ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ਡੀਆਰਡੀਓ ਦਿਵਸ ‘ਤੇ ਕਿਹਾ ਕਿ ਆਪ੍ਰੇਸ਼ਨ “ਸਿੰਦੂਰ” ਦੌਰਾਨ ਡੀਆਰਡੀਓ ਦੇ ਹਥਿਆਰਾਂ ਦੀ ਨਿਰਣਾਇਕ ਭੂਮਿਕਾ ਰਾਸ਼ਟਰੀ ਹਿਤਾਂ ਦੀ ਸੁਰੱਖਿਆ ਦੇ ਪ੍ਰਤੀ ਉਸ ਦੀ ਵਚਨਬੱਧਤਾ ਦਾ ਪ੍ਰਮਾਣ ਹੈ
ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਹੈੱਡਕੁਆਰਟਰ ਦਾ ਦੌਰਾ ਕੀਤਾ; ਸੰਗਠਨ ਨੂੰ ਨਵੀਨਤਾ ‘ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ
ਰਕਸ਼ਾ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਡੀਆਰਡੀਓ ਜਲਦੀ ਹੀ ਸੁਦਰਸ਼ਨ ਚੱਕਰ ਦਾ ਨਿਰਮਾਣ ਕਰ ਲੇਵੇਗਾ
प्रविष्टि तिथि:
01 JAN 2026 3:40PM by PIB Chandigarh
ਕੇਂਦਰੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 1 ਜਨਵਰੀ, 2026 ਨੂੰ ਨਵੀਂ ਦਿੱਲੀ ਸਥਿਤ ਡੀਆਰਡੀਓ ਹੈੱਡਕੁਆਰਟਰ ਦੇ 68ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਆਪਣੇ ਦੌਰੇ ਦੌਰਾਨ ਕਿਹਾ ਕਿ ਡੀਆਰਡੀਓ ਦੁਆਰਾ ਵਿਕਸਿਤ ਹਥਿਆਰ ਪ੍ਰਣਾਲੀਆਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਨਿਰਣਾਇਕ ਭੂਮਿਕਾ ਨਿਭਾਈ, ਜੋ ਰਾਸ਼ਟਰੀ ਹਿਤਾਂ ਦੀ ਸੁਰੱਖਿਆ ਦੇ ਪ੍ਰਤੀ ਸੰਗਠਨ ਦੀ ਪੇਸ਼ੇਵਰਤਾ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ।
ਹਥਿਆਰਬੰਦ ਬਲਾਂ ਨੂੰ ਅਤਿਆਧੁਨਿਕ ਤਕਨਾਲੋਜੀਆਂ/ਉਪਕਰਣਾਂ ਨਾਲ ਲੈਸ ਕਰਕੇ ਭਾਰਤ ਦੀ ਸਵਦੇਸ਼ੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਡੀਆਰਡੀਓ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡੀਆਰਡੀਓ ਦੇ ਉਪਕਰਣਾਂ ਨੇ ਇਸ ਆਪ੍ਰੇਸ਼ਨ ਦੌਰਾਨ ਨਿਰਵਿਘਨ ਤੌਰ ‘ਤੇ ਕੰਮ ਕੀਤਾ, ਜਿਸ ਨਾਲ ਸੈਨਿਕਾਂ ਦਾ ਮਨੋਬਲ ਵਧਿਆ।

ਰਕਸ਼ਾ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲਾਲ ਕਿਲ੍ਹੇ ਦੀ ਫਸੀਲ ਤੋਂ ਸੁਤੰਤਰਤਾ ਦਿਵਸ 2025 ਦੇ ਆਪਣੇ ਸੰਬੋਧਨ ਵਿੱਚ ਐਲਾਨ ਕੀਤੇ ਸੁਦਰਸ਼ਨ ਚੱਕਰ ਦੇ ਨਿਰਮਾਣ ਵਿੱਚ ਡੀਆਰਡੀਓ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ, “ਇਸ ਪਹਿਲ ਦੇ ਤਹਿਤ ਡੀਆਰਡੀਓ ਅਗਲੇ ਦਹਾਕੇ ਵਿੱਚ ਪੂਰੀ ਹਵਾਈ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਡੇ ਮਹੱਤਵਪੂਰਨ ਪ੍ਰਤਿਸ਼ਠਾਨਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਨਾਲ ਲੈਸ ਕਰਨ ਲਈ ਜ਼ਿੰਮੇਵਾਰ ਹੈ। ਆਪ੍ਰੇਸ਼ਨ ਸਿੰਦੂਰ ਦੌਰਾਨ ਅਸੀਂ ਆਧੁਨਿਕ ਯੁੱਧ ਵਿੱਚ ਹਵਾਈ ਰੱਖਿਆ ਦੇ ਮਹੱਤਵ ਨੂੰ ਦੇਖਿਆ। ਮੈਨੂੰ ਵਿਸ਼ਵਾਸ ਹੈ ਕਿ ਡੀਆਰਡੀਓ ਦੇ ਇਸ ਟੀਚੇ ਨੂੰ ਜਲਦੀ ਹੀ ਹਾਸਲ ਕਰਨ ਲਈ ਪੂਰੀ ਲਗਨ ਨਾਲ ਕੰਮ ਕਰੇਗਾ।”
ਸ਼੍ਰੀ ਰਾਜਨਾਥ ਸਿੰਘ ਨੇ ਤਕਨਾਲੋਜੀ ਦੇ ਸਿਰਜਣ ਦੇ ਨਾਲ-ਨਾਲ ਵਿਸ਼ਵਾਸ ਨਿਰਮਾਣ ਵਿੱਚ ਡੀਆਰਡੀਓ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ, ਜਿਸ ਦੇ ਕਾਰਨ ਲੋਕ ਆਸ਼ਾ, ਵਿਸ਼ਵਾਸ ਅਤੇ ਨਿਸ਼ਚਤਤਾ ਨਾਲ ਇਸ ਸੰਗਠਨ ਵੱਲ ਦੇਖਦੇ ਹਨ। ਨਿਜੀ ਖੇਤਰ ਦੇ ਨਾਲ ਡੀਆਰਡੀਓ ਦੇ ਸਹਿਯੋਗ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਦਯੋਗ, ਸਿੱਖਿਆ ਜਗਤ ਅਤੇ ਸਟਾਰਟਅੱਪਸ ਦੇ ਨਾਲ ਵਧੀ ਸ਼ਮੂਲੀਅਤ ਤੋਂ ਇੱਕ ਤਾਲਮੇਲ ਵਾਲੇ ਰੱਖਿਆ ਈਕੋਸਿਸਟਮ ਦਾ ਨਿਰਮਾਣ ਹੋਇਆ ਹੈ। ਉਨ੍ਹਾਂ ਨੇ ਕਿਹਾ, “ਡੀਆਰਡੀਓ ਨੇ ਆਪਣੀਆਂ ਪ੍ਰਣਾਲੀਆਂ, ਪ੍ਰਕਿਰਿਆਵਾਂ ਅਤੇ ਕਾਰਜ ਪ੍ਰਣਾਲੀ ਵਿੱਚ ਲਗਾਤਾਰ ਸੁਧਾਰ ਕੀਤਾ ਹੈ। ਖਰੀਦ ਤੋਂ ਲੈ ਕੇ ਪ੍ਰੋਜੈਕਟ ਪ੍ਰਬੰਧਨ ਤੱਕ, ਉਦਯੋਗ ਜਗਤ ਸ਼ਮੂਲੀਅਤ ਤੋਂ ਲੈ ਕੇ ਸਟਾਰਟਅੱਪਸ ਅਤੇ ਐੱਮਐੱਸਐੱਮਈ ਦੇ ਨਾਲ ਸਹਿਯੋਗ-ਕਾਰਜ ਨੂੰ ਸਰਲ, ਤੇਜ਼ ਅਤੇ ਵਧੇਰੇ ਭਰੋਸੇਯੋਗ ਬਣਾਉਣ ਲਈ ਸਪਸ਼ਟ ਯਤਨ ਦਿਖਾਈ ਦਿੰਦੇ ਹਨ।”

ਰਕਸ਼ਾ ਮੰਤਰੀ ਨੇ ਡੀਆਰਡੀਓ ਨੂੰ ਤੇਜ਼ੀ ਨਾਲ ਵਿਕਸਿਤ ਹੋ ਰਹੇ ਤਕਨਾਲੋਜੀਕਲ ਈਕੋਸਿਸਟਮ ਦੇ ਨਾਲ ਤਾਲਮੇਲ ਬਿਠਾ ਕੇ ਅੱਗੇ ਵਧਦੇ ਰਹਿਣ ਅਤੇ ਬਦਲਦੇ ਸਮੇਂ ਦੇ ਅਨੁਸਾਰ ਉਤਪਾਦ ਲਿਆਉਂਦੇ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੰਗਠਨ ਤੋਂ ਨਵੀਨਤਾ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਨਿਜੀ ਖੇਤਰ ਦੀ ਭਾਗੀਦਾਰੀ ਵਧਾਉਣ ਵਾਲੇ ਵਧੇਰੇ ਖੇਤਰਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ। ਡੀਆਰਡੀਓ ਦੁਆਰਾ ਗਹਿਣ ਤਕਨਾਲੋਜੀ ਅਤੇ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਤਰੱਕੀ ਨਾਲ ਨਾ ਸਿਰਫ਼ ਰਾਸ਼ਟਰ ਦੀਆਂ ਸਮਰੱਥਾਵਾਂ ਵਿੱਚ ਵਾਧਾ ਹੋਵੇਗਾ, ਸਗੋਂ ਰੱਖਿਆ ਈਕੋਸਿਸਟਮ ਵੀ ਮਜ਼ਬੂਤ ਹੋਵੇਗਾ।
ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਰਤਮਾਨ ਯੁੱਗ ਸਿਰਫ਼ ਵਿਗਿਆਨ ਦਾ ਨਹੀਂ, ਸਗੋਂ ਨਿਰੰਤਰ ਵਿਕਾਸ ਅਤੇ ਸਿੱਖਣ ਦਾ ਯੁੱਗ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਦਲਦੀ ਦੁਨੀਆ ਵਿੱਚ ਤਕਨਾਲੋਜੀ ਸਕੈਨਿੰਗ, ਸਮਰੱਥਾ ਮੁਲਾਂਕਣ ਅਤੇ ਭਵਿੱਖ ਦੀ ਤਿਆਰੀ ਹੁਣ ਸਿਰਫ਼ ਸ਼ਬਦ ਨਹੀਂ ਹਨ। ਉਨ੍ਹਾਂ ਨੇ ਕਿਹਾ, “ਦੁਨੀਆ ਹਰ ਦਿਨ ਬਦਲ ਰਹੀ ਹੈ। ਤਕਨਾਲੋਜੀ, ਨਵੀਨਤਾ ਅਤੇ ਨਵੇਂ ਯੁੱਧ ਖੇਤਰ ਤੇਜ਼ੀ ਨਾਲ ਅੱਗੇ ਵਧ ਰਹੇ ਹਨ, ਜਿਸ ਨਾਲ ਕੱਲ੍ਹ ਦਾ ਗਿਆਨ ਅਪ੍ਰਚਲਿਤ ਹੋ ਰਿਹਾ ਹੈ। ਸਾਨੂੰ ਕਦੇ ਇਹ ਨਹੀਂ ਮੰਨਣਾ ਚਾਹੀਦਾ ਹੈ ਕਿ ਸਿੱਖਣ ਦੀ ਪ੍ਰਕਿਰਿਆ ਸਮਾਪਤ ਹੋ ਗਈ ਹੈ। ਸਾਨੂੰ ਨਿਰੰਤਰ ਸਿੱਖਦੇ ਰਹਿਣਾ ਚਾਹੀਦਾ ਹੈ ਅਤੇ ਖੁਦ ਨੂੰ ਚੁਣੌਤੀ ਦਿੰਦੇ ਰਹਿਣਾ ਚਾਹੀਦਾ ਹੈ, ਤਾਂ ਜੋਂ ਨਵੀਂ ਪੀੜ੍ਹੀ ਦੇ ਲਈ ਮਾਰਗ ਪੱਧਰਾ ਹੋ ਸਕੇ।”
ਮੀਟਿੰਗ ਦੌਰਾਨ ਰਕਸ਼ਾ ਮੰਤਰੀ ਨੂੰ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ.ਕਾਮਤ ਨੇ ਚਲ ਰਹੀ ਖੋਜ ਅਤੇ ਵਿਕਾਸ ਗਤੀਵਿਧੀਆਂ, 2025 ਵਿੱਚ ਸੰਗਠਨ ਦੀਆਂ ਉਪਲਬਧੀਆਂ, ਉਦਯੋਗ, ਸਟਾਰਟਅੱਪਸ ਅਤੇ ਸਿੱਖਿਆ ਜਗਤ ਨੂੰ ਉਤਸ਼ਾਹਿਤ ਕਰਨ ਦੀਆਂ ਵੱਖ-ਵੱਖ ਪਹਿਲਕਦਮੀਆਂ ਅਤੇ 2026 ਦੇ ਰੋਡਮੈਪ ਬਾਰੇ ਜਾਣਕਾਰੀ ਦਿੱਤੀ।
ਸ਼੍ਰੀ ਰਾਜਨਾਥ ਸਿੰਘ ਨੂੰ 2026 ਲਈ ਨਿਰਧਾਰਿਤ ਪ੍ਰਮੁੱਖ ਟੀਚਿਆਂ ਅਤੇ ਸੰਗਠਨ ਦੀ ਬਿਹਤਰੀ ਲਈ ਡੀਆਰਡੀਓ ਦੁਆਰਾ ਕੀਤੇ ਜਾ ਰਹੇ ਵੱਖ-ਵੱਖ ਸੁਧਾਰਾਂ ਤੋਂ ਜਾਣੂ ਕਰਵਾਇਆ ਗਿਆ।

ਇਸ ਮੌਕੇ ‘ਤੇ ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਵੀ ਮੌਜੂਦ ਸਨ। ਡਾਇਰੈਕਟਰ ਜਨਰਲ, ਕਾਰਪੋਰੇਟ ਡਾਇਰੈਕਟਰ ਅਤੇ ਹੋਰ ਸੀਨੀਅਰ ਡੀਆਰਡੀਓ ਵਿਗਿਆਨਿਕ ਅਤੇ ਅਧਿਕਾਰੀ ਵੀ ਮੌਜੂਦ ਸਨ।
************
ਵੀਕੇ/ਸੈਵੀ
(रिलीज़ आईडी: 2210735)
आगंतुक पटल : 6