ਪ੍ਰਮਾਣੂ ਊਰਜਾ ਵਿਭਾਗ
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼ਾਂਤੀ ਬਿੱਲ ਨੂੰ ਮੋਦੀ ਸਰਕਾਰ ਦੇ ਸਭ ਤੋਂ ਵੱਡੇ ਵਿਗਿਆਨ ਸੁਧਾਰਾਂ ਵਿੱਚੋਂ ਇੱਕ ਵਜੋਂ ਇਤਿਹਾਸ ਵਿੱਚ ਯਾਦ ਕੀਤਾ ਜਾਵੇਗਾ
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਤੀਜਾ ਕਾਰਜਕਾਲ, ਮੋਦੀ 3.0, ਦੀ ਵਿਸ਼ੇਸ਼ਤਾ ਸਾਹਸਿਕ, ਬੁਨਿਆਦੀ ਸੁਧਾਰ ਹੈ, ਜਿਸ ਵਿੱਚ ਵਿਗਿਆਨ, ਇਨੋਵੇਸ਼ਨ ਅਤੇ ਉੱਦਮਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ
ਸ਼ਾਂਤੀ ਬਿੱਲ ਭਾਰਤ ਦੇ ਭਵਿੱਖ ਦੇ ਸਮਾਜਿਕ-ਆਰਥਿਕ ਢਾਂਚੇ ਨੂੰ ਆਕਾਰ ਦੇਣ ਲਈ ਵਿਗਿਆਨ, ਅਰਥਵਿਵਸਥਾ, ਉਦਯੋਗ ਅਤੇ ਕਾਰੋਬਾਰ ਨੂੰ ਜੋੜਦਾ ਹੈ
ਸ਼ਾਂਤੀ ਬਿੱਲ ਪ੍ਰਮਾਣੂ ਖੇਤਰ ਵਿੱਚ 6 ਦਹਾਕੇ ਲੰਬੇ ਗਤੀਰੋਧ ਨੂੰ ਤੋੜਦਾ ਹੈ ਅਤੇ ਸਾਫ਼ ਊਰਜਾ ਵਿਕਾਸ ਦੇ ਇੱਕ ਨਵੇਂ ਯੁੱਗ ਦਾ ਦਰਵਾਜ਼ਾ ਖੋਲ੍ਹਦਾ ਹੈ
ਵਿਗਿਆਨਿਕ ਭਾਈਚਾਰੇ, ਉਦਯੋਗ ਅਤੇ ਸਾਰੇ ਹਿਤਧਾਰਕਾਂ ਨੇ ਸ਼ਾਂਤੀ ਬਿੱਲ ਦਾ ਇੱਕ ਪਰਿਵਰਤਨਸ਼ੀਲ ਸੁਧਾਰ ਵਜੋਂ ਸਵਾਗਤ ਕੀਤਾ ਹੈ
प्रविष्टि तिथि:
28 DEC 2025 2:41PM by PIB Chandigarh
ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਸ਼ਾਂਤੀ ਬਿੱਲ ਨੂੰ ਮੋਦੀ ਸਰਕਾਰ ਦੇ ਸਭ ਤੋਂ ਵੱਡੇ ਵਿਗਿਆਨ ਸੁਧਾਰਾਂ ਵਿੱਚੋਂ ਇੱਕ ਵਜੋਂ ਇਤਿਹਾਸ ਵਿੱਚ ਯਾਦ ਕੀਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਜਦੋਂ ਕਿ ਸੰਸਦੀ ਭਾਸ਼ਣ ਰਵਾਇਤੀ ਤੌਰ 'ਤੇ ਲੋਕ ਭਲਾਈ ਯੋਜਨਾਵਾਂ ਅਤੇ ਸ਼ਾਸਨ ਉਪਾਵਾਂ 'ਤੇ ਕੇਂਦ੍ਰਿਤ ਰਿਹਾ ਹੈ ਪਰ ਰਾਸ਼ਟਰ ਦੀ ਲੰਬੇ ਸਮੇਂ ਦੀ ਸਮਾਜਿਕ-ਆਰਥਿਕ ਸਵਰੂਪ ਵਿਗਿਆਨ ਅਤੇ ਤਕਨਾਲੋਜੀ ਵਿੱਚ ਸੁਧਾਰਾਂ ਦੁਆਰਾ ਨਿਰਧਾਰਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਤੀਜਾ ਕਾਰਜਕਾਲ, ਮੋਦੀ 3.0, ਦੀ ਵਿਸ਼ੇਸ਼ਤਾ ਸਾਹਸਿਕ, ਬੁਨਿਆਦੀ ਸੁਧਾਰ ਹੈ ਜਿਸ ਵਿੱਚ ਵਿਗਿਆਨ, ਇਨੋਵੇਸ਼ਨ ਅਤੇ ਉੱਦਮਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਮੰਤਰੀ ਨੇ ਕਿਹਾ ਕਿ ਸ਼ਾਂਤੀ ਬਿੱਲ ਵਿਗਿਆਨ-ਅਧਾਰਤ ਸੁਧਾਰਾਂ ਨੂੰ ਰਾਸ਼ਟਰੀ ਪਰਿਵਰਤਨ ਦੇ ਕੇਂਦਰ ਵਿੱਚ ਰੱਖ ਕੇ ਪਰੰਪਰਾ ਤੋਂ ਇੱਕ ਮਹੱਤਵਪੂਰਨ ਬਦਲਾਅ ਦਾ ਪ੍ਰਤੀਨਿਧਤਵ ਕਰਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਬਿੱਲ ਨੂੰ ਮੋਦੀ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਵਿਗਿਆਨ ਸੁਧਾਰਾਂ ਵਿੱਚੋਂ ਇੱਕ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਦੇ ਵਿਕਾਸ, ਉਦਯੋਗ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ 'ਤੇ ਇਸ ਦੇ ਫੈਸਲਾਕੁੰਨ ਪ੍ਰਭਾਵ ਦੇ ਬਾਵਜੂਦ ਭਾਰਤ ਨੇ ਕਦੇ ਵੀ ਵਿਗਿਆਨਿਕ ਤਰੱਕੀ ਨੂੰ ਸੁਧਾਰ ਦੇ ਦਾਇਰੇ ਵਿੱਚ ਨਹੀਂ ਰੱਖਿਆ ਹੈ।
ਡਾ. ਜਿਤੇਂਦਰ ਸਿੰਘ ਨੇ ਸ਼ਾਂਤੀ ਬਿੱਲ ਨੂੰ ਮੋਦੀ 3.0 ਦੇ ਵਿਆਪਕ ਸੰਦਰਭ ਵਿੱਚ ਰੱਖਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਤੀਜੇ ਕਾਰਜਕਾਲ ਦੀ ਵਿਸ਼ੇਸ਼ਤਾ ਸਾਹਸਿਕ, ਬੁਨਿਆਦੀ ਸੁਧਾਰ ਹੈ ਜਿਸ ਵਿੱਚ ਵਿਗਿਆਨ, ਇਨੋਵੇਸ਼ਨ ਅਤੇ ਉੱਦਮਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਸੁਧਾਰ ਦੇ ਪਿਛਲੇ ਪੜਾਅ ਇਤਿਹਾਸਕ ਰਾਜਨੀਤਿਕ ਅਤੇ ਰਣਨੀਤਕ ਫੈਸਲਿਆਂ ਨਾਲ ਜੁੜੇ ਹੋਏ ਸਨ, ਮੋਦੀ 3.0 ਨੂੰ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਯਾਦ ਕੀਤਾ ਜਾਵੇਗਾ ਜੋ ਭਾਰਤ ਦੇ ਤਕਨੀਕੀ ਅਤੇ ਆਰਥਿਕ ਭਵਿੱਖ ਨੂੰ ਨਿਰਧਾਰਤ ਕਰਦੇ ਹਨ ।
ਮੰਤਰੀ ਨੇ ਕਿਹਾ ਕਿ ਸ਼ਾਂਤੀ ਬਿੱਲ ਭਾਰਤ ਦੇ ਪ੍ਰਮਾਣੂ ਖੇਤਰ ਵਿੱਚ ਇੱਕ ਇਤਿਹਾਸਕ ਸੁਧਾਰ ਹੈ ਜੋ ਸੁਰੱਖਿਆ, ਪ੍ਰਭੂਸੱਤਾ ਅਤੇ ਜਨਤਕ ਹਿੱਤ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਦੇ ਹੋਏ ਸ਼ਾਂਤੀਪੂਰਨ, ਸਵੱਛ ਅਤੇ ਟਿਕਾਊ ਊਰਜਾ ਲਈ ਇਸਦੀ ਅਥਾਹ ਸੰਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਸੁਧਾਰ 6 ਦਹਾਕਿਆਂ ਤੋਂ ਵੱਧ ਸਮੇਂ ਤੋਂ ਕਲਪਨਾਯੋਗ ਨਹੀਂ ਸੀ ਅਤੇ ਇਹ ਸਿਰਫ ਪ੍ਰਧਾਨ ਮੰਤਰੀ ਮੋਦੀ ਦੀ ਪੁਰਾਣੀਆਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਅਤੇ ਭਾਰਤ ਦੀਆਂ ਨੀਤੀਆਂ ਨੂੰ ਵਿਸ਼ਵਵਿਆਪੀ ਸਰਵੋਤਮ ਅਭਿਆਸਾਂ ਦੇ ਅਨੁਰੂਪ ਢਾਲਣ ਦੀ ਯੋਗਤਾ ਕਾਰਨ ਹੀ ਸੰਭਵ ਹੋਇਆ ਹੈ ।
ਭਾਰਤ ਦੀ ਸ਼ਾਂਤੀਪੂਰਨ ਪ੍ਰਮਾਣੂ ਵਰਤੋਂ ਪ੍ਰਤੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਡਾ. ਹੋਮੀ ਭਾਭਾ ਦੇ ਸਮੇਂ ਤੋਂ ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਦੀ ਕਲਪਨਾ ਵਿਕਾਸ, ਸਿਹਤ ਸੰਭਾਲ ਅਤੇ ਊਰਜਾ ਸੁਰੱਖਿਆ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼ਾਂਤੀ ਬਿੱਲ ਸਵੱਛ ਊਰਜਾ ਉਤਪਾਦਨ, ਮੈਡੀਕਲ ਐਪਲੀਕੇਸ਼ਨਾਂ ਅਤੇ ਉੱਨਤ ਖੋਜ ਵਰਗੇ ਨਾਗਰਿਕ ਉਦੇਸ਼ਾਂ ਲਈ ਵਿਸਥਾਰ ਨੂੰ ਸਮਰੱਥ ਬਣਾ ਕੇ ਇਸ ਬੁਨਿਆਦੀ ਦਰਸ਼ਨ ਨੂੰ ਮਜ਼ਬੂਤ ਕਰਦਾ ਹੈ, ਜਦੋਂ ਕਿ ਸ਼ਾਂਤੀਪੂਰਨ ਇਰਾਦੇ ਤੋਂ ਕਿ ਭਟਕਣ ਨੂੰ ਪੂਰੀ ਤਰ੍ਹਾਂ ਰੋਕਦਾ ਹੈ ।
ਉੱਭਰ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਅਤੇ ਡੇਟਾ-ਸੰਚਾਲਿਤ ਅਰਥਵਿਵਸਥਾ ਦੀਆਂ ਮੰਗਾਂ ਨੂੰ ਉਜਾਗਰ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਸਰੋਤਾਂ ਦੇ ਰੁਕ-ਰੁਕ ਕੇ ਬਿਜਲੀ ਉਤਪਾਦਨ ਦੇ ਉਲਟ, ਨਿਰੰਤਰ ਅਤੇ ਭਰੋਸੇਮੰਦ ਬਿਜਲੀ ਸਪਲਾਈ ਲਈ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਭਾਰਤ ਜੈਵਿਕ ਈਂਧਨ ਅਤੇ ਕੋਲੇ ਤੋਂ ਦੂਰ ਹੁੰਦਾ ਜਾ ਰਿਹਾ ਹੈ, ਪ੍ਰਮਾਣੂ ਊਰਜਾ ਉੱਨਤ ਤਕਨਾਲੋਜੀਆਂ, ਡਿਜੀਟਲ ਬੁਨਿਆਦੀ ਢਾਂਚੇ ਅਤੇ ਰਣਨੀਤਕ ਖੇਤਰਾਂ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਗਣਾਂਤਮਕ ਭੂਮਿਕਾ ਨਿਭਾਏਗੀ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਪਰਮਾਣੂ ਊਰਜਾ ਸਮਰੱਥਾ 2014 ਵਿੱਚ ਲਗਭਗ 4.4 ਗੀਗਾਵਾਟ ਤੋਂ ਵਧ ਕੇ ਅੱਜ ਲਗਭਗ 8.7 ਗੀਗਾਵਾਟ ਹੋ ਗਈ ਹੈ, ਅਤੇ ਆਉਣ ਵਾਲੇ ਸਾਲਾਂ ਵਿੱਚ ਇਸਨੂੰ ਕਾਫ਼ੀ ਵਧਾਉਣ ਲਈ ਇੱਕ ਸਪੱਸ਼ਟ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ 2047 ਤੱਕ ਲਗਭਗ 100 ਗੀਗਾਵਾਟ ਪਰਮਾਣੂ ਊਰਜਾ ਸਮਰੱਥਾ ਤੱਕ ਪਹੁੰਚਣ ਦਾ ਹੈ, ਜਿਸ ਨਾਲ ਪਰਮਾਣੂ ਊਰਜਾ ਭਾਰਤ ਦੀਆਂ ਬਿਜਲੀ ਜ਼ਰੂਰਤਾਂ ਦਾ ਲਗਭਗ 10 ਪ੍ਰਤੀਸ਼ਤ ਪੂਰਾ ਕਰ ਸਕੇਗੀ ਅਤੇ ਰਾਸ਼ਟਰੀ ਨੈੱਟ ਜ਼ੀਰੋ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਕ ਹੋਵੇਗੀ।
ਮੰਤਰੀ ਨੇ ਸਿਹਤ ਸੰਭਾਲ ਵਿੱਚ ਪ੍ਰਮਾਣੂ ਵਿਗਿਆਨ ਦੀ ਵਧਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ, ਖਾਸ ਕਰਕੇ ਪ੍ਰਮਾਣੂ ਮੈਡੀਸਨ ਅਤੇ ਆਈਸੋਟੋਪ ਰਾਹੀਂ ਕੈਂਸਰ ਦੇ ਨਿਦਾਨ ਅਤੇ ਇਲਾਜ ਵਿੱਚ । ਉਨ੍ਹਾਂ ਕਿਹਾ ਕਿ ਪ੍ਰਮਾਣੂ ਤਕਨਾਲੋਜੀ ਜੀਵਨ-ਰੱਖਿਅਕ ਡਾਕਟਰੀ ਦਖਲਅੰਦਾਜ਼ੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਰਹੀ ਹੈ, ਜਿਸ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪ੍ਰਮਾਣੂ ਵਿਗਿਆਨ ਅੱਜ ਮਨੁੱਖੀ ਭਲਾਈ ਅਤੇ ਸਮਾਜਿਕ ਤਰੱਕੀ ਲਈ ਇੱਕ ਮਹੱਤਵਪੂਰਨ ਸ਼ਕਤੀ ਹੈ।
ਭਵਿੱਖ ਦੀ ਤਿਆਰੀਆਂ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਛੋਟੇ ਮੌਡਿਊਲਰ ਰਿਐਕਟਰਾਂ ਵੱਲ ਵੀ ਵਧ ਰਿਹਾ ਹੈ, ਜੋ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ, ਉਦਯੋਗਿਕ ਗਲਿਆਰਿਆਂ ਅਤੇ ਉੱਭਰ ਰਹੇ ਆਰਥਿਕ ਖੇਤਰਾਂ ਲਈ ਢੁਕਵੇਂ ਹਨ। ਉਨ੍ਹਾਂ ਕਿਹਾ ਕਿ ਇਹ ਰਿਐਕਟਰ ਵਾਤਾਵਰਣ ਦੀ ਜ਼ਿੰਮੇਵਾਰੀ ਨੂੰ ਯਕੀਨੀ ਬਣਾਉਂਦੇ ਹੋਏ ਊਰਜਾ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਗੇ।
ਮੰਤਰੀ ਨੇ ਕਿਹਾ ਕਿ ਸ਼ਾਂਤੀ ਬਿੱਲ ਨੂੰ ਵਿਗਿਆਨਿਕ ਭਾਈਚਾਰੇ, ਉਦਯੋਗ, ਸਟਾਰਟਅੱਪਸ ਅਤੇ ਇਨੋਵੇਸ਼ਨ ਈਕੋਸਿਸਟਮ ਵਿੱਚ ਵਿਆਪਕ ਪ੍ਰਵਾਨਗੀ ਮਿਲੀ ਹੈ, ਜੋ ਕਿ ਭਾਰਤ ਦੇ ਪ੍ਰਮਾਣੂ ਖੇਤਰ ਵਿੱਚ ਸੁਧਾਰ ਅਤੇ ਆਧੁਨਿਕੀਕਰਨ ਦੀ ਜ਼ਰੂਰਤ 'ਤੇ ਇੱਕ ਵਿਆਪਕ ਰਾਸ਼ਟਰੀ ਸਹਿਮਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਮੋਦੀ 3.0 ਦੇ ਸੁਧਾਰ-ਪਹਿਲੇ ਦ੍ਰਿਸ਼ਟੀਕੋਣ ਦੀ ਉਦਾਹਰਣ ਦਿੰਦਾ ਹੈ, ਜਿਸ ਦੇ ਤਹਿਤ ਵਿਗਿਆਨ-ਅਧਾਰਤ ਨੀਤੀਗਤ ਫੈਸਲੇ ਭਾਰਤ ਨੂੰ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਲੈ ਜਾ ਰਹੇ ਹਨ।
FDF1.JPG)
55CI.JPG)
**********
ਐਨਕੇਆਰ/ਏਕੇ
(रिलीज़ आईडी: 2209448)
आगंतुक पटल : 3