ਕਿਰਤ ਤੇ ਰੋਜ਼ਗਾਰ ਮੰਤਰਾਲਾ
ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ, ਗਾਂਧੀਨਗਰ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਐੱਫਪੀਓ) ਦੇ ਇਨਫੋਰਸਮੈਂਟ/ ਅਕਾਊਂਟ ਅਧਿਕਾਰੀਆਂ ਦੇ 6ਵੇਂ ਬੈਚ ਲਈ ਚਾਰ ਹਫ਼ਤਿਆਂ ਦੇ ਇੰਡਕਸ਼ਨ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਦਾ ਆਯੋਜਨ ਕੀਤਾ।
प्रविष्टि तिथि:
28 DEC 2025 11:09AM by PIB Chandigarh
ਰਿਜ਼ਵਾਨ ਉਦੀਨ, ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅਤੇ ਪੀਡੀਯੂਐਨਏਐੱਸਐੱਸ ਦੇ ਮੁੱਖ ਸਿਖਲਾਈ ਅਧਿਕਾਰੀ (ਸੀਐੱਲਓ) ਨੇ ਜੀਐਨਐੱਲਯੂ, ਗਾਂਧੀਨਗਰ ਵਿਖੇ ਐਨਆਈਡੀ, ਗਾਂਧੀਨਗਰ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਈਐੱਫਪੀਓ ਦੇ ਇਨਫੋਰਸਮੈਂਟ ਅਧਿਕਾਰੀਆਂ/ ਅਕਾਊਂਟ ਅਧਿਕਾਰੀਆਂ ਨੂੰ ਸੰਬੋਧਨ ਕੀਤਾ।

ਐਨਆਈਡੀ, ਗਾਂਧੀਨਗਰ ਨੇ 26 ਦਸੰਬਰ ਨੂੰ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ "ਟੀਚਾ ਨਿਰਧਾਰਨ ਰਾਹੀਂ ਪ੍ਰੇਰਣਾ" ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ। ਇਹ ਇੱਕ ਬਹੁਤ ਹੀ ਇੰਟਰਐਕਟਿਵ ਅਤੇ ਦਿਲਚਸਪ ਸੈਸ਼ਨ ਸੀ, ਜਿਸ ਵਿੱਚ ਬੁਲਾਰੇ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਸਫਲਤਾ, ਅਸਫਲਤਾ, ਚੁਣੌਤੀਪੂਰਨ ਟੀਚਿਆਂ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀਆਂ ਯੋਜਨਾਵਾਂ ਵਰਗੇ ਸੰਬੰਧਿਤ ਸਵਾਲ ਭਾਸ਼ਣ ਦੇ ਕੁਝ ਦਿਲਚਸਪ ਪਹਿਲੂ ਸਨ। ਇਸ ਵਿੱਚ ਅਨੁਸ਼ਾਸਨ, ਇੱਛਾ ਸ਼ਕਤੀ, ਦ੍ਰਿਸ਼ਟੀ, ਵਿਸ਼ਵਾਸ, ਤਾਲਮੇਲ ਅਤੇ ਦ੍ਰਿੜਤਾ 'ਤੇ ਜ਼ੋਰ ਦਿੱਤਾ ਗਿਆ। ਐਨਆਈਡੀ ਦੇ ਇੱਕ ਸੀਨੀਅਰ ਅਧਿਕਾਰੀ ਡਾ. ਭਾਵਿਨ ਕੋਠਾਰੀ ਨੇ ਭਾਸ਼ਣ ਦਾ ਸੰਚਾਲਨ ਕੀਤਾ, ਜਦੋਂ ਕਿ ਰਿਜ਼ਵਾਨ ਉਦੀਨ, ਆਰਪੀਐਫਸੀ-ਆਈ ਅਤੇ ਪੀਡੀਯੂਐਨਏਐਸਐਸ ਦੇ ਸੀਐਲਓ, ਨੇ ਖੁਸ਼ੀ ਪ੍ਰਗਟ ਕੀਤੀ ਕਿ ਵੱਕਾਰੀ ਐਨਆਈਡੀ ਵਿਦਵਾਨਾਂ ਨੇ ਭਾਸ਼ਣ ਨੂੰ ਇੰਨੀ ਗੰਭੀਰਤਾ ਨਾਲ ਲਿਆ ਅਤੇ ਆਪਣੇ ਟੀਚਿਆਂ 'ਤੇ ਕੰਮ ਕਰਕੇ ਸੈਸ਼ਨ ਦੇ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਦਿਲਚਸਪੀ ਦਿਖਾਈ।

ਸਵੇਰੇ, ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ (ਜੀਐਨਐੱਲਯੂ), ਗਾਂਧੀਨਗਰ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਨੈਸ਼ਨਲ ਅਕੈਡਮੀ ਆਫ਼ ਸੋਸ਼ਲ ਸਕਿਓਰਿਟੀ (ਪੀਡੀਯੂਐਨਏਐੱਸਐੱਸ), ਨੈਸ਼ਨਲ ਅਕੈਡਮੀ ਆਫ਼ ਇੰਪਲਾਈਜ਼ ਪ੍ਰੋਵੀਡੈਂਟ ਫੰਡ ਔਰਗੇਨਾਈਜ਼ੇਸ਼ਨ (ਈਐੱਫਪੀਓ) ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਕਰਮਚਾਰੀ ਪ੍ਰੋਵੀਡੈਂਟ ਫੰਡ ਔਰਗੇਨਾਈਜ਼ੇਸ਼ਨ ਦੇ ਇਨਫੋਰਸਮੈਂਟ ਅਫਸਰਾਂ/ਅਕਾਊਂਟ ਅਧਿਕਾਰੀਆਂ ਦੇ 6ਵੇਂ ਬੈਚ ਲਈ ਚਾਰ ਹਫ਼ਤਿਆਂ ਦਾ "ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ" ਦਾ ਆਯੋਜਨ ਕੀਤਾ।
ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਦਾ ਸਮਾਪਤੀ ਸੈਸ਼ਨ 26 ਦਸੰਬਰ 2025 ਨੂੰ ਨਿਰਧਾਰਤ ਕੀਤਾ ਗਿਆ ਸੀ ਜਿਸ ਵਿੱਚ ਸ਼੍ਰੀ ਰਿਜ਼ਵਾਨ ਉਦੀਨ, ਆਰਪੀਐੱਫਸੀ-1 ਅਤੇ ਮੁੱਖ ਅਕਾਦਮਿਕ ਅਧਿਕਾਰੀ, ਪੀਡੀਯੂਐੱਨਏਐੱਸਐੱਸ, ਡਾ. ਨਿਤਿਨ ਮਲਿਕ, ਰਜਿਸਟਰਾਰ, ਜੀਐੱਨਐਲਯੂ ਮੌਜੂਦ ਸਨ।

ਇੰਡਕਸ਼ਨ ਸਿਖਲਾਈ ਪ੍ਰੋਗਰਾਮ 1 ਦਸੰਬਰ, 2025 ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ 62 ਇਨਫੋਰਸਮੈਂਟ/ ਅਕਾਊਂਟ ਅਧਿਕਾਰੀਆਂ ਨੇ ਹਿੱਸਾ ਲਿਆ। ਕਾਨੂੰਨ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਅਤੇ ਸੰਬੰਧਿਤ ਵਿਸ਼ਿਆਂ 'ਤੇ ਕੁੱਲ 81 ਸੈਸ਼ਨ ਕਰਵਾਏ ਗਏ, ਜਿਸ ਨਾਲ ਅਧਿਕਾਰੀਆਂ ਨੂੰ 121.5 ਘੰਟੇ ਦੀ ਸਿਖਲਾਈ ਦਿੱਤੀ ਗਈ। ਇੰਡਕਸ਼ਨ ਸਿਖਲਾਈ ਪ੍ਰੋਗਰਾਮ ਦੌਰਾਨ 26 ਸਰੋਤ ਵਿਅਕਤੀਆਂ (ਤਜਰਬੇਕਾਰ ਈਪੀਐੱਫਓ ਅਧਿਕਾਰੀਆਂ ਸਮੇਤ) ਨੇ ਸੈਸ਼ਨਾਂ ਦਾ ਸੰਚਾਲਨ ਕੀਤਾ।
ਇਨ੍ਹਾਂ ਸੈਸ਼ਨਾਂ ਵਿੱਚ ਅਪਰਾਧਿਕ ਕਾਨੂੰਨ, ਨਾਗਰਿਕ ਕਾਨੂੰਨ, ਸਬੂਤ ਐਕਟ, ਸੰਵਿਧਾਨਕ ਵਿਵਸਥਾਵਾਂ, ਕੁਦਰਤੀ ਨਿਆਂ ਦੇ ਸਿਧਾਂਤ, ਅਰਧ-ਨਿਆਂਇਕ ਅਥਾਰਟੀਆਂ ਦੀ ਮਹੱਤਤਾ ਅਤੇ ਸੰਬੰਧਿਤ ਵਿਵਸਥਾਵਾਂ, ਪੀਓਐਸਐੱਚ ਐਕਟ, ਸਾਈਬਰ ਕਾਨੂੰਨ, ਖਰੀਦ ਪ੍ਰਬੰਧਨ, ਰਾਜ ਭਾਸ਼ਾ, ਅਨੁਬੰਧ ਕਾਨੂੰਨ, ਵਿਆਖਿਆ ਨਿਯਮ, ਕਿਰਤ ਕਾਨੂੰਨ, ਨਵੇਂ ਕਿਰਤ ਕੋਡ ਅਤੇ ਪੇਸ਼ੇਵਰ ਸ਼ਿਸ਼ਟਾਚਾਰ ਅਤੇ ਵਿਅਕਤੀਗਤ ਸਾਜ-ਸੱਜਾ ਸਮੇਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ।
ਸਿਖਲਾਈ ਦੇ ਆਖਰੀ ਦਿਨ, ਸ਼੍ਰੀ ਰਿਜ਼ਵਾਨ ਉਦੀਨ, ਆਰਪੀਐੱਫਸੀ-1, ਨੇ ਦੋ ਸੈਸ਼ਨਾਂ ਵਿੱਚ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ, ਦੋ ਮਹੱਤਵਪੂਰਨ ਫੈਸਲਿਆਂ - "ਐੱਚਐੱਸਡਬਲਿਊਸੀਐੱਲ ਬਨਾਮ ਆਰਪੀਐੱਫਸੀ" (ਕਲਕੱਤਾ ਹਾਈ ਕੋਰਟ) ਅਤੇ "ਐੱਫਸੀਆਈ ਬਨਾਮ ਆਰਪੀਐੱਫਸੀ" (ਦਿੱਲੀ ਹਾਈ ਕੋਰਟ) ਰਾਹੀਂ "ਠੇਕੇ ਦੇ ਕਰਮਚਾਰੀਆਂ" ਪ੍ਰਤੀ ਮੁੱਖ ਮਾਲਕਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ । ਜੀਐਨਐੱਲਯੂ ਦੇ ਰਜਿਸਟਰਾਰ ਸ਼੍ਰੀ ਨਿਤਿਨ ਮਲਿਕ ਨੇ ਕੋਰਸ ਕੋਆਰਡੀਨੇਟਰ ਸ਼੍ਰੀ ਹਾਰਦਿਕ ਪਾਰਿਖ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਿਖਿਆਰਥੀਆਂ ਦੇ ਅਨੁਸ਼ਾਸਨ ਦੀ ਪ੍ਰਸ਼ੰਸਾ ਕੀਤੀ। ਸਿਖਿਆਰਥੀਆਂ ਨੇ ਇੱਕ ਖੁੱਲ੍ਹੇ ਅਤੇ ਗੈਰ-ਰਸਮੀ ਮਾਹੌਲ ਵਿੱਚ ਆਪਣੇ ਫੀਡਬੈਕ ਸਾਂਝੇ ਕੀਤੇ। ਸ਼੍ਰੀ ਹਾਰਦਿਕ ਪਾਰਿਖ ਨੇ 26 ਦਿਨਾਂ ਦੀ ਸਿਖਲਾਈ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ।

ਸਮਾਪਤੀ ਸੈਸ਼ਨ ਦੌਰਾਨ, ਅਧਿਕਾਰੀਆਂ ਨੂੰ ਰਾਸ਼ਟਰੀ ਹਿੱਤ ਵਿੱਚ ਕੰਮ ਕਰਨ ਅਤੇ ਉਨ੍ਹਾਂ ਨੂੰ ਦਿੱਤੇ ਗਏ ਗਿਆਨ ਦੀ ਸਰਵੋਤਮ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸ਼੍ਰੀ ਰਿਜ਼ਵਾਨ ਉਦੀਨ, ਆਰਪੀਐੱਫਸੀ-I ਅਤੇ ਸੀਐੱਲਯੂ, ਪੀਡੀਯੂਐੱਨਏਐੱਸਐੱਸ, ਨੇ ਗ੍ਰਾਹਕ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਅਤੇ ਤੀਬਰ ਸਿਖਲਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸਿਖਿਆਰਥੀਆਂ ਨੂੰ ਈਪੀਐੱਫਓ ਵਿੱਚ ਕੰਮ ਕਰਦੇ ਸਮੇਂ ਨਿਰਣਾਇਕ, ਸੇਵਾ-ਮੁਖੀ, ਜਵਾਬਦੇਹ ਅਤੇ ਸਹਿਯੋਗੀ ਬਣਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਵਿੱਚ ਕਾਨੂੰਨ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਨਿਆਂ ਦੇ ਹਿੱਤ ਵਿੱਚ ਹਿਤਧਾਰਕਾਂ ਨੂੰ ਵੱਧ ਤੋਂ ਵੱਧ ਲਾਭ ਯਕੀਨੀ ਬਣਾਉਣ ਲਈ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
*****
ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ
(रिलीज़ आईडी: 2209450)
आगंतुक पटल : 6