ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਆਯੁਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਨੇ ਨਵੀਂ ਦਿੱਲੀ ਵਿੱਚ ਚੌਥੀ ਸਥਾਪਨਾ ਵਰ੍ਹੇਗੰਢ ਮਨਾਈ


ਐਕਸਪੋਰਟ ਨੂੰ ਹੁਲਾਰਾ ਦੇਣ ਦੇ ਉਪਾਵਾਂ ਅਤੇ ਵਪਾਰ ਸਮਝੌਤਿਆਂ ਵਿੱਚ ਸ਼ਾਮਲ ਹੋਣ ਦੇ ਕਾਰਨ 2024-25 ਵਿੱਚ ਆਯੁਸ਼ ਦਾ ਨਿਰਯਾਤ 6.11 ਪ੍ਰਤੀਸ਼ਤ ਵਧ ਕੇ 68.89 ਮਿਲੀਅਨ ਅਮਰੀਕੀ ਡਾਲਰ ਹੋ ਗਿਆ

प्रविष्टि तिथि: 04 JAN 2026 6:01PM by PIB Chandigarh

ਆਯੁਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ (ਆਯੁਸ਼ਐਕਸਿਲ) ਨੇ ਅੱਜ ਨਵੀਂ ਦਿੱਲੀ ਵਿੱਚ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਅਤੇ ਵੈਲਨੈੱਸ ਉਤਪਾਦਾਂ ਦੇ ਨਿਰਯਾਤ ਨੂੰ ਹੁਲਾਰਾ ਦੇਣ ਦੇ ਭਾਰਤ ਦੇ ਯਤਨਾਂ ਦੇ ਤਹਿਤ ਆਪਣੀ ਚੌਥੀ ਸਥਾਪਨਾ ਵਰ੍ਹੇਗੰਢ ਮਨਾਈ।

ਆਪਣੀ ਸਥਾਪਨਾ ਦੇ ਬਾਅਦ ਤੋਂ,  ਆਯੁਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ (ਆਯੁਸ਼ਐਕਸਿਲ) ਨੇ ਨਿਰਯਾਤਕਾਂ ਦੀ ਸਮਰੱਥਾ ਨਿਰਮਾਣ, ਨਿਰਯਾਤ ਪ੍ਰਕਿਰਿਆਵਾਂ ਅਤੇ ਰੈਗੂਲੇਟਰੀ ਪਾਲਣਾ ਨੂੰ ਸੁਵਿਧਾਜਨਕ ਬਣਾਉਣ ਅਤੇ ਪ੍ਰਮੁੱਖ ਵਿਦੇਸ਼ੀ ਬਜ਼ਾਰਾਂ ਵਿੱਚ ਬੀ2ਬੀ ਮੀਟਿੰਗਾਂ, ਅੰਤਰਰਾਸ਼ਟਰੀ ਪ੍ਰਦਰਸ਼ਨੀਆਂ, ਸੈਮੀਨਾਰਾਂ ਅਤੇ ਪਹੁੰਚ ਪ੍ਰੋਗਰਾਮਾਂ ਦੇ ਆਯੋਜਨ ‘ਤੇ ਕੇਂਦ੍ਰਿਤ ਕਈ ਪਹਿਲਕਦਮੀਆਂ ਕੀਤੀਆਂ ਹਨ।

ਆਯੁਸ਼ ਅਤੇ ਹਰਬਲ ਉਤਪਾਦਾਂ ਦੇ ਨਿਰਯਾਤ ਵਿੱਚ 6.11 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ 2023-24 ਵਿੱਚ 64.92 ਮਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2024-25 ਵਿੱਚ 68.89 ਮਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ। ਆਯੁਸ਼ਐਕਸਿਲ ਦੀ ਸਥਾਪਨਾ ਤੋਂ ਬਾਅਦ, ਇਹ ਵਾਧਾ ਹੋਰ ਤੇਜ਼ ਹੋਇਆ ਹੈ, ਜੋ ਭਾਰਤ ਦੀ ਰਵਾਇਤੀ ਦਵਾਈਆਂ ਅਤੇ ਹਰਬਲ ਉਤਪਾਦਾਂ ਲਈ ਬਿਹਤਰ ਗਲੋਬਲ ਪਹੁੰਚ ਅਤੇ ਵਧਦੀ ਅੰਤਰਰਾਸ਼ਟਰੀ ਮੰਗ ਨੂੰ ਦਰਸਾਉਂਦਾ ਹੈ।

ਭਾਰਤ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ (ਆਯੁਸ਼) ਨੂੰ ਦੁਵੱਲੇ ਵਪਾਰ ਸਮਝੌਤਿਆਂ ਵਿੱਚ ਵੀ ਰਸਮੀ ਮਾਨਤਾ ਮਿਲੀ ਹੈ, ਜਿਸ ਵਿੱਚ ਭਾਰਤ-ਓਮਾਨ ਸੀਈਪੀਏ ਅਤੇ ਭਾਰਤ-ਨਿਊਜ਼ੀਲੈਂਡ ਐੱਫਟੀਏ ਸ਼ਾਮਲ ਹਨ, ਜਿਨ੍ਹਾਂ ਵਿੱਚ ਸਿਹਤ ਸਬੰਧੀ ਸੇਵਾਵਾਂ ਅਤੇ ਰਵਾਇਤੀ ਚਿਕਿਤਸਾ ‘ਤੇ ਸਮਰਪਿਤ ਅਨੁਬੰਧ ਹੈ। ਆਯੁਸ਼ਐਕਸਿਲ ਨੂੰ ਆਯੁਸ਼ ਮੰਤਰਾਲੇ ਦੇ ਆਯੁਸ਼ ਕੁਆਲਿਟੀ ਮਾਰਕ ਪ੍ਰੋਗਰਾਮ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ ਨੇ ਰਵਾਇਤੀ ਚਿਕਿਤਸਾ ‘ਤੇ ਦੂਸਰੇ ਡਬਲਿਊਐੱਚਓ ਸਮਿਟ (17-19 ਦਸੰਬਰ, 2025) ਦੌਰਾਨ ਸ਼ੁਰੂ ਕੀਤਾ ਸੀ, ਜੋ ਆਯੁਸ਼ ਪ੍ਰੋਡਕਟਸ ਦੇ ਕੁਆਲਿਟੀ ਐਸ਼ੋਰੈਂਸ ਅਤੇ ਗਲੋਬਲ ਮਾਨਤਾ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਜਿਵੇਂ ਹੀ ਆਯੁਸ਼ਐਕਸਿਲ ਆਪਣੇ ਪੰਜਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਕੌਂਸਲ ਦਾ ਟੀਚਾ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ, ਮੁਕਤ ਵਪਾਰ ਸਮਝੌਤਿਆਂ ਦੇ ਤਹਿਤ ਮੌਕਿਆਂ ਦਾ ਲਾਭ ਉਠਾਉਣਾ, ਗੁਣਵੱਤਾ ਅਤੇ ਪ੍ਰਮਾਣਨ ਢਾਂਚੇ ਨੂੰ ਹੁਲਾਰਾ ਦੇਣਾ ਅਤੇ ਭਾਰਤ ਦੀ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੀ ਵਿਸ਼ਵਵਿਆਪੀ ਸਵੀਕ੍ਰਿਤੀ ਨੂੰ ਵਧਾਉਣਾ ਹੈ।

ਇਹ ਵਰ੍ਹੇਗੰਢ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਵਿਜ਼ਨ ਦੇ ਅਨੁਸਾਰ, ਵਿਸ਼ਵਵਿਆਪੀ ਆਯੁਸ਼ ਅਤੇ ਵੈੱਲਨੈੱਸ ਅਰਥਵਿਵਸਥਾ ਵਿੱਚ ਭਾਰਤ ਦੀ ਵਧਦੀ ਅਗਵਾਈ ਨੂੰ ਰੇਖਾਂਕਿਤ ਕਰਦੀ ਹੈ।

ਆਯੁਸ਼ਐਕਸਿਲ ਨੂੰ 4 ਜਨਵਰੀ 2022 ਨੂੰ ਰਜਿਸਟਰਾਰ ਆਫ਼ ਕੰਪਨੀਜ਼, ਨਵੀਂ ਦਿੱਲੀ ਵਿੱਚ ਸੈਕਸ਼ਨ 8 ਕੰਪਨੀ ਦੇ ਤੌਰ ‘ਤੇ ਰਜਿਸਟਰ ਕੀਤਾ ਗਿਆ ਸੀ, ਅਤੇ 20 ਅਪ੍ਰੈਲ 2022 ਨੂੰ ਗੁਜਰਾਤ ਦੇ ਗਾਂਧੀਨਗਰ ਵਿੱਚ ਹੋਏ ਗਲੋਬਲ ਆਯੁਸ਼ ਇਨਵੈਸਟਮੈਂਟ ਐਂਡ ਇਨੋਵੇਸ਼ਨ ਸਮਿਟ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਸਮੀ ਤੌਰ ‘ਤੇ ਇਸ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, 31 ਜੁਲਾਈ 2023 ਨੂੰ ਡਾਇਰੈਕਟੋਰੇਟ ਜਨਰਲ ਆਫ਼ ਫਾਰੇਨ ਟ੍ਰੇਡ (ਡੀਜੀਐੱਫਟੀ) ਨੇ ਇਸ ਕੌਂਸਲ ਨੂੰ ਆਯੁਸ਼ ਸੈਕਟਰ ਲਈ ਨੋਡਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਤੌਰ ‘ਤੇ ਨੋਟੀਫਾਈਡ ਕੀਤਾ।

ਇਹ ਕੌਂਸਲ ਆਯੁਸ਼ ਮੰਤਰਾਲੇ ਦੇ ਨਾਲ ਮਿਲ ਕੇ ਕੰਮ ਕਰਦੀ ਹੈ, ਅਤੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਸਹਿਯੋਗ ਨਾਲ ਆਯੁਰਵੇਦ, ਯੋਗ ਅਤੇ ਨੇਚੁਰੋਪੈਥੀ, ਯੂਨਾਨੀ, ਸਿੱਧ, ਸੋਵਾ-ਰਿਗਪਾ, ਹੋਮਿਓਪੈਥੀ ਅਤੇ ਹੋਰ ਭਾਰਤੀ ਪਰੰਪਰਾਗਤ ਸਿਹਤ ਪ੍ਰਣਾਲੀਆਂ ਨਾਲ ਸਬੰਧਿਤ ਉਤਪਾਦਾਂ ਅਤੇ ਸੇਵਾਵਾਂ ਦੇ ਨਿਰਯਾਤ ਦੀ ਦੇਖ-ਰੇਖ ਕਰਦੀ ਹੈ।

***

ਅਭਿਸ਼ੇਕ ਦਿਆਲ/ਸ਼ਬੀਰ ਆਜ਼ਾਦ/ਇਸ਼ਿਤਾ ਬਿਸਵਾਸ


(रिलीज़ आईडी: 2211546) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Tamil