ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਉਪ ਰਾਸ਼ਟਰਪਤੀ ਨੇ ਮਹਾਮਨਾ ਮਾਲਵੀਆ ਦੇ ਜਨਮ ਦਿਵਸ 'ਤੇ 'ਦਿ ਕਲੈਕਟਿਡ ਵਰਕਸ ਆਫ਼ ਮਦਨ ਮੋਹਨ ਮਾਲਵੀਆ' ਦੀ ਅੰਤਿਮ ਸੀਰੀਜ਼ ਜਾਰੀ ਕੀਤੀ
12-ਵੌਲਿਊਮ ਵਾਲੀ ਅੰਤਿਮ ਸੀਰੀਜ਼ ਮਹਾਮਨਾ ਮਾਲਵੀਆ ਦੇ ਜੀਵਨ ਅਤੇ ਵਿਰਾਸਤ ਬਾਰੇ ਬੇਮਿਸਾਲ ਸਮਝ ਪ੍ਰਦਾਨ ਕਰਦੀ ਹੈ
प्रविष्टि तिथि:
25 DEC 2025 6:14PM by PIB Chandigarh
ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ, ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਭਾਰਤ ਰਤਨ ਪੰਡਿਤ ਮਦਨ ਮੋਹਨ ਮਾਲਵੀਆ ਜੀ ਦੇ ਜਨਮ ਦਿਵਸ 'ਤੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਦੇ ਆਡੀਟੋਰੀਅਮ-1 ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ "ਦਿ ਕਲੈਕਟਿਡ ਵਰਕਸ ਆਫ਼ ਮਦਨ ਮੋਹਨ ਮਾਲਵੀਆ" (ਵੌਲਿਊਮਜ਼ 12 ਤੋਂ 23) ਦੀ ਅੰਤਿਮ ਸੀਰੀਜ਼ ਜਾਰੀ ਕੀਤੀ।

ਇਹ ਸਮਾਗਮ ਮਹਾਮਨਾ ਮਾਲਵੀਆ ਮਿਸ਼ਨ ਅਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਦੁਆਰਾ ਸਾਂਝੇ ਤੌਰ 'ਤੇ ਕੀਤੇ ਗਏ ਇੱਕ ਪ੍ਰਮੁੱਖ ਦੋ-ਭਾਸ਼ਾਈ ਪ੍ਰਕਾਸ਼ਨ ਪ੍ਰੋਜੈਕਟ ਦੀ ਸੰਪੂਰਨਤਾ ਨੂੰ ਦਰਸਾਉਂਦਾ ਹੈ। 12 ਵੌਲਿਊਮਜ਼ ਦੀ ਇਹ ਅੰਤਿਮ ਸੀਰੀਜ਼ 11 ਵੌਲਿਊਮਜ਼ ਦੀ ਪਹਿਲੀ ਸੀਰੀਜ਼ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਹੈ, ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ 25 ਦਸੰਬਰ 2023 ਨੂੰ ਰਿਲੀਜ਼ ਕੀਤਾ ਗਿਆ ਸੀ।

ਇਸ ਪ੍ਰੋਜੈਕਟ ਵਿੱਚ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਵਿੱਚੋਂ ਇੱਕ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਦੇਸ਼ ਭਰ ਤੋਂ ਮੂਲ ਦਸਤਾਵੇਜ਼ਾਂ ਦੀ ਖੋਜ ਅਤੇ ਸੰਕਲਨ ਨੂੰ ਸ਼ਾਮਲ ਕੀਤਾ ਗਿਆ ਸੀ। ਲਗਭਗ 3,500 ਪੰਨਿਆਂ ਦੇ ਸੰਕਲਿਤ ਦਸਤਾਵੇਜ਼ਾਂ ਨਾਲ ਲੈਸ ਦੂਸਰੀ ਸੀਰੀਜ਼ ਮਹਾਮਨਾ ਦੇ ਬਹੁ-ਆਯਾਮੀ ਜੀਵਨ ਦਾ ਇੱਕ ਵਿਆਪਕ ਸਰੂਪ ਪੇਸ਼ ਕਰਦੀ ਹੈ।
ਇਸ ਸੰਗ੍ਰਹਿ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਇੱਕ ਵੱਡੀ ਖਾਸੀਅਤ ਕੇਂਦਰੀ ਵਿਧਾਨ ਸਭਾ ਵਿੱਚ ਉਨ੍ਹਾਂ ਦੁਆਰਾ ਦਿੱਤੇ ਗਏ ਸਾਰੇ 200 ਭਾਸ਼ਣਾਂ ਨੂੰ ਸ਼ਾਮਲ ਕਰਨਾ ਹੈ, ਜੋ ਇੱਕ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ ਪ੍ਰਤਿਭਾ ਨੂੰ ਦਰਸਾਉਂਦੇ ਹਨ। ਇਹ ਵੌਲਿਊਮਜ਼ ਵਿੱਚ ਭਾਰਤੀ ਉਦਯੋਗਿਕ ਕਮਿਸ਼ਨ ਦੇ ਮੈਂਬਰ ਵਜੋਂ ਦੇਸ਼ ਭਰ ਦੇ 135 ਉਦਯੋਗਪਤੀਆਂ ਨਾਲ ਮਹਾਮਨਾ ਦੁਆਰਾ ਕੀਤੀਆਂ ਗਈਆਂ ਇੰਟਰਵਿਊਜ਼ ਦਾ ਇੱਕ ਦੁਰਲਭ ਅਤੇ ਮਹੱਤਵਪੂਰਨ ਇਤਿਹਾਸਕ ਰਿਕਾਰਡ ਸ਼ਾਮਲ ਹੈ।

ਇਸ ਸੰਗ੍ਰਹਿ ਵਿੱਚ ਦੂਸਰੀ ਰਾਉਂਡ ਟੇਬਲ ਕਾਨਫਰੰਸ ਦੁਰਲਭ ਸਮੱਗਰੀ ਵੀ ਸ਼ਾਮਲ ਕੀਤੀ ਗਈ ਹੈ, ਜਿਸ ਨਾਲ ਨਵੇਂ ਨਜ਼ਰੀਏ ਨਾਲ ਇਸ ਇਤਿਹਾਸਕ ਘਟਨਾ ਨੂੰ ਦੇਖਣ ਅਤੇ ਖੋਜ ਨਾਲ ਸੰਭਾਵਿਤ ਬਦਲਾਅ ਦੀ ਸੰਭਾਵਨਾ ਹੈ।
ਮਹਾਮਨਾ ਮਾਲਵੀਆ ਦੇ ਸ਼ਾਨਦਾਰ ਕਾਨੂੰਨੀ ਕਰੀਅਰ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ ਸਾਹਮਣੇ ਚੱਲ ਰਹੇ 170 ਮਾਮਲਿਆਂ ਦੇ ਰਿਕਾਰਡ ਦੁਆਰਾ ਉਜਾਗਰ ਕੀਤਾ ਗਿਆ ਹੈ, ਜਿਸ ਵਿੱਚ ਚੌਰੀ-ਚੌਰਾ ਕਾਂਡ (Chauri-Chaura incident) ਦੇ ਦੋਸ਼ੀਆਂ ਨੂੰ ਨਿਆਂ ਦਿਲਾਉਣ ਲਈ ਅਦਾਲਤ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਵਾਪਸੀ ਵੀ ਸ਼ਾਮਲ ਹੈ। ਇਹ ਸੰਗ੍ਰਹਿ ਧਰਮ ਦੇ ਝੰਡਾਬਰਦਾਰ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਵੀ ਉਜਾਗਰ ਕਰਦਾ ਹੈ, ਜਿਸ ਵਿੱਚ ਸਨਾਤਨ ਧਰਮ ਮਹਾਸਭਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਗੀਤਾ ਪ੍ਰਵਚਨ ਰਾਹੀਂ ਉਨ੍ਹਾਂ ਦੇ ਅਧਿਆਤਮਿਕ ਪ੍ਰਤੀਬਿੰਬਾਂ ਨੂੰ ਦਸਤਾਵੇਜ਼ੀ ਰੂਪ ਦਿੱਤਾ ਗਿਆ ਹੈ।
ਇਸ ਸਮਾਰੋਹ ਵਿੱਚ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਕੋਲਾ, ਮਾਈਨਜ਼ ਅਤੇ ਸਟੀਲ ਸਬੰਧੀ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ (IGNCA) ਦੇ ਪ੍ਰਧਾਨ ਸ਼੍ਰੀ ਰਾਮ ਬਹਾਦਰ ਰਾਏ ਮੌਜੂਦ ਸਨ, ਜਿਨ੍ਹਾਂ ਦੀ ਅਗਵਾਈ ਵਿੱਚ ਖੋਜ ਅਤੇ ਸੰਕਲਨ ਲਈ ਜ਼ਿੰਮੇਵਾਰ ਟੀਮ ਨੇ ਮੂਲ ਦਸਤਾਵੇਜ਼ਾਂ ਦਾ ਸੰਗ੍ਰਹਿ ਕੀਤਾ। ਪ੍ਰਕਾਸ਼ਨ ਵਿਭਾਗ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ, ਸ਼੍ਰੀ ਭੂਪੇਂਦਰ ਕੈਂਥੋਲਾ ਵੀ ਇਸ ਮੌਕੇ ਮੌਜੂਦ ਸਨ।
ਮਹਾਮਨਾ ਵਾਂਗਮਯ ਦਾ ਸਾਰ: ਵੌਲਿਊਮ 12–23
ਵੌਲਿਊਮ 12: ਰਾਜਨੀਤਿਕ ਭਾਸ਼ਣ, ਪਾਰਟ 1 (1886–1908)
ਕੁੱਲ 298 ਪੰਨਿਆਂ ਦੇ ਇਸ ਵੌਲਿਊਮ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਵੱਖ-ਵੱਥ ਸੈਸ਼ਨਾਂ ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਦੁਆਰਾ ਦਿੱਤੇ ਗਏ ਮੁੱਖ ਭਾਸ਼ਣਾਂ ਨੂੰ ਸੰਕਲਿਤ ਹਨ।
ਵੌਲਿਊਮ 13: ਰਾਜਨੀਤਿਕ ਭਾਸ਼ਣ, ਪਾਰਟ 2 (1909–1928)
349 ਪੰਨਿਆਂ ਦੇ ਇਹ ਵੌਲਿਊਮ ਵਿੱਚ 1909 ਤੋਂ 1916 ਤੱਕ ਭਾਰਤ ਭਰ ਵਿੱਚ ਹੋਏ ਕਾਂਗਰਸ ਸੈਸ਼ਨਾਂ ਵਿੱਚ ਮਾਲਵੀਆ ਜੀ ਦੇ ਭਾਸ਼ਣਾਂ ਦਾ ਸੰਗ੍ਰਹਿ ਹੈ।
ਵੌਲਿਊਮ 14: ਭਾਰਤੀ ਉਦਯੋਗਿਕ ਕਾਨਫਰੰਸ ਅਤੇ ਕਮਿਸ਼ਨ, ਪਾਰਟ 1 (1905–1917)
296 ਪੰਨਿਆਂ ਦਾ ਇਹ ਵੌਲਿਊਮ ਵਿੱਚ ਪੰਡਿਤ ਮਾਲਵੀਆ ਦੁਆਰਾ 1905 ਅਤੇ 1917 ਦੇ ਵਿਚਕਾਰ ਬਨਾਰਸ, ਮਦਰਾਸ ਅਤੇ ਲਖਨਊ ਵਰਗੇ ਸਥਾਨਾਂ 'ਤੇ ਆਯੋਜਿਤ ਭਾਰਤੀ ਉਦਯੋਗਿਕ ਕਾਨਫਰੰਸਾਂ ਵਿੱਚ ਦਿੱਤੇ ਪ੍ਰਭਾਵਸ਼ਾਲੀ ਭਾਸ਼ਣ ਸ਼ਾਮਲ ਹਨ।
ਵੌਲਿਊਮ 15: ਭਾਰਤੀ ਉਦਯੋਗਿਕ ਕਾਨਫਰੰਸ ਅਤੇ ਕਮਿਸ਼ਨ, ਪਾਰਟ 2 (1917–1918)
ਇਹ 284 ਪੰਨਿਆਂ ਦੇ ਇਸ ਵੌਲਿਊਮ ਵਿੱਚ ਮਾਲਵੀਆ ਜੀ ਦੇ ਘਰੇਲੂ ਉਦਯੋਗਾਂ ਦੀ ਸਰਪ੍ਰਸਤੀ ਅਤੇ ਪ੍ਰਫੁੱਲਤ ਕਰਨ ਲਈ "ਭਾਰਤੀ ਸਮਾਨ ਖਰੀਦੋ ਅਤੇ ਭਾਰਤੀ ਸਮਾਨ ਵੇਚੋ" ਦੇ ਪ੍ਰਸਿੱਧ ਸੱਦੇ ਰਾਹੀਂ ਆਰਥਿਕ ਆਤਮ-ਨਿਰਭਰਤਾ ਦੇ ਉਨ੍ਹਾਂ ਯਤਨਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਵੌਲਿਊਮ 16: ਕੇਂਦਰੀ ਵਿਧਾਨ ਸਭਾ ਵਿੱਚ ਭਾਸ਼ਣ, ਪਾਰਟ 1 (1924)
274 ਪੰਨਿਆਂ ਦਾ ਇਹ ਵੌਲਿਊਮ ਭਾਰਤ ਲਈ ਸਵੈ-ਸ਼ਾਸਨ ਵਾਲੇ ਡੋਮੀਨੀਅਨ ਦਰਜੇ ਨੂੰ ਪ੍ਰਾਪਤ ਕਰਨ ਲਈ ਮਹਾਮਨਾ ਦੇ ਜ਼ੋਰਦਾਰ ਯਤਨਾਂ ਨੂੰ ਦਰਸਾਉਂਦਾ ਹੈ।
ਵੌਲਿਊਮ 17: ਕੇਂਦਰੀ ਵਿਧਾਨ ਸਭਾ ਵਿੱਚ ਭਾਸ਼ਣ, ਪਾਰਟ 2 (1924–1926)
260 ਪੰਨਿਆਂ ਦੇ ਸੰਗ੍ਰਹਿ ਵਿੱਚ ਮਹੱਤਵਪੂਰਨ ਵਿਧਾਨਕ ਬਹਿਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਪੰਡਿਤ ਮਾਲਵੀਆ ਦੁਆਰਾ ਲਿਖਿਆ ਗਿਆ ਇੱਕ ਰਸਮੀ ਅਸਹਿਮਤੀ ਨੋਟ ਵੀ ਸ਼ਾਮਲ ਹੈ।
ਵੌਲਿਊਮ 18: ਕੇਂਦਰੀ ਵਿਧਾਨ ਸਭਾ ਵਿੱਚ ਭਾਸ਼ਣ, ਪਾਰਟ 3 (1927–1928)
276 ਪੰਨਿਆਂ ਵਿੱਚ, ਇਹ ਵੌਲਿਊਮ ਮਾਲਵੀਆ ਜੀ ਦੇ ਮਹੱਤਵਪੂਰਨ ਵਿੱਤੀ ਅਤੇ ਸਮਾਜਿਕ ਕਾਨੂੰਨਾਂ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ
ਵੌਲਿਊਮ 19: ਕੇਂਦਰੀ ਵਿਧਾਨ ਸਭਾ ਵਿੱਚ ਭਾਸ਼ਣ, ਪਾਰਟ 4 (1927–1928)
ਇਹ 280 ਪੰਨਿਆਂ ਦਾ ਵੌਲਿਊਮ ਵੱਖ-ਵੱਖ ਮਤਿਆਂ ਨੂੰ ਇਕੱਠਾ ਕਰਦਾ ਹੈ, ਜਿਸ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ (1929), ਜਾਇਦਾਦ ਦਾ ਤਬਾਦਲਾ (ਸੋਧ) ਬਿਲ (1929), ਅਤੇ ਸੈਨਿਕ ਸਕੂਲਾਂ ਦੀ ਸਥਾਪਨਾ (1929) ਦੇ ਆਲੇ ਦੁਆਲੇ ਦੀਆਂ ਹਾਲਤਾਂ ਨਾਲ ਸਬੰਧਿਤ ਮਤੇ ਸ਼ਾਮਲ ਹਨ।
ਵੌਲਿਊਮ 20: ਦੂਸਰੀ ਭਾਰਤੀ ਰਾਉਂਡਟੇਬਲ ਕਾਨਫਰੰਸ (1931) ਅਤੇ ਪੂਨਾ ਪੈਕਟ (1932)
187 ਪੰਨਿਆਂ ਦਾ ਇਹ ਵੌਲਿਊਮ ਭਾਰਤੀ ਇਤਿਹਾਸ ਦੇ ਇੱਕ ਮਹੱਤਵਪੂਰਨ ਪਲ ਨੂੰ ਦਰਸਾਉਂਦਾ ਹੈ।
ਵੌਲਿਊਮ 21: ਵਕੀਲ (1894–1923)
ਇਹ 238 ਪੰਨਿਆਂ ਦਾ ਵੌਲਿਊਮ ਪੰਡਿਤ ਮਾਲਵੀਆ ਦੇ ਸ਼ਾਨਦਾਰ ਕਾਨੂੰਨੀ ਕਰੀਅਰ ਨੂੰ ਦਰਸਾਉਂਦਾ ਹੈ।
ਵੌਲਿਊਮ 22: ਧਰਮ-ਕਰਮ, ਪਾਰਟ 1
(1891–1934) 290 ਪੰਨਿਆਂ ਦਾ ਇਹ ਵੌਲਿਊਮ ਧਰਮ ਦੇ ਝੰਡਾਬਰਦਾਰ ਵਜੋਂ ਮਹਾਮਨਾ ਦੀ ਭੂਮਿਕਾ ਪੇਸ਼ ਕਰਦਾ ਹੈ।
ਵੌਲਿਊਮ 23: ਧਰਮ-ਕਰਮ, ਪਾਰਟ 2
(1935–1946) ਅੰਤਿਮ 308 ਪੰਨਿਆਂ ਦਾ ਵੌਲਿਊਮ ਉਸ ਦੀ ਅਧਿਆਤਮਿਕ ਅਤੇ ਸਮਾਜਿਕ ਸ਼ਰਧਾ 'ਤੇ ਕੇਂਦ੍ਰਿਤ ਹੈ।
*****
ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼ /ਬਲਜੀਤ
(रिलीज़ आईडी: 2208912)
आगंतुक पटल : 43