ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ‘ਨਿਰਯਾਤ ਲਈ ਬਣਾਏ ਗਏ ਐੱਮ2ਐੱਮ/ਐੱਲਓਟੀ ਉਪਕਰਣਾਂ ਵਿੱਚ ਵਰਤੋਂ ਲਈ ਵਿਦੇਸ਼ੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਦੀ ਵਿਕਰੀ ਲਈ ਰੈਗੂਲੇਟਰੀ ਫਰੇਮਵਰਕֹ’ ‘ਤੇ ਸਿਫਾਰਿਸ਼ਾਂ ਜਾਰੀ ਕੀਤੀਆਂ

Posted On: 30 DEC 2025 5:39PM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟ੍ਰਾਈ) ਨੇ ਅੱਜ ‘ਨਿਰਯਾਤ ਲਈ ਬਣਾਏ ਗਏ ਐੱਮ2ਐੱਮ/ਆਈਓਟੀ ਉਪਕਰਣਾਂ ਵਿੱਚ ਵਰਤੋਂ ਲਈ ਵਿਦੇਸ਼ੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਦੀ ਵਿਕਰੀ ਲਈ ਰੈਗੂਲੇਟਰੀ ਫਰੇਮਵਰਕ’ ਤੇ ਆਪਣੀਆਂ ਸਿਫਾਰਿਸ਼ਾਂ ਜਾਰੀ ਕੀਤੀਆਂ ਹਨ।

ਦੂਰਸੰਚਾਰ ਵਿਭਾਗ (ਡੀਓਟੀ), ਸੰਚਾਰ ਮੰਤਰਾਲਾ, ਭਾਰਤ ਸਰਕਾਰ ਨੇ 17.09.2024  ਦੇ ਆਪਣੇ ਸੰਦਰਭ ਰਾਹੀਂ ਟੀਆਰਏਆਈ ਤੋਂ ਟੀਆਰਏਆਈ ਐਕਟ, 1997 ਦੀ ਧਾਰਾ 11 (1) (ਏ) ਦੇ ਤਹਿਤ ਨਿਰਯਾਤ ਉਦੇਸ਼ਾਂ ਦੇ ਲਈ ਐੱਮ2ਐੱਮ/ਆਈਓਟੀ ਉਪਕਰਣਾਂ ਵਿੱਚ ਵਰਤੋਂ ਲਈ ਵਿਦੇਸ਼ੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਦੇ ਆਯਾਤ/ਵਿਕਰੀ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀ) ਜਾਰੀ ਕਰਨ ਅਤੇ ਨਵੀਨੀਕਰਣ ਲਈ ਨਿਯਮ ਅਤੇ ਸ਼ਰਤਾਂ ‘ਤੇ ਸਿਫਾਰਿਸ਼ਾਂ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਸੀ।

ਇਸ ਸਬੰਧ ਵਿੱਚ, ਟ੍ਰਾਈ ਨੇ 04.07.2025 ਨੂੰ ‘ਨਿਰਯਾਤ ਲਈ ਬਣਾਏ ਗਏ ਐੱਮ2ਐੱਮ/ਆਈਓਟੀ ਉਪਕਰਣਾਂ ਵਿੱਚ ਵਰਤੋਂ ਲਈ ਵਿਦੇਸ਼ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਦੀ ਵਿਕਰੀ ਲਈ ਰੈਗੂਲੇਟਰੀ ਫਰੇਮਵਰਕ’ ਵਿਸ਼ੇ ‘ਤੇ ਇੱਕ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ, ਜਿਸ ਵਿੱਚ ਹਿਤਧਾਰਕਾਂ ਤੋਂ ਟਿੱਪਣੀਆਂ ਅਤੇ ਪ੍ਰਤੀ-ਟਿੱਪਣੀਆਂ ਮੰਗੀਆਂ ਗਈਆਂ। ਇਸ ਦੇ ਜਵਾਬ ਵਿੱਚ, 9 ਹਿਤਧਾਰਕਾਂ ਨੇ ਆਪਣੀ ਟਿੱਪਣੀਆਂ ਪੇਸ਼ ਕੀਤੀਆਂ। ਸਲਾਹ-ਮਸ਼ਵਰੇ ਪੱਤਰ ‘ਤੇ 25.09.2025 ਨੂੰ ਔਨਲਾਈਨ ਰਾਹੀਂ ਇੱਕ ਓਪਨ ਹਾਊਸ ਚਰਚਾ (ਓਐੱਚਡੀ) ਆਯੋਜਿਤ ਕੀਤੀ ਗਈ।

ਸਲਾਹ-ਮਸ਼ਵਰਾ ਪ੍ਰਕਿਰਿਆ ਵਿੱਚ ਹਿਤਧਾਰਕਾਂ ਤੋਂ ਪ੍ਰਾਪਤ ਟਿੱਪਣੀਆਂ ਅਤੇ ਅੱਗੇ ਦੇ ਵਿਸ਼ਲੇਸ਼ਣ ਦੇ ਅਧਾਰ ‘ਤੇ ਟ੍ਰਾਈ ਨੇ ‘ਨਿਰਯਾਤ ਲਈ ਬਣਾਏ ਗਏ ਐੱਮ2ਐੱਮ/ਆਈਓਟੀ ਉਪਕਰਣਾਂ ਵਿੱਚ ਵਰਤੋਂ ਲਈ ਵਿਦੇਸ਼ੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਦੀ ਵਿਕਰੀ ਲਈ ਰੈਗੂਲੇਟਰੀ ਫਰੇਮਵਰਕ’ ‘ਤੇ ਆਪਣੀਆਂ ਸਿਫਾਰਿਸ਼ਾਂ ਨੂੰ ਅੰਤਿਮ ਰੂਪ ਪ੍ਰਦਾਨ ਕੀਤਾ ਹੈ।

ਮਸ਼ੀਨ-ਟੂ-ਮਸ਼ੀਨ (ਐੱਮ2ਐੱਮ) ਸੰਚਾਰ ਅਤੇ ਇੰਟਰਨੈੱਟ ਆਫ ਥਿੰਗਸ (ਆਈਓਟੀ) ਇਕੱਠੇ ਮਿਲ ਕੇ ਊਰਜਾ ਗ੍ਰਿੱਡ, ਆਵਾਜਾਈ ਪ੍ਰਣਾਲੀ, ਵਾਟਰ ਸਪਲਾਈ ਨੈੱਟਵਰਕ ਅਤੇ ਖੇਤੀਬਾੜੀ ਜਿਹੇ ਉਦਯੋਗਾਂ ਵਿੱਚ ਬੁਨਿਆਦੀ ਢਾਂਚੇ ਦੇ ਸਰੂਪ ਨੂੰ ਆਕਾਰ ਦੇ ਰਹੇ ਹਨ। ਐੱਮ2ਐੱਮ/ਆਈਓਟੀ ਉਪਕਰਣਾਂ (ਜਿਵੇਂ ਸਮਾਰਟ ਮੀਟਰ, ਕਨੈਕਟਿਡ ਕਾਰ, ਉਦਯੋਗਿਕ ਸੈਂਸਰ) ਦੇ ਭਾਰਤੀ ਨਿਰਮਾਤਾਵਾਂ ਨੂੰ ਅਕਸਰ ਵਿਦੇਸ਼ੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡ ਨੂੰ ਏਮਬੈਡ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਉਪਕਰਣ ਮੰਜ਼ਿਲ ਦੇਸ਼ ਵਿੱਚ ਨਿਰਵਿਘਨ ਤੌਰ ‘ਤੇ ਸੇਵਾ ਪ੍ਰਦਾਨ ਕਰ ਸਕਣ। ਵਰਤਮਾਨ ਵਿੱਚ, ਨਿਰਯਾਤ ਲਈ ਬਣਾਏ ਗਏ ਐੱਮ2ਐੱਮ/ਆਈਓਟੀ ਉਪਕਰਣਾਂ ਵਿੱਚ ਵਿਦੇਸ਼ੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਦੀ ਵਿਕਰੀ ਲਈ ਦੇਸ਼ ਵਿੱਚ ਕੋਈ ਰੈਗੂਲੇਟਰੀ ਫਰੇਮਵਰਕ ਮੌਜੂਦ ਨਹੀਂ ਹੈ। ਰੈਗੂਲੇਟਰੀ ਤਾਲਮੇਲ ਯਕੀਨੀ ਬਣਾਉਣ ਅਤੇ ਨਿਰਯਾਤ ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਇੱਕ ਯੋਗ ਰੈਗੂਲੇਟਰੀ ਫਰੇਮਵਰਕ ਦੀ ਜ਼ਰੂਰਤ ਹੈ, ਨਾਲ ਹੀ ਨਿਰਯਾਤ ਲਈ ਬਣਾਏ ਗਏ ਐੱਮ2ਐੱਮ/ਆਈਓਟੀ ਉਪਕਰਣਾਂ ਵਿੱਚ ਵਿਦੇਸ਼ੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਨੂੰ ਸ਼ਾਮਲ ਕਰਦੇ ਸਮੇਂ ਭਾਰਤੀ ਨਿਰਮਾਤਾਵਾਂ ਨੂੰ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

ਟ੍ਰਾਈ ਦੀਆਂ ਸਿਫਾਰਿਸ਼ਾਂ ਦੇ ਮੁੱਖ ਬਿੰਦੂ:

  1. ਨਿਰਯਾਤ ਲਈ ਬਣਾਏ ਗਏ ਐੱਮ2ਐੱਮ/ਆਈਓਟੀ ਉਪਕਰਣਾਂ ਵਿੱਚ ਵਰਤੋਂ ਲਈ ਵਿਦੇਸ਼ੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਦੀ ਵਿਕਰੀ ਨੂੰ ਦੂਰਸੰਚਾਰ ਐਕਟ, 2023 ਦੇ ਤਹਿਤ ਇੱਕ ਸਰਲ ਸਰਵਿਸ ਅਥਾਰਿਟੀ ਦੁਆਰਾ ਨਿਯੰਤ੍ਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨਵੀਂ ਸਰਵਿਸ ਅਥਾਰਿਟੀ ਨੂੰ ‘ਇੰਟਰਨੈਸ਼ਨਲ ਐੱਮ2ਐੱਮ ਸਿਮ ਸਰਵਿਸ ਅਥਾਰਿਟੀ’ ਕਿਹਾ ਜਾਣਾ ਚਾਹੀਦਾ ਹੈ।

  2. ਇੰਟਰਨੈਸ਼ਨਲ ਐੱਮ2ਐੱਮ ਸਿਮ ਸਰਵਿਸ ਅਥਾਰਿਟੀ ਡਿਜੀਟਲ ਤੌਰ ‘ਤੇ ਦਸਤਖਤ ਕੀਤੇ ਆਟੇ-ਜਨਰੇਟ-ਆਥੋਰਾਈਜ਼ੇਸ਼ਨ ਦੇ ਨਾਲ ਔਨਲਾਈਨ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

  3. ਭਾਰਤੀ ਕੰਪਨੀ ਐਕਟ ਦੇ ਤਹਿਤ ਰਜਿਸਟਰਡ ਕੋਈ ਵੀ ਕੰਪਨੀ ਇੰਟਰਨੈਸ਼ਨਲ ਐੱਮ2ਐੱਮ ਸਿਮ ਸਰਵਿਸ ਅਥਾਰਿਟੀ ਪ੍ਰਾਪਤ ਕਰਨ ਦੇ ਯੋਗ ਹੈ। ਅਥਾਰਿਟੀ ਦੇ ਲਈ ਐਂਟਰੀ ਫੀਸ, ਘੱਟੋ-ਘੱਟ ਇਕੁਇਟੀ, ਘੱਟੋ-ਘੱਟ ਨੈੱਟ ਵਰਥ, ਬੈਂਕ ਗਰੰਟੀ ਅਤੇ ਅਥਾਰਿਟੀ ਫੀਸ ਜ਼ੀਰੋ ਹੋਣੀ ਚਾਹੀਦੀ ਹੈ। ਅਥਾਰਿਟੀ ਦੇ ਲਈ ਐਪਲੀਕੇਸ਼ਨ ਪ੍ਰੋਸੈੱਸਿੰਗ ਫੀਸ 5,000 ਰੁਪਏ ਹੈ ਅਤੇ ਇਸ ਦੀ ਵੈਧਦਾ 10 ਵਰ੍ਹਿਆਂ ਲਈ ਹੈ।

  4. ਟੈਸਟਿੰਗ ਉਦੇਸ਼ਾਂ ਲਈ, ਵਿਦੇਸ਼ ਦੇ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਨੂੰ ਭਾਰਤ ਵਿੱਚ ਵੱਧ ਤੋਂ ਵੱਧ 6 ਮਹੀਨੇ ਲਈ ਸਰਗਰਮ ਕਰਨ ਦੀ ਇਜ਼ਾਜਤ ਦਿੱਤੀ ਜਾਣੀ ਚਾਹੀਦੀ ਹੈ।

  5. ਟ੍ਰਾਈ ਨੇ ਸਿਫਾਰਿਸ਼ ਕੀਤੀ ਹੈ ਕਿ ਐੱਮ2ਐੱਮ/ਆਈਓਟੀ ਖੇਤਰ ਵਿੱਚ ਭਾਰਤੀ ਨਿਰਯਾਤਕਾਂ ਅਤੇ ਆਯਤਕਾਂ ਲਈ ਬਜ਼ਾਰ ਦੀਆਂ ਅਪਾਰ ਸੰਭਾਵਨਾਵਾਂ ਨੂੰ ਖੋਲ੍ਹਣ ਦੇ ਉਦੇਸ਼ ਨਾਲ, ਦੂਰਸੰਚਾਰ ਵਿਭਾਗ (ਡੀਓਟੀ) ਨੂੰ ਕੇਂਦਰ ਸਰਕਾਰ ਦੇ ਸਬੰਧਿਤ ਮੰਤਰਾਲਿਆਂ (ਵਿੱਤ ਮੰਤਰਾਲਾ, ਵਣਜ ਮੰਤਰਾਲਾ ਆਦਿ) ਦੇ ਨਾਲ ਤਾਲਮੇਲ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਜੋ ਨਿਰਯਾਤ ਲਈ ਬਣਾਏ ਗਏ ਐੱਮ2ਐੱਮ/ਆਈਓਟੀ ਉਪਕਰਣਾਂ ਵਿੱਚ ਵਰਤੋਂ ਲਈ ਵਿਦੇਸ਼ੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡ ਦੇ ਆਯਾਤ ਅਤੇ ਆਯਾਤ ਲਈ ਬਣੇ ਐੱਮ2ਐੱਮ/ਆਈਓਟੀ ਉਪਕਰਣਾਂ ਵਿੱਚ ਵਰਤੋਂ ਲਈ ਭਾਰਤੀ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ/ਈ-ਸਿਮ ਕਾਰਡਾਂ ਦੇ ਨਿਰਯਾਤ ਨੂੰ ਸਮਰੱਥ ਬਣਾਉਣ ਲਈ ਇੱਕ ਸਪਸ਼ਟ ਰੈਗੂਲੇਟਰੀ ਫਰੇਮਵਰਕ ਤਿਆਰ ਕੀਤੀ ਜਾ ਸਕੇ।

ਟ੍ਰਾਈ ਦੀਆਂ ਇਹ ਸਿਫਾਰਿਸ਼ਾਂ ਸਰਕਾਰੀ ਦੀ “ਮੇਕ ਇਨ ਇੰਡੀਆ” ਪਹਿਲ ਦਾ ਸਮਰਥਨ ਕਰੇਗੀ, ਜੋ ਗਲੋਬਲ ਬਜ਼ਾਰਾਂ ਲਈ ਸਥਾਨਕ ਨਿਰਮਾਣ ਨੂੰ ਪ੍ਰੋਤਸਾਹਿਤ ਕਰਦੀਆਂ ਹਨ। ਟ੍ਰਾਈ ਦੁਆਰਾ ਸਿਫ਼ਾਰਸ਼ੀ ਅੰਤਰਰਾਸ਼ਟਰੀ ਐੱਮ2ਐੱਮ ਸਿਮ ਸਰਵਿਸ ਅਥਾਰਿਟੀ ਲਈ ਰੈਗੂਲੇਟਰੀ ਫਰੇਮਵਰਕ ਭਾਰਤੀ ਉਤਪਾਦਾਂ ਨੂੰ ਐੱਮ2ਐੱਮ ਸਮਰੱਥਾ ਦੇ ਨਾਲ ਗਲੋਬਲ ਪੱਧਰ ‘ਤੇ ਜ਼ਿਆਦਾ ਆਕਰਸ਼ਣ ਬਣਾਏਗਾ। ਇਹ ਭਾਰਤੀ ਉੱਦਮਾਂ ਨੂੰ ਐੱਮ2ਐੱਮ/ਆਈਓਟੀ ਬਜ਼ਾਰਾਂ ਵਿੱਚ ਸਥਾਪਿਤ ਗਲੋਬਲ ਖਿਡਾਰੀਆਂ ਦੇ ਨਾਲ ਮੁਕਾਬਲੇ ਕਰਨ ਵਿੱਚ ਮਦਦ ਕਰੇਗਾ।

ਸਿਫਾਰਿਸ਼ਾਂ ਟ੍ਰਾਈ ਦੀ ਵੈੱਬਸਾਈਟ (www.trai.gov.in) ‘ਤੇ ਉਪਲਬਧ ਹਨ। ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ ਟ੍ਰਾਈ ਦੇ ਸਲਾਹਕਾਰ (ਨੈੱਟਵਰਕ, ਸਪੈਕਟ੍ਰਮ ਅਤੇ ਲਾਇਸੈਂਸਿੰਗ) ਸ਼੍ਰੀ ਅਖਿਲੇਸ਼ ਕੁਮਾਰ ਤ੍ਰਿਵੇਦੀ ਨਾਲ +91-11-20907758 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

************

 

ਐੱਮਆਈ/ਏਆਰਜੇ


(Release ID: 2210173) ਵਿਜ਼ੀਟਰ ਕਾਊਂਟਰ : 37