 2025 -https://www.pib.gov.in/PressReleasePage.aspx?PRID=2133128®=3&lang=1 )
ਨਵੇਂ ਅਪਰਾਧਿਕ ਕਾਨੂੰਨ: ਪੀੜ੍ਹਤ-ਕੇਂਦ੍ਰਿਤ ਨਿਆਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ 'ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਦਾ ਸੁਨਹਿਰੀ ਸਾਲ' ਪ੍ਰੋਗਰਾਮ ਨੂੰ ਸੰਬੋਧਨ ਕੀਤਾ, ਜੋ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੇ ਇੱਕ ਸਾਲ ਦੀ ਸਫਲਤਾਪੂਰਵਕ ਸਮਾਪਤੀ ਨੂੰ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ।
- ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨ ਨਾ ਸਿਰਫ਼ ਨਿਆਇਕ ਪ੍ਰਕਿਰਿਆ ਨੂੰ ਕਿਫਾਇਤੀ, ਪਹੁੰਚਯੋਗ ਅਤੇ ਅਸਾਨ ਬਣਾਉਣਗੇ, ਸਗੋਂ ਸਰਲ, ਇਕਸਾਰ ਅਤੇ ਪਾਰਦਰਸ਼ੀ ਵੀ ਬਣਾਉਣਗੇ।
- ਨਿਆਂ ਪ੍ਰਣਾਲੀ ਨੂੰ ਪਾਰਦਰਸ਼ੀ, ਨਾਗਰਿਕ-ਕੇਂਦ੍ਰਿਤ ਅਤੇ ਸਮੇਂ ਸਿਰ ਬਣਾਉਣ ਤੋਂ ਵੱਡਾ ਕੋਈ ਸੁਧਾਰ ਨਹੀਂ ਹੋ ਸਕਦਾ, ਜੋ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ ।
- ਨਵੇਂ ਕਾਨੂੰਨ 'ਜੇ ਮੈਂ ਐੱਫਆਈਆਰ ਦਰਜ ਕਰਾਵਾਂ ਤਾਂ ਕੀ ਹੋਵੇਗਾ' ਦੀ ਮਾਨਸਿਕਤਾ ਨੂੰ ਇਸ ਪੱਕੇ ਵਿਸ਼ਵਾਸ ਵਿੱਚ ਬਦਲ ਦੇਣਗੇ ਕਿ 'ਐੱਫਆਈਆਰ ਦਰਜ ਕਰਨ ਨਾਲ ਤੁਰੰਤ ਨਿਆਂ ਯਕੀਨੀ ਬਣਾਇਆ ਜਾਵੇਗਾ' ।
- ਸਮੇਂ ਸਿਰ ਨਿਆਂ ਯਕੀਨੀ ਬਣਾਉਣ ਲਈ , ਅਸੀਂ ਪੁਲਿਸ, ਇਸਤਗਾਸਾ ਅਤੇ ਨਿਆਪਾਲਿਕਾ ਨੂੰ ਸਖ਼ਤ ਸਮਾਂ-ਸੀਮਾਵਾਂ ਵਿੱਚ ਬੰਨ੍ਹਿਆ ਹੈ।
( 1 ਜੁਲਾਈ , 2025 -https://www.pib.gov.in/PressReleasePage.aspx?PRID=2141356®=3&lang=1
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗਾਂ ਕੀਤੀਆਂ।
ਗੁਜਰਾਤ - 30 ਜਨਵਰੀ 2025 https://www.pib.gov.in/PressReleasePage.aspx?PRID=2097618®=3&lang=1
ਮੱਧ ਪ੍ਰਦੇਸ਼ - 17 ਜਨਵਰੀ 2025 https://www.pib.gov.in/PressReleasePage.aspx?PRID=2093833®=3&lang=1
ਉੱਤਰ ਪ੍ਰਦੇਸ਼ – 7 ਜਨਵਰੀ 2025 https://www.pib.gov.in/PressReleasePage.aspx?PRID=2091007®=3&lang=1
ਜੰਮੂ ਅਤੇ ਕਸ਼ਮੀਰ - 18 ਫਰਵਰੀ 2025 https://www.pib.gov.in/PressReleasePage.aspx?PRID=2104424®=3&lang=1
ਮਹਾਰਾਸ਼ਟਰ - 14 ਫਰਵਰੀ 2025 https://www.pib.gov.in/PressReleasePage.aspx?PRID=2103244®=3&lang=1
ਉੱਤਰ-ਪੂਰਬੀ ਰਾਜ - 16 ਮਾਰਚ https://www.pib.gov.in/PressReleasePage.aspx?PRID=2111668®=3&lang=1
ਗੋਆ - 3 ਮਾਰਚ 2025 https://www.pib.gov.in/PressReleasePage.aspx?PRID=2107850®=3&lang=1
ਛੱਤੀਸਗੜ੍ਹ 21 ਅਪ੍ਰੈਲ 2025 https://www.pib.gov.in/PressReleasePage.aspx?PRID=2123280®=3&lang=1
ਆਂਧਰਾ ਪ੍ਰਦੇਸ਼ - 23 ਮਈ 2025 https://www.pib.gov.in/PressReleasePage.aspx?PRID=2130820®=3&lang=1
ਪੁਡੂਚੇਰੀ 13 ਮਈ 2025 https://www.pib.gov.in/PressReleasePage.aspx?PRID=2128449®=3&lang=1
ਨਵੀਂ ਦਿੱਲੀ – 5 ਮਈ 2025 https://www.pib.gov.in/PressReleasePage.aspx?PRID=2127124®=3&lang=1
ਨਸ਼ੀਲੇ ਪਦਾਰਥਾਂ ਦਾ ਮੁਕਾਬਲਾ: ਨਾਰਕੋ-ਅੱਤਵਾਦ ਦੇ ਸਿਸਟਮ ਨੂੰ ਖਤਮ ਕਰਨ ਲਈ ਇੱਕ ਸਖ਼ਤ ਦ੍ਰਿਸ਼ਟੀਕੋਣ
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ 'ਡਰੱਗ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ' ਵਿਸ਼ੇ 'ਤੇ ਇੱਕ ਖੇਤਰੀ ਸੰਮੇਲਨ ਦੀ ਪ੍ਰਧਾਨਗੀ ਕੀਤੀ
- ਸਾਰੇ ਰਾਜਾਂ ਨੂੰ ਗੈਰ-ਕਾਨੂੰਨੀ ਗੁਪਤ ਪ੍ਰਯੋਗਸ਼ਾਲਾਵਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਅਸੀਂ ਨਾਰਕੋ-ਅੱਤਵਾਦ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਦ੍ਰਿੜ ਹਾਂ।
- ਨਾਰਕੋ-ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਇੱਕ ਸਖ਼ਤ ਪਹੁੰਚ।
- ਮੋਦੀ ਸਰਕਾਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੜੀ ਵਿਰੁੱਧ ਸਖ਼ਤੀ ਅਤੇ ਪੀੜ੍ਹਤਾਂ ਪ੍ਰਤੀ ਮਨੁੱਖਤਾਵਾਦੀ ਪਹੁੰਚ ਨਾਲ ਅੱਗੇ ਵਧੀ ਹੈ।
( 11 ਜਨਵਰੀ , 2025 https://www.pib.gov.in/PressReleasePage.aspx?PRID=2092097®=3&lang=1 )
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ੀਲੇ ਪਦਾਰਥ ਵਿਰੋਧੀ ਬਲਾਂ ਦੇ ਮੁਖੀਆਂ ਦੇ ਦੂਜੇ ਰਾਸ਼ਟਰੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ।
- ਮੋਦੀ ਸਰਕਾਰ ਨਾ ਸਿਰਫ਼ ਛੋਟੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਗੋਂ ਵੱਡੇ ਡੀਲਰਾਂ ਵਿਰੁੱਧ ਵੀ ਸਖ਼ਤ ਕਾਰਵਾਈ ਕਰ ਰਹੀ ਹੈ।
- ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੇ ਪ੍ਰਵੇਸ਼ ਬਿੰਦੂਆਂ ਤੋਂ ਲੈ ਕੇ, ਵੰਡ ਨੈਟਵਰਕਾਂ ਅਤੇ ਸਥਾਨਕ ਵਿਕਰੀ ਤੱਕ, ਨਸ਼ੀਲੇ ਪਦਾਰਥਾਂ ਦੇ ਮਾਲਕਾਂ ਨੂੰ ਸਖ਼ਤੀ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਵਿਦੇਸ਼ਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ 'ਤੇ ਹਵਾਲਗੀ ਅਤੇ ਦੇਸ਼ ਨਿਕਾਲੇ ਦੇ ਢੰਗਾਂ ਰਾਹੀਂ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਜਾਵੇਗਾ।
- ਕੇਂਦਰੀ ਗ੍ਰਹਿ ਮੰਤਰੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਨਸ਼ੀਲੇ ਪਦਾਰਥਾਂ ਦੀ ਨਿਕਾਸੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ 11 ਥਾਵਾਂ 'ਤੇ 4,800 ਕਰੋੜ ਰੁਪਏ ਦੇ 1.37 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ।
( 16 ਸਤੰਬਰ , 2025 https://www.pib.gov.in/PressReleasePage.aspx?PRID=2167289®=3&lang=2 )
- ਭਾਰਤ ਨੂੰ ਨਸ਼ਾ ਮੁਕਤ ਬਣਾਉਣ ਦੇ ਨਿਰੰਤਰ ਯਤਨਾਂ ਵਿੱਚ , ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਦੇ ਨੇੜੇ 1800 ਕਰੋੜ ਰੁਪਏ ਦੀ ਕੀਮਤ ਦੇ 300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕਰਕੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ।
( 14 ਅਪ੍ਰੈਲ , 2025 -https://www.pib.gov.in/PressReleasePage.aspx?PRID=2121541®=3&lang=)
- ਨਾਰਕੋਟਿਕਸ ਕੰਟਰੋਲ ਬਿਊਰੋ ਦੀ ਅੰਮ੍ਰਿਤਸਰ ਜ਼ੋਨਲ ਯੂਨਿਟ ਨੇ ਚਾਰ ਰਾਜਾਂ ਵਿੱਚ ਚਾਰ ਮਹੀਨੇ ਚੱਲੇ ਇੱਕ ਆਪ੍ਰੇਸ਼ਨ ਵਿੱਚ ਇੱਕ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ , 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਸ਼ਾ ਮੁਕਤ ਭਾਰਤ ਦੇ ਵਿਜ਼ਨ ਵੱਲ ਇੱਕ ਵੱਡਾ ਕਦਮ ਹੈ।
( 2 ਮਈ , 2025 -https://www.pib.gov.in/PressReleasePage.aspx?PRID=2126353®=3&lang=)
- ਨਾਰਕੋਟਿਕਸ ਕੰਟਰੋਲ ਬਿਊਰੋ , ਮੁੰਬਈ ਨੇ 11.54 ਕਿਲੋਗ੍ਰਾਮ ਕੋਕੀਨ ਅਤੇ 4.9 ਕਿਲੋਗ੍ਰਾਮ ਹਾਈਡ੍ਰੋਪੋਨਿਕ ਮਾਰਿਜੁਆਨਾ (ਗਾਂਜਾ) ਜ਼ਬਤ ਕੀਤਾ ।
(7 ਫਰਵਰੀ 2025) -https://www.pib.gov.in/PressReleasePage.aspx?PRID=2100736®=3&lang=)
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਇਸ ਵਿੱਚ ਸ਼ਾਮਲ ਸਾਰੀਆਂ ਏਜੰਸੀਆਂ ਨੂੰ ਇੱਕ ਗਲੋਬਲ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਲਈ ਵਧਾਈ ਦਿੱਤੀ। ਬਹੁ-ਏਜੰਸੀ ਤਾਲਮੇਲ ਦੀ ਇੱਕ ਸ਼ਾਨਦਾਰ ਉਦਾਹਰਣ, ਜਾਂਚ ਦੇ ਨਤੀਜੇ ਵਜੋਂ ਅੱਠ ਗ੍ਰਿਫ਼ਤਾਰੀਆਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਪੰਜ ਖੇਪਾਂ ਜ਼ਬਤ ਕੀਤੀਆਂ ਗਈਆਂ, ਨਾਲ ਹੀ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਇਸ ਗਿਰੋਹ ਵਿਰੁੱਧ ਕਾਰਵਾਈ ਕੀਤੀ ਗਈ, ਜੋ ਚਾਰ ਮਹਾਦੀਪਾਂ ਅਤੇ 10 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰਦਾ ਸੀ।
( 2 ਜੁਲਾਈ , 2025 -https://www.pib.gov.in/PressReleasePage.aspx?PRID=2141583®=3&lang=)
- ਨਸ਼ੀਲੇ ਪਦਾਰਥਾਂ ਦੀ ਜਾਂਚ ਵਿੱਚ 'ਉੱਪਰ ਤੋਂ ਹੇਠਾਂ' ਅਤੇ 'ਬਾਟਮ ਅੱਪ' ਪਹੁੰਚ ਨੂੰ ਸਖ਼ਤੀ ਨਾਲ ਅਪਣਾਉਂਦੇ ਹੋਏ, ਨਵੀਂ ਦਿੱਲੀ ਵਿੱਚ 262 ਕਰੋੜ ਰੁਪਏ ਦੀ ਕੀਮਤ ਵਾਲੀ 328 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕਰਕੇ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ।
- ਇਹ ਦਿੱਲੀ ਵਿੱਚ ਮੈਥਾਮਫੇਟਾਮਾਈਨ ਦੀ ਸਭ ਤੋਂ ਵੱਡੀ ਜ਼ਬਤੀ ਵਿੱਚੋਂ ਇੱਕ ਹੈ।
- ਓਪਰੇਸ਼ਨ “ਕ੍ਰਿਸਟਲ ਫੋਰਟਰੈਸ” ਸਿੰਥੈਟਿਕ ਡਰੱਗਜ਼ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਖਤਮ ਕਰਨ 'ਤੇ ਐਨਸੀਬੀ ਦੇ ਅਟੁੱਟ ਧਿਆਨ ਨੂੰ ਦਰਸਾਉਂਦਾ ਹੈ ।
( 23 ਨਵੰਬਰ , 2025 -https://www.pib.gov.in/PressReleasePage.aspx?PRID=2193199®=3&lang=1 )
- ਮੋਦੀ ਸਰਕਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਸਜ਼ਾ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ, ਜੋ ਪੈਸੇ ਦੇ ਲਾਲਚ ਵਿੱਚ ਆ ਕੇ ਸਾਡੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਦੇ ਹਨ। ਇੱਕ ਰਣਨੀਤਕ, ਉੱਪਰ ਤੋਂ ਹੇਠਾਂ, ਹੇਠਾਂ ਤੋਂ ਉੱਪਰ ਤੱਕ ਜਾਂਚ ਦੇ ਨਤੀਜੇ ਵਜੋਂ ਭਾਰਤ ਭਰ ਵਿੱਚ 12 ਵੱਖ-ਵੱਖ ਮਾਮਲਿਆਂ ਵਿੱਚ 29 ਤਸਕਰਾਂ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ।
( 2 ਮਾਰਚ , 2025 https://www.pib.gov.in/PressReleasePage.aspx?PRID=2107483®=3&lang=1 )
ਸਰਹੱਦੀ ਪ੍ਰਬੰਧਨ ਅਤੇ ਵਿਦੇਸ਼ ਮਾਮਲੇ: ਸੁਰੱਖਿਆ ਅਤੇ ਵਿਕਾਸ ਨੂੰ ਮਜ਼ਬੂਤ ਕਰਨਾ
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ , ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿਲ, 2025 ' ਤੇ ਚਰਚਾ ਦਾ ਜਵਾਬ ਦਿੱਤਾ ।
- ਮੋਦੀ ਸਰਕਾਰ ਨੇ ਦੇਸ਼ ਨੂੰ ਦਰਪੇਸ਼ ਖਤਰਿਆਂ ਪ੍ਰਤੀ ਹਮਦਰਦੀ, ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਨਾਲ ਇੱਕ ਇਮੀਗ੍ਰੇਸ਼ਨ ਨੀਤੀ ਤਿਆਰ ਕੀਤੀ ਹੈ ।
- ਰਾਸ਼ਟਰੀ ਸੁਰੱਖਿਆ ਲਈ, ਇਹ ਜਾਣਨਾ ਮਹੱਤਵਪੂਰਨ ਹੈ ਕਿ ਦੇਸ਼ ਵਿੱਚ ਕੌਣ, ਕਦੋਂ, ਕਿੰਨੇ ਸਮੇਂ ਲਈ ਅਤੇ ਕਿਸ ਉਦੇਸ਼ ਲਈ ਆਉਂਦਾ ਹੈ।
- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਕਿਸੇ ਵੀ ਕਾਰਨ ਕਰਕੇ ਆ ਕੇ ਸੈਟਲ ਹੋ ਸਕਦਾ ਹੈ, ਸੰਸਦ ਨੂੰ ਉਨ੍ਹਾਂ ਲੋਕਾਂ ਨੂੰ ਰੋਕਣ ਦਾ ਅਧਿਕਾਰ ਹੈ ਜੋ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ।
- ਹੁਣ, ਭਾਰਤ ਆਉਣ ਵਾਲੇ ਹਰੇਕ ਵਿਦੇਸ਼ੀ ਨਾਗਰਿਕ ਦਾ ਇੱਕ ਪੂਰਾ, ਯੋਜਨਾਬੱਧ, ਏਕੀਕ੍ਰਿਤ ਅਤੇ ਅੱਪ-ਟੂ-ਡੇਟ ਰਿਕਾਰਡ ਹੋਵੇਗਾ ।
- ਨਵਾਂ ਇਮੀਗ੍ਰੇਸ਼ਨ ਕਾਨੂੰਨ ਪਾਰਦਰਸ਼ੀ, ਤਕਨਾਲੋਜੀ-ਅਧਾਰਿਤ, ਸਮੇਂ ਸਿਰ ਅਤੇ ਭਰੋਸੇਮੰਦ ਹੋਵੇਗਾ।
( 27 ਮਾਰਚ , 2025 https://www.pib.gov.in/PressReleasePage.aspx?PRID=2115972®=3&lang=2 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਨਵਾਂ 'ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ' (OCI) ਪੋਰਟਲ ਲਾਂਚ ਕੀਤਾ ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਆਪਣੇ ਓਸੀਆਈ ਕਾਰਡ ਧਾਰਕ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਇਮੀਗ੍ਰੇਸ਼ਨ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ।
- ਨਵਾਂ ਪੋਰਟਲ 5 ਮਿਲੀਅਨ ਤੋਂ ਵੱਧ ਮੌਜੂਦਾ OCI ਕਾਰਡ ਧਾਰਕਾਂ ਅਤੇ ਨਵੇਂ ਉਪਭੋਗਤਾਵਾਂ ਲਈ ਵਧੀ ਹੋਈ ਕਾਰਜਸ਼ੀਲਤਾ, ਬਿਹਤਰ ਸੁਰੱਖਿਆ ਅਤੇ ਉਪਭੋਗਤਾ-ਮਿੱਤਰਤਾ ਪ੍ਰਦਾਨ ਕਰੇਗਾ।
( 19 ਮਈ , 2025 https://www.pib.gov.in/PressReleasePage.aspx?PRID=2129691®=3&lang=2 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਲਖਨਊ, ਤਿਰੂਵਨੰਤਪੁਰਮ, ਤ੍ਰਿਚੀ, ਕੋਝੀਕੋਡ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ-ਟਰੱਸਟਿਡ ਟ੍ਰੈਵਲਰ ਪ੍ਰੋਗਰਾਮ ਦਾ ਉਦਘਾਟਨ ਕੀਤਾ ।
( 11 ਸਤੰਬਰ , 2025 https://www.pib.gov.in/PressReleasePage.aspx?PRID=2165617®=3&lang=1 )
- ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਪਾਕਿਸਤਾਨ ਅਤੇ ਨੇਪਾਲ ਨਾਲ ਲੱਗਦੇ ਸਰਹੱਦੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ ਨਾਲ ਇੱਕ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
- ਆਪ੍ਰੇਸ਼ਨ ਸਿੰਦੂਰ ਭਾਰਤ ਦਾ ਉਨ੍ਹਾਂ ਲੋਕਾਂ ਨੂੰ ਢੁਕਵਾਂ ਜਵਾਬ ਹੈ ਜੋ ਸਾਡੀਆਂ ਸਰਹੱਦਾਂ, ਸੈਨਾ ਅਤੇ ਨਾਗਰਿਕਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਕਰਦੇ ਹਨ ।
- ਇਸ ਸਮੇਂ ਦੇਸ਼ ਵੱਲੋਂ ਦਿਖਾਈ ਗਈ ਏਕਤਾ ਨੇ ਦੇਸ਼ ਵਾਸੀਆਂ ਦਾ ਮਨੋਬਲ ਵਧਾਇਆ ਹੈ।
( 7 ਮਈ , 2025 https://www.pib.gov.in/PressReleasePage.aspx?PRID=2127583®=3&lang=2 )
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ 'ਵਾਈਬ੍ਰੈਂਟ ਵਿਲੇਜ ਪ੍ਰੋਗਰਾਮ' ਤਹਿਤ ਪਿੰਡਾਂ ਦੇ ਵਿਸ਼ੇਸ਼ ਮਹਿਮਾਨਾਂ ਨਾਲ ਗੱਲਬਾਤ ਕੀਤੀ, ਜੋ 76ਵੇਂ ਗਣਤੰਤਰ ਦਿਵਸ ਸਮਾਰੋਹ ਲਈ ਰਾਜਧਾਨੀ ਆਏ ਸਨ ।
- ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਨਾ ਸਿਰਫ਼ ਲੋਕਾਂ ਦੀ ਆਮਦ ਅਤੇ ਡਿਜੀਟਲ ਕਨੈਕਟੀਵਿਟੀ ਵਧਾ ਰਿਹਾ ਹੈ, ਸਗੋਂ ਭਾਵਨਾਤਮਕ ਸ਼ਮੂਲੀਅਤ ਨੂੰ ਵੀ ਵਧਾ ਰਿਹਾ ਹੈ।
- ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਇਹ ਯਕੀਨੀ ਬਣਾਏਗਾ ਕਿ ਸਰਹੱਦੀ ਪਿੰਡਾਂ ਦਾ ਬੁਨਿਆਦੀ ਢਾਂਚਾ, ਸੱਭਿਆਚਾਰ, ਸੈਰ-ਸਪਾਟਾ, ਜੀਵਨ ਸ਼ੈਲੀ ਅਤੇ ਆਰਥਿਕ ਵਿਕਾਸ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਜੀਵੰਤ ਹੋਵੇ।
( 25 ਜਨਵਰੀ , 2025) https://www.pib.gov.in/PressReleasePage.aspx?PRID=2096173®=3&lang=1 )
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਦੋ-ਦਿਨਾਂ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਵਰਕਸ਼ਾਪ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਕਿਹਾ ਹੈ ਕਿ ਜਨਸੰਖਿਆ ਤਬਦੀਲੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ, ਸਰਹੱਦੀ ਪਿੰਡਾਂ ਦੇ ਜ਼ਿਲ੍ਹਾ ਕਲੈਕਟਰਾਂ ਨੂੰ ਵੀ ਇਸਨੂੰ ਆਪਣੀ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ।
- ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਸਰਹੱਦੀ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਕੇ, ਸੱਭਿਆਚਾਰ ਨੂੰ ਸੰਭਾਲ ਕੇ ਅਤੇ ਉਤਸ਼ਾਹਿਤ ਕਰਕੇ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਕੇ ਰੁਜ਼ਗਾਰ ਪੈਦਾ ਕਰ ਰਿਹਾ ਹੈ।
( 26 ਅਗਸਤ , 2025 https://www.pib.gov.in/PressReleasePage.aspx?PRID=2160827®=3&lang=1 )
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕੇਂਦਰੀ ਕੈਬਨਿਟ ਦੇ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ -2 ਨੂੰ ਮਨਜ਼ੂਰੀ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
- ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਸਾਡੇ ਸਰਹੱਦੀ ਪਿੰਡਾਂ ਵਿੱਚ ਵਿਕਾਸ ਅਤੇ ਪ੍ਰਗਤੀ ਲਿਆਉਣ ਵਿੱਚ ਇੱਕ ਗੇਮ ਚੇਂਜਰ ਰਿਹਾ ਹੈ।
- ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਮੋਦੀ ਸਰਕਾਰ ਨੇ 6,839 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ-2 ਨੂੰ ਪ੍ਰਵਾਨਗੀ ਦਿੱਤੀ ਹੈ ।
( 4 ਅਪ੍ਰੈਲ , 2025 https://www.pib.gov.in/PressReleasePage.aspx?PRID=2118980®=3&lang=2 )
ਆਫ਼ਤ ਪ੍ਰਬੰਧਨ: ਸਰਗਰਮ ਸਮਾਯੋਜਨ ਕਰਨਾ
- ਮੋਦੀ ਸਰਕਾਰ ਆਫ਼ਤਾਂ ਦੇ ਪ੍ਰਬੰਧਨ ਲਈ ਪ੍ਰਤੀਕਿਰਿਆਸ਼ੀਲ ਹੋਣ ਦੀ ਬਜਾਏ ਇੱਕ ਸਰਗਰਮ ਪਹੁੰਚ ਅਪਣਾ ਰਹੀ ਹੈ ਅਤੇ ਬਿਨਾਂ ਕਿਸੇ ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦਾ ਟੀਚਾ ਰੱਖ ਰਹੀ ਹੈ।
- ਰਾਜ ਸਭਾ ਵਿੱਚ ਆਫ਼ਤ ਪ੍ਰਬੰਧਨ (ਸੋਧ) ਬਿਲ, 2024 'ਤੇ ਚਰਚਾ ਦਾ ਜਵਾਬ ਦਿੰਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਆਫ਼ਤ ਪ੍ਰਬੰਧਨ ਵਿੱਚ ਇੱਕ ਵਿਸ਼ਵ ਪੱਧਰੀ ਆਗੂ ਬਣ ਗਿਆ ਹੈ।
- ਇਹ ਬਿਲ ਆਫ਼ਤ ਪ੍ਰਤੀਕਿਰਿਆ ਵਿੱਚ ਸਮਰੱਥਾ, ਗਤੀ, ਕੁਸ਼ਲਤਾ ਅਤੇ ਸ਼ੁੱਧਤਾ ਨੂੰ ਹੋਰ ਵਧਾਏਗਾ।
- ਮੋਦੀ ਜੀ ਦੀ ਅਗਵਾਈ ਹੇਠ, ਭਾਰਤ ਆਫ਼ਤ ਪ੍ਰਬੰਧਨ ਵਿੱਚ ਗਲੋਬਲ ਲੀਡਰ ਬਣ ਗਿਆ ਹੈ।
( 25 ਮਾਰਚ , 2025 https://www.pib.gov.in/PressReleasePage.aspx?PRID=2115092®=3&lang=2 )
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ 'ਆਫ਼ਤ ਪ੍ਰਬੰਧਨ ਅਤੇ ਸਮਰੱਥਾ ਨਿਰਮਾਣ' ਬਾਰੇ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ।
- ਮੋਦੀ ਸਰਕਾਰ ਦੀ ਆਫ਼ਤ ਪ੍ਰਬੰਧਨ ਨੀਤੀ ਸਮਰੱਥਾ ਨਿਰਮਾਣ, ਗਤੀ, ਕੁਸ਼ਲਤਾ ਅਤੇ ਸ਼ੁੱਧਤਾ ਦੇ ਚਾਰ ਥੰਮ੍ਹਾਂ 'ਤੇ ਅਧਾਰਿਤ ਹੈ ।
( 19 ਅਗਸਤ , 2025 https://www.pib.gov.in/PressReleasePage.aspx?PRID=2158183®=3&lang=1 )
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਹਤ ਕਮਿਸ਼ਨਰਾਂ ਅਤੇ ਆਫ਼ਤ ਪ੍ਰਬੰਧਨ ਬਲਾਂ ਦੇ ਸਲਾਨਾ ਸੰਮੇਲਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ।
- ਜਦੋਂ ਵੀ ਭਾਰਤ ਦੇ ਆਫ਼ਤ ਪ੍ਰਤੀਕਿਰਿਆ ਦਾ ਇਤਿਹਾਸ ਲਿਖਿਆ ਜਾਵੇਗਾ, ਮੋਦੀ ਸਰਕਾਰ ਦੇ ਇਹ 10 ਸਾਲ ਇੱਕ ਪਰਿਵਰਤਨਕਾਰੀ ਦਹਾਕੇ ਵਜੋਂ ਦਰਜ ਕੀਤੇ ਜਾਣਗੇ।
- ਮੋਦੀ ਸਰਕਾਰ ਨੇ ਆਪਣੇ 10 ਵਰ੍ਹਿਆਂ ਵਿੱਚ ਜ਼ੀਰੋ ਜਾਨੀ ਨੁਕਸਾਨ ਦਾ ਟੀਚਾ ਪ੍ਰਾਪਤ ਕੀਤਾ, ਜਿਸਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ।
(16 ਜੂਨ 2025) https://www.pib.gov.in/PressReleasePage.aspx?PRID=2136650®=3&lang=2 )
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਜੰਮੂ ਡਿਵੀਜ਼ਨ ਦੇ ਮੀਂਹ, ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਮੋਦੀ ਸਰਕਾਰ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ, ਪੁਨਰਵਾਸ ਅਤੇ ਪੁਨਰ ਨਿਰਮਾਣ ਵਿੱਚ ਸਹਾਇਤਾ ਲਈ ਤੁਰੰਤ ਰਾਹਤ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ।
( 1 ਸਤੰਬਰ , 2025 https://www.pib.gov.in/PressReleasePage.aspx?PRID=2162745®=3&lang=1 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਦੇ 20ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
- ਪ੍ਰਧਾਨ ਮੰਤਰੀ ਮੋਦੀ ਨੇ ਆਫ਼ਤ ਪ੍ਰਬੰਧਨ ਦੇ ਤਿੰਨੋਂ ਪਹਿਲੂਆਂ - ਪਹੁੰਚ, ਕਾਰਜਪ੍ਰਣਾਲੀ ਅਤੇ ਉਦੇਸ਼ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ ।
- ਭਾਰਤ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਇੱਕ ਗਲੋਬਲ ਲੀਡਰ ਵਜੋਂ ਉੱਭਰਿਆ।
- ਮੋਦੀ ਸਰਕਾਰ ਦੇ ਜ਼ੀਰੋ ਮੌਤ ਦਰ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਸੰਸਥਾਨ ਪੂਰੇ ਤਾਲਮੇਲ ਨਾਲ ਕੰਮ ਕਰ ਰਹੇ ਹਨ।
( 19 ਜਨਵਰੀ , 2025) https://www.pib.gov.in/PressReleasePage.aspx?PRID=2094319®=3&lang=2 )
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਨੇ 9 ਰਾਜਾਂ ਲਈ 4645.60 ਕਰੋੜ ਰੁਪਏ ਦੇ ਕਈ ਰਾਹਤ, ਰਿਕਵਰੀ ਅਤੇ ਪੁਨਰ ਨਿਰਮਾਣ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ।
- ਉੱਚ ਪੱਧਰੀ ਕਮੇਟੀ ਨੇ ਅਸਾਮ ਰਾਜ ਲਈ 692.05 ਕਰੋੜ ਰੁਪਏ ਦੀ ਵੈੱਟਲੈਂਡ ਬਹਾਲੀ ਅਤੇ ਮੁੜ ਸੁਰਜੀਤੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ।
- ਕਮੇਟੀ ਨੇ 11 ਸ਼ਹਿਰਾਂ ਭੋਪਾਲ, ਭੁਵਨੇਸ਼ਵਰ, ਗੁਵਾਹਾਟੀ, ਜੈਪੁਰ, ਕਾਨਪੁਰ, ਪਟਨਾ, ਰਾਏਪੁਰ, ਤਿਰੂਵਨੰਤਪੁਰਮ, ਵਿਸ਼ਾਖਾਪਟਨਮ, ਇੰਦੌਰ ਅਤੇ ਲਖਨਊ ਲਈ ਸ਼ਹਿਰੀ ਹੜ੍ਹ ਪ੍ਰਬੰਧਨ ਪ੍ਰੋਗਰਾਮ ਪੜਾਅ-2 ਨੂੰ ਮਨਜ਼ੂਰੀ ਦਿੱਤੀ , ਜਿਸ ਦਾ ਕੁੱਲ ਵਿੱਤੀ ਖਰਚ 2444.42 ਕਰੋੜ ਰੁਪਏ ਹੈ ।
( 1 ਅਕਤੂਬਰ , 2025 https://www.pib.gov.in/PressReleasePage.aspx?PRID=2173811®=3&lang=2 )
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਕੁਦਰਤੀ ਆਫ਼ਤਾਂ ਦੌਰਾਨ ਰਾਜ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
- ਵਿੱਤੀ ਸਾਲ 2025-26 ਦੌਰਾਨ, ਕੇਂਦਰ ਸਰਕਾਰ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਧੀਨ 27 ਰਾਜਾਂ ਨੂੰ 15,554 ਕਰੋੜ ਰੁਪਏ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਧੀਨ 15 ਰਾਜਾਂ ਨੂੰ 2,267.44 ਕਰੋੜ ਰੁਪਏ ਜਾਰੀ ਕੀਤੇ ਹਨ ।
- ਇਸ ਸਾਲ ਦੇ ਮਾਨਸੂਨ ਦੌਰਾਨ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਦੀਆਂ ਵੱਧ ਤੋਂ ਵੱਧ 199 ਟੀਮਾਂ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਲਈ ਤੈਨਾਤ ਕੀਤੀਆਂ ਗਈਆਂ ਸਨ।
(28 ਅਕਤੂਬਰ 2025) https://www.pib.gov.in/PressReleasePage.aspx?PRID=2183346®=3&lang=2 )
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਇੱਕ ਉੱਚ ਪੱਧਰੀ ਕਮੇਟੀ ਨੇ 2023 ਵਿੱਚ ਹੜ੍ਹਾਂ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਤੋਂ ਬਾਅਦ ਮੁੜ ਨਿਰਮਾਣ ਯੋਜਨਾ ਲਈ ਹਿਮਾਚਲ ਪ੍ਰਦੇਸ਼ ਨੂੰ 2006.40 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ।
( 18 ਜੂਨ , 2025 https://www.pib.gov.in/PressReleasePage.aspx?PRID=2137081®=3&lang=1 )
ਉੱਤਰ-ਪੂਰਬ: ਸਮਾਵੇਸ਼ੀ ਵਿਕਾਸ ਲਈ ਪੂਰਬ ਨੂੰ ਤਰਜੀਹ ਦੇਣ ਵਾਲੀ ਨੀਤੀ
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਅਸਾਮ ਰਾਈਫਲਜ਼ ਦੁਆਰਾ ਆਯੋਜਿਤ 'ਏਕਤਾ ਉਤਸਵ - ਇੱਕ ਆਵਾਜ਼, ਇੱਕ ਰਾਸ਼ਟਰ’ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
- ਮੋਦੀ ਸਰਕਾਰ ਨੇ ਉੱਤਰ-ਪੂਰਬ ਲਈ ਹਰ ਖੇਤਰ ਵਿੱਚ ਕਈ ਰਸਤੇ ਖੋਲ੍ਹੇ ਹਨ, ਸੈਰ-ਸਪਾਟਾ ਤੋਂ ਲੈ ਕੇ ਤਕਨਾਲੋਜੀ ਤੱਕ, ਖੇਡਾਂ ਤੋਂ ਲੈ ਕੇ ਪੁਲਾੜ ਤੱਕ, ਖੇਤੀਬਾੜੀ ਤੋਂ ਲੈ ਕੇ ਉੱਦਮਤਾ ਤੱਕ ਅਤੇ ਬੈਂਕਿੰਗ ਤੋਂ ਲੈ ਕੇ ਕਾਰੋਬਾਰ ਤੱਕ ।
- ਮੋਦੀ ਸਰਕਾਰ ਦੇ ਅਧੀਨ ਉੱਤਰ-ਪੂਰਬ ਵਿੱਚ ਹਿੰਸਕ ਘਟਨਾਵਾਂ ਵਿੱਚ 70% ਕਮੀ ਅਤੇ ਨਾਗਰਿਕਾਂ ਦੀ ਮੌਤ ਵਿੱਚ 85% ਕਮੀ ਦਰਸਾਉਂਦੀ ਹੈ ਕਿ ਸੱਭਿਆਚਾਰਕ ਵਿਕਾਸ ਦੇ ਨਾਲ-ਨਾਲ ਇਸ ਖੇਤਰ ਵਿੱਚ ਸ਼ਾਂਤੀ ਸਥਾਪਿਤ ਹੋ ਰਹੀ ਹੈ।
- ਪੂਰਾ ਭਾਰਤ ਉੱਤਰ-ਪੂਰਬ ਦੀ ਵਿਰਾਸਤ 'ਤੇ ਮਾਣ ਕਰਦਾ ਹੈ, ਉੱਤਰ-ਪੂਰਬ ਤੋਂ ਬਿਨਾਂ ਭਾਰਤ ਅਤੇ ਉੱਤਰ-ਪੂਰਬ ਭਾਰਤ ਤੋਂ ਬਿਨਾਂ ਅਧੂਰਾ ਹੈ।
(20 ਫਰਵਰੀ 2025 https://www.pib.gov.in/PressReleasePage.aspx?PRID=2105090®=3&lang=1 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅਸਾਮ ਦੇ ਕੋਕਰਾਝਾਰ ਵਿੱਚ ਆਲ ਬੋਡੋ ਸਟੂਡੈਂਟਸ ਯੂਨੀਅਨ ਦੇ 57ਵੇਂ ਸਲਾਨਾ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਭਾਸ਼ਣ ਦਿੱਤਾ ।
- ਪਹਿਲਾਂ ਬੋਡੋਲੈਂਡ ਵਿੱਚ ਅਸ਼ਾਂਤੀ, ਅਰਾਜਕਤਾ ਅਤੇ ਵੱਖਵਾਦ ਦੀ ਗੱਲ ਹੁੰਦੀ ਸੀ, ਹੁਣ ਧਿਆਨ ਸਿੱਖਿਆ , ਵਿਕਾਸ ਅਤੇ ਉਦਯੋਗ 'ਤੇ ਹੈ।
- ਪਹਿਲਾਂ ਜਿੱਥੇ ਬੋਡੋਲੈਂਡ ਇਲਾਕੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਸਨ, ਅੱਜ ਬੋਡੋ ਨੌਜਵਾਨ ਉੱਥੇ ਤਿਰੰਗਾ ਲਹਿਰਾ ਰਹੇ ਹਨ।
( 16 ਮਾਰਚ , 2025 https://www.pib.gov.in/PressReleasePage.aspx?PRID=2111636®=3&lang=2 )
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ, ਆਈਜ਼ੌਲ, ਮਿਜ਼ੋਰਮ ਵਿੱਚ ਅਸਾਮ ਰਾਈਫਲਜ਼ ਬਟਾਲੀਅਨ ਦੀ ਜ਼ਮੀਨ ਮਿਜ਼ੋਰਮ ਸਰਕਾਰ ਨੂੰ ਤਬਦੀਲ ਕਰ ਦਿੱਤੀ ਗਈ ਅਤੇ ਨਕਸ਼ੇ ਦਾ ਰਸਮੀ ਤੌਰ 'ਤੇ ਅਦਾਨ-ਪ੍ਰਦਾਨ ਕੀਤਾ ਗਿਆ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇੱਕ ਮਹੱਤਵਪੂਰਨ ਫੈਸਲੇ ਦੇ ਕਾਰਨ, ਮਿਜ਼ੋਰਮ ਦੇ ਲੋਕਾਂ ਦੀ ਤਿੰਨ ਦਹਾਕੇ ਪੁਰਾਣੀ ਮੰਗ ਪੂਰੀ ਹੋ ਰਹੀ ਹੈ।
- ਇਹ ਫੈਸਲਾ ਮੋਦੀ ਸਰਕਾਰ ਦੀ ਮਿਜ਼ੋਰਮ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਅਤੇ ਰਾਜ ਦੀ ਤਰੱਕੀ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ।
(15 ਮਾਰਚ 2025) https://www.pib.gov.in/PressReleasePage.aspx?PRID=2111509®=3&lang=2 )
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਮਨੀਪੁਰ ਵਿੱਚ ਸਥਾਈ ਸ਼ਾਂਤੀ ਬਹਾਲ ਕਰਨ ਅਤੇ ਇਸ ਸਬੰਧ ਵਿੱਚ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਮਨੀਪੁਰ ਵਿੱਚ ਸੁਰੱਖਿਆ ਸਥਿਤੀ ਬਾਰੇ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
(1 ਮਾਰਚ 2025) https://www.pib.gov.in/PressReleasePage.aspx?PRID=2107226®=3&lang=2 )
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਪ੍ਰਵਾਨਗੀ ਲਈ ਲੋਕ ਸਭਾ ਵਿੱਚ ਇੱਕ ਵਿਧਾਨਿਕ ਮਤਾ ਪੇਸ਼ ਕੀਤਾ।
- ਗ੍ਰਹਿ ਮੰਤਰੀ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਦਾ ਰਾਜਨੀਤੀਕਰਣ ਨਾ ਕਰਨ ਕਿਉਂਕਿ ਸਰਕਾਰ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
( 3 ਅਪ੍ਰੈਲ , 2025 https://www.pib.gov.in/PressReleasePage.aspx?PRID=2118264®=3&lang=1 )
ਕੇਂਦਰੀ ਹਥਿਆਰਬੰਦ ਪੁਲਿਸ ਬਲ: ਆਧੁਨਿਕੀਕਰਣ ਅਤੇ ਸਾਹਸ ਦਾ ਸਨਮਾਨ
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ , ਗ੍ਰਹਿ ਮੰਤਰਾਲੇ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਅਫਸਰ ਰੈਂਕ ਤੋਂ ਹੇਠਾਂ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ ਵਾਲੇ ਦਿਨ ਇੱਕ ਆਨਰੇਰੀ ਰੈਂਕ ਅਤੇ ਇੱਕ ਤੋਂ ਉੱਪਰ ਦਾ ਰੈਂਕ ਦੇਣ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਲਿਆ ਗਿਆ ਇਹ ਇਤਿਹਾਸਿਕ ਫੈਸਲਾ, ਕਾਂਸਟੇਬਲ ਤੋਂ ਸਬ-ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਸਵੈ-ਮਾਣ, ਮਾਣ ਅਤੇ ਮਨੋਬਲ ਨੂੰ ਵਧਾਉਣ ਦੇ ਉਦੇਸ਼ ਨਾਲ ਲਿਆ ਗਿਆ ਸੀ ।
( 29 ਮਈ , 2025 https://www.pib.gov.in/PressReleasePage.aspx?PRID=2132429®=3&lang=1)
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਨੂੰ ਬਿਹਤਰ ਮਾਨਤਾ ਅਤੇ ਤਕਨਾਲੋਜੀ ਸਹਾਇਤਾ ਮਿਲੀ।
- ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਪਿਛਲੇ 5 ਵਰ੍ਹਿਆਂ ਵਿੱਚ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ 400 ਤੋਂ ਵੱਧ ਫਾਰਵਰਡ ਆਪਰੇਸ਼ਨਲ ਬੇਸ ਸਥਾਪਿਤ ਕੀਤੇ ਹਨ, ਜਿਸ ਕਾਰਨ 10 ਵਰ੍ਹਿਆਂ ਵਿੱਚ ਨਕਸਲੀ ਹਿੰਸਾ ਵਿੱਚ 70% ਤੋਂ ਵੱਧ ਦੀ ਕਮੀ ਆਈ ਹੈ ।
(17 ਅਪ੍ਰੈਲ 2025) https://www.pib.gov.in/PressReleasePage.aspx?PRID=2122404®=3&lang=2 )
- ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਨਾ ਸਿਰਫ਼ ਦੇਸ਼ ਦੇ ਵਿਕਾਸ, ਪ੍ਰਗਤੀ ਅਤੇ ਆਵਾਜਾਈ ਨੂੰ ਸੁਰੱਖਿਅਤ ਕੀਤਾ ਹੈ, ਸਗੋਂ ਉਨ੍ਹਾਂ ਦੇ ਸੁਚਾਰੂ ਕੰਮਕਾਜ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
- ਇਹ ਮਾਣ ਵਾਲੀ ਗੱਲ ਹੈ ਕਿ ਤਮਿਲ ਨਾਡੂ ਦੇ ਥੱਕਕੋਲਮ (Thakkolam) ਵਿਖੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸਥਾਨਕ ਸਿਖਲਾਈ ਕੇਂਦਰ ਦਾ ਨਾਮ ਚੋਲ ਰਾਜਵੰਸ਼ ਦੇ ਮਹਾਨ ਯੋਧੇ ਰਾਜਾਦਿੱਤਿਆ ਚੌਲ ਦੇ ਨਾਮ 'ਤੇ ਰੱਖਿਆ ਗਿਆ ਹੈ।
( 7 ਮਾਰਚ , 2025 https://www.pib.gov.in/PressReleasePage.aspx?PRID=2109087®=3&lang=2 )
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਜੰਮੂ ਅਤੇ ਕਸ਼ਮੀਰ ਦੇ ਪੁੰਛ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸੰਬੋਧਨ ਕੀਤਾ।
- 'ਆਪ੍ਰੇਸ਼ਨ ਸਿੰਦੂਰ' ਦੌਰਾਨ, ਸੀਮਾ ਸੁਰੱਖਿਆ ਬਲ ਨੇ 118 ਤੋਂ ਵੱਧ ਪਾਕਿਸਤਾਨੀ ਚੌਕੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਪੂਰੀ ਨਿਗਰਾਨੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
- ਦੇਸ਼ ਉਨ੍ਹਾਂ ਚੌਕਸ ਅਤੇ ਸਮਰਪਿਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਧੰਨਵਾਦ ਕਰਦਾ ਹੈ ਜੋ ਚੁਣੌਤੀਪੂਰਨ ਸਰਹੱਦਾਂ 'ਤੇ ਹਮੇਸ਼ਾ ਚੌਕਸ ਰਹਿੰਦੇ ਹਨ।
( 30 ਮਈ , 2025 https://www.pib.gov.in/PressReleasePage.aspx?PRID=2132761®=3&lang=1 )
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਭੁਜ ਵਿੱਚ ਸੀਮਾ ਸੁਰੱਖਿਆ ਬਲ ਦੇ ਡਾਇਮੰਡ ਜੁਬਲੀ ਸਮਾਰੋਹ ਨੂੰ ਸੰਬੋਧਨ ਕੀਤਾ।
- ਜਦੋਂ ਤਕ ਸੀਮਾ ਸੁਰੱਖਿਆ ਬਲ ਚੌਕਸ ਹੈ, ਦੁਸ਼ਮਣ ਭਾਰਤੀ ਜ਼ਮੀਨ ਦੇ ਇੱਕ ਇੰਚ 'ਤੇ ਵੀ ਨਜ਼ਰ ਨਹੀਂ ਪਾ ਸਕਦਾ।
- ਤਿੰਨਾਂ ਖੇਤਰਾਂ - ਜਲ, ਜ਼ਮੀਨ ਅਤੇ ਅਸਮਾਨ - ਵਿੱਚ, ਸੀਮਾ ਸੁਰੱਖਿਆ ਬਲ ਦਾ ਸਿਰਫ਼ ਇੱਕ ਹੀ ਟੀਚਾ ਹੈ - ਭਾਰਤ ਦੀ ਸੁਰੱਖਿਆ।
( 21 ਨਵੰਬਰ , 2025 https://www.pib.gov.in/PressReleasePage.aspx?PRID=2192508®=3&lang=1 )
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਸੁਰੱਖਿਆ ਬਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
- ਮੋਦੀ ਸਰਕਾਰ ਸੈਨਿਕਾਂ ਨੂੰ ਆਪਣੀ ਡਿਊਟੀ ਨਿਭਾਉਂਦੇ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ।
- ਇਸ ਸਮੇਂ 26 ਤੋਂ ਵੱਧ ਤਕਨਾਲੋਜੀ ਪਹਿਲਕਦਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਐਂਟੀ-ਡਰੋਨ ਤਕਨਾਲੋਜੀ, ਸੁਰੰਗ ਖੋਜ ਤਕਨਾਲੋਜੀ, ਅਤੇ ਇਲੈਕਟ੍ਰਾਨਿਕ ਨਿਗਰਾਨੀ ਸ਼ਾਮਲ ਹਨ।
( 7 ਅਪ੍ਰੈਲ , 2025 https://www.pib.gov.in/PressReleasePage.aspx?PRID=2119839®=3&lang=2 )
2027 ਦੀ ਜਨਗਣਨਾ ਅਤੇ ਜਾਤੀ ਜਨਗਣਨਾ: ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ
- ਜਨਸੰਖਿਆ ਜਨਗਣਨਾ-2027 ਜਾਤੀ ਜਨਗਣਨਾ ਦੇ ਨਾਲ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ।
- ਜਨਸੰਖਿਆ ਜਨਗਣਨਾ - 2027 1 ਮਾਰਚ, 2027 ਤੋਂ ਸ਼ੁਰੂ ਹੋਵੇਗੀ ।
- ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੇ ਬਰਫ਼ ਨਾਲ ਢਕੇ ਖੇਤਰਾਂ ਲਈ ਜਨਗਣਨਾ ਅਕਤੂਬਰ, 2026 ਤੋਂ ਕੀਤੀ ਜਾਵੇਗੀ ।
( 4 ਜੂਨ , 2025 https://www.pib.gov.in/PressReleasePage.aspx?PRID=2133845®=3&lang=1 )
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਉਣ ਵਾਲੀ ਜਨਗਣਨਾ ਵਿੱਚ ਜਾਤੀ ਜਨਗਣਨਾ ਨੂੰ ਸ਼ਾਮਲ ਕਰਨ ਦੇ ਫੈਸਲੇ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਸਮਾਜਿਕ ਨਿਆਂ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਇੱਕ ਇਤਿਹਾਸਿਕ ਫੈਸਲਾ ਦੱਸਿਆ।
- ਮੋਦੀ ਸਰਕਾਰ ਦਾ ਇਹ ਫੈਸਲਾ ਸਾਰੇ ਆਰਥਿਕ ਅਤੇ ਸਮਾਜਿਕ ਤੌਰ 'ਤੇ ਪਛੜੇ ਵਰਗਾਂ ਨੂੰ ਸਸ਼ਕਤ ਬਣਾਏਗਾ ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰੇਗਾ।
- ਇਹ ਫੈਸਲਾ ਸਮਾਜਿਕ ਸਮਾਨਤਾ ਅਤੇ ਹਰ ਵਰਗ ਦੇ ਅਧਿਕਾਰਾਂ ਪ੍ਰਤੀ ਮਜ਼ਬੂਤ ਵਚਨਬੱਧਤਾ ਦਾ ਸੰਦੇਸ਼ ਦਿੰਦਾ ਹੈ।
( 30 ਅਪ੍ਰੈਲ , 2025 https://www.pib.gov.in/PressReleasePage.aspx?PRID=2125576®=3&lang=1 )
ਰਾਜਭਾਸ਼ਾ: ਭਾਸ਼ਾਈ ਵਿਭਿੰਨਤਾ ਅਤੇ ਏਕਤਾ ਨੂੰ ਉਤਸ਼ਾਹਿਤ ਕਰਨਾ
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਰਾਜਭਾਸ਼ਾ ਵਿਭਾਗ ਦੇ 'ਗੋਲਡਨ ਜੁਬਲੀ ਸਮਾਰੋਹ' ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਭਾਸ਼ਣ ਦਿੱਤਾ ।
- ਰਾਜਭਾਸ਼ਾ ਵਿਭਾਗ ਨੇ ਸੰਘਰਸ਼, ਸਮਰਪਣ ਅਤੇ ਦ੍ਰਿੜ ਇਰਾਦੇ ਦੇ ਅਧਾਰ 'ਤੇ 50 ਵਰ੍ਹਿਆਂ ਦੀ ਯਾਤਰਾ ਨੂੰ ਕਵਰ ਕੀਤਾ ਹੈ ।
- ਮੋਦੀ ਸਰਕਾਰ ਦੇ ਅਧੀਨ, ਭਾਰਤੀ ਭਾਸ਼ਾਵਾਂ ਨੂੰ ਤਕਨਾਲੋਜੀ, ਸਿੱਖਿਆ ਅਤੇ ਪ੍ਰਸ਼ਾਸਨ ਦੇ ਖੇਤਰਾਂ ਵਿੱਚ ਬੇਮਿਸਾਲ ਹੁਲਾਰਾ ਮਿਲ ਰਿਹਾ ਹੈ ।
( 26 ਜੂਨ , 2025 https://www.pib.gov.in/PressReleasePage.aspx?PRID=2139919®=3&lang=1 )
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਭਾਰਤੀਯ ਭਾਸ਼ਾ ਸੈਕਸ਼ਨ (ਭਾਰਤੀ ਭਾਸ਼ਾਵਾਂ ਸੈਕਸ਼ਨ) ਦੀ ਸ਼ੁਰੂਆਤ ਕੀਤੀ।
- ਭਾਰਤੀਯ ਭਾਸ਼ਾ ਸੈਕਸ਼ਨ (ਭਾਰਤੀ ਭਾਸ਼ਾਵਾਂ ਸੈਕਸ਼ਨ) ਦੀ ਸਥਾਪਨਾ ਦੇ ਨਾਲ, ਰਾਜਭਾਸ਼ਾ ਵਿਭਾਗ ਹੁਣ ਇੱਕ ਪੂਰਨ ਵਿਭਾਗ ਬਣ ਗਿਆ ਹੈ।
- ਭਾਰਤੀਯ ਭਾਸ਼ਾਵਾਂ ਸੈਕਸ਼ਨ ਭਾਰਤ ਦੀ ਭਾਸ਼ਾਈ ਵਿਭਿੰਨਤਾ ਨੂੰ ਸ਼ਾਮਲ ਕਰਨ ਵਾਲੀਆਂ ਸਾਰੀਆਂ ਭਾਸ਼ਾਵਾਂ ਨੂੰ ਇੱਕ ਮਜ਼ਬੂਤ ਅਤੇ ਸੰਗਠਿਤ ਪਲੈਟਫਾਰਮ ਪ੍ਰਦਾਨ ਕਰੇਗਾ।
( 6 ਜੂਨ , 2025 https://www.pib.gov.in/PressReleasePage.aspx?PRID=2134580®=3&lang=1 )
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਿੰਦੀ ਦਿਵਸ 2025 ਦੇ ਮੌਕੇ 'ਤੇ ਗਾਂਧੀਨਗਰ (ਗੁਜਰਾਤ) ਵਿੱਚ ਆਯੋਜਿਤ 5ਵੇਂ ਅਖਿਲ ਭਾਰਤੀਯ ਰਾਜਭਾਸ਼ਾ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਭਾਸ਼ਾ ਹਿੰਦੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਸੰਭਾਲ, ਪ੍ਰਚਾਰ ਅਤੇ ਵਿਕਾਸ 'ਤੇ ਵਿਸ਼ੇਸ਼ ਜ਼ੋਰ ਦਿੱਤਾ ।
- ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਕੋਈ ਮੁਕਾਬਲਾ ਨਹੀਂ ਹੈ ; ਇਹ ਇੱਕ ਦੂਜੇ ਦੇ ਪੂਰਕ ਹਨ।
- ਹਿੰਦੀ ਸਿਰਫ਼ ਗੱਲਬਾਤ ਅਤੇ ਪ੍ਰਸ਼ਾਸਨ ਦੀ ਭਾਸ਼ਾ ਹੀ ਨਹੀਂ ਹੋਣੀ ਚਾਹੀਦੀ ਸਗੋਂ ਵਿਗਿਆਨ, ਤਕਨਾਲੋਜੀ, ਨਿਆਪਾਲਿਕਾ ਅਤੇ ਪੁਲਿਸਿੰਗ ਦੀ ਵੀ ਭਾਸ਼ਾ ਹੋਣੀ ਚਾਹੀਦੀ ਹੈ।
( 14 ਸਤੰਬਰ , 2025 https://www.pib.gov.in/PressReleasePage.aspx?PRID=2166537®=3&lang=1 )
ਖੇਤਰੀ ਪ੍ਰੀਸ਼ਦਾਂ: ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦਾ ਇੱਕ ਇੰਜਣ
- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਪੁਣੇ ਵਿੱਚ ਪੱਛਮੀ ਜ਼ੋਨਲ ਕੌਂਸਲ ਦੀ 27ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ।
- ਮੋਦੀ ਸਰਕਾਰ ਦੇ ਅਧੀਨ, ਖੇਤਰੀ ਕੌਂਸਲਾਂ ਨੂੰ ਰਣਨੀਤਕ ਫੈਸਲੇ ਲੈਣ ਵਾਲੇ ਮੰਚਾਂ ਵਜੋਂ ਸਥਾਪਿਤ ਕੀਤਾ ਗਿਆ ਹੈ, ਜੋ ਰਸਮੀ ਸੰਸਥਾਵਾਂ ਵਜੋਂ ਆਪਣੀ ਰਵਾਇਤੀ ਭੂਮਿਕਾ ਤੋਂ ਪਰੇ ਹਨ।
( 22 ਫਰਵਰੀ , 2025 https://www.pib.gov.in/PressReleasePage.aspx?PRID=2105532®=3&lang=1 )
- ਸੈਂਟਰਲ ਜ਼ੋਨਲ ਕੌਂਸਲ ਇਕਲੌਤੀ ਜ਼ੋਨਲ ਕੌਂਸਲ ਹੈ ਜਿੱਥੇ ਮੈਂਬਰ ਰਾਜਾਂ ਵਿਚਕਾਰ ਕੋਈ ਮੁੱਦੇ ਜਾਂ ਵਿਵਾਦ ਨਹੀਂ ਹਨ, ਜੋ ਕਿ ਇੱਕ ਮਹੱਤਵਪੂਰਨ ਪ੍ਰਾਪਤੀ ਹੈ। 2004-14 ਦੇ ਮੁਕਾਬਲੇ , 2014-25 ਦੇ ਵਿਚਕਾਰ ਜ਼ੋਨਲ ਕੌਂਸਲ ਦੀਆਂ ਮੀਟਿੰਗਾਂ ਵਿੱਚ ਲਗਭਗ 83 ਪ੍ਰਤੀਸ਼ਤ ਮੁੱਦਿਆਂ ਦਾ ਹੱਲ ਕੀਤਾ ਗਿਆ ਸੀ ।
( 24 ਜੂਨ , 2025 https://www.pib.gov.in/PressReleasePage.aspx?PRID=2139316®=3&lang=1 )
- ਪੂਰਬੀ ਭਾਰਤ, ਜੋ ਕਿ ਭਗਤੀ, ਗਿਆਨ, ਸੰਗੀਤ, ਵਿਗਿਆਨਕ ਖੋਜ ਅਤੇ ਕ੍ਰਾਂਤੀ ਦੀ ਧਰਤੀ ਹੈ, ਨੇ ਸਿੱਖਿਆ ਦੇ ਬੁਨਿਆਦੀ ਸਿਧਾਂਤਾਂ ਨੂੰ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੋਦੀ ਸਰਕਾਰ ਦੇ ਅਧੀਨ, ਖੇਤਰੀ ਕੌਂਸਲਾਂ ਵਿਚਾਰ-ਵਟਾਂਦਰੇ ਦੀ ਬਜਾਏ ਸਹਿਯੋਗ ਲਈ ਪਲੈਟਫਾਰਮ ਬਣ ਗਈਆਂ ਹਨ।
( 10 ਜੁਲਾਈ , 2025 https://www.pib.gov.in/PressReleasePage.aspx?PRID=2143826®=3&lang=1 )
- ਖੇਤਰੀ ਪ੍ਰੀਸ਼ਦਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਮਜ਼ਬੂਤ ਰਾਜ ਹੀ ਇੱਕ ਮਜ਼ਬੂਤ ਰਾਸ਼ਟਰ ਬਣਾਉਂਦੇ ਹਨ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਾਡਾ ਟੀਚਾ ਖੇਤਰੀ ਤਾਕਤ ਦੇ ਨਾਲ-ਨਾਲ ਰਾਸ਼ਟਰੀ ਤਰੱਕੀ ਅਤੇ ਹਰ ਖੇਤਰ ਵਿੱਚ ਭਾਰਤ ਦੀ ਵਿਸ਼ਵਵਿਆਪੀ ਅਗਵਾਈ ਹੈ।
( 17 ਨਵੰਬਰ , 2025 https://www.pib.gov.in/PressReleasePage.aspx?PRID=2190941®=3&lang=1 )
ਹੋਰ ਮਹੱਤਵਪੂਰਨ ਮੀਟਿੰਗਾਂ/ਪਹਿਲਕਦਮੀਆਂ
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਸੰਵਿਧਾਨ (130ਵਾਂ ਸੋਧ) ਬਿਲ, 2025, ਕੇਂਦਰ ਸ਼ਾਸਿਤ ਪ੍ਰਦੇਸ਼ (ਸੋਧ) ਬਿਲ, 2025 ਅਤੇ ਜੰਮੂ ਅਤੇ ਕਸ਼ਮੀਰ ਪੁਨਰਗਠਨ (ਸੋਧ) ਬਿਲ, 2025 ਪੇਸ਼ ਕੀਤੇ।
- ਸੰਵਿਧਾਨ ਸੋਧ ਬਿਲ ਮੋਦੀ ਸਰਕਾਰ ਦੀ ਵਚਨਬੱਧਤਾ ਅਤੇ ਦੇਸ਼ ਵਿੱਚ ਰਾਜਨੀਤਕ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੀ ਵਚਨਬੱਧਤਾ ਅਤੇ ਜਨਤਕ ਗੁੱਸੇ ਨੂੰ ਦੇਖਦੇ ਹੋਏ ਲਿਆਂਦਾ ਗਿਆ ਸੀ।
- ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਮੰਤਰੀਆਂ ਵਰਗੇ ਮਹੱਤਵਪੂਰਨ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਲੋਕ ਜੇਲ੍ਹ ਵਿੱਚੋਂ ਸਰਕਾਰ ਨਹੀਂ ਚਲਾ ਸਕਣਗੇ।
- ਇਸ ਬਿਲ ਦਾ ਉਦੇਸ਼ ਜਨਤਕ ਜੀਵਨ ਵਿੱਚ ਨੈਤਿਕਤਾ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣਾ ਅਤੇ ਰਾਜਨੀਤੀ ਵਿੱਚ ਇਮਾਨਦਾਰੀ ਲਿਆਉਣਾ ਹੈ।
(20 ਅਗਸਤ, 2025- https://www.pib.gov.in/PressReleasePage.aspx?PRID=2158593®=3&lang=1)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਆਈਲੈਂਡ ਡਿਵੈਲਪਮੈਂਟ ਏਜੰਸੀ ਦੀ 7ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।
- ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦ੍ਵੀਪ ਵਿੱਚ ਪ੍ਰਧਾਨ ਮੰਤਰੀ ਸੂਰਯ ਘਰ ਯੋਜਨਾ ਦੇ ਤਹਿਤ, ਹਰ ਘਰ 'ਤੇ 100 ਪ੍ਰਤੀਸ਼ਤ ਸੂਰਜੀ ਊਰਜਾ ਪੈਨਲ ਲਗਾਏ ਜਾਣੇ ਚਾਹੀਦੇ ਹਨ।
- ਇਹ ਟਾਪੂ, ਦਿੱਲੀ ਤੋਂ ਦੂਰ ਹੋਣ ਦੇ ਬਾਵਜੂਦ, ਸਾਡੇ ਦਿਲਾਂ ਦੇ ਨੇੜੇ ਹਨ। ਇਨ੍ਹਾਂ ਟਾਪੂਆਂ 'ਤੇ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਵਧੀਆਂ ਸੈਰ-ਸਪਾਟਾ ਸਹੂਲਤਾਂ ਸਰਕਾਰ ਦੀ ਤਰਜੀਹ ਹਨ।
(3 ਜਨਵਰੀ, 2025- https://www.pib.gov.in/PressReleasePage.aspx?PRID=2089935®=3&lang=1)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਦੀ ਨਵੀਂ ਚੁਣੀ ਗਈ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਗ੍ਰਹਿ ਮੰਤਰੀ ਸ਼੍ਰੀ ਆਸ਼ੀਸ਼ ਸੂਦ, ਪੁਲਿਸ ਕਮਿਸ਼ਨਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ ਅਤੇ ਤਾਲਮੇਲ ਬਾਰੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
- ਦਿੱਲੀ ਦੀ ਡਬਲ ਇੰਜਣ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਉਮੀਦਾਂ ਅਨੁਸਾਰ ਇੱਕ ਵਿਕਸਿਤ ਅਤੇ ਸੁਰੱਖਿਅਤ ਦਿੱਲੀ ਲਈ ਦੁੱਗਣੀ ਗਤੀ ਨਾਲ ਕੰਮ ਕਰੇਗੀ।
- ਬੰਗਲਾਦੇਸ਼ੀ ਅਤੇ ਰੋਹਿੰਗਿਆ ਘੁਸਪੈਠੀਆਂ ਨੂੰ ਦੇਸ਼ ਵਿੱਚ ਦਾਖਲ ਹੋਣ, ਦਸਤਾਵੇਜ਼ ਪ੍ਰਾਪਤ ਕਰਨ ਅਤੇ ਰਿਹਾਇਸ਼ ਪ੍ਰਾਪਤ ਕਰਨ ਵਿੱਚ ਮਦਦ ਕਰਨ ਵਾਲੇ ਪੂਰੇ ਨੈੱਟਵਰਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
- ਗੈਰ-ਕਾਨੂੰਨੀ ਇਮੀਗ੍ਰੇਸ਼ਨ ਦਾ ਮੁੱਦਾ ਵੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ, ਅਤੇ ਇਸ ਲਈ, ਇਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਘੁਸਪੈਠੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ।
(28 ਫਰਵਰੀ, 2025- https://www.pib.gov.in/PressReleasePage.aspx?PRID=2107051®=3&lang=1)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਯਮੁਨਾ ਦੀ ਸਫਾਈ, ਪੀਣ ਵਾਲੇ ਪਾਣੀ ਅਤੇ ਸੀਵਰੇਜ ਪ੍ਰਣਾਲੀ ਬਾਰੇ ਇੱਕ ਮੀਟਿੰਗ ਵਿੱਚ ਕਿਹਾ ਕਿ ਇਸ ਮਾਮਲੇ 'ਤੇ ਇੱਕ ਸੰਪੂਰਨ ਦ੍ਰਿਸ਼ਟੀਕੋਣ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ।
- ਯਮੁਨਾ ਸਿਰਫ਼ ਇੱਕ ਨਦੀ ਨਹੀਂ ਹੈ, ਸਗੋਂ ਸਾਡੀ ਆਸਥਾ ਦਾ ਪ੍ਰਤੀਕ ਵੀ ਹੈ। ਇਸ ਲਈ, ਇਸਦੀ ਸਫ਼ਾਈ ਮੋਦੀ ਸਰਕਾਰ ਦੀਆਂ ਤਰਜੀਹਾਂ ਵਿੱਚੋਂ ਇੱਕ ਹੈ।
- ਜਲ ਸ਼ਕਤੀ ਮੰਤਰਾਲੇ ਨੂੰ ਸਾਰੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਵਿਕਸਿਤ ਕਰਨੀ ਚਾਹੀਦੀ ਹੈ, ਗੁਣਵੱਤਾ, ਰੱਖ-ਰਖਾਅ ਅਤੇ ਨਿਪਟਾਰੇ ਲਈ ਮਿਆਰ ਸਥਾਪਿਤ ਕਰਨੇ ਚਾਹੀਦੇ ਹਨ। ਇਸ SOP ਨੂੰ ਹੋਰ ਸਾਰੇ ਰਾਜਾਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ।
- ਦਿੱਲੀ ਵਿੱਚ ਯਮੁਨਾ, ਪੀਣ ਵਾਲੇ ਪਾਣੀ ਅਤੇ ਡਰੇਨੇਜ ਸੰਬੰਧੀ ਕੋਈ ਵੀ ਯੋਜਨਾ ਅਗਲੇ 20 ਵਰ੍ਹਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਣੀ ਚਾਹੀਦੀ ਹੈ।
(22 ਮਈ, 2025- https://www.pib.gov.in/PressReleasePage.aspx?PRID=2130581®=3&lang=1)
- ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ 'ਤੇ ਰਾਜ ਸਭਾ ਵਿੱਚ ਇੱਕ ਵਿਸ਼ੇਸ਼ ਚਰਚਾ ਸ਼ੁਰੂ ਕੀਤੀ।
- 'ਵੰਦੇ ਮਾਤਰਮ' 'ਤੇ ਚਰਚਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਦੀ ਮਹੱਤਤਾ ਨੂੰ ਸਮਝਣ ਵਿੱਚ ਮਦਦ ਕਰੇਗੀ ਅਤੇ ਇਹ ਰਾਸ਼ਟਰੀ ਪੁਨਰ ਨਿਰਮਾਣ ਦੀ ਨੀਂਹ ਵੀ ਰੱਖੇਗੀ।
- "ਵੰਦੇ ਮਾਤਰਮ" ਆਜ਼ਾਦੀ ਅੰਦੋਲਨ ਦੌਰਾਨ ਆਜ਼ਾਦੀ ਦਾ ਨਾਅਰਾ ਬਣ ਗਿਆ। ਹੁਣ ਇਹ ਇੱਕ ਵਿਕਸਿਤ ਅਤੇ ਮਹਾਨ ਭਾਰਤ ਦੇ ਨਿਰਮਾਣ ਲਈ ਪ੍ਰੇਰਨਾਦਾਇਕ ਮੰਤਰ ਬਣ ਜਾਵੇਗਾ।
- "ਵੰਦੇ ਮਾਤਰਮ" ਆਜ਼ਾਦੀ ਸੰਗਰਾਮ ਦੌਰਾਨ ਰਾਸ਼ਟਰ ਪ੍ਰਤੀ ਸ਼ਰਧਾ ਦਾ ਪ੍ਰਤੀਕ ਸੀ। ਇਹ ਅੱਜ ਵੀ ਉਹੀ ਭੂਮਿਕਾ ਨਿਭਾ ਰਿਹਾ ਹੈ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਅਜਿਹਾ ਕਰਦਾ ਰਹੇਗਾ।
(9 ਦਸੰਬਰ, 2025- https://www.pib.gov.in/PressReleasePage.aspx?PRID=2201051®=3&lang=1)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਚੋਣ ਸੁਧਾਰਾਂ 'ਤੇ ਚਰਚਾ ਵਿੱਚ ਹਿੱਸਾ ਲਿਆ।
- ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਉਦੇਸ਼ ਕਿਸੇ ਵਿਅਕਤੀ ਦੀ ਮੌਤ ਹੋਣ 'ਤੇ ਜਾਂ ਜੇਕਰ ਉਸਦਾ ਨਾਮ ਦੋ ਥਾਵਾਂ 'ਤੇ ਦਿਖਾਈ ਦਿੰਦਾ ਹੈ ਤਾਂ ਵੋਟਰ ਸੂਚੀ ਵਿੱਚੋਂ ਉਸਨੂੰ ਹਟਾਉਣਾ ਹੈ। ਇਸਦਾ ਉਦੇਸ਼ 18 ਸਾਲ ਦੀ ਉਮਰ ਹੋਣ 'ਤੇ ਕਿਸੇ ਵਿਅਕਤੀ ਦਾ ਨਾਮ ਸ਼ਾਮਲ ਕਰਨਾ ਅਤੇ ਘੁਸਪੈਠੀਆਂ ਨੂੰ ਹਟਾਉਣਾ ਵੀ ਹੈ।
- ਵੋਟਰ ਸੂਚੀ ਦੀ ਸ਼ੁੱਧਤਾ ਜ਼ਰੂਰੀ ਹੈ ਤਾਂ ਜੋ ਘੁਸਪੈਠੀਏ ਮੁੱਖ ਮੰਤਰੀਆਂ ਅਤੇ ਪ੍ਰਧਾਨ ਮੰਤਰੀਆਂ ਦੀ ਚੋਣ ਕਰਕੇ ਦੇਸ਼ ਨੂੰ ਅਸੁਰੱਖਿਅਤ ਨਾ ਬਣਾ ਸਕਣ ਅਤੇ ਇਸ ਪ੍ਰਕਿਰਿਆ ਨੂੰ SIR ਕਿਹਾ ਜਾਂਦਾ ਹੈ।
(10 ਦਸੰਬਰ, 2025- https://www.pib.gov.in/PressReleasePage.aspx?PRID=2201968®=3&lang=1)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤ ਨੂੰ ਵੱਕਾਰੀ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ 2029 ਲਈ ਮੇਜ਼ਬਾਨ ਦੇਸ਼ ਵਜੋਂ ਚੁਣੇ ਜਾਣ 'ਤੇ ਖੁਸ਼ੀ ਪ੍ਰਗਟ ਕੀਤੀ, ਇਸਨੂੰ ਹਰੇਕ ਨਾਗਰਿਕ ਲਈ ਮਾਣ ਵਾਲਾ ਪਲ ਦੱਸਿਆ।
- ਇਸ ਵੱਕਾਰੀ ਪ੍ਰੋਗਰਾਮ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਬਣੇ ਸਾਡੇ ਵਿਸ਼ਾਲ ਖੇਡ ਬੁਨਿਆਦੀ ਢਾਂਚੇ ਦੀ ਵਿਸ਼ਵਵਿਆਪੀ ਮਾਨਤਾ ਮਿਲਣਾ ਹੈ।
(27 ਜੂਨ, 2025- https://www.pib.gov.in/PressReleasePage.aspx?PRID=2140184®=3&lang=1)
- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਦੇ ਜਸ਼ਨ ਦੇ ਸਬੰਧ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।
- ਸਰਦਾਰ ਪਟੇਲ, ਜੋ ਆਜ਼ਾਦੀ ਸੰਗਰਾਮ ਦੇ ਸੰਗਠਨਾਤਮਕ ਅਧਾਰ ਸਨ, ਸਿਰਫ਼ ਇੱਕ ਵਿਅਕਤੀ ਨਹੀਂ ਸਗੋਂ ਦੇਸ਼ ਲਈ ਇੱਕ ਆਦਰਸ਼ ਹਨ।
- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 31 ਅਕਤੂਬਰ ਨੂੰ ਏਕਤਾ ਨਗਰ ਵਿਖੇ ਹੋਣ ਵਾਲੀ ਵਿਸ਼ਾਲ ਪਰੇਡ ਵਿੱਚ ਸਲਾਮੀ ਲੈਣਗੇ।
- 'ਏਕ ਭਾਰਤ-ਸ਼੍ਰੇਸ਼ਠ ਭਾਰਤ' ਦੇ ਸਿਧਾਂਤ ਨੂੰ ਜ਼ਿੰਦਾ ਕਰਨ ਵਾਲੀ ਇਹ ਪਰੇਡ ਹਰ ਸਾਲ 31 ਅਕਤੂਬਰ ਨੂੰ ਆਯੋਜਿਤ ਕੀਤੀ ਜਾਵੇਗੀ।
(30 ਅਕਤੂਬਰ, 2025- https://www.pib.gov.in/PressReleasePage.aspx?PRID=2184144®=3&lang=1 )
******
ਪੀਕੇ/ਕੇਸੀ/ਐੱਸਕੇ
(रिलीज़ आईडी: 2211691)
आगंतुक पटल : 11